Ruth 4:15 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਤੈਨੂੰ ਫ਼ੇਰ ਜਿਉਂਦਾ ਕਰੇਗਾ ਅਤੇ ਬੁੱਢਾਪੇ ਵੇਲੇ ਤੇਰੀ ਦੇਖ-ਭਾਲ ਕਰੇਗਾ। ਤੇਰੀ ਨੂੰਹ ਨੇ ਇਸ ਨੂੰ ਸੰਭਵ ਕੀਤਾ, ਉਸ ਨੇ ਇਹ ਬੱਚਾ ਤੇਰੇ ਲਈ ਪੈਦਾ ਕੀਤਾ ਹੈ ਉਹ ਤੈਨੂੰ ਪਿਆਰ ਕਰਦੀ ਹੈ ਅਤੇ ਉਹ ਤੇਰੇ ਲਈ ਸੱਤਾਂ ਪੁੱਤਰਾਂ ਨਾਲੋਂ ਵੀ ਬਿਹਤਰ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰੇ ਬੁਢੇਪੇ ਦਾ ਪਾਲਣਹਾਰਾ ਹੋਵੇਗਾ ਕਿਉਂ ਜੋ ਤੇਰੀ ਨੂੰਹ ਜੋ ਤੈਨੂੰ ਚਾਹੁੰਦੀ ਹੈ ਅਤੇ ਤੇਰੀ ਲਈ ਸੱਤਾਂ ਪੁੱਤ੍ਰਾਂ ਨਾਲੋਂ ਚੰਗੀ ਹੈ ਉਹ ਨੂੰ ਜਣੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰਾ ਬੁਢਾਪੇ ਦਾ ਪਾਲਣਹਾਰਾ ਹੋਵੇਗਾ, ਕਿਉਂਕਿ ਤੇਰੀ ਨੂੰਹ ਜੋ ਤੈਨੂੰ ਪ੍ਰੇਮ ਕਰਦੀ ਹੈ, ਤੇਰੇ ਲਈ ਸੱਤ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਇਸ ਨੂੰ ਜਨਮ ਦਿੱਤਾ ਹੈ।”