Ruth 4:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਨਜ਼ਦੀਕੀ ਰਿਸ਼ਤੇਦਾਰ ਨੇ ਜਵਾਬ ਦਿੱਤਾ, “ਮੈਂ ਜ਼ਮੀਨ ਵਾਪਸ ਨਹੀਂ ਖਰੀਦ ਸੱਕਦਾ। ਉਹ ਜ਼ਮੀਨ ਮੇਰੀ ਹੋਣੀ ਚਾਹੀਦੀ ਹੈ ਪਰ ਮੈਂ ਇਸ ਨੂੰ ਖਰੀਦ ਨਹੀਂ ਸੱਕਦਾ। ਜੇ ਮੈਂ ਅਜਿਹਾ ਕਰਦਾ ਹਾਂ ਤਾਂ ਸ਼ਾਇਦ ਮੈਂ ਆਪਣੀ ਜ਼ਮੀਨ ਵੀ ਗਵਾ ਲਵਾਂਗਾ। ਇਸ ਲਈ ਤੁਸੀਂ ਜ਼ਮੀਨ ਖਰੀਦ ਸੱਕਦੇ ਹੋ।”
Punjabi Bible 2016 - ਪਵਿੱਤਰ ਬਾਈਬਲ O.V.
ਤਦ ਉਸ ਛੁਡਾਉਣ ਵਾਲੇ ਨੇ ਆਖਿਆ, ਮੈਂ ਆਪਣੇ ਲਈ ਤਾਂ ਉਹ ਨੂੰ ਛੁਡਾ ਸੱਕਦਾ ਅਜਿਹਾ ਨਾ ਹੋਵੇ ਜੋ ਮੈਂ ਆਪਣੀ ਪੱਤੀ ਵਿਗਾੜ ਬੈਠਾਂ ਸੋ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਲੈ ਲੈ ਕਿਉਂ ਜੋ ਮੈਂ ਆਪ ਨਹੀਂ ਛੁਡਾ ਸੱਕਦਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਸ ਛੁਡਾਉਣ ਵਾਲੇ ਨੇ ਕਿਹਾ, “ਫਿਰ ਤਾਂ ਮੈਂ ਉਸ ਨੂੰ ਨਹੀਂ ਛੁਡਾ ਸਕਦਾ, ਅਜਿਹਾ ਨਾ ਹੋਵੇ ਕਿ ਮੈਂ ਆਪਣੀ ਜਾਇਦਾਦ ਖ਼ਰਾਬ ਕਰ ਬੈਠਾਂ। ਇਸ ਲਈ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਲੈ ਲੈ, ਕਿਉਂਕਿ ਮੈਂ ਉਸ ਨੂੰ ਨਹੀਂ ਛੁਡਾ ਸਕਦਾ।”