Song of Solomon 3:4 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਕੁਝ ਹੀ ਦੂਰ ਗਈ ਸਾਂ ਮੈਂ ਪਹਿਰੇਦਾਰਾਂ ਕੋਲੋਂ, ਜਦੋਂ ਮੈਂ ਆਪਣੇ ਪ੍ਰੀਤਮ ਨੂੰ ਲੱਭ ਲਿਆ। ਫ਼ੜ ਲਿਆ ਮੈਂ ਉਸ ਨੂੰ ਅਤੇ ਜਾਣ ਨਹੀਂ ਦਿੱਤਾ ਮੈਂ ਉਸ ਨੂੰ ਜਦੋਂ ਤੀਕ ਲੈ ਨਹੀਂ ਗਈ ਮੈਂ ਉਸ ਨੂੰ ਆਪਣੀ ਮਾਂ ਦੇ ਘਰ ਅੰਦਰ, ਉਸ ਇੱਕ ਦੇ ਕਮਰੇ ਵਿੱਚ ਜਿਸਨੇ ਮੇਰੀ ਕਲਪਨਾ ਕੀਤੀ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਥੋੜਾ ਹੀ ਉਨ੍ਹਾਂ ਤੋਂ ਅੱਗੇ ਲੰਘੀ ਸਾਂ, ਕਿ ਮੈਂ ਆਪਣੇ ਪ੍ਰਾਣ ਪ੍ਰਿਯੇ ਨੂੰ ਲਭ ਲਿਆ, ਮੈਂ ਉਹ ਨੂੰ ਪੜ ਲਿਆ ਤੇ ਛੱਡਿਆ ਨਾ, ਜਦ ਤੀਕ ਮੈਂ ਉਹ ਨੂੰ ਆਪਣੀ ਅੰਮਾਂ ਦੇ ਘਰ, ਅਤੇ ਆਪਣੀ ਜਣਨੀ ਦੀ ਕੋਠੜੀ ਵਿੱਚ ਨਾ ਲੈ ਗਈ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਉਨ੍ਹਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ ਕਿ ਮੈਂ ਆਪਣੇ ਪ੍ਰਾਣ ਪਿਆਰੇ ਨੂੰ ਲੱਭ ਲਿਆ। ਮੈਂ ਉਹ ਨੂੰ ਫੜ੍ਹ ਲਿਆ ਅਤੇ ਛੱਡਿਆ ਨਾ, ਜਦ ਤੱਕ ਮੈਂ ਉਹ ਨੂੰ ਆਪਣੀ ਮਾਂ ਦੇ ਘਰ ਆਪਣੇ ਜਣਨੀ ਦੀ ਕੋਠਰੀ ਵਿੱਚ ਨਾ ਲੈ ਗਈ।