Titus 1:12 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਦੇ ਇੱਕ ਆਪਣੇ ਨਬੀ ਕਰੇਤੀ ਨੇ ਆਖਿਆ ਹੈ, “ਕਰੇਤੀ ਦੇ ਨਿਵਾਸੀ ਹਮੇਸ਼ਾ ਝੂਠੇ ਹਨ। ਉਹ ਭੈੜੇ ਪਸ਼ੂ ਅਤੇ ਨਿਕੰਮੇ ਹਨ ਜਿਹੜੇ ਖਾਣ ਤੋਂ ਸਿਵਾ ਕੁਝ ਵੀ ਨਹੀਂ ਕਰਦੇ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਦੇ ਬਾਰੇ ਉਹਨਾਂ ਦੇ ਹੀ ਇੱਕ ਕਰੇਤੀ ਨਬੀ ਨੇ ਕਿਹਾ ਹੈ, “ਕਰੇਤ ਨਿਵਾਸੀ ਹਮੇਸ਼ਾ ਝੂਠੇ, ਹਿੰਸਕ ਜਾਨਵਰ ਅਤੇ ਆਲਸੀ ਪੇਟੂ ਹੁੰਦੇ ਹਨ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਰੇਤ ਦੇ ਆਪਣੇ ਨਬੀਆਂ ਵਿੱਚੋਂ ਇੱਕ ਨੇ ਇਹ ਕਿਹਾ ਹੈ: “ਕਿ ਕਰੇਤੀ ਟਾਪੂ ਦੇ ਲੋਕ ਹਮੇਸ਼ਾ ਝੂਠੇ, ਦੁਸ਼ਟ ਵਹਿਸ਼ੀ, ਆਲਸੀ ਪੇਟੂ ਹੁੰਦੇ ਹਨ।”
Punjabi Bible 2016 - ਪਵਿੱਤਰ ਬਾਈਬਲ O.V.
ਕਿਸੇ ਨੇ ਉਨ੍ਹਾਂ ਵਿੱਚੋਂ ਜਿਹੜਾ ਉਨ੍ਹਾਂ ਦਾ ਨਬੀ ਸੀ ਆਖਿਆ ਭਈ ਕਰੇਤੀ ਸਦਾ ਝੂਠ ਮਾਰਨ ਵਾਲੇ ਅਤੇ ਬੁਰੇ ਦਰਿੰਦੇ ਅਤੇ ਆਲਸੀ ਪੇਟੂ ਹਨ
Punjabi ERV
ਉਨ੍ਹਾਂ ਦੇ ਇੱਕ ਆਪਣੇ ਨਬੀ ਕਰੇਤੀ ਨੇ ਆਖਿਆ ਹੈ, “ਕਰੇਤੀ ਦੇ ਨਿਵਾਸੀ ਹਮੇਸ਼ਾ ਝੂਠੇ ਹਨ। ਉਹ ਭੈਡ਼ੇ ਪਸ਼ੂ ਅਤੇ ਨਿਕੰਮੇ ਹਨ ਜਿਹਡ਼ੇ ਖਾਣ ਤੋਂ ਸਿਵਾ ਕੁਝ ਵੀ ਨਹੀਂ ਕਰਦੇ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਸੇ ਨੇ ਉਨ੍ਹਾਂ ਵਿੱਚੋਂ ਜਿਹੜਾ ਉਨ੍ਹਾਂ ਦਾ ਹੀ ਨਬੀ ਸੀ, ਆਖਿਆ ਕਿ ਕਰੇਤੀ ਸਦਾ ਝੂਠ ਬੋਲਣ ਵਾਲੇ, ਬੁਰੇ ਦਰਿੰਦੇ ਅਤੇ ਆਲਸੀ ਪੇਟੂ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہناں وِچوں اِکّی آکھیا اے۔ جیہڑا سگوں اوہناں دا اپنا نبی سی۔ پئی کریتی سدا جُھوٹھے بَھیڑے پشُو۔ آہلکی پیٹُو ہوندے نیں۔
Punjabi Standard Bible (Punjabi Standard Bible) 2023
ਉਨ੍ਹਾਂ ਦੇ ਆਪਣੇ ਹੀ ਨਬੀਆਂ ਵਿੱਚੋਂ ਇੱਕ ਨੇ ਕਿਹਾ ਹੈ, “ਕਰੇਤੀ ਹਮੇਸ਼ਾ ਝੂਠ ਬੋਲਣ ਵਾਲੇ, ਹਿੰਸਕ ਪਸ਼ੂ ਅਤੇ ਆਲਸੀ ਪੇਟੂ ਹੁੰਦੇ ਹਨ।”