Titus 1:15 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਸ਼ੁੱਧ ਲੋਕਾਂ ਲਈ ਸਭ ਕੁਝ ਸ਼ੁੱਧ ਹੈ, ਪਰ ਜਿਹੜੇ ਲੋਕ ਪਾਪ ਨਾਲ ਭਰਪੂਰ ਹਨ ਅਤੇ ਨਿਹਚਾ ਨਹੀਂ ਰੱਖਦੇ, ਉਨ੍ਹਾਂ ਲਈ ਕੁਝ ਵੀ ਸ਼ੁੱਧ ਨਹੀਂ ਹੈ। ਅਸਲ ਵਿੱਚ, ਉਨ੍ਹਾਂ ਦੀ ਸੋਚ ਦੁਸ਼ਟ ਹੋ ਗਈ ਹੈ ਅਤੇ ਉਨ੍ਹਾਂ ਦੀ ਸਹੀ ਨੂੰ ਜਾਨਣ ਦੀ ਯੋਗਤਾ ਨਸ਼ਟ ਹੋ ਚੁੱਕੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਿਹੜੇ ਸ਼ੁੱਧ ਹਨ, ਉਹਨਾਂ ਦੇ ਲਈ ਸਭ ਕੁਝ ਸ਼ੁੱਧ ਹੈ ਪਰ ਜਿਹੜੇ ਅਸ਼ੁੱਧ ਜਾਂ ਅਵਿਸ਼ਵਾਸੀ ਹਨ, ਉਹਨਾਂ ਦੇ ਲਈ ਕੁਝ ਵੀ ਸ਼ੁੱਧ ਨਹੀਂ ਕਿਉਂਕਿ ਉਹਨਾਂ ਦੇ ਮਨ ਅਤੇ ਅੰਤਹਕਰਨ ਦੋਵੇਂ ਅਸ਼ੁੱਧ ਹੋ ਚੁੱਕੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੋ ਮਨ ਦੇ ਸ਼ੁੱਧ ਹਨ, ਉਹਨਾਂ ਲਈ ਸਾਰੀਆਂ ਚੀਜ਼ਾਂ ਸ਼ੁੱਧ ਹਨ, ਪਰ ਉਨ੍ਹਾਂ ਲਈ ਜੋ ਭ੍ਰਿਸ਼ਟ ਹਨ ਅਤੇ ਵਿਸ਼ਵਾਸ ਨਹੀਂ ਕਰਦੇ, ਕੁਝ ਵੀ ਸ਼ੁੱਧ ਨਹੀਂ ਹੈ। ਦਰਅਸਲ, ਉਨ੍ਹਾਂ ਦੇ ਦਿਮਾਗ ਅਤੇ ਜ਼ਮੀਰ ਦੋਵੇਂ ਭ੍ਰਿਸ਼ਟ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਸੁੱਚਿਆਂ ਲਈ ਸੱਭੋ ਕੁਝ ਸੁੱਚਾ ਹੈ ਪਰ ਭਰਿਸ਼ਟਾਂ ਅਤੇ ਬੇਪਰਤੀਤਿਆਂ ਲਈ ਕੁਝ ਵੀ ਸੁੱਚਾ ਨਹੀਂ ਸਗੋਂ ਉਨ੍ਹਾਂ ਦੀ ਬੁੱਧ ਅਤੇ ਅੰਤਹਕਰਨ ਭਰਿਸ਼ਟ ਹੋਏ ਹੋਏ ਹਨ
Punjabi ERV
ਸ਼ੁਧ ਲੋਕਾਂ ਲਈ ਸਭ ਕੁਝ ਸ਼ੁਧ ਹੈ, ਪਰ ਜਿਹਡ਼ੇ ਲੋਕ ਪਾਪ ਨਾਲ ਭਰਪੂਰ ਹਨ ਅਤੇ ਨਿਹਚਾ ਨਹੀਂ ਰਖਦੇ, ਉਨ੍ਹਾਂ ਲਈ ਕੁਝ ਵੀ ਸ਼ੁਧ ਨਹੀਂ ਹੈ। ਅਸਲ ਵਿੱਚ, ਉਨ੍ਹਾਂ ਦੀ ਸੋਚ ਦੁਸ਼ਟ ਹੋ ਗਈ ਹੈ ਅਤੇ ਉਨ੍ਹਾਂ ਦੀ ਸਹੀ ਨੂੰ ਜਾਨਣ ਦੀ ਯੋਗਤਾ ਨਸ਼ਟ ਹੋ ਚੁੱਕੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੋ ਮਨ ਦੇ ਸਾਫ਼ ਹਨ ਉਹਨਾਂ ਲਈ ਸੱਭੋ ਕੁਝ ਸੁੱਚਾ ਹੈ, ਪਰ ਜੋ ਮਨ ਦੇ ਸਾਫ਼ ਨਹੀਂ ਅਤੇ ਅਵਿਸ਼ਵਾਸੀਆਂ ਲਈ ਕੁਝ ਵੀ ਸੁੱਚਾ ਨਹੀਂ ਸਗੋਂ ਉਨ੍ਹਾਂ ਦੀ ਬੁੱਧ ਅਤੇ ਮਨ ਅਸ਼ੁੱਧ ਹੋ ਚੁੱਕੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پاک لوکاں واسطے سارِیاں شیواں پاک نیں۔ پر پلِیت تے بے اِیمان لوکاں واسطے کُجھ وی پاک نئیں۔ پر اوہناں دی عقل تے دِل دونویں پلِیت نیں۔
Punjabi Standard Bible (Punjabi Standard Bible) 2023
ਜਿਹੜੇ ਸ਼ੁੱਧ ਹਨ ਉਨ੍ਹਾਂ ਲਈ ਸਭ ਚੀਜ਼ਾਂ ਸ਼ੁੱਧ ਹਨ, ਪਰ ਜਿਹੜੇ ਭ੍ਰਿਸ਼ਟ ਅਤੇ ਅਵਿਸ਼ਵਾਸੀ ਹਨ ਉਨ੍ਹਾਂ ਲਈ ਕੁਝ ਵੀ ਸ਼ੁੱਧ ਨਹੀਂ ਹੈ, ਸਗੋਂ ਉਨ੍ਹਾਂ ਦਾ ਮਨ ਅਤੇ ਵਿਵੇਕ ਦੋਵੇਂ ਭ੍ਰਿਸ਼ਟ ਹੋ ਗਏ ਹਨ।