Titus 1:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਕਰੇਤ ਵਿੱਚ ਤੁਹਾਨੂੰ ਇਸ ਲਈ ਛੱਡਿਆ ਤਾਂ ਜੋ ਤੁਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰ ਸੱਕੋ ਜਿਹੜੀਆਂ ਕਰਨ ਵਾਲੀਆਂ ਸਨ। ਮੈਂ ਤੁਹਾਨੂੰ ਕਰੇਤ ਵਿੱਚ ਛੱਡਿਆ ਸੀ ਤਾਂ ਜੋ ਤੁਸੀਂ ਸਾਰੇ ਨਗਰਾਂ ਵਿੱਚ ਬਜ਼ੁਰਗਾਂ ਨੂੰ ਨਿਯੁਕਤ ਕਰ ਸੱਕੋਂ ਜਿਵੇਂ ਮੈਂ ਤੁਹਾਨੂੰ ਹਿਦਾਇਤਾਂ ਦਿੱਤੀਆਂ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੇਰਾ ਤੈਨੂੰ ਕਰੇਤ ਵਿੱਚ ਪਿੱਛੇ ਛੱਡਣ ਦਾ ਉਦੇਸ਼ ਇਹ ਸੀ ਕਿ ਜੋ ਕੰਮ ਬਾਕੀ ਰਹਿ ਗਿਆ ਹੈ, ਤੂੰ ਉਸ ਨੂੰ ਪੂਰਾ ਕਰੇਂ ਅਤੇ ਹਰ ਨਗਰ ਵਿੱਚ ਬਜ਼ੁਰਗ ਆਗੂਆਂ ਨੂੰ ਨਿਯੁਕਤ ਕਰੇਂ ਅਤੇ ਮੇਰੀਆਂ ਹਿਦਾਇਤਾਂ ਨੂੰ ਯਾਦ ਰੱਖੀਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਤੈਨੂੰ ਇਸ ਕਰਕੇ ਕਰੇਤ ਟਾਪੂ ਵਿੱਚ ਛੱਡ ਦਿੱਤਾ ਸੀ ਕਿ ਜੋ ਗੱਲਾਂ ਅਧੂਰੀਆਂ ਰਹਿ ਗਈਆਂ ਸਨ ਤੂੰ ਉਹਨਾਂ ਪੂਰਾ ਕਰੇ ਅਤੇ ਹਰ ਕਸਬੇ ਵਿੱਚ ਕਲੀਸਿਆ ਦੇ ਬਜ਼ੁਰਗਾਂ ਦੀ ਨਿਯੁਕਤੀ ਕਰੇ, ਜਿਵੇਂ ਕਿ ਮੈਂ ਤੈਨੂੰ ਨਿਰਦੇਸ਼ ਦਿੱਤਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਤੈਨੂੰ ਇਸ ਨਮਿੱਤ ਕਰੇਤ ਵਿੱਚ ਛੱਡਿਆ ਸੀ ਭਈ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਤੂੰ ਓਹਨਾਂ ਨੂੰ ਸੁਆਰੇਂ ਅਤੇ ਨਗਰ ਨਗਰ ਬਜ਼ੁਰਗ ਥਾਪ ਦੇਵੇਂ ਜਿਵੇਂ ਮੈਂ ਤੈਨੂੰ ਆਗਿਆ ਕੀਤੀ ਸੀ
Punjabi ERV
ਮੈਂ ਕਰੀਟ ਵਿੱਚ ਤੁਹਾਨੂੰ ਇਸ ਲਈ ਛਡਿਆ ਤਾਂ ਜੋ ਤੁਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰ ਸਕੋ ਜਿਹਡ਼ੀਆਂ ਕਰਨ ਵਾਲੀਆਂ ਸਨ। ਮੈਂ ਤੁਹਾਨੂੰ ਕਰੀਟ ਵਿੱਚ ਛਡਿਆ ਸੀ ਤਾਂ ਜੋ ਤੁਸੀਂ ਸਾਰੇ ਨਗਰਾਂ ਵਿੱਚ ਬਜ਼ੁਰਗਾਂ ਨੂੰ ਨਿਯੁਕਤ ਕਰ ਸਕੋਂ ਜਿਵੇਂ ਮੈਂ ਤੁਹਾਨੂੰ ਹਿਦਾਇਤਾਂ ਦਿੱਤੀਆਂ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤੈਨੂੰ ਇਸ ਕਰਕੇ ਕਰੇਤ ਵਿੱਚ ਛੱਡ ਆਇਆ ਸੀ, ਕਿਉਂ ਜੋ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਤੂੰ ਉਹਨਾਂ ਵਿੱਚ ਸੁਧਾਰ ਲਿਆਵੇ ਅਤੇ ਹਰੇਕ ਨਗਰ ਉੱਤੇ ਬਜ਼ੁਰਗਾਂ ਨੂੰ ਜ਼ਿੰਮੇਵਾਰੀ ਦੇਵੇ ਜਿਵੇਂ ਮੈਂ ਤੈਨੂੰ ਆਗਿਆ ਦਿੱਤੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مَیں کریتے وِچ تینُوں ایس لئی چھڈیا سی پئی تُوں جِنہاں گلّاں وِچ کسر رہ گئی سی ٹھیک کریں۔ تے جیویں مَیں حُکم دِتّا ساریاں شہراں وِچ اجیہے بزُرگ نامزد کر۔
Punjabi Standard Bible (Punjabi Standard Bible) 2023
ਮੈਂ ਤੈਨੂੰ ਇਸ ਕਾਰਨ ਕਰੇਤ ਵਿੱਚ ਛੱਡਿਆ ਤਾਂਕਿ ਤੂੰ ਰਹਿੰਦੀਆਂ ਗੱਲਾਂ ਨੂੰ ਸੁਧਾਰੇਂ ਅਤੇ ਜੋ ਆਗਿਆ ਮੈਂ ਤੈਨੂੰ ਦਿੱਤੀ ਉਸ ਦੇ ਅਨੁਸਾਰ ਹਰੇਕ ਨਗਰ ਵਿੱਚ ਬਜ਼ੁਰਗ ਠਹਿਰਾਵੇਂ।