Titus 2:8 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਜਦੋਂ ਤੁਸੀਂ ਬੋਲੋ, ਤਾਂ ਸੱਚ ਦੱਸੋ ਤਾਂ ਜੋ ਤੁਹਾਡੀ ਆਲੋਚਨਾ ਨਾ ਹੋ ਸੱਕੇ। ਤਾਂ ਕੋਈ ਵੀ ਵਿਅਕਤੀ ਜਿਹੜਾ ਤੁਹਾਡੇ ਵਿਰੁੱਧ ਹੈ, ਸ਼ਰਮਸਾਰ ਹੋ ਜਾਵੇਗਾ ਕਿਉਂਕਿ ਉਸ ਦੇ ਕੋਲ ਸਾਡੇ ਵਿਰੁੱਧ ਬੋਲ ਸੱਕਣ ਲਈ ਕੁਝ ਨਹੀਂ ਹੋਵੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੇਰੇ ਸ਼ਬਦ ਇੰਨੇ ਖਰੇ ਹੋਣ ਕਿ ਕੋਈ ਵੀ ਉਹਨਾਂ ਦੀ ਆਲੋਚਨਾ ਨਾ ਕਰ ਸਕੇ ਅਤੇ ਤੇਰੇ ਵਿਰੋਧੀ ਸਾਡੇ ਵਿੱਚ ਕੋਈ ਦੋਸ਼ ਨਾ ਦੇਖ ਕੇ ਸ਼ਰਮਿੰਦੇ ਹੋਣ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੇਰੇ ਬਚਨਾਂ ਵਿੱਚ ਖਰਿਆਈ ਹੋਵੇ ਤਾਂ ਜੋ ਵਿਰੋਧੀ ਨੂੰ ਸਾਡੇ ਬਚਨਾਂ ਉੱਤੇ ਦੋਸ਼ ਲਾਉਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਖਰਾ ਬਚਨ ਹੋਵੇ ਜਿਹ ਦੇ ਉੱਤੇ ਕੋਈ ਦੋਸ਼ ਨਾ ਲੱਗ ਸੱਕੇ ਭਈ ਵਿਰੋਧੀ ਸਾਡੇ ਉੱਤੇ ਔਗੁਣ ਲਾਉਣ ਦਾ ਦਾਉ ਨਾ ਪਾ ਕੇ ਲੱਜਿਆਵਾਨ ਹੋਵੇ
Punjabi ERV
ਅਤੇ ਜਦੋਂ ਤੁਸੀਂ ਬੋਲੋ, ਤਾਂ ਸੱਚ ਦੱਸੋ ਤਾਂ ਜੋ ਤੁਹਾਡੀ ਆਲੋਚਨਾ ਨਾ ਹੋ ਸਕੇ। ਤਾਂ ਕੋਈ ਵੀ ਵਿਅਕਤੀ ਜਿਹਡ਼ਾ ਤੁਹਾਡੇ ਵਿਰੁੱਧ ਹੈ, ਸ਼ਰਮਸਾਰ ਹੋ ਜਾਵੇਗਾ ਕਿਉਂਕਿ ਉਸਦੇ ਕੋਲ ਸਾਡੇ ਵਿਰੁੱਧ ਬੋਲ ਸਕਣ ਲਈ ਕੁਝ ਨਹੀਂ ਹੋਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੇਰੇ ਬਚਨਾਂ ਵਿੱਚ ਖਰਿਆਈ ਹੋਵੇ ਤਾਂ ਜੋ ਵਿਰੋਧੀ ਨੂੰ ਸਾਡੇ ਉੱਤੇ ਦੋਸ਼ ਲਾਉਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اجیہا نیک کلام ہوئے جیہڑا الزام ہیٹھ نا آوے۔ تاں جو مخالف ساڈے اُتّے کوئی عیب نا لاسکن سگوں شرمندے ہون۔
Punjabi Standard Bible (Punjabi Standard Bible) 2023
ਅਤੇ ਤੇਰੀ ਬੋਲੀ ਅਜਿਹੀ ਖਰੀ ਹੋਵੇ ਜਿਸ 'ਤੇ ਦੋਸ਼ ਨਾ ਲਾਇਆ ਜਾ ਸਕੇ ਤਾਂਕਿ ਵਿਰੋਧੀਆਂ ਨੂੰ ਸਾਡੇ ਵਿਖੇ ਕੁਝ ਵੀ ਬੁਰਾ ਕਹਿਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।