Titus 2:9 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਦੱਸੋ ਜਿਹੜੇ ਗੁਲਾਮ ਹਨ। ਉਨ੍ਹਾਂ ਨੂੰ ਹਰ ਵੇਲੇ ਆਪਣੇ ਮਾਲਕਾਂ ਦਾ ਹੁਕਮ ਮੰਨਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨਾਲ ਦਲੀਲਬਾਜ਼ੀ ਨਹੀਂ ਕਰਨੀ ਚਾਹੀਦੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਗ਼ੁਲਾਮਾਂ ਨੂੰ ਸਿਖਾ ਕਿ ਉਹ ਹਰ ਗੱਲ ਵਿੱਚ ਆਪਣੇ ਮਾਲਕਾਂ ਦੇ ਆਗਿਆਕਾਰ ਹੋਣ ਅਤੇ ਹਰ ਤਰ੍ਹਾਂ ਨਾਲ ਮਾਲਕਾਂ ਨੂੰ ਖ਼ੁਸ਼ ਰੱਖਣ । ਉਹ ਉਹਨਾਂ ਦੇ ਕਿਸੇ ਹੁਕਮ ਦਾ ਵਿਰੋਧ ਨਾ ਕਰਨ,
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਨੌਕਰਾਂ ਨੂੰ ਹਰ ਗੱਲ ਵਿੱਚ ਆਪਣੇ ਮਾਲਕਾਂ ਦੇ ਅਧੀਨ ਰਹਿਣਾ ਸਿਖਾ, ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨ, ਅਤੇ ਉਹਨਾਂ ਨੂੰ ਵਾਪਸ ਜਵਾਬ ਨਾ ਦੇਣ,
Punjabi Bible 2016 - ਪਵਿੱਤਰ ਬਾਈਬਲ O.V.
ਗੁਲਾਮਾਂ ਨੂੰ ਤਗੀਦ ਕਰ ਜੋ ਆਪਣਿਆਂ ਮਾਲਕਾਂ ਦੇ ਅਧੀਨ ਰਹਿਣ ਅਤੇ ਸਭਨਾਂ ਗੱਲਾਂ ਵਿੱਚ ਉਨ੍ਹਾਂ ਦੇ ਮਨ ਭਾਉਂਦੇ ਹੋਣ ਅਤੇ ਗੱਲ ਨਾ ਮੋੜਨ
Punjabi ERV
ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਦੱਸੋ ਜਿਹਡ਼ੇ ਗੁਲਾਮ ਹਨ। ਉਨ੍ਹਾਂ ਨੂੰ ਹਰ ਵੇਲੇ ਆਪਣੇ ਮਾਲਕਾਂ ਦਾ ਹੁਕਮ ਮੰਨਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ ਨਾਲ ਦਲੀਲਬਾਜ਼ੀ ਨਹੀਂ ਕਰਨੀ ਚਾਹੀਦੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਨੌਕਰਾਂ ਨੂੰ ਸਮਝਾ ਕਿ ਉਹ ਆਪਣੇ ਮਾਲਕਾਂ ਦੀ ਹਰੇਕ ਗੱਲ ਮੰਨਣ ਅਤੇ ਉਹਨਾਂ ਦੇ ਮਨਭਾਉਂਦੇ ਕੰਮ ਕਰਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
نَوکراں نُوں نصِیحت کر۔ پئی اپنے مالکاں دے تابِع رہن سارِیاں گلّاں وِچ اوہناں نُوں خُوش رکھن۔ مالک دا آکھا نا موڑن۔
Punjabi Standard Bible (Punjabi Standard Bible) 2023
ਦਾਸਾਂ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਗੱਲਾਂ ਵਿੱਚ ਆਪਣੇ ਮਾਲਕਾਂ ਦੇ ਅਧੀਨ ਰਹਿਣ, ਉਨ੍ਹਾਂ ਨੂੰ ਪ੍ਰਸੰਨ ਰੱਖਣ, ਪਲਟ ਕੇ ਜਵਾਬ ਨਾ ਦੇਣ,