Zechariah 11:16 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸਤੋਂ ਇਹ ਦਰਸਾਇਆ ਜਾਵੇਗਾ ਕਿ ਮੈਂ ਇਸ ਦੇਸ ਲਈ ਨਵਾਂ ਜਵਾਨ ਆਜੜੀ ਚੁਣਾਂਗਾ ਪਰ ਇਹ ਨਵਾਂ ਆਜੜੀ ਤਬਾਹ ਹੋਣ ਵਾਲੀਆਂ ਨੌਜੁਆਨ ਭੇਡਾਂ ਦੀ ਰੱਖਵਾਲੀ ਕਰਨ ਤੋਂ ਅਸਮਰੱਬ ਹੋਵੇਗਾ। ਉਹ ਫ਼ੱਟੜ ਹੋਈਆਂ ਭੇਡਾਂ ਦੀ ਮਰਹਮ ਨਾ ਕਰ ਸੱਕੇਗਾ ਅਤੇ ਜਿਉਂਦੀਆਂ ਨੂੰ ਚਾਰਾ ਨਾ ਦੇ ਸੱਕੇਗਾ। ਅਤੇ ਮੋਟੀਆਂ ਭੇਡਾਂ ਪੂਰੀਆਂ ਖਾਧੀਆਂ ਜਾਣਗੀਆਂ ਸਿਰਫ਼ ਉਨ੍ਹਾਂ ਦੇ ਖੁਰ ਬਚੇ ਰਹਿਣਗੇ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਵੇਖ, ਮੈਂ ਦੇਸ ਵਿੱਚ ਅਜੇਹੇ ਅਯਾਲੀ ਨੂੰ ਕਾਇਮ ਕਰਨ ਵਾਲਾ ਹਾਂ ਜਿਹੜਾ ਨਾਸ ਹੋਣ ਵਾਲਿਆਂ ਦੀ ਖਬਰ ਨਾ ਲਵੇਗਾ, ਭਟਕਿਆਂ ਹੋਇਆ ਨੂੰ ਨਾ ਭਾਲੇਗਾ, ਫੱਟੜ ਦਾ ਇਲਾਜ ਨਾ ਕਰੇਗਾ ਅਤੇ ਚੰਗੇ ਭਲੇ ਨੂੰ ਨਾ ਚਰਾਵੇਗਾ ਪਰ ਮੋਟਿਆਂ ਦਾ ਮਾਸ ਖਾਵੇਗਾ ਅਤੇ ਓਹਨਾਂ ਦੇ ਖਰ ਚੀਰ ਸੁੱਟੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਵੇਖ, ਮੈਂ ਦੇਸ ਵਿੱਚ ਅਜਿਹੇ ਅਯਾਲੀ ਨੂੰ ਕਾਇਮ ਕਰਨ ਵਾਲਾ ਹਾਂ ਜਿਹੜਾ ਨਾਸ ਹੋਣ ਵਾਲਿਆਂ ਦੀ ਖ਼ਬਰ ਨਾ ਲਵੇਗਾ, ਭਟਕਿਆਂ ਹੋਇਆ ਨੂੰ ਨਾ ਭਾਲੇਗਾ, ਜ਼ਖਮੀ ਦਾ ਇਲਾਜ ਨਾ ਕਰੇਗਾ ਅਤੇ ਚੰਗੇ ਭਲੇ ਨੂੰ ਨਾ ਚਰਾਵੇਗਾ ਪਰ ਮੋਟਿਆਂ ਦਾ ਮਾਸ ਖਾਵੇਗਾ ਅਤੇ ਉਹਨਾਂ ਦੇ ਖੁਰ ਚੀਰ ਸੁੱਟੇਗਾ।