Zechariah 3:7 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ: “ਜਿਵੇਂ ਮੈਂ ਤੈਨੂੰ ਕਹਾਂ ਉਸੇ ਤਰ੍ਹਾਂ ਹੀ ਰਹਿ ਅਤੇ ਤੈਨੂੰ ਦਿੱਤੇ ਹੋਏ ਮੇਰੇ ਫ਼ਰਜਾਂ ਨੂੰ ਕਰ, ਫ਼ੇਰ ਤੂੰ ਮੇਰੇ ਮੰਦਰ ਦਾ ਮੁਖੀਆ ਹੋਵੇਂਗਾ ਤੂੰ ਇਸਦੇ ਵਿਹੜੇ ਦੀ ਰਾਖੀ ਕਰੇਂਗਾ ਅਤੇ ਤੈਨੂੰ ਮੰਦਰ ਵਿੱਚ ਕਿਸੇ ਵੀ ਥਾਂ ਤੇ ਜਾਣ ਦਾ ਹੱਕ ਹੋਵੇਗਾ। ਬਿਲਕੁਲ ਜਿਵੇਂ ਇਨ੍ਹਾਂ ਦੂਤਾਂ ਕੋਲ ਯਹੋਵਾਹ ਦੇ ਅੱਗੇ ਆਉਣ ਦਾ ਹੱਕ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਜੇ ਤੂੰ ਮੇਰਿਆਂ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ ਅਤੇ ਮੇਰੇ ਦਰਬਾਰ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਓਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਜੇ ਤੂੰ ਮੇਰਿਆਂ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ।