Zechariah 8:19 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਆਖਿਆ ਹੈ, “ਉਦਾਸੀ ਸੋਗ ਅਤੇ ਵਰਤ ਦੇ ਖਾਸ ਦਿਨ, ਵਰ੍ਹੇ ਦਾ ਚੌਬਾ, ਪੰਜਵਾਂ, ਸੱਤਵਾਂ ਅਤੇ ਦਸਵਾਂ ਮਹੀਨਾ ਤੁਸੀਂ ਚੁਣਿਆ। ਹੁਣ ਉਹ ਸੋਗੀ ਦਿਨ ਅਵੱਸ਼ ਹੀ ਖੁਸ਼ੀਆਂ ਵਿੱਚ ਤਬਦੀਲ ਹੋਣੇ ਚਾਹੀਦੇ ਹਨ। ਹੁਣ ਉਹ ਖੁਸ਼ੀਆਂ ਵਾਲੀਆਂ ਛੁੱਟੀਆਂ ਹੋਣਗੀਆਂ। ਤੁਸੀਂ ਸੱਚ, ਵਫ਼ਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ।”
Punjabi Bible 2016 - ਪਵਿੱਤਰ ਬਾਈਬਲ O.V.
ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ ਕਿ ਚੌਥੇ ਮਹੀਨੇ ਦਾ ਵਰਤ ਅਤੇ ਪੰਜਵੇਂ ਮਹੀਨਾ ਦਾ ਵਰਤ ਅਰ ਸਤਵੇਂ ਮਹੀਨੇ ਦਾ ਵਰਤ ਅਰ ਦਸਵੇਂ ਮਹੀਨੇ ਦਾ ਵਰਤ ਯਹੂਦਾਹ ਦੇ ਘਰਾਣੇ ਲਈ ਖੁਸ਼ੀ ਅਤੇ ਅਮਨ ਚੈਨ ਦੇ ਪਰਬ ਹੋਣਗੇ ਤੁਸੀਂ ਸਚਿਆਈ, ਵਫ਼ਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਚੌਥੇ, ਪੰਜਵੇ, ਸੱਤਵੇਂ ਅਤੇ ਦੱਸਵੇਂ ਮਹੀਨੇ ਦੇ ਵਰਤ ਯਹੂਦਾਹ ਦੇ ਘਰਾਣੇ ਲਈ ਖੁਸ਼ੀ ਅਤੇ ਅਮਨ ਚੈਨ ਦੇ ਪਰਬ ਹੋਣਗੇ। ਤੁਸੀਂ ਸਚਿਆਈ, ਵਫ਼ਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ।