Zephaniah 1:13 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤਦ ਓਪਰੇ ਲੋਕ ਉਨ੍ਹਾਂ ਦਾ ਧਨ ਲੁੱਟ ਕੇ ਉਨ੍ਹਾਂ ਦੇ ਘਰ ਤਬਾਹ ਕਰ ਦੇਣਗੇ। ਉਸ ਵਕਤ ਜਿਹੜੇ ਮਨੁੱਖਾਂ ਨੇ ਆਪਣੇ ਘਰ ਉਸਾਰੇ ਹੋਣਗੇ ਉਹ ਆਪ ਉਨ੍ਹਾਂ ਘਰਾਂ ਵਿੱਚ ਨਾ ਰਹਿ ਸੱਕਣਗੇ ਅਤੇ ਆਪੇ ਅੰਗੂਰੀ ਬੀਜ ਕੇ ਮਨੁੱਖ ਉਨ੍ਹਾਂ ਅੰਗੂਰਾਂ ਦੀ ਮੈਅ ਨਾ ਪੀ ਸੱਕਣਗੇ-ਉਨ੍ਹਾਂ ਉੱਪਰ ਦੂਜਿਆਂ ਦੀ ਮਲਕੀਅਤ ਹੋਵੇਗੀ।”
Punjabi Bible 2016 - ਪਵਿੱਤਰ ਬਾਈਬਲ O.V.
ਓਹਨਾਂ ਦਾ ਧਨ ਲੁੱਟ ਦਾ ਮਾਲ ਹੋ ਜਾਵੇਗਾ, ਓਹਨਾਂ ਦੇ ਘਰ ਵਿਰਾਨ ਹੋ ਜਾਣਗੇ। ਓਹ ਘਰ ਉਸਾਰਨਗੇ ਪਰ ਉਨ੍ਹਾਂ ਵਿੱਚ ਨਾ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਪਰ ਉਨ੍ਹਾਂ ਦੀ ਮੈ ਨਾ ਪੀਣਗੇ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹਨਾਂ ਦਾ ਧਨ ਲੁੱਟ ਦਾ ਮਾਲ ਹੋ ਜਾਵੇਗਾ, ਉਹਨਾਂ ਦੇ ਘਰ ਵਿਰਾਨ ਹੋ ਜਾਣਗੇ। ਉਹ ਘਰ ਤਾਂ ਉਸਾਰਨਗੇ ਪਰ ਉਨ੍ਹਾਂ ਵਿੱਚ ਵੱਸਣਗੇ ਨਹੀਂ, ਉਹ ਅੰਗੂਰੀ ਬਾਗ਼ ਲਾਉਣਗੇ ਪਰ ਉਨ੍ਹਾਂ ਦਾ ਦਾਖਰਸ ਨਾ ਪੀਣਗੇ।