Zephaniah 1:4 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਨੇ ਆਖਿਆ, “ਮੈਂ ਯਹੂਦਾਹ ਅਤੇ ਯਰੂਸ਼ਲਮ ਵਿੱਚ ਵੱਸਦੇ ਲੋਕਾਂ ਨੂੰ ਸਜ਼ਾ ਦੇਵਾਂਗਾ। ਮੈਂ ਇਹ ਚੀਜ਼ਾਂ ਓਬੋ ਲੈ ਲਵਾਂਗਾ: ਮੈਂ ਇਸ ਥਾਵੋਂ ਬਆਲ ਦੀ ਉਪਾਸਨਾ ਦੀਆਂ ਆਖਿਰੀ ਨਿਸ਼ਾਨੀਆਂ ਹਟਾ ਦੇਵਾਂਗਾ। ਮੈਂ ਉਨ੍ਹਾਂ ਸਾਰੇ ਜਾਜਕਾਂ ਅਤੇ ਲੋਕਾਂ ਨੂੰ ਲੈ ਲਵਾਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਆਪਣਾ ਹੱਥ ਯਹੂਦਾਹ ਉੱਤੇ, ਅਤੇ ਯਰੂਸ਼ਲਮ ਦੇ ਸਾਰਿਆਂ ਵਾਸੀਆਂ ਉੱਤੇ ਚੁੱਕਾਂਗਾ, ਅਤੇ ਏਸ ਅਸਥਾਨ ਤੋਂ ਬਆਲ ਦੇ ਬਕੀਏ ਨੂੰ ਕੱਟ ਦਿਆਂਗਾ, ਨਾਲੇ ਪੁਜਾਰੀਆਂ ਦੇ ਨਾਮ ਨੂੰ ਜਾਜਕਾਂ ਸਣੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਆਪਣਾ ਹੱਥ ਯਹੂਦਾਹ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ, ਅਤੇ ਇਸ ਸਥਾਨ ਤੋਂ ਬਆਲ ਦੇ ਬਚੇ ਹੋਇਆਂ ਨੂੰ ਅਤੇ ਜਾਜਕਾਂ ਸਮੇਤ ਦੇਵਤਿਆਂ ਦੇ ਪੁਜਾਰੀਆਂ ਦੇ ਨਾਮ ਨੂੰ ਨਾਸ ਕਰ ਦਿਆਂਗਾ,