Zephaniah 2:15 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਨੀਨਵਾਹ ਹੁਣ ਇੰਨਾ ਹਂਕਾਰਿਆ, ਖੁਸ਼ ਅਤੇ ਨਿਸ਼ਚਿੰਤ ਸ਼ਹਿਰ ਹੈ। ਲੋਕ ਸਮਝਦੇ ਹਨ ਕਿ ਉਹ ਇੱਥੇ ਸੁਰੱਖਿਅਤ ਹਨ ਤੇ ਉਹ ਨੀਨਵਾਹ ਨੂੰ ਦੁਨੀਆਂ ਵਿੱਚ ਸਭ ਤੋਂ ਮਹਾਨ ਅਸਥਾਨ ਸਮਝਦੇ ਹਨ। ਪਰ ਇਹ ਸ਼ਹਿਰ ਵੀ ਨਾਸ ਹੋ ਜਾਵੇਗਾ। ਇਹ ਅਜਿਹੀ ਵੀਰਾਨ ਥਾਂ ਬਣ ਜਾਵੇਗੀ ਜਿੱਥੇ ਸਿਰਫ਼ ਜੰਗਲੀ ਜਾਨਵਰ ਹੀ ਰਹਿਣਗੇ। ਜਿਹੜੇ ਲੋਕ ਇੱਥੋਂ ਲੰਘਣਗੇ ਸੀਟੀਆਂ ਮਾਰਨਗੇ ਅਤੇ ਬੇ-ਯਕੀਨੀ ਭੈ ਵਿੱਚ ਆਪਣੇ ਸਿਰ ਹਿਲਾਉਣਗੇ ਜਦੋਂ ਉਹ ਵੇਖਣਗੇ। ਕਿ ਇਹ ਸ਼ਹਿਰ ਕਿੰਨੀ ਬੁਰੀ ਤਰ੍ਹਾਂ ਤਬਾਹ ਕੀਤਾ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਏਹ ਉਹ ਮਗਨ ਰਹਿਣ ਵਾਲਾ ਸ਼ਹਿਰ ਹੈ, ਜਿਹੜਾ ਨਿਚਿੰਤ ਰਿਹਾ, ਜਿਸ ਨੇ ਆਪਣੇ ਮਨ ਵਿੱਚ ਆਖਿਆ, ਮੈਂ ਹੀ ਹਾਂ ਅਤੇ ਮੈਂਥੋਂ ਬਿਨਾ ਹੋਰ ਕੋਈ ਨਹੀਂ, - ਉਹ ਕਿਵੇਂ ਵਿਰਾਨ ਹੋ ਗਿਆ, ਦਰਿੰਦਿਆਂ ਦੇ ਬੈਠਣ ਦਾ ਅਸਥਾਨ! ਜੋ ਕੋਈ ਉਸ ਦੇ ਕੋਲੋਂ ਲੰਘੇ, ਸ਼ੂਕਰੇਗਾ ਅਤੇ ਉਂਗਲ ਕਰੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਉਹੋ ਮਗਨ ਰਹਿਣ ਵਾਲਾ ਸ਼ਹਿਰ ਹੈ, ਜਿਹੜਾ ਨਿਸ਼ਚਿੰਤ ਰਿਹਾ, ਜਿਸ ਨੇ ਆਪਣੇ ਮਨ ਵਿੱਚ ਆਖਿਆ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਹੈ ਹੀ ਨਹੀਂ, - ਉਹ ਕਿਵੇਂ ਵਿਰਾਨ ਹੋ ਗਿਆ, ਉਹ ਜੰਗਲੀ ਜਾਨਵਰਾਂ ਦੇ ਬੈਠਣ ਦਾ ਸਥਾਨ ਬਣ ਗਿਆ! ਜੋ ਕੋਈ ਉਸ ਦੇ ਕੋਲੋਂ ਲੰਘੇਗਾ, ਉਹ ਉਸ ਦਾ ਮਖ਼ੌਲ ਉਡਾਵੇਗਾ ਅਤੇ ਉਸ ਵੱਲ ਉਂਗਲ ਕਰੇਗਾ।