Zephaniah 2:9 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸੇ ਲਈ, ਮੈਂ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਮੋਆਬ ਅਤੇ ਅਮੋਨ ਦੇ ਲੋਕਾਂ ਦਾ ਹਸ਼ਰ ਸਦੋਮ ਅਤੇ ਅਮੂਰਾਹ ਵਰਗਾ ਹੋਵੇਗਾ। ਮੈਂ ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਹਾਂ ਅਤੇ ਮੈਂ ਇਕਰਾਰ ਕਰਦਾ ਹਾਂ ਕਿ ਇਹ ਦੇਸ ਹਮੇਸ਼ਾ-ਹਮੇਸ਼ਾ ਲਈ ਤਬਾਹ ਕਰ ਦਿੱਤੇ ਜਾਣਗੇ। ਉਨ੍ਹਾਂ ਦੀ ਧਰਤੀ ਜੜੀ-ਬੂਟੀਆਂ ਨਾਲ ਭਰ ਦਿੱਤੀ ਜਾਵੇਗੀ ਅਤੇ ਡੈਡ ਸੀ ਦੇ ਲੂਣ ਨਾਲ ਢੱਕੱ ਦਿੱਤੀ ਜਾਵੇਗੀ। ਮੇਰੇ ਲੋਕਾਂ ਚੋ ਬਚੇ ਹੋਏ ਉਸ ਧਰਤੀ ਤੇ ਕਬਜ਼ਾ ਕਰ ਲੈਣਗੇ ਅਤੇ ਉੱਥੋਂ ਦੀਆਂ ਬਚੀਆਂ ਹੋਈਆਂ ਵਸਤਾਂ ਲੁੱਟ ਲੈਣਗੇ।”
Punjabi Bible 2016 - ਪਵਿੱਤਰ ਬਾਈਬਲ O.V.
ਮੇਰੇ ਜੀਉਣ ਦੀ ਸੌਂਹ! ਇਸਰਾਏਲ ਦੇ ਪਰਮੇਸ਼ੁਰ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੋਆਬ ਜ਼ਰੂਰ ਸਦੋਮ ਵਾਂਙੁ ਹੋ ਜਾਵੇਗਾ, ਅਤੇ ਅੰਮੋਨੀ ਅਮੂਰਾਹ ਵਾਂਙੁ, ਬਿੱਛੂ ਬੂਟੀਆਂ ਅਤੇ ਲੂਣ ਦੇ ਟੋਇਆਂ ਦੀ ਰਾਸ, ਸਦਾ ਦੀ ਵਿਰਾਨੀ, - ਮੇਰੀ ਪਰਜਾ ਦਾ ਬਕੀਆ ਓਹਨਾਂ ਨੂੰ ਲੁੱਟ ਲਵੇਗਾ, ਅਤੇ ਮੇਰੀ ਕੌਮ ਦੀ ਬੱਚਤ ਓਹਨਾਂ ਉੱਤੇ ਕਬਜ਼ਾ ਕਰੇਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੇਰੇ ਜੀਵਨ ਦੀ ਸਹੁੰ! ਇਸਰਾਏਲ ਦੇ ਪਰਮੇਸ਼ੁਰ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੋਆਬ ਜ਼ਰੂਰ ਸਦੂਮ ਵਰਗਾ ਹੋ ਜਾਵੇਗਾ ਅਤੇ ਅੰਮੋਨੀ ਅਮੂਰਾਹ ਵਰਗੇ, ਉਹ ਬਿੱਛੂ ਬੂਟੀਆਂ ਅਤੇ ਲੂਣ ਦੇ ਟੋਇਆਂ ਦੀ ਖਾਣ ਬਣ ਜਾਣਗੇ ਅਤੇ ਸਦਾ ਵਿਰਾਨ ਰਹਿਣਗੇ, - ਮੇਰੀ ਪਰਜਾ ਦੇ ਬਚੇ ਹੋਏ ਲੋਕ ਉਹਨਾਂ ਨੂੰ ਲੁੱਟਣਗੇ ਅਤੇ ਮੇਰੀ ਕੌਮ ਦੇ ਬਚੇ ਹੋਏ ਉਹਨਾਂ ਉੱਤੇ ਕਬਜ਼ਾ ਕਰਨਗੇ।