Zephaniah 3:11 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਫ਼ਿਰ ਯਰੂਸ਼ਲਮ! ਉਸ ਦਿਨ ਤੂੰ ਆਪਣੇ ਸਾਰੇ ਮਾੜੇ ਕੀਤੇ ਕੰਮਾਂ ਲਈ ਸ਼ਰਮਿੰਦਾ ਨਾ ਹੋਵੇਂਗਾ ਕਿਉਂ ਕਿ ਉਸ ਦਿਨ ਯਰੂਸ਼ਲਮ ਵਿੱਚੋਂ ਮੈਂ ਉਨ੍ਹਾਂ ਸਾਰੇ ਬਦ ਲੋਕਾਂ ਨੂੰ ਇੱਥੋਂ ਬਾਹਰ ਕੱਢ ਸੁੱਟਾਂਗਾ। ਫ਼ਿਰ ਮੇਰੇ ਪਵਿੱਤਰ ਪਰਬਤ ਉੱਪਰ ਉਨ੍ਹਾਂ ਚੋ ਕੋਈ ਹੰਕਾਰੀ ਮਨੁੱਖ ਨਾ ਰਹੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਦਿਨ ਤੂੰ ਆਪਣੇ ਸਾਰੇ ਕੰਮਾਂ ਤੋਂ ਲੱਜਿਆਵਾਨ ਨਾ ਹੋਵੇਂਗਾ, ਜਿਹ ਦੇ ਨਾਲ ਤੈਂ ਮੇਰਾ ਅਪਰਾਧ ਕੀਤਾ, ਕਿਉਂ ਜੋ ਮੈਂ ਉਸ ਵੇਲੇ ਤੇਰੇ ਵਿੱਚੋਂ ਤੇਰੇ ਹੰਕਾਰੀ ਅਭਮਾਨੀਆਂ ਨੂੰ ਕੱਢਾਂਗਾ, ਭਈ ਤੂੰ ਮੇਰੇ ਪਵਿੱਤ੍ਰ ਪਹਾੜ ਵਿੱਚ ਘੁਮੰਡ ਫੇਰ ਨਾ ਕਰੇਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਦਿਨ ਤੂੰ ਆਪਣੇ ਸਾਰੇ ਕੰਮਾਂ ਦੇ ਕਾਰਨ ਸ਼ਰਮਿੰਦਾ ਨਾ ਹੋਵੇਂਗੀ, ਜਿਨ੍ਹਾਂ ਦੇ ਨਾਲ ਤੂੰ ਮੇਰੇ ਵਿਰੁੱਧ ਅਪਰਾਧ ਕੀਤਾ, ਕਿਉਂ ਜੋ ਮੈਂ ਉਸ ਵੇਲੇ ਤੇਰੇ ਵਿੱਚੋਂ ਹਰੇਕ ਹੰਕਾਰੀ ਅਭਿਮਾਨੀਆਂ ਨੂੰ ਕੱਢ ਦਿਆਂਗਾ, ਤਾਂ ਜੋ ਤੂੰ ਮੇਰੇ ਪਵਿੱਤਰ ਪਰਬਤ ਵਿੱਚ ਫੇਰ ਘਮੰਡ ਨਾ ਕਰੇਂ।