Zephaniah 3:13 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸਰਾਏਲ ਦੇ ਬਚੇ ਹੋਏ ਮਨੁੱਖ ਬਦੀ ਨਾ ਕਰਣਗੇ ਤੇ ਨਾ ਹੀ ਉਹ ਝੂਠ ਬੋਲਣਗੇ ਅਤੇ ਨਾ ਹੀ ਫ਼ਰੇਬ ਨਾਲ ਲੋਕਾਂ ਨੂੰ ਲੁੱਟਣਗੇ। ਉਹ ਤਾਂ ਪਤਨੀਆਂ ਭੇਡਾਂ ਵਾਂਗ ਚਰਨਗੇ ਅਤੇ ਲੰਮੇ ਪੈ ਜਾਣਗੇ। ਤੇ ਕੋਈ ਵੀ ਉਨ੍ਹਾਂ ਨੂੰ ਤੰਗ ਨਾ ਕਰੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਇਸਰਾਏਲ ਦਾ ਬਕੀਆ ਬਦੀ ਨਾ ਕਰੇਗਾ, ਨਾ ਓਹ ਝੂਠ ਬੋਲਣਗੇ, ਨਾ ਓਹਨਾਂ ਦੇ ਮੂੰਹ ਵਿੱਚ ਫਰੇਬੀ ਜੀਭ ਮਿਲੇਗੀ, ਕਿਉਂ ਜੋ ਓਹ ਚਰਨਗੇ ਅਤੇ ਲੰਮੇ ਪੈਣਗੇ, ਅਤੇ ਕੋਈ ਓਹਨਾਂ ਨੂੰ ਨਾ ਡਰਾਵੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸਰਾਏਲ ਦੇ ਬਚੇ ਹੋਏ ਲੋਕ ਬਦੀ ਨਾ ਕਰਨਗੇ, ਨਾ ਝੂਠ ਬੋਲਣਗੇ ਅਤੇ ਨਾ ਉਹਨਾਂ ਦੇ ਮੂੰਹ ਵਿੱਚ ਫਰੇਬ ਦੀਆਂ ਗੱਲਾਂ ਨਿੱਕਲਣਗੀਆਂ, ਕਿਉਂ ਜੋ ਉਹ ਚਰਨਗੇ ਅਤੇ ਲੰਮੇ ਪੈਣਗੇ ਅਤੇ ਕੋਈ ਉਹਨਾਂ ਨੂੰ ਨਾ ਡਰਾਵੇਗਾ।