bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Corinthians 15
1 Corinthians 15
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
1
ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਸ ਖੁਸ਼ਖ਼ਬਰੀ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ, ਜਿਸ ਨੂੰ ਤੁਸੀਂ ਕਬੂਲ ਵੀ ਕੀਤਾ ਅਤੇ ਮਜ਼ਬੂਤੀ ਨਾਲ ਫੜੀ ਵੀ ਰੱਖਿਆ।
2
ਇਸ ਖੁਸ਼ਖ਼ਬਰੀ ਦੇ ਰਾਹੀ ਤੁਸੀਂ ਬਚਾਏ ਗਏ ਹੋ, ਜੇ ਤੁਸੀਂ ਇਸ ਬਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਫੜ੍ਹੀ ਰੱਖੋ, ਨਹੀਂ ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ।
3
ਜੋ ਕੁਝ ਮੈਂ ਪ੍ਰਾਪਤ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਦਿੱਤਾ ਜੋ ਮਹੱਤਵਪੂਰਨ ਹੈ: ਮਸੀਹ ਸਾਡੇ ਪਾਪਾਂ ਦੇ ਮਰਿਆ ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ।
4
ਪਵਿੱਤਰ ਸ਼ਾਸਤਰ ਦੇ ਅਨੁਸਾਰ ਉਹ ਦਫ਼ਨਾਇਆ ਗਿਆ ਅਤੇ ਤੀਸਰੇ ਦਿਨ ਫਿਰ ਜੀ ਉੱਠਿਆ।
5
ਅਤੇ ਉਹ ਕੈਫ਼ਾਸ ਨੂੰ ਇਸ ਤੋਂ ਬਾਅਦ ਬਾਕੀ ਦੇ ਸਾਰੇ ਬਾਰ੍ਹਾ ਚੇਲਿਆਂ ਨੂੰ ਦਰਸ਼ਨ ਦਿੱਤਾ।
6
ਅਤੇ ਇਸ ਤੋਂ ਬਾਅਦ, ਪੰਜ ਸੌ ਤੋਂ ਜ਼ਿਆਦਾ ਭੈਣ-ਭਰਾਵਾਂ ਨੂੰ ਦਰਸ਼ਨ ਦਿੱਤਾ, ਅਤੇ ਉਹਨਾਂ ਵਿੱਚੋਂ ਕਈ ਤਾਂ ਜਿਉਂਦੇ ਹਨ ਪਰ ਕਈ ਮਰ ਚੁੱਕੇ ਹਨ।
7
ਇਸ ਤੋਂ ਬਾਅਦ ਯਾਕੋਬ ਨੂੰ ਦਰਸ਼ਨ ਦਿੱਤਾ, ਫਿਰ ਸਾਰਿਆ ਰਸੂਲਾਂ ਨੂੰ।
8
ਅਤੇ ਸਭ ਤੋਂ ਅਖੀਰ ਵਿੱਚ ਉਸਨੇ ਮੈਨੂੰ ਵੀ ਦਰਸ਼ਨ ਦਿੱਤਾ, ਜਿਵੇਂ ਕਿ ਇੱਕ ਅਸਧਾਰਨ ਤੌਰ ਤੇ ਪੈਦਾ ਹੋਇਆ।
9
ਮੈਂ ਰਸੂਲਾਂ ਵਿੱਚੋਂ ਸਭ ਤੋਂ ਛੋਟਾ ਹਾਂ, ਅਤੇ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ, ਕਿਉਂਕਿ ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਸਤਾਉਂਦਾ ਸੀ।
10
ਪਰ ਮੈਂ ਜੋ ਕੁਝ ਵੀ ਹਾਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਹਾਂ, ਅਤੇ ਉਸਦੀ ਕਿਰਪਾ ਜਿਹੜੀ ਮੇਰੇ ਉੱਤੇ ਹੋਈ ਉਹ ਵਿਅਰਥ ਸਾਬਤ ਨਹੀਂ ਹੋਈ, ਅਤੇ ਮੈਂ ਉਹਨਾਂ ਸਾਰੇ ਰਸੂਲਾਂ ਨਾਲੋਂ ਵਧੀਕ ਮਿਹਨਤ ਕੀਤੀ ਪਰੰਤੂ ਮੈਂ ਨਹੀਂ ਸਗੋਂ ਪਰਮੇਸ਼ਵਰ ਦੀ ਕਿਰਪਾ ਨੇ ਜੋ ਮੇਰੇ ਨਾਲ ਸੀ।
11
ਭਾਵੇਂ ਪ੍ਰਚਾਰ ਮੈਂ ਕੀਤਾ, ਜਾ ਉਹਨਾਂ ਨੇ, ਅਤੇ ਇਹੀ ਉਹ ਹੈ ਜਿਸ ਤੇ ਤੁਸੀਂ ਵਿਸ਼ਵਾਸ ਕੀਤਾ ਸੀ।
12
ਪਰ ਜੇ ਇਹ ਪ੍ਰਚਾਰ ਕੀਤਾ ਗਿਆ ਕਿ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਫਿਰ ਤੁਹਾਡੇ ਵਿੱਚੋਂ ਕੋਈ ਇਹ ਕਿਵੇਂ ਕਹਿ ਸਕਦਾ ਹੈ ਕਿ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ।
13
ਪਰ ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ, ਤਾਂ ਫਿਰ ਮਸੀਹ ਵੀ ਨਹੀਂ ਜੀ ਉੱਠਿਆ।
14
ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਵਿਅਰਥ ਹੈ ਸਾਡਾ ਪ੍ਰਚਾਰ ਕਰਨਾ ਅਤੇ ਤੁਹਾਡਾ ਵਿਸ਼ਵਾਸ ਵੀ ਵਿਅਰਥ ਹੈ।
15
ਅਤੇ ਇਸ ਤੋਂ ਵੀ ਵੱਧ ਕੇ ਇਹ ਹੈ ਕਿ ਅਸੀਂ ਮਸੀਹ ਦੇ ਝੂਠੇ ਗਵਾਹ ਸਾਬਤ ਹੁੰਦੇ ਹਾਂ, ਅਸੀਂ ਪਰਮੇਸ਼ਵਰ ਦੇ ਬਾਰੇ ਗਵਾਹੀ ਦਿੱਤੀ ਕਿ ਉਸਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ। ਪਰ ਜੇ ਪਰਮੇਸ਼ਵਰ ਨੇ ਮਸੀਹ ਨੂੰ ਜਿਉਂਦਾ ਨਹੀਂ ਤਾਂ ਫਿਰ ਮੁਰਦੇ ਨਹੀਂ ਜੀ ਉੱਠਦੇ।
16
ਜੇ ਮੁਰਦੇ ਨਹੀਂ ਜੀ ਉੱਠਦੇ, ਤਾਂ ਫਿਰ ਮਸੀਹ ਵੀ ਨਹੀਂ ਜੀ ਉੱਠਿਆ ਹੈ।
17
ਅਤੇ ਜੇ ਮਸੀਹ ਨਹੀਂ ਜੀ ਉੱਠਿਆ, ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ; ਅਤੇ ਤੁਸੀਂ ਅਜੇ ਵੀ ਆਪਣੇ ਪਾਪ ਵਿੱਚ ਹੋ।
18
ਤਦ ਵਿਸ਼ਵਾਸੀ ਜਿਹੜੇ ਮਸੀਹ ਵਿੱਚ ਹੋ ਕੇ ਮਰ ਚੁੱਕੇ ਹਨ ਉਹ ਵੀ ਨਾਸ ਹੋ ਚੁੱਕੇ।
19
ਜੇ ਸਿਰਫ ਇਸ ਜੀਵਨ ਲਈ ਸਾਨੂੰ ਮਸੀਹ ਵਿੱਚ ਉਮੀਦ ਹੈ, ਤਾਂ ਅਸੀਂ ਦੁਨੀਆਂ ਦੇ ਕਿਸੇ ਵੀ ਵਿਅਕਤੀ ਨਾਲੋਂ ਵਧੇਰੇ ਤਰਸਯੋਗ ਹੋਵਾਂਗੇ।
20
ਪਰ ਮਸੀਹ ਸੱਚ-ਮੁੱਚ ਹੀ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਜੋ ਮੌਤ ਦੀ ਨੀਂਦ ਵਿੱਚ ਸੌ ਗਏ ਹਨ ਉਹਨਾਂ ਦਾ ਪਹਿਲਾਂ ਫਲ ਹੈ।
21
ਜਿਸ ਪ੍ਰਕਾਰ ਮਨੁੱਖ ਦੇ ਰਾਹੀ ਮੌਤ ਆਈ, ਉਸੇ ਪ੍ਰਕਾਰ ਮਨੁੱਖ ਦੇ ਹੀ ਰਾਹੀ ਮਰੇ ਹੋਇਆ ਦਾ ਪੁਨਰ-ਉਥਾਨ ਵੀ ਆਇਆ।
22
ਜਿਸ ਤਰ੍ਹਾਂ ਆਦਮ ਵਿੱਚੋਂ ਸਭ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਹੋ ਜਾਣਗੇ।
23
ਪਰ ਹਰ ਇੱਕ ਆਪੋ-ਆਪਣੀ ਵਾਰੀ ਨਾਲ; ਪਹਿਲਾਂ ਫਲ ਮਸੀਹ, ਫਿਰ ਜਿਹੜੇ ਮਸੀਹ ਦੇ ਵਾਪਸ ਆਉਣ ਤੱਕ ਉਸਦੇ ਵਿੱਚ ਅਸਥਿਰ ਬਣੇ ਰਹਿਣਗੇ।
24
ਫਿਰ ਸੰਸਾਰ ਦਾ ਅੰਤ ਆਵੇਗਾ, ਜਦ ਮਸੀਹ ਸਾਰੀਆਂ ਪਾਤਸ਼ਾਹੀਆਂ, ਅਧਿਕਾਰਾਂ, ਸਮਰੱਥਾ ਨੂੰ ਨਾਸ ਕਰੇਗਾ ਅਤੇ ਉਹ ਰਾਜ ਨੂੰ ਪਰਮੇਸ਼ਵਰ ਪਿਤਾ ਦੇ ਹੱਥ ਵਿੱਚ ਸੌਂਪ ਦੇਵੇਗਾ।
25
ਕਿਉਂਕਿ ਜਿੰਨ੍ਹਾਂ ਚਿਰ ਪਰਮੇਸ਼ਵਰ ਉਸਦੇ ਸਾਰੇ ਵੈਰੀਆਂ ਨੂੰ ਉਸਦੇ ਪੈਰਾਂ ਹੇਠਾਂ ਨਾ ਕਰ ਲਵੇ ਉਦੋਂ ਤੱਕ ਮਸੀਹ ਨੇ ਰਾਜ ਕਰਨਾ ਹੈ।
26
ਆਖਰੀ ਦੁਸ਼ਮਣ ਜਿਸ ਦਾ ਨਾਸ ਹੋਣਾ ਹੈ ਉਹ ਮੌਤ ਹੈ।
27
ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ, “ਪਰਮੇਸ਼ਵਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ ਹੈ।” ਹੁਣ ਜਦੋਂ ਉਹ ਕਹਿੰਦੇ ਹਨ ਕਿ, “ਸਭ ਕੁਝ” ਉਸਦੇ ਅਧੀਨ ਕਰ ਦਿੱਤਾ ਗਿਆ ਹੈ, ਤਾਂ ਇਹ ਸਪੱਸ਼ਟ ਹੈ ਕਿ ਜਿਸ ਨੇ ਸਭ ਕੁਝ ਮਸੀਹ ਦੇ ਹੇਠਾਂ ਕਰ ਦਿੱਤਾ ਉਹ ਆਪ ਹੇਠਾਂ ਹੋਣ ਤੋਂ ਰਹਿਤ ਹੈ।
28
ਅਤੇ ਜਦ ਸਭ ਕੁਝ ਮਸੀਹ ਦੇ ਅਧੀਨ ਕਰ ਦਿੱਤਾ ਗਿਆ ਹੋਵੇਗਾ ਤਾਂ ਫਿਰ ਪੁੱਤਰ ਵੀ ਪਰਮੇਸ਼ਵਰ ਦੇ ਅਧੀਨ ਹੋਵੇਗਾ ਜਿਸ ਨੇ ਸਭ ਕੁਝ ਉਸਦੇ ਅਧੀਨ ਕਰ ਦਿੱਤਾ, ਕਿਉਂ ਜੋ ਪਰਮੇਸ਼ਵਰ ਸਭਨਾਂ ਵਿੱਚ ਸਭ ਕੁਝ ਹੈ।
29
ਜੇ ਪੁਨਰ-ਉਥਾਨ ਨਹੀਂ ਹੈ, ਤਾਂ ਉਹ ਕੀ ਕਰਨਗੇ ਜੋ ਮੁਰਦਿਆਂ ਲਈ ਬਪਤਿਸਮਾ ਲੈਂਦੇ ਹਨ? ਜੇ ਮੁਰਦੇ ਬਿਲਕੁਲ ਨਹੀਂ ਜੀ ਉੱਠਦੇ, ਤਾਂ ਲੋਕ ਉਹਨਾਂ ਲਈ ਬਪਤਿਸਮਾ ਕਿਉਂ ਲੈਂਦੇ ਹਨ?
30
ਅਤੇ ਫਿਰ ਅਸੀਂ ਹਰ ਸਮੇਂ ਆਪਣੇ ਆਪ ਨੂੰ ਖਤਰੇ ਵਿੱਚ ਕਿਉਂ ਪਾਈ ਰੱਖਦੇ ਹਾਂ?
31
ਮੈਂ ਹਰ ਰੋਜ਼ ਮੌਤ ਦਾ ਸਾਮ੍ਹਣਾ ਕਰਦਾ ਹਾਂ, ਹਾਂ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਂ ਤੁਹਾਡੇ ਬਾਰੇ ਪ੍ਰਭੂ ਮਸੀਹ ਯਿਸ਼ੂ ਵਿੱਚ ਮਾਣ ਕਰਦਾ ਹਾਂ।
32
ਜੇ ਮੈਂ ਅਫ਼ਸੁਸ ਸ਼ਹਿਰ ਵਿੱਚ ਜੰਗਲੀ ਜਾਨਵਰਾਂ ਨਾਲ ਮਨੁੱਖੀ ਉਮੀਦਾਂ ਤੋਂ ਬਿਨਾਂ ਲੜਿਆ, ਤਾਂ ਮੈਨੂੰ ਕੀ ਲਾਭ? ਜੇ ਮੁਰਦੇ ਨਹੀਂ ਜੀ ਉੱਠਦੇ ਹਨ, “ਤਾਂ ਫਿਰ ਆਓ ਅਸੀਂ ਖਾਈਏ ਅਤੇ ਪੀਵੀਏ, ਕਿਉਂ ਜੋ ਕੱਲ ਨੂੰ ਤਾਂ ਅਸੀਂ ਮਰਨਾ ਹੀ ਹੈ।”
33
ਧੋਖਾ ਨਾ ਖਾਓ: “ਬੁਰੀ ਸੰਗਤ ਚੰਗੇ ਚਰਿੱਤਰ ਨੂੰ ਵਿਗਾੜ ਦਿੰਦੀ ਹੈ।”
34
ਆਪਣੀ ਹੋਸ਼ ਵਿੱਚ ਵਾਪਸ ਆਓ ਜਿਵੇਂ ਤੁਹਾਨੂੰ ਚਾਹੀਦਾ ਹੈ, ਅਤੇ ਪਾਪ ਕਰਨਾ ਛੱਡ ਦਿਓ; ਕਿਉਂਕਿ ਤੁਹਾਡੇ ਵਿੱਚੋਂ ਕੁਝ ਪਰਮੇਸ਼ਵਰ ਨੂੰ ਨਹੀਂ ਜਾਣਦੇ ਮੈਂ ਇਹ ਤੁਹਾਨੂੰ ਸ਼ਰਮਿੰਦਾ ਕਰਨ ਲਈ ਨਹੀਂ ਆਖਦਾ ਹਾਂ।
35
ਪਰ ਕੋਈ ਪੁੱਛੇਗਾ, “ਮੁਰਦੇ ਕਿਵੇਂ ਜੀ ਉੱਠਦੇ ਹਨ? ਅਤੇ ਕਿਸ ਤਰ੍ਹਾਂ ਦੇ ਸਰੀਰ ਨਾਲ ਆਉਣਗੇ?”
36
ਕਿੰਨਾਂ ਮੂਰਖ! ਜੋ ਕੁਝ ਤੁਸੀਂ ਬੀਜਦੇ ਹੋ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਉਹ ਜੀਵਨ ਵਿੱਚ ਨਹੀਂ ਆਉਂਦਾ।
37
ਜਦੋਂ ਤੁਸੀਂ ਬੀਜਦੇ ਹੋ, ਤਾਂ ਉਸ ਸਰੀਰ ਨੂੰ ਨਹੀਂ ਬੀਜਦੇ ਜੋ ਹੋਵੇਗਾ, ਪਰ ਸਿਰਫ ਇੱਕ ਬੀਜ ਨੂੰ ਭਾਵੇਂ ਕਣਕ ਦਾ ਭਾਵੇਂ ਹੋਰ ਕਿਸੇ ਦਾ।
38
ਪਰ ਪਰਮੇਸ਼ਵਰ ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਸਰੀਰ ਦਿੰਦਾ ਹੈ, ਅਤੇ ਹਰ ਪ੍ਰਕਾਰ ਦੇ ਬੀਜ ਨੂੰ ਆਪਣਾ ਸਹੀ ਸਰੀਰ ਦਿੰਦਾ ਹੈ।
39
ਸਭ ਮਾਸ ਇੱਕੋ ਜਿਹੇ ਨਹੀਂ ਹੁੰਦੇ: ਲੋਕਾਂ ਦਾ ਇੱਕ ਕਿਸਮ ਦਾ ਮਾਸ ਹੁੰਦਾ ਹੈ, ਜਾਨਵਰਾਂ ਦਾ ਅਲੱਗ, ਪੰਛੀਆਂ ਦਾ ਅਲੱਗ, ਅਤੇ ਮੱਛੀ ਦਾ ਅਲੱਗ ਪ੍ਰਕਾਰ ਦਾ ਹੁੰਦਾ ਹੈ।
40
ਅਤੇ ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ; ਪਰ ਸਵਰਗੀ ਸਰੀਰ ਦਾ ਪ੍ਰਤਾਪ ਕੁਝ ਹੋਰ ਤਰ੍ਹਾਂ ਹੈ, ਜ਼ਮੀਨੀ ਸਰੀਰ ਦਾ ਪ੍ਰਤਾਪ ਕੁਝ ਹੋਰ ਤਰ੍ਹਾਂ ਦਾ ਹੈ।
41
ਸੂਰਜ ਦਾ ਪ੍ਰਤਾਪ ਕੁਝ ਹੋਰ ਹੈ, ਅਤੇ ਚੰਦਰਮਾ ਅਤੇ ਤਾਰਿਆ ਦਾ ਹੋਰ; ਅਤੇ ਪ੍ਰਤਾਪ ਵਿੱਚ ਇੱਕ ਤਾਰਾਂ ਦੂਸਰੇ ਤਾਰੇ ਨਾਲੋਂ ਅਲੱਗ ਹੈ।
42
ਇਸੇ ਤਰ੍ਹਾਂ ਪੁਨਰ-ਉਥਾਨ ਵੀ ਹੈ। ਉਹ ਸਰੀਰ ਜਿਹੜਾ ਨਾਸ਼ਵਾਨ ਬੀਜਿਆ ਜਾਂਦਾ ਹੈ ਉਹ ਅਵਿਨਾਸ਼ੀ ਉੱਠਦਾ ਹੈ;
43
ਉਹ ਨਿਰਾਦਰ ਬੀਜਿਆ ਜਾਂਦਾ ਹੈ ਅਤੇ ਮਹਿਮਾ ਵਿੱਚ ਜੀ ਉੱਠਦਾ ਹੈ; ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਸਮਰੱਥਾ ਨਾਲ ਜੀ ਉੱਠਦਾ ਹੈ;
44
ਉਹ ਸਧਾਰਨ ਸਰੀਰ ਹੋ ਕੇ ਬੀਜਿਆ ਜਾਂਦਾ ਹੈ, ਪਰ ਉਹ ਆਤਮਿਕ ਸਰੀਰ ਹੋ ਕੇ ਜੀ ਉੱਠਦਾ ਹੈ। ਅਗਰ ਸਧਾਰਨ ਸਰੀਰ ਹੈ, ਤਾਂ ਆਤਮਿਕ ਸਰੀਰ ਵੀ ਹੈ।
45
ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ, “ਪਹਿਲਾਂ ਮਨੁੱਖ ਆਦਮ ਜਿਉਂਦਾ ਪ੍ਰਾਣੀ ਹੋਇਆ, ਪਰ ਆਖਰੀ ਆਦਮ ਜੀਵਨ ਦੇਣ ਵਾਲਾ ਆਤਮਾ ਹੋਇਆ।”
46
ਪਹਿਲਾਂ ਉਹ ਨਹੀਂ ਜੋ ਆਤਮਿਕ ਹੈ, ਪਰ ਉਹ ਜੋ ਸਧਾਰਨ, ਅਤੇ ਬਾਅਦ ਵਿੱਚ ਆਤਮਿਕ।
47
ਪਹਿਲਾਂ ਮਨੁੱਖ ਮਿੱਟੀ ਦਾ ਬਣਿਆ; ਦੂਸਰਾ ਮਨੁੱਖ ਸਵਰਗ ਤੋਂ ਹੈ।
48
ਜਿਵੇਂ ਉਹ ਧਰਤੀ ਦਾ ਮਨੁੱਖ ਸੀ, ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਧਰਤੀ ਦੇ ਹਨ; ਅਤੇ ਜਿਵੇਂ ਉਹ ਸਵਰਗੀ ਮਨੁੱਖ ਹੈ, ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਸਵਰਗ ਦੇ ਹਨ।
49
ਅਤੇ ਜਿਸ ਤਰ੍ਹਾਂ ਅਸੀਂ ਧਰਤੀ ਦੇ ਮਨੁੱਖ ਦੇ ਚਿੱਤਰ ਵਿੱਚ ਜਨਮ ਲਿਆ ਹੈ, ਉਸੇ ਤਰ੍ਹਾਂ ਅਸੀਂ ਸਵਰਗੀ ਮਨੁੱਖ ਦੇ ਸਰੂਪ ਨੂੰ ਵੀ ਧਾਰਨ ਕਰਾਂਗੇ।
50
ਹੁਣ ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹੈ, ਮਾਸ ਅਤੇ ਲਹੂ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ।
51
ਸੁਣੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ; ਅਸੀਂ ਸਾਰੇ ਨਹੀਂ ਸੌਂਵਾਗੇ, ਪਰ ਸਾਡੇ ਸਾਰਿਆ ਦਾ ਸਰੂਪ ਬਦਲ ਜਾਵੇਗਾ।
52
ਇੱਕ ਪਲ ਵਿੱਚ, ਇੱਕ ਅੱਖ ਦੀ ਝਮਕ ਵਿੱਚ, ਆਖਰੀ ਤੁਰ੍ਹੀ ਫੂਕਦਿਆ। ਕਿਉਂਕਿ ਤੁਰ੍ਹੀ ਵਜਾਈ ਜਾਵੇਗੀ, ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ, ਅਤੇ ਅਸੀਂ ਬਦਲੇ ਜਾਵਾਂਗੇ।
53
ਕਿਉਂ ਜੋ ਜ਼ਰੂਰੀ ਹੈ ਕਿ ਨਾਸ਼ਵਾਨ ਅਵਿਨਾਸ਼ ਕੱਪੜੇ ਪਹਿਨ ਲਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇ।
54
ਜਦੋਂ ਨਾਸ਼ਵਾਨ ਅਵਿਨਾਸ਼ੀ ਨੂੰ, ਅਤੇ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ, ਤਾਂ ਇਹ ਗੱਲ ਜਿਹੜੀ ਪਵਿੱਤਰ ਸ਼ਾਸਤਰ ਵਿੱਚ ਲਿਖੀ ਹੈ ਸੱਚ ਹੋ ਜਾਵੇਗੀ: “ਮੌਤ ਜਿੱਤ ਦੀ ਬੁਰਕੀ ਹੋ ਗਈ।”
55
“ਹੇ ਮੌਤ, ਕਿੱਥੇ ਹੈ, ਤੇਰੀ ਜਿੱਤ? ਹੇ ਮੌਤ, ਕਿੱਥੇ ਹੈ, ਤੇਰਾ ਡੰਗ?”
56
ਮੌਤ ਦਾ ਡੰਗ ਪਾਪ ਹੈ, ਅਤੇ ਪਾਪ ਦੀ ਸ਼ਕਤੀ ਬਿਵਸਥਾ ਹੈ।
57
ਪਰ ਧੰਨਵਾਦ ਹੈ ਪਰਮੇਸ਼ਵਰ ਦਾ! ਉਹ ਸਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਦੁਆਰਾ ਜਿੱਤ ਦਿੰਦਾ ਹੈ।
58
ਇਸ ਲਈ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਤੁਸੀਂ ਸਥਿਰ ਰਹੋ। ਕੋਈ ਵੀ ਚੀਜ਼ ਤੁਹਾਨੂੰ ਹਿਲਾ ਨਾ ਸਕੇ। ਆਪਣੇ ਆਪ ਨੂੰ ਹਮੇਸ਼ਾ ਪ੍ਰਭੂ ਦੇ ਕੰਮ ਲਈ ਦੇ ਦਿਓ, ਕਿਉਂਕਿ ਤੁਸੀਂ ਜਾਣਦੇ ਹੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
All chapters:
1
2
3
4
5
6
7
8
9
10
11
12
13
14
15
16