bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 15
1 Corinthians 15
Punjabi Standard Bible (Punjabi Standard Bible) 2023
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
1
ਹੇ ਭਾਈਓ, ਹੁਣ ਮੈਂ ਤੁਹਾਨੂੰ ਉਸੇ ਖੁਸ਼ਖ਼ਬਰੀ ਦਾ ਚੇਤਾ ਕਰਾਉਂਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ ਅਤੇ ਜਿਸ ਨੂੰ ਤੁਸੀਂ ਸਵੀਕਾਰ ਵੀ ਕੀਤਾ ਤੇ ਜਿਸ ਉੱਤੇ ਤੁਸੀਂ ਕਾਇਮ ਵੀ ਹੋ।
2
ਉਸੇ ਦੇ ਦੁਆਰਾ ਤੁਸੀਂ ਬਚਾਏ ਵੀ ਜਾਂਦੇ ਹੋ, ਜੇ ਖੁਸ਼ਖ਼ਬਰੀ ਦੇ ਉਸ ਵਚਨ ਉੱਤੇ ਕਾਇਮ ਰਹੋ ਜੋ ਮੈਂ ਤੁਹਾਨੂੰ ਸੁਣਾਇਆ ਸੀ, ਨਹੀਂ ਤਾਂ ਤੁਹਾਡਾ ਵਿਸ਼ਵਾਸ ਕਰਨਾ ਵਿਅਰਥ ਹੋਇਆ।
3
ਇਸੇ ਕਰਕੇ ਮੈਂ ਮੁੱਖ ਗੱਲਾਂ ਵਿੱਚੋਂ ਇਹ ਗੱਲ ਤੁਹਾਨੂੰ ਪਹੁੰਚਾ ਦਿੱਤੀ ਜਿਹੜੀ ਮੈਨੂੰ ਵੀ ਪਹੁੰਚੀ ਕਿ ਲਿਖਤਾਂ ਦੇ ਅਨੁਸਾਰ ਮਸੀਹ ਸਾਡੇ ਪਾਪਾਂ ਦੇ ਲਈ ਮਰਿਆ
4
ਅਤੇ ਦਫ਼ਨਾਇਆ ਗਿਆ ਅਤੇ ਲਿਖਤਾਂ ਦੇ ਅਨੁਸਾਰ ਤੀਜੇ ਦਿਨ ਜੀ ਉੱਠਿਆ;
5
ਅਤੇ ਕੇਫ਼ਾਸ ਨੂੰ ਅਤੇ ਫੇਰ ਬਾਰ੍ਹਾਂ ਨੂੰ ਵਿਖਾਈ ਦਿੱਤਾ।
6
ਇਸ ਤੋਂ ਬਾਅਦ ਉਹ ਇੱਕੋ ਸਮੇਂ ਪੰਜ ਸੌ ਤੋਂ ਵੱਧ ਭਾਈਆਂ ਨੂੰ ਵਿਖਾਈ ਦਿੱਤਾ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਜੇ ਤੱਕ ਜੀਉਂਦੇ ਹਨ, ਪਰ ਕੁਝ ਸੌਂ ਗਏ ਹਨ।
7
ਫਿਰ ਉਹ ਯਾਕੂਬ ਨੂੰ ਅਤੇ ਫਿਰ ਸਾਰੇ ਰਸੂਲਾਂ ਨੂੰ ਵਿਖਾਈ ਦਿੱਤਾ
8
ਅਤੇ ਸਭ ਤੋਂ ਬਾਅਦ ਮੈਨੂੰ ਵੀ ਵਿਖਾਈ ਦਿੱਤਾ, ਜਿਵੇਂ ਅਧੂਰੇ ਦਿਨਾਂ ਦੇ ਜਨਮੇ ਨੂੰ।
9
ਮੈਂ ਰਸੂਲਾਂ ਵਿੱਚੋਂ ਸਭ ਤੋਂ ਛੋਟਾ ਹਾਂ, ਬਲਕਿ ਰਸੂਲ ਕਹਾਉਣ ਦੇ ਯੋਗ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ਰ ਦੀ ਕਲੀਸਿਯਾ ਨੂੰ ਸਤਾਇਆ ਸੀ।
10
ਪਰ ਮੈਂ ਜੋ ਵੀ ਹਾਂ ਪਰਮੇਸ਼ਰ ਦੀ ਕਿਰਪਾ ਨਾਲ ਹਾਂ ਅਤੇ ਮੇਰੇ ਉੱਤੇ ਉਸ ਦੀ ਕਿਰਪਾ ਵਿਅਰਥ ਨਹੀਂ ਗਈ, ਸਗੋਂ ਮੈਂ ਉਨ੍ਹਾਂ ਸਭਨਾਂ ਤੋਂ ਵੱਧ ਮਿਹਨਤ ਕੀਤੀ; ਤਾਂ ਵੀ ਇਹ ਮੈਂ ਨਹੀਂ ਕੀਤਾ, ਪਰ ਪਰਮੇਸ਼ਰ ਦੀ ਉਸ ਕਿਰਪਾ ਨੇ ਜੋ ਮੇਰੇ ਨਾਲ ਸੀ।
11
ਇਸ ਕਰਕੇ ਭਾਵੇਂ ਮੈਂ ਹੋਵਾਂ ਜਾਂ ਉਹ ਹੋਣ, ਅਸੀਂ ਇਹੋ ਪ੍ਰਚਾਰ ਕਰਦੇ ਹਾਂ ਅਤੇ ਤੁਸੀਂ ਇਸੇ 'ਤੇ ਵਿਸ਼ਵਾਸ ਕੀਤਾ।
12
ਸੋ ਜੇ ਮਸੀਹ ਦਾ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਤੁਹਾਡੇ ਵਿੱਚੋਂ ਕਈ ਇਹ ਕਿਵੇਂ ਕਹਿੰਦੇ ਹਨ ਕਿ ਮੁਰਦਿਆਂ ਦਾ ਪੁਨਰ-ਉਥਾਨ ਹੈ ਹੀ ਨਹੀਂ?
13
ਜੇ ਮੁਰਦਿਆਂ ਦਾ ਪੁਨਰ-ਉਥਾਨ ਨਹੀਂ ਹੈ ਤਾਂ ਫਿਰ ਮਸੀਹ ਵੀ ਨਹੀਂ ਜੀ ਉੱਠਿਆ;
14
ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਵੀ ਵਿਅਰਥ ਹੈ ਅਤੇ ਤੁਹਾਡਾ ਵਿਸ਼ਵਾਸ ਵੀ ਵਿਅਰਥ ਹੈ;
15
ਨਾਲੇ ਅਸੀਂ ਵੀ ਪਰਮੇਸ਼ਰ ਦੇ ਝੂਠੇ ਗਵਾਹ ਠਹਿਰਦੇ ਹਾਂ, ਕਿਉਂਕਿ ਅਸੀਂ ਪਰਮੇਸ਼ਰ ਦੇ ਵਿਖੇ ਇਹ ਗਵਾਹੀ ਦਿੱਤੀ ਕਿ ਉਸ ਨੇ ਮਸੀਹ ਨੂੰ ਜਿਵਾਇਆ; ਪਰ ਜੇ ਮੁਰਦੇ ਨਹੀਂ ਜਿਵਾਏ ਜਾਂਦੇ ਤਾਂ ਉਸ ਨੇ ਮਸੀਹ ਨੂੰ ਵੀ ਨਹੀਂ ਜਿਵਾਇਆ।
16
ਕਿਉਂਕਿ ਜੇ ਮੁਰਦੇ ਨਹੀਂ ਜਿਵਾਏ ਜਾਂਦੇ ਤਾਂ ਮਸੀਹ ਵੀ ਨਹੀਂ ਜੀ ਉੱਠਿਆ;
17
ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ ਅਤੇ ਤੁਸੀਂ ਅਜੇ ਵੀ ਆਪਣੇ ਪਾਪਾਂ ਵਿੱਚ ਹੋ।
18
ਫਿਰ ਤਾਂ ਜਿਹੜੇ ਮਸੀਹ ਵਿੱਚ ਸੌਂ ਗਏ ਹਨ ਉਹ ਵੀ ਨਾਸ ਹੋਏ।
19
ਜੇ ਅਸੀਂ ਮਸੀਹ ਉੱਤੇ ਕੇਵਲ ਇਸੇ ਜੀਵਨ ਲਈ ਆਸ ਰੱਖੀ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਵੱਧ ਤਰਸਯੋਗ ਹਾਂ।
20
ਪਰ ਹੁਣ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਜਿਹੜਾ ਸੁੱਤੇ ਹੋਇਆਂ ਵਿੱਚੋਂ ਪਹਿਲਾ ਫਲ ਹੈ,
21
ਕਿਉਂਕਿ ਜੇ ਇੱਕ ਮਨੁੱਖ ਦੇ ਰਾਹੀਂ ਮੌਤ ਆਈ, ਤਾਂ ਇੱਕ ਮਨੁੱਖ ਦੇ ਰਾਹੀਂ ਹੀ ਮੁਰਦਿਆਂ ਦਾ ਪੁਨਰ-ਉਥਾਨ ਵੀ ਆਇਆ।
22
ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਵਾਏ ਜਾਣਗੇ,
23
ਪਰ ਹਰੇਕ ਆਪੋ-ਆਪਣੀ ਵਾਰੀ ਸਿਰ; ਪਹਿਲਾ ਫਲ ਮਸੀਹ ਅਤੇ ਫਿਰ ਮਸੀਹ ਦੇ ਆਉਣ 'ਤੇ ਉਸ ਦੇ ਲੋਕ।
24
ਇਸ ਤੋਂ ਬਾਅਦ ਜਦੋਂ ਉਹ ਹਰੇਕ ਹਕੂਮਤ ਅਤੇ ਹਰੇਕ ਅਧਿਕਾਰ ਅਤੇ ਸ਼ਕਤੀ ਦਾ ਨਾਸ ਕਰਕੇ ਰਾਜ ਪਿਤਾ ਪਰਮੇਸ਼ਰ ਦੇ ਹੱਥ ਸੌਂਪ ਦੇਵੇਗਾ ਤਾਂ ਅੰਤ ਹੋ ਜਾਵੇਗਾ।
25
ਕਿਉਂਕਿ ਜਦੋਂ ਤੱਕ ਉਹ ਆਪਣੇ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉਦੋਂ ਤੱਕ ਉਸ ਦਾ ਰਾਜ ਕਰਨਾ ਜ਼ਰੂਰੀ ਹੈ
26
ਅਤੇ ਆਖਰੀ ਵੈਰੀ ਜਿਸ ਦਾ ਨਾਸ ਕੀਤਾ ਜਾਵੇਗਾ, ਉਹ ਮੌਤ ਹੈ;
27
ਕਿਉਂਕਿ “ਪਰਮੇਸ਼ਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ।” ਜਦੋਂ ਉਹ ਕਹਿੰਦਾ ਹੈ ਕਿ ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਗਿਆ ਤਾਂ ਸਪਸ਼ਟ ਹੈ ਕਿ ਜਿਸ ਨੇ ਸਭ ਕੁਝ ਉਸ ਦੇ ਅਧੀਨ ਕੀਤਾ ਉਹ ਆਪ ਇਸ ਤੋਂ ਰਹਿਤ ਹੈ।
28
ਪਰ ਜਦੋਂ ਸਭ ਕੁਝ ਪੁੱਤਰ ਦੇ ਅਧੀਨ ਹੋ ਜਾਵੇਗਾ ਤਾਂ ਪੁੱਤਰ ਆਪ ਵੀ ਪਰਮੇਸ਼ਰ ਦੇ ਅਧੀਨ ਹੋ ਜਾਵੇਗਾ ਜਿਸ ਨੇ ਸਭ ਕੁਝ ਉਸ ਦੇ ਅਧੀਨ ਕੀਤਾ ਤਾਂਕਿ ਪਰਮੇਸ਼ਰ ਹੀ ਸਭਨਾਂ ਵਿੱਚ ਸਭ ਕੁਝ ਹੋਵੇ।
29
ਨਹੀਂ ਤਾਂ ਜਿਹੜੇ ਲੋਕ ਮਰੇ ਹੋਇਆਂ ਦੇ ਲਈ ਬਪਤਿਸਮਾ ਲੈਂਦੇ ਹਨ ਉਹ ਕੀ ਕਰਨਗੇ? ਜੇ ਮੁਰਦੇ ਜਿਵਾਏ ਨਹੀਂ ਜਾਂਦੇ ਤਾਂ ਉਨ੍ਹਾਂ ਲਈ ਬਪਤਿਸਮਾ ਕਿਉਂ ਲਿਆ ਜਾਂਦਾ ਹੈ?
30
ਅਤੇ ਅਸੀਂ ਵੀ ਹਰ ਸਮੇਂ ਆਪਣੀ ਜਾਨ ਤਲੀ 'ਤੇ ਕਿਉਂ ਰੱਖੀ ਫਿਰਦੇ ਹਾਂ?
31
ਹੇ ਭਾਈਓ, ਮੈਂ ਆਪਣੇ ਉਸ ਘਮੰਡ ਦੇ ਕਾਰਨ ਜੋ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਮੈਨੂੰ ਤੁਹਾਡੇ ਵਿਖੇ ਹੈ, ਦ੍ਰਿੜ੍ਹਤਾ ਨਾਲ ਕਹਿੰਦਾ ਹਾਂ ਕਿ ਮੈਂ ਹਰ ਰੋਜ਼ ਮਰਦਾ ਹਾਂ।
32
ਜੇ ਮੈਂ ਮਨੁੱਖੀ ਤੌਰ 'ਤੇ ਅਫ਼ਸੁਸ ਵਿੱਚ ਜੰਗਲੀ ਜਾਨਵਰਾਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੋਇਆ? ਜੇ ਮੁਰਦੇ ਜਿਵਾਏ ਨਹੀਂ ਜਾਂਦੇ ਤਾਂ ਆਓ ਅਸੀਂ ਖਾਈਏ-ਪੀਏ, ਕਿਉਂਕਿ ਕੱਲ੍ਹ ਤਾਂ ਮਰਨਾ ਹੀ ਹੈ।
33
ਧੋਖਾ ਨਾ ਖਾਓ: “ਬੁਰੀ ਸੰਗਤ ਚੰਗੇ ਚਾਲ-ਚਲਣ ਨੂੰ ਵਿਗਾੜ ਦਿੰਦੀ ਹੈ।”
34
ਪਾਪ ਨਾ ਕਰੋ, ਸਗੋਂ ਧਾਰਮਿਕਤਾ ਦੇ ਲਈ ਜਾਗ ਉੱਠੋ ਕਿਉਂਕਿ ਕੁਝ ਲੋਕ ਪਰਮੇਸ਼ਰ ਦੇ ਵਿਖੇ ਅਣਜਾਣ ਹਨ; ਇਹ ਮੈਂ ਤੁਹਾਨੂੰ ਸ਼ਰਮਿੰਦਿਆਂ ਕਰਨ ਲਈ ਕਹਿੰਦਾ ਹਾਂ।
35
ਪਰ ਕੋਈ ਕਹੇਗਾ, “ਮੁਰਦੇ ਕਿਵੇਂ ਜਿਵਾਏ ਜਾਂਦੇ ਹਨ? ਉਨ੍ਹਾਂ ਦੇ ਸਰੀਰ ਕਿਸ ਤਰ੍ਹਾਂ ਦੇ ਹੋਣਗੇ?”
36
ਹੇ ਮੂਰਖ, ਜੋ ਤੂੰ ਬੀਜਦਾ ਹੈਂ ਜੇ ਉਹ ਨਾ ਮਰੇ ਤਾਂ ਜੰਮਦਾ ਨਹੀਂ
37
ਅਤੇ ਜੋ ਤੂੰ ਬੀਜਦਾ ਹੈਂ, ਤੂੰ ਉਹ ਰੂਪ ਨਹੀਂ ਬੀਜਦਾ ਜੋ ਉਤਪੰਨ ਹੋਵੇਗਾ ਪਰ ਕੇਵਲ ਇੱਕ ਦਾਣਾ, ਭਾਵੇਂ ਕਣਕ ਦਾ ਭਾਵੇਂ ਕਿਸੇ ਹੋਰ ਅਨਾਜ ਦਾ।
38
ਪਰ ਪਰਮੇਸ਼ਰ ਆਪਣੀ ਇੱਛਾ ਅਨੁਸਾਰ ਉਸ ਨੂੰ ਰੂਪ ਦਿੰਦਾ ਹੈ, ਹਰੇਕ ਬੀਜ ਨੂੰ ਉਸ ਦਾ ਆਪਣਾ ਰੂਪ।
39
ਸਾਰੇ ਸਰੀਰ ਇੱਕੋ ਜਿਹੇ ਨਹੀਂ; ਪਰ ਮਨੁੱਖਾਂ ਦਾ ਸਰੀਰ ਹੋਰ ਹੈ ਅਤੇ ਪਸ਼ੂਆਂ ਦਾ ਹੋਰ ਅਤੇ ਪੰਛੀਆਂ ਦਾ ਹੋਰ ਅਤੇ ਮੱਛੀਆਂ ਦਾ ਹੋਰ।
40
ਸਵਰਗੀ ਸਰੀਰ ਹਨ ਅਤੇ ਧਰਤੀ ਦੇ ਸਰੀਰ ਵੀ ਹਨ, ਪਰ ਸਵਰਗੀ ਸਰੀਰਾਂ ਦਾ ਪ੍ਰਤਾਪ ਹੋਰ ਹੈ ਅਤੇ ਧਰਤੀ ਦੇ ਸਰੀਰਾਂ ਦਾ ਹੋਰ।
41
ਸੂਰਜ ਦਾ ਪ੍ਰਤਾਪ ਹੋਰ ਹੈ ਅਤੇ ਚੰਦਰਮਾ ਦਾ ਪ੍ਰਤਾਪ ਹੋਰ ਅਤੇ ਤਾਰਿਆਂ ਦਾ ਪ੍ਰਤਾਪ ਹੋਰ ਹੈ, ਕਿਉਂਕਿ ਇੱਕ ਤਾਰਾ ਪ੍ਰਤਾਪ ਵਿੱਚ ਦੂਜੇ ਤਾਰੇ ਤੋਂ ਭਿੰਨ ਹੈ।
42
ਮੁਰਦਿਆਂ ਦਾ ਪੁਨਰ-ਉਥਾਨ ਵੀ ਇਸੇ ਤਰ੍ਹਾਂ ਹੈ; ਸਰੀਰ ਨਾਸਵਾਨ ਦਸ਼ਾ ਵਿੱਚ ਬੀਜਿਆ ਜਾਂਦਾ ਹੈ ਅਤੇ ਅਵਿਨਾਸੀ ਦਸ਼ਾ ਵਿੱਚ ਜਿਵਾਇਆ ਜਾਂਦਾ ਹੈ;
43
ਇਹ ਨਿਰਾਦਰ ਵਿੱਚ ਬੀਜਿਆ ਜਾਂਦਾ ਹੈ ਅਤੇ ਪ੍ਰਤਾਪ ਵਿੱਚ ਜਿਵਾਇਆ ਜਾਂਦਾ ਹੈ; ਨਿਰਬਲਤਾ ਵਿੱਚ ਬੀਜਿਆ ਜਾਂਦਾ ਹੈ ਅਤੇ ਸਮਰੱਥਾ ਵਿੱਚ ਜਿਵਾਇਆ ਜਾਂਦਾ ਹੈ;
44
ਇਹ ਪ੍ਰਾਣਕ ਸਰੀਰ ਦੇ ਰੂਪ ਵਿੱਚ ਬੀਜਿਆ ਜਾਂਦਾ ਹੈ ਅਤੇ ਆਤਮਕ ਸਰੀਰ ਕਰਕੇ ਜਿਵਾਇਆ ਜਾਂਦਾ ਹੈ; ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਵੀ ਹੈ।
45
ਇਸੇ ਤਰ੍ਹਾਂ ਲਿਖਿਆ ਵੀ ਹੈ: “ਪਹਿਲਾ ਮਨੁੱਖ ਆਦਮ ਜੀਉਂਦੀ ਜਾਨ ਹੋਇਆ,” ਅਤੇ ਆਖਰੀ ਆਦਮ ਜੀਵਨਦਾਇਕ ਆਤਮਾ।
46
ਪਰ ਪਹਿਲਾ ਆਤਮਕ ਨਹੀਂ ਸਗੋਂ ਪ੍ਰਾਣਕ ਹੈ, ਫਿਰ ਆਤਮਕ।
47
ਪਹਿਲਾ ਮਨੁੱਖ ਧਰਤੀ ਅਰਥਾਤ ਮਿੱਟੀ ਤੋਂ ਹੋਇਆ, ਪਰ ਦੂਜਾ ਮਨੁੱਖ ਸਵਰਗ ਤੋਂ ।
48
ਜਿਸ ਤਰ੍ਹਾਂ ਉਹ ਮਿੱਟੀ ਦਾ ਸੀ ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਮਿੱਟੀ ਦੇ ਹਨ ਅਤੇ ਜਿਸ ਤਰ੍ਹਾਂ ਉਹ ਸਵਰਗ ਦਾ ਹੈ ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਸਵਰਗ ਦੇ ਹਨ।
49
ਜਿਸ ਤਰ੍ਹਾਂ ਅਸੀਂ ਮਿੱਟੀ ਦੇ ਮਨੁੱਖ ਦਾ ਰੂਪ ਧਾਰਿਆ ਉਸੇ ਤਰ੍ਹਾਂ ਸਵਰਗੀ ਮਨੁੱਖ ਦਾ ਵੀ ਰੂਪ ਧਾਰਾਂਗੇ।
50
ਹੁਣ ਹੇ ਭਾਈਓ, ਮੈਂ ਇਹ ਕਹਿੰਦਾ ਹਾਂ ਕਿ ਲਹੂ ਅਤੇ ਮਾਸ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਹੀ ਨਾਸਵਾਨ ਅਵਿਨਾਸੀ ਦਾ ਅਧਿਕਾਰੀ ਹੋ ਸਕਦਾ ਹੈ।
51
ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਦੱਸਦਾ ਹਾਂ; ਅਸੀਂ ਸਭ ਸੌਵਾਂਗੇ ਨਹੀਂ, ਸਗੋਂ ਸਾਡਾ ਸਭ ਦਾ ਰੂਪ ਬਦਲ ਜਾਵੇਗਾ।
52
ਇਹ ਅੱਖ ਦੀ ਝਮਕ ਨਾਲ ਇੱਕ ਪਲ ਵਿੱਚ ਆਖਰੀ ਤੁਰ੍ਹੀ ਦੇ ਫੂਕਦਿਆਂ ਹੀ ਹੋ ਜਾਵੇਗਾ, ਕਿਉਂ ਜੋ ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਸਾਡਾ ਰੂਪ ਬਦਲ ਜਾਵੇਗਾ।
53
ਕਿਉਂਕਿ ਨਾਸਵਾਨ ਦਾ ਅਵਿਨਾਸੀ ਨੂੰ ਅਤੇ ਮਰਨਹਾਰ ਦਾ ਅਮਰਤਾ ਨੂੰ ਪਹਿਨਣਾ ਜ਼ਰੂਰੀ ਹੈ।
54
ਜਦੋਂ ਇਹ ਨਾਸਵਾਨ ਅਵਿਨਾਸੀ ਨੂੰ ਅਤੇ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ ਤਾਂ ਉਹ ਵਚਨ ਜਿਹੜਾ ਲਿਖਿਆ ਹੋਇਆ ਹੈ ਪੂਰਾ ਹੋ ਜਾਵੇਗਾ: ਮੌਤ ਫਤਹ ਦੀ ਬੁਰਕੀ ਹੋ ਗਈ।
55
ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?
56
ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦੀ ਸ਼ਕਤੀ ਬਿਵਸਥਾ ਹੈ।
57
ਪਰ ਪਰਮੇਸ਼ਰ ਦਾ ਧੰਨਵਾਦ ਹੈ ਜਿਹੜਾ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਹ ਬਖਸ਼ਦਾ ਹੈ।
58
ਇਸ ਲਈ ਹੇ ਮੇਰੇ ਪਿਆਰੇ ਭਾਈਓ, ਤੁਸੀਂ ਦ੍ਰਿੜ੍ਹ ਅਤੇ ਅਟੱਲ ਰਹੋ ਅਤੇ ਹਮੇਸ਼ਾ ਪ੍ਰਭੂ ਦੇ ਕੰਮ ਵਿੱਚ ਲੱਗੇ ਰਹੋ, ਇਹ ਜਾਣਦੇ ਹੋਏ ਕਿ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
All chapters:
1
2
3
4
5
6
7
8
9
10
11
12
13
14
15
16