bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Thessalonians 2
2 Thessalonians 2
Punjabi Standard Bible (Punjabi Standard Bible) 2023
← Chapter 1
Jump to:
Chapter 1
Chapter 2
Chapter 3
Chapter 3 →
1
ਹੇ ਭਾਈਓ, ਹੁਣ ਸਾਡੇ ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਵਿਖੇ ਅਤੇ ਸਾਡੇ ਉਸ ਕੋਲ ਇਕੱਠੇ ਹੋਣ ਦੇ ਵਿਖੇ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ
2
ਕਿ ਤੁਸੀਂ ਕਿਸੇ ਅਜਿਹੇ ਆਤਮਾ, ਜਾਂ ਵਚਨ, ਜਾਂ ਪੱਤ੍ਰੀ ਦੇ ਕਰਕੇ ਜੋ ਤੁਹਾਨੂੰ ਲੱਗੇ ਕਿ ਸਾਡੇ ਵੱਲੋਂ ਹੈ ਅਤੇ ਕਹੇ ਕਿ ਪ੍ਰਭੂ ਦਾ ਦਿਨ ਆ ਗਿਆ ਹੈ, ਆਪਣੇ ਮਨ ਵਿੱਚ ਛੇਤੀ ਹੀ ਡੋਲ ਨਾ ਜਾਣਾ ਅਤੇ ਨਾ ਘਬਰਾਉਣਾ।
3
ਕੋਈ ਕਿਸੇ ਤਰ੍ਹਾਂ ਤੁਹਾਨੂੰ ਨਾ ਭਰਮਾਵੇ, ਕਿਉਂਕਿ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਵਿਸ਼ਵਾਸ ਦਾ ਪਤਨ ਨਹੀਂ ਹੋ ਜਾਂਦਾ ਅਤੇ ਉਹ ਕੁਧਰਮੀ ਮਨੁੱਖ ਅਰਥਾਤ ਨਾਸ ਦਾ ਪੁੱਤਰ ਪਰਗਟ ਨਹੀਂ ਹੁੰਦਾ,
4
ਜੋ ਅਖੌਤੀ ਈਸ਼ਵਰ ਅਤੇ ਪੂਜਾ ਦੀ ਵਸਤ ਦਾ ਵਿਰੋਧ ਕਰਦਾ ਹੈ ਅਤੇ ਆਪਣੇ ਆਪ ਨੂੰ ਉਨ੍ਹਾਂ ਤੋਂ ਉੱਚਾ ਕਰਦਾ ਹੈ, ਇੱਥੋਂ ਤੱਕ ਕਿ ਉਹ ਪਰਮੇਸ਼ਰ ਦੀ ਹੈਕਲ ਵਿੱਚ ਬੈਠ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਰੂਪ ਵਿੱਚ ਪੇਸ਼ ਕਰਦਾ ਹੈ ।
5
ਕੀ ਤੁਹਾਨੂੰ ਯਾਦ ਨਹੀਂ ਕਿ ਜਦੋਂ ਮੈਂ ਤੁਹਾਡੇ ਨਾਲ ਸੀ ਤਾਂ ਮੈਂ ਇਹ ਗੱਲਾਂ ਤੁਹਾਨੂੰ ਦੱਸਦਾ ਹੁੰਦਾ ਸੀ?
6
ਅਤੇ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਕਿਹੜੀ ਸ਼ਕਤੀ ਨੇ ਉਸ ਨੂੰ ਰੋਕ ਰੱਖਿਆ ਹੈ ਤਾਂਕਿ ਉਹ ਆਪਣੇ ਸਮੇਂ 'ਤੇ ਪਰਗਟ ਕੀਤਾ ਜਾਵੇ।
7
ਕਿਉਂਕਿ ਕੁਧਰਮ ਦਾ ਭੇਤ ਹੁਣ ਵੀ ਕੰਮ ਕਰ ਰਿਹਾ ਹੈ, ਪਰ ਇਸ ਸਮੇਂ ਇਸ ਨੂੰ ਰੋਕਣ ਵਾਲਾ ਉਦੋਂ ਤੱਕ ਰੋਕੀ ਰੱਖੇਗਾ ਜਦੋਂ ਤੱਕ ਇਹ ਰਾਹ ਵਿੱਚੋਂ ਹਟਾਇਆ ਨਹੀਂ ਜਾਂਦਾ।
8
ਇਸ ਤੋਂ ਬਾਅਦ ਉਹ ਕੁਧਰਮੀ ਪਰਗਟ ਕੀਤਾ ਜਾਵੇਗਾ ਜਿਸ ਨੂੰ ਪ੍ਰਭੂ ਯਿਸੂ ਆਪਣੇ ਮੂੰਹ ਦੇ ਸਾਹ ਨਾਲ ਭਸਮ ਕਰੇਗਾ ਅਤੇ ਆਪਣੀ ਆਮਦ ਦੇ ਤੇਜ ਨਾਲ ਨਾਸ ਕਰੇਗਾ।
9
ਉਸ ਕੁਧਰਮੀ ਦਾ ਆਉਣਾ ਨਾਸ ਹੋਣ ਵਾਲਿਆਂ ਲਈ ਸ਼ੈਤਾਨ ਦੇ ਕੰਮ ਅਨੁਸਾਰ ਹਰੇਕ ਸ਼ਕਤੀ, ਚਿੰਨ੍ਹਾਂ ਅਤੇ ਝੂਠੇ ਅਚੰਭਿਆਂ
10
ਅਤੇ ਕੁਧਰਮ ਦੇ ਹਰੇਕ ਧੋਖੇ ਨਾਲ ਹੋਵੇਗਾ, ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪ੍ਰੇਮ ਕਰਨਾ ਸਵੀਕਾਰ ਨਾ ਕੀਤਾ ਜਿਸ ਨਾਲ ਉਹ ਬਚਾਏ ਜਾਂਦੇ।
11
ਇਸ ਲਈ ਪਰਮੇਸ਼ਰ ਉਨ੍ਹਾਂ ਉੱਤੇ ਇੱਕ ਭਰਮਾਉਣ ਵਾਲੀ ਸ਼ਕਤੀ ਨੂੰ ਭੇਜੇਗਾ ਕਿ ਉਹ ਝੂਠ ਉੱਤੇ ਵਿਸ਼ਵਾਸ ਕਰਨ
12
ਤਾਂਕਿ ਉਨ੍ਹਾਂ ਸਭਨਾਂ ਨੂੰ ਦੰਡ ਦਿੱਤਾ ਜਾਵੇ ਜਿਨ੍ਹਾਂ ਸੱਚ ਉੱਤੇ ਵਿਸ਼ਵਾਸ ਨਹੀਂ ਕੀਤਾ, ਸਗੋਂ ਕੁਧਰਮ ਦੇ ਕੰਮਾਂ ਵਿੱਚ ਪ੍ਰਸੰਨ ਰਹੇ।
13
ਹੇ ਪ੍ਰਭੂ ਵਿੱਚ ਪਿਆਰੇ ਭਾਈਓ, ਸਾਨੂੰ ਤੁਹਾਡੇ ਲਈ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਅਰੰਭ ਤੋਂ ਚੁਣ ਲਿਆ ਕਿ ਤੁਸੀਂ ਆਤਮਾ ਦੁਆਰਾ ਪਵਿੱਤਰ ਹੋ ਕੇ ਅਤੇ ਸੱਚ ਉੱਤੇ ਵਿਸ਼ਵਾਸ ਕਰਨ ਦੁਆਰਾ ਮੁਕਤੀ ਪ੍ਰਾਪਤ ਕਰੋ।
14
ਉਸ ਨੇ ਤੁਹਾਨੂੰ ਸਾਡੀ ਖੁਸ਼ਖ਼ਬਰੀ ਦੇ ਦੁਆਰਾ ਇਸੇ ਦੇ ਲਈ ਬੁਲਾਇਆ ਤਾਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਨੂੰ ਪ੍ਰਾਪਤ ਕਰੋ।
15
ਇਸ ਲਈ ਹੇ ਭਾਈਓ, ਦ੍ਰਿੜ੍ਹ ਰਹੋ ਅਤੇ ਉਨ੍ਹਾਂ ਰੀਤਾਂ ਉੱਤੇ ਕਾਇਮ ਰਹੋ ਜੋ ਤੁਹਾਨੂੰ ਸਾਡੇ ਸੰਦੇਸ਼ ਜਾਂ ਸਾਡੀ ਪੱਤ੍ਰੀ ਰਾਹੀਂ ਸਿਖਾਈਆਂ ਗਈਆਂ ਸਨ।
16
ਹੁਣ ਸਾਡਾ ਪ੍ਰਭੂ ਯਿਸੂ ਮਸੀਹ ਆਪ ਅਤੇ ਸਾਡਾ ਪਰਮੇਸ਼ਰ ਪਿਤਾ ਜਿਸ ਨੇ ਸਾਨੂੰ ਪ੍ਰੇਮ ਕੀਤਾ, ਸਾਨੂੰ ਸਦੀਪਕ ਦਿਲਾਸਾ ਅਤੇ ਕਿਰਪਾ ਦੁਆਰਾ ਭਲੀ ਆਸ ਦਿੱਤੀ ਹੈ,
17
ਤੁਹਾਡੇ ਮਨਾਂ ਨੂੰ ਉਤਸ਼ਾਹਿਤ ਕਰੇ ਅਤੇ ਹਰੇਕ ਭਲੇ ਕੰਮ ਅਤੇ ਵਚਨ ਵਿੱਚ ਦ੍ਰਿੜ੍ਹ ਕਰੇ।
← Chapter 1
Jump to:
Chapter 1
Chapter 2
Chapter 3
Chapter 3 →
All chapters:
1
2
3