bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
1 Samuel 16
1 Samuel 16
Punjabi Bible 2016 - ਪਵਿੱਤਰ ਬਾਈਬਲ O.V.
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 17 →
1
ਯਹੋਵਾਹ ਨੇ ਸਮੂਏਲ ਨੂੰ ਆਖਿਆ, ਕਦ ਤੋੜੀ ਤੂੰ ਸ਼ਾਊਲ ਉੱਤੇ ਸੋਗ ਕਰਦਾ ਰਹੇਂਗਾ ਭਾਵੇਂ ਮੈਂ ਉਹ ਨੂੰ ਇਸਰਾਏਲ ਦੇ ਰਾਜ ਉੱਤੇ ਰੱਦਿਆ? ਤੂੰ ਆਪਣੇ ਸਿੰਙ ਵਿੱਚ ਤੇਲ ਭਰ ਅਤੇ ਜਾਹ। ਮੈਂ ਤੈਨੂੰ ਬੇਤਲਹਮੀ ਯੱਸੀ ਦੇ ਕੋਲ ਘੱਲਦਾ ਹਾਂ ਕਿਉਂ ਜੋ ਉਹ ਦੇ ਪੁੱਤ੍ਰਾਂ ਵਿੱਚੋਂ ਇੱਕ ਨੂੰ ਮੈਂ ਆਪਣੇ ਲਈ ਪਾਤਸ਼ਾਹ ਠਹਿਰਾਇਆ ਹੈ
2
ਅਤੇ ਸਮੂਏਲ ਬੋਲਿਆ, ਮੈਂ ਕਿੱਕੁਰ ਜਾਵਾਂ? ਜੇ ਕਦੀ ਸ਼ਾਊਲ ਸੁਣੇਗਾ ਤਾਂ ਮੈਨੂੰ ਮਾਰ ਸੁੱਟੇਗਾ। ਯਹੋਵਾਹ ਨੇ ਆਖਿਆ, ਇੱਕ ਵੱਛੀ ਆਪਣੇ ਨਾਲ ਲੈ ਜਾਹ ਅਤੇ ਐਉਂ ਆਖ ਕਿ ਮੈਂ ਯਹੋਵਾਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ
3
ਜਦ ਤੂੰ ਬਲੀ ਚੜਾਵੇਂ ਤਾਂ ਯੱਸੀ ਨੂੰ ਨਿਉਂਦਾ ਦੇਹ ਅਤੇ ਫੇਰ ਜੋ ਤੈਨੂੰ ਕਰਨਾ ਹੈ ਸੋ ਮੈਂ ਤੈਨੂੰ ਦੱਸਾਂਗਾ ਅਤੇ ਜਿਹ ਦਾ ਨਾਉਂ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਮਸਹ ਕਰ
4
ਜਿਹੜਾ ਯਹੋਵਾਹ ਨੇ ਆਖਿਆ ਸੀ ਸਮੂਏਲ ਨੇ ਉਹੋ ਕੀਤਾ ਅਤੇ ਬੈਤਲਹਮ ਵਿੱਚ ਆਇਆ। ਤਦ ਸ਼ਹਿਰ ਦੇ ਬਜ਼ੁਰਗ ਉਹ ਦੇ ਆਉਣ ਤੋਂ ਕੰਬ ਕੇ ਬੋਲੇ, ਤੂੰ ਸੁਲਾਹ ਨਾਲ ਆਇਆ ਹੈਂ?
5
ਉਹ ਬੋਲਿਆ, ਆਹੋ ਸੁਲਾਹ ਨਾਲ। ਮੈਂ ਯਹੋਵਾਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ। ਤੁਸੀਂ ਆਪਣੇ ਆਪ ਨੂੰ ਪਵਿੱਤ੍ਰ ਕਰੋ ਅਤੇ ਮੇਰੇ ਨਾਲ ਭੇਟ ਚੜ੍ਹਾਉਣ ਲਈ ਆਓ ਅਤੇ ਉਸ ਨੇ ਯੱਸੀ ਨੂੰ ਉਹ ਦੇ ਪੁੱਤ੍ਰਾਂ ਸਣੇ ਪਵਿੱਤ੍ਰ ਕੀਤਾ ਅਤੇ ਉਨ੍ਹਾਂ ਨੂੰ ਭੇਟ ਚੜ੍ਹਾਉਣ ਲਈ ਸੱਦਿਆ।।
6
ਅਜਿਹਾ ਹੋਇਆ ਜਾਂ ਓਹ ਆਏ ਤਾਂ ਉਸ ਨੇ ਅਲੀਆਬ ਨੂੰ ਵੇਖਿਆ ਅਤੇ ਬੋਲਿਆ, ਠੀਕ ਯਹੋਵਾਹ ਦੇ ਅੱਗੇ ਏਹ ਉਹ ਦਾ ਮਸੀਹ ਹੈ
7
ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, ਉਹ ਦੇ ਮੂੰਹ ਉੱਤੇ ਅਤੇ ਉਹ ਦੀ ਲੰਮਾਣ ਵੱਲ ਨਾ ਵੇਖ ਕਿਉਂ ਜੋ ਉਹ ਨੂੰ ਮੈਂ ਨਹੀਂ ਮੰਨਿਆ ਯਹੋਵਾਹ ਜੋ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ
8
ਤਦ ਯੱਸੀ ਨੇ ਅਬੀਨਾਦਾਬ ਨੂੰ ਸੱਦਿਆ ਅਤੇ ਉਹ ਨੂੰ ਸਮੂਏਲ ਦੇ ਅੱਗੇ ਕੀਤਾ। ਉਹ ਬੋਲਿਆ, ਇਹ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ।
9
ਫੇਰ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ ਪਰ ਉਹ ਬਲਿਆ, ਇਹ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ
10
ਗੱਲ ਕਾਹਦੀ, ਯੱਸੀ ਨੇ ਆਪਣੇ ਸੱਤਾਂ ਹੀ ਪੁੱਤ੍ਰਾਂ ਨੂੰ ਸਮੂਏਲ ਦੇ ਅੱਗੇ ਕਰ ਦਿੱਤਾ ਸੋ ਸਮੂਏਲ ਨੇ ਯੱਸੀ ਨੂੰ ਆਖਿਆ, ਯਹੋਵਾਹ ਨੇ ਏਹਨਾਂ ਨੂੰ ਨਹੀਂ ਚੁਣਿਆ
11
ਸਮੂਏਲ ਨੇ ਯੱਸੀ ਨੂੰ ਆਖਿਆ, ਤੇਰੇ ਸੱਭੇ ਪੁੱਤ੍ਰ ਇਹੋ ਹੀ ਹਨ? ਉਹ ਬੋਲਿਆ, ਸਭਨਾਂ ਨਾਲੋਂ ਨਿੱਕਾ ਅੱਜੇ ਰਹਿੰਦਾ ਹੈ। ਉਹ ਇੱਜੜ ਨੂੰ ਚਰਾਉਂਦਾ ਹੈ। ਤਾਂ ਸਮੂਏਲ ਨੇ ਯੱਸੀ ਨੂੰ ਆਖਿਆ, ਉਹ ਨੂੰ ਸੱਦ ਘੱਲ ਕਿਉਂ ਜੋ ਜਦ ਤੋੜੀ ਉਹ ਇੱਥੇ ਨਾ ਆਵੇਗਾ ਅਸੀਂ ਨਹੀਂ ਬੈਠਣਾ
12
ਸੋ ਉਸ ਨੇ ਸੱਦ ਭੇਜਿਆ ਅਤੇ ਉਹ ਨੂੰ ਅੰਦਰ ਲੈ ਆਇਆ। ਉਹ ਲਾਲ ਰੰਗ ਅਤੇ ਸੁੰਦਰ ਅੱਖੀਆਂ ਅਤੇ ਵੇਖਣ ਵਿੱਚ ਚੰਗਾ ਸੀ ਅਤੇ ਯਹੋਵਾਹ ਨੇ ਆਖਿਆ, ਉੱਠ ਅਤੇ ਇਹ ਨੂੰ ਮਸਹ ਕਰ ਕਿਉਂ ਜੋ ਇਹੋ ਹੀ ਹੈ
13
ਤਦ ਸਮੂਏਲ ਨੇ ਤੇਲ ਦਾ ਸਿੰਙ ਲੈ ਕੇ ਉਹ ਦੇ ਭਰਾਵਾਂ ਦੇ ਵਿੱਚ ਉਹ ਨੂੰ ਮਸਹ ਕੀਤਾ ਅਤੇ ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਦਾਊਦ ਉੱਤੇ ਆਉਂਦਾ ਰਿਹਾ ਅਤੇ ਸਮੂਏਲ ਉੱਠ ਕੇ ਰਾਮਾਹ ਨੂੰ ਵਿਦਿਆ ਹੋਇਆ।।
14
ਪਰ ਸ਼ਾਊਲ ਉੱਤੋਂ ਯਹੋਵਾਹ ਦਾ ਆਤਮਾ ਅੱਡ ਹੋ ਗਿਆ ਅਤੇ ਯਹੋਵਾਹ ਵੱਲੋਂ ਇੱਕ ਦੁਸ਼ਟ ਆਤਮਾ ਉਹ ਨੂੰ ਅਕਾਉਣ ਲੱਗਾ
15
ਤਦ ਸ਼ਾਊਲ ਦੇ ਟਹਿਲੂਆਂ ਨੇ ਉਹ ਨੂੰ ਆਖਿਆ, ਵੇਖੋ, ਹੁਣ ਪਰਮੇਸ਼ੁਰ ਵੱਲੋਂ ਇੱਕ ਦੁਸ਼ਟ ਆਤਮਾ ਤੁਹਾਨੂੰ ਅਕਾਉਂਦਾ ਹੈ
16
ਸਾਡਾ ਸੁਆਮੀ ਹੁਣ ਆਪਣੇ ਚਾਕਰਾਂ ਨੂੰ ਜੋ ਤੁਹਾਡੇ ਸਾਹਮਣੇ ਹਨ ਆਗਿਆ ਕਰੇ ਜੋ ਓਹ ਇੱਕ ਅਜਿਹਾ ਮਨੁੱਖ ਲੱਭਣ ਜਿਹੜਾ ਬਰਬਤ ਵਜਾਉਣ ਵਿੱਚ ਚਤਰ ਹੋਵੇ ਅਤੇ ਐਉਂ ਹੋਵੇਗਾ ਭਈ ਜਿਸ ਵੇਲੇ ਪਰਮੇਸ਼ੁਰ ਵੱਲੋਂ ਇਹ ਦੁਸ਼ਟ ਆਤਮਾ ਤੁਹਾਡੇ ਉੱਤੇ ਚੜ੍ਹੇ ਤਾਂ ਉਹ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੁਸੀਂ ਚੰਗੇ ਹੋ ਜਾਓਗੇ
17
ਸ਼ਾਊਲ ਨੇ ਆਪਣੇ ਚਾਕਰਾਂ ਨੂੰ ਆਖਿਆ ਅੱਛਾ, ਮੇਰੇ ਲਈ ਕੋਈ ਰੱਖੋ ਜੋ ਵਜਾਉਣ ਵਿੱਚ ਚਤਰ ਹੋਵੇ ਅਤੇ ਮੇਰੇ ਕੋਲ ਲੈ ਆਓ
18
ਸੋ ਉਸ ਵੇਲੇ ਉਹ ਦੇ ਚਾਕਰਾਂ ਵਿੱਚੋਂ ਇੱਕ ਨੇ ਇਉਂ ਆਖਿਆ, ਵੇਖ, ਮੈ ਬੈਤਲਹਮੀ ਯੱਸੀ ਦਾ ਇੱਕ ਪੁੱਤ੍ਰ ਡਿੱਠਾ ਹੈ ਜੋ ਵਜਾਉਣ ਵਿੱਚ ਚਤਰ ਹੈ, ਨਾਲੇ ਡਾਢਾ ਸੂਰਬੀਰ ਹੈ, ਜੋਧਾ ਵੀ ਹੈ, ਗੱਲਾਂ ਵਿੱਚ ਵੱਡਾ ਸਿਆਣਾ ਹੈ, ਸੋਹਣਾ ਹੈ ਅਤੇ ਯਹੋਵਾਹ ਉਹ ਦੇ ਨਾਲ ਹੈ।।
19
ਸੋ ਸ਼ਾਊਲ ਨੇ ਹਲਕਾਰਿਆਂ ਦੇ ਹੱਥ ਯੱਸੀ ਨੂੰ ਐਉਂ ਸੱਦ ਘੱਲਿਆ ਭਈ ਆਪਣੇ ਪੁੱਤ੍ਰ ਦਾਊਦ ਨੂੰ ਜੋ ਇੱਜੜ ਦੇ ਨਾਲ ਹੈ ਮੇਰੇ ਕੋਲ ਘੱਲ ਦੇਹ
20
ਉਪਰੰਤ ਯੱਸੀ ਨੇ ਇੱਕ ਖੋਤਾ ਜਿਹ ਦੇ ਉੱਤੇ ਰੋਟੀਆਂ ਲੱਦੀਆਂ ਸਨ ਅਤੇ ਇੱਕ ਮਸ਼ਕ ਮੈਂ ਦੀ ਅਤੇ ਇੱਕ ਪਠੋਰਾ ਲੈ ਕੇ ਆਪਣੇ ਪੁੱਤ੍ਰ ਦਾਊਦ ਦੇ ਹੱਥੀਂ ਸ਼ਾਊਲ ਕੋਲ ਘੱਲਿਆ
21
ਦਾਊਦ ਸ਼ਾਊਲ ਕੋਲ ਆਇਆ ਅਤੇ ਉਸ ਦੇ ਸਾਹਮਣੇ ਆ ਖਲੋਤਾ ਅਤੇ ਉਸ ਨੇ ਉਹ ਦੇ ਨਾਲ ਵੱਡਾ ਪਿਆਰ ਕੀਤਾ ਅਤੇ ਉਹ ਉਸ ਦੇ ਸ਼ਸਤ੍ਰ ਚੁੱਕਣ ਵਾਲਾ ਬਣਿਆ
22
ਅਤੇ ਸ਼ਾਊਲ ਨੇ ਯੱਸੀ ਨੂੰ ਆਖ ਘਲਿਆ ਕਿ ਦਾਊਦ ਨੂੰ ਮੇਰੇ ਅੱਗੇ ਰਹਿਣ ਦੇਹ ਕਿਉਂ ਜੋ ਉਹ ਮੇਰੀਂ ਅੱਖੀਂ ਚੜ੍ਹ ਗਿਆ ਹੈ
23
ਤਾਂ ਐਉਂ ਹੋਇਆ ਭਈ ਜਿਸ ਵੇਲੇ ਉਹ ਦੁਸ਼ਟ ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਤੇ ਚੜ੍ਹਦਾ ਸੀ ਤਾਂ ਦਾਊਦ ਬਰਬਤ ਲੈ ਕੇ ਆਪਣੇ ਹੱਥ ਨਾਲ ਵਜਾਉਂਦਾ ਸੀ ਅਤੇ ਸ਼ਾਊਲ ਨੂੰ ਤਾਜ਼ਗੀ ਆਉਂਦੀ ਸੀ ਅਤੇ ਉਹ ਚੰਗਾ ਹੁੰਦਾ ਸੀ ਤਾਂ ਉਹ ਦੁਸ਼ਟ ਆਤਮਾ ਉਹ ਦੇ ਉੱਤੋਂ ਹਟ ਜਾਂਦਾ ਸੀ।।
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 17 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31