bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
2 Chronicles 1
2 Chronicles 1
Punjabi Bible 2016 - ਪਵਿੱਤਰ ਬਾਈਬਲ O.V.
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 2 →
1
ਦਾਊਦ ਦਾ ਪੁੱਤ੍ਰ ਸੁਲੇਮਾਨ ਆਪਣੇ ਰਾਜ ਉੱਤੇ ਦ੍ਰਿੜ੍ਹ ਹੋ ਗਿਆ ਅਤੇ ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਸੀ ਅਰ ਉਹ ਨੂੰ ਬਹੁਤ ਵਧਾਇਆ
2
ਅਤੇ ਸੁਲੇਮਾਨ ਨੇ ਸਾਰੇ ਇਸਰਾਏਲ ਨਾਲ ਅਰਥਾਤ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਦੇ ਨਿਆਈਆਂ ਤੇ ਸਾਰੇ ਸਜ਼ਾਦਿਆਂ ਤੇ ਸਾਰੇ ਇਸਰਾਏਲੀਆਂ ਦੇ ਪਿਉ ਦਾਦਿਆਂ ਦੇ ਮੁਖੀਆਂ ਨਾਲ ਗੱਲਾਂ ਕੀਤੀਆਂ
3
ਅਤੇ ਸੁਲੇਮਾਨ ਸਾਰੀ ਸਭਾ ਸਣੇ ਉਸ ਉੱਚੇ ਥਾਂ ਨੂੰ ਗਿਆ ਜੋ ਗਿਬਓਨ ਵਿੱਚ ਸੀ ਕਿਉਂ ਜੋ ਪਰਮੇਸ਼ੁਰ ਦੀ ਮੰਡਲੀ ਦਾ ਤੰਬੂ ਜਿਹ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਜਾੜ ਵਿੱਚ ਬਣਾਇਆ ਸੀ ਉੱਥੇ ਹੀ ਸੀ
4
ਪਰ ਪਰਮੇਸ਼ੁਰ ਦੇ ਸੰਦੂਕ ਨੂੰ ਦਾਊਦ ਕਿਰਯਥ-ਯਆਰੀਮ ਤੋਂ ਉਸ ਥਾਂ ਲੈ ਆਇਆ ਸੀ ਜੋ ਦਾਊਦ ਨੇ ਉਹ ਦੇ ਲਈ ਤਿਆਰ ਕੀਤਾ ਸੀ ਕਿਉਂ ਜੋ ਉਸ ਨੇ ਉਹ ਦੇ ਲਈ ਯਰੂਸ਼ਲਮ ਵਿੱਚ ਇੱਕ ਤੰਬੂ ਖੜਾ ਕੀਤਾ ਸੀ
5
ਨਾਲੇ ਪਿੱਤਲ ਦੀ ਜੋ ਜਗਵੇਦੀ ਊਰੀ ਦੇ ਪੁੱਤ੍ਰ ਹੂਰ ਦੇ ਪੋਤੇ ਬਸਲਿਏਲ ਨੇ ਬਣਾਈ ਸੀ ਉੱਥੇ ਯਹੋਵਾਹ ਦੇ ਡੇਹਰੇ ਦੇ ਸਾਹਮਣੇ ਸੀ ਜਿੱਥੇ ਸੁਲੇਮਾਨ ਤੇ ਸਭਾ ਪੁੱਛਦੇ ਹੁੰਦੇ ਸਨ
6
ਅਤੇ ਸੁਲੇਮਾਨ ਓਧਰ ਯਹੋਵਾਹ ਦੇ ਸਾਹਮਣੇ ਵਾਲੀ ਪਿੱਤਲ ਦੀ ਜਗਵੇਦੀ ਦੇ ਕੋਲ ਉਤਾਹਾਂ ਗਿਆ ਜੋ ਮੰਡਲੀ ਦੇ ਤੰਬੂ ਕੋਲ ਸੀ ਅਰ ਉਹ ਦੇ ਉੱਤੇ ਇੱਕ ਹਜ਼ਾਰ ਹੋਮ ਦੀਆਂ ਬਲੀਆਂ ਚੜ੍ਹਾਈਆਂ।।
7
ਓਸੇ ਰਾਤ ਪਰਮੇਸ਼ੁਰ ਨੇ ਸੁਲੇਮਾਨ ਨੂੰ ਦਰਸ਼ਣ ਦਿੱਤਾ ਤੇ ਉਹ ਨੂੰ ਆਖਿਆ, ਮੰਗ, ਮੈਂ ਤੈਨੂੰ ਕੀ ਦਿਆਂ?
8
ਸੁਲੇਮਾਨ ਨੇ ਪਰਮੇਸ਼ੁਰ ਨੂੰ ਆਖਿਆ, ਤੂੰ ਆਪ ਮੇਰੇ ਪਿਤਾ ਦਾਊਦ ਉਤੇ ਵੱਡੀ ਦਯਾ ਕੀਤੀ ਅਰ ਉਹ ਦੇ ਥਾਂ ਮੈਨੂੰ ਪਾਤਸ਼ਾਹ ਬਣਾਇਆ ਹੈ
9
ਹੁਣ ਯਹੋਵਾਹ ਪਰਮੇਸ਼ੁਰ, ਜੋ ਬਚਨ ਤੂੰ ਮੇਰੇ ਪਿਤਾ ਦਾਊਦ ਨਾਲ ਕੀਤਾ ਉਹ ਕਾਇਮ ਰਹੇ ਕਿਉਂ ਜੋ ਤੂੰ ਮੈਨੂੰ ਅਜੇਹੀ ਪਰਜਾ ਦਾ ਰਾਜਾ ਬਣਾਇਆ ਜੋ ਧਰਤੀ ਦੀ ਧੂੜ ਵਾਂਙੁ ਬਾਹਲੀ ਹੈ
10
ਹੁਣ ਤੂੰ ਮੈਨੂੰ ਬੁੱਧ ਤੇ ਗਿਆਨ ਦੇਹ ਭਈ ਮੈਂ ਇਨ੍ਹਾਂ ਲੋਕਾਂ ਦੇ ਅੱਗੇ ਅੰਦਰ ਬਾਹਰ ਆਇਆ ਜਾਇਆ ਕਰਾਂ ਕਿਉਂ ਜੋ ਤੇਰੀ ਇਸ ਐੱਡੀ ਵੱਡੀ ਪਰਜਾ ਦਾ ਨਿਆਉਂ ਕੌਣ ਕਰ ਸੱਕਦਾ ਹੈ?
11
ਤਾਂ ਪਰਮੇਸ਼ੁਰ ਨੇ ਸੁਲੇਮਾਨ ਨੂੰ ਆਖਿਆ, ਇਸ ਲਈ ਜੋ ਤੇਰੇ ਮਨ ਵਿੱਚ ਇਹ ਗੱਲ ਸੀ ਅਰ ਤੂੰ ਨਾ ਤਾਂ ਧਨ ਦੌਲਤ ਨਾ ਪਤ ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਤੇ ਨਾ ਹੀ ਵਡੇਰੀ ਉਮਰ ਮੰਗੀ ਸਗੋਂ ਤੂੰ ਆਪਣੇ ਲਈ ਬੁੱਧ ਤੇ ਗਿਆਨ ਮੰਗਿਆ ਤਾਂ ਜੋ ਮੇਰੀ ਇਸ ਪਰਜਾ ਦਾ ਨਿਆਉਂ ਕਰੇਂ ਜਿਨ੍ਹਾਂ ਦਾ ਮੈਂ ਤੈਨੂੰ ਪਾਤਸ਼ਾਹ ਬਣਾਇਆ ਹੈ
12
ਬੁੱਧ ਤੇ ਗਿਆਨ ਤੈਨੂੰ ਦਿੱਤਾ ਜਾਂਦਾ ਹੈ ਤੇ ਨਾਲੇ ਤੈਨੂੰ ਐੱਨਾ ਧਨ ਦੌਲਤ ਤੇ ਪਤ ਦਿਆਂਗਾ ਭਈ ਨਾ ਤਾਂ ਤੈਥੋਂ ਪਹਿਲਾਂ ਦੇ ਪਾਤਸ਼ਾਹਾਂ ਦੇ ਕੋਲ ਸੀ ਤੇ ਨਾ ਹੀ ਤੇਰੇ ਮਗਰੋਂ ਆਉਣ ਵਾਲਿਆਂ ਦੇ ਕੋਲ ਹੋਵੇਗਾ
13
ਅਤੇ ਸੁਲਮਾਨ ਗਿਬਓਨ ਦੇ ਉੱਚੇ ਥਾਂ ਤੋਂ ਮੰਡਲੀ ਦੇ ਤੰਬੂ ਦੇ ਅੱਗਿਓਂ ਯਰੂਸਲਮ ਨੂੰ ਆਇਆ ਅਰ ਇਸਰਾਏਲ ਉੱਤੇ ਰਾਜ ਕਰਨ ਲੱਗਾ।।
14
ਸੁਲੇਮਾਨ ਨੇ ਰਥ ਤੇ ਸਵਾਰ ਇਕੱਠੇ ਕਰ ਲਏ ਅਤੇ ਉਹ ਦੇ ਕੋਲ ਚੌਦਾ ਸੌ ਰਥ ਅਰ ਬਾਰਾਂ ਹਜ਼ਾਰ ਘੋੜ ਸਵਾਰ ਸਨ ਅਤੇ ਉਹ ਨੇ ਉਨ੍ਹਾਂ ਨੂੰ ਰੱਥਾਂ ਦੇ ਸ਼ਹਿਰਾਂ ਵਿੱਚ ਅਰ ਯਰੂਸ਼ਲਮ ਵਿੱਚ ਪਾਤਸ਼ਾਹ ਦੇ ਕੋਲ ਰੱਖ ਦਿੱਤਾ
15
ਅਤੇ ਪਾਤਸ਼ਾਹ ਨੇ ਯਰੂਸ਼ਲਮ ਵਿੱਚ ਚਾਂਦੀ ਤੇ ਸੋਨੇ ਨੂੰ ਪੱਥਰਾਂ ਵਾਂਙੁ ਅਰ ਦਿਆਰ ਦੇ ਦਰਖਤਾਂ ਨੂੰ ਗੂਲਰ ਦੇ ਉਨ੍ਹਾਂ ਦਰਖਤਾਂ ਵਾਂਙੁ ਕਰ ਦਿੱਤਾ ਜੋ ਬੇਟ ਵਿੱਚ ਬਹੁਤ ਹੁੰਦੇ ਹਨ ਅਤੇ ਪਾਤਸ਼ਾਹ ਦੇ ਕੋਲ ਜੋ ਘੋੜੇ ਸਨ ਓਹ ਮਿਸਰ ਤੋਂ ਆਉਂਦੇ ਸਨ ਅਤੇ ਪਾਤਸ਼ਾਹ ਦੇ ਬੁਪਾਰੀ ਹੇੜਾਂ ਦਾ ਮੁੱਲ ਕਰਕੇ ਲਿਆਉਂਦੇ ਹੁੰਦੇ ਸਨ
16
ਅਤੇ ਓਹ ਮਿਸਰ ਵਿੱਚੋਂ ਇੱਕ ਰਥ ਬਣਾ ਕੇ ਛੇ ਸੌ ਰੁਪਏ ਨੂੰ ਅਰ ਇੱਕ ਘੋੜਾ ਡੂਢ ਸੌ ਰੁਪਏ ਨੂੰ ਲਿਆਉਂਦੇ ਸਨ ਅਰ ਏਸੇ ਤਰਾਂ ਹਿੱਤੀਆਂ ਦੇ ਸਾਰੇ ਪਾਤਸ਼ਾਹਾਂ ਅਰ ਅਰਾਮ ਦੇ ਪਾਤਸ਼ਾਹਾਂ ਦੇ ਲਈ ਉਨ੍ਹਾਂ ਦੇ ਰਾਹੀਂ ਉਨਾਂ ਨੂੰ ਲਿਆਉਂਦੇ ਸਨ।।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 2 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36