bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Daniel 10
Daniel 10
Punjabi Bible 2016 - ਪਵਿੱਤਰ ਬਾਈਬਲ O.V.
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 11 →
1
ਫਾਰਸ ਦੇ ਪਾਤਸ਼ਾਹ ਖੋਰਸ ਦੇ ਤੀਜੇ ਵਰ੍ਹੇ ਵਿੱਚ ਦਾਨੀਏਲ ਨੂੰ ਜਿਹ ਦਾ ਨਾਉਂ ਬੇਲਟਸ਼ੱਸਰ ਕਹਿੰਦੇ ਸਨ ਇੱਕ ਗੱਲ ਪਰਗਟ ਹੋਈ ਅਤੇ ਉਹ ਗੱਲ ਸੱਚ ਸੀ ਅਰਥਾਤ ਬੜਾ ਜੰਗ ਸੀ ਅਤੇ ਉਹ ਨੇ ਉਸ ਗੱਲ ਨੂੰ ਅਤੇ ਉਸ ਦਰਸ਼ਣ ਦੇ ਅਰਥ ਨੂੰ ਸਮਝ ਲਿਆ
2
ਮੈਂ ਦਾਨੀਏਲ ਉਨ੍ਹਾਂ ਦਿਨਾਂ ਵਿੱਚ ਤਿੰਨਾਂ ਸਾਤਿਆਂ ਤੋੜੀ ਸੋਗ ਕਰਦਾ ਰਿਹਾ
3
ਮੈਂ ਸੁਆਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਮਾਸ ਅਰ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ ਐਥੋਂ ਤੀਕੁਰ ਜੋ ਤਿੰਨ ਸਾਤੇ ਪੂਰੇ ਲੰਘ ਗਏ
4
ਅਤੇ ਪਹਿਲੇ ਮਹੀਨੇ ਦੇ ਚਵੀਏਂ ਦਿਨ ਵਿੱਚ ਮੈਂ ਵੱਡੇ ਦਰਿਆ ਦਜਲੇ ਦੇ ਕੰਢੇ ਉੱਤੇ ਸਾਂ
5
ਅਤੇ ਮੈਂ ਅੱਖੀਆਂ ਉਘਾੜ ਕੇ ਡਿੱਠਾ ਅਤੇ ਕੀ ਵੇਖਦਾ ਹਾਂ ਜੋ ਇੱਕ ਮਨੁੱਖ ਸੂਤੀ ਲੀੜੇ ਪਾਏ ਹੋਏ ਜਿਹ ਦੇ ਲੱਕ ਨਾਲ ਊਫਾਜ਼ ਦੇ ਕੁੰਦਨ ਸੋਨੇ ਦੀ ਪੇਟੀ ਬੰਨ੍ਹੀ ਹੋਈ ਖਲੋਤਾ ਹੈ
6
ਉਹ ਦਾ ਸਰੀਰ ਬੈਰੂਜ਼ ਵਰਗਾ ਅਤੇ ਉਹ ਦਾ ਮੂੰਹ ਬਿਜਲੀ ਜਿਹਾ ਸੀ ਅਤੇ ਉਹ ਦੀਆਂ ਅੱਖੀਆਂ ਦੋ ਜਗਦਿਆਂ ਦੀਵਿਆਂ ਵਰਗੀਆਂ ਸਨ । ਉਹ ਦੀਆਂ ਬਾਹਾਂ ਅਤੇ ਉਸ ਦੇ ਪੈਰ ਰੰਗਾਂ ਵਿੱਚ ਲਿਸ਼ਕਦੇ ਪਿੱਤਲ ਜਿਹੇ ਸਨ ਅਤੇ ਉਸ ਦੀਆਂ ਗੱਲਾਂ ਕਰਨ ਦੀ ਅਵਾਜ਼ ਐਹੋ ਜਿਹੀ ਸੀ ਜਿਵੇਂ ਭੀੜ ਦੀ
7
ਮੈਂ ਦਾਨੀਏਲ ਨੇ ਇਕੱਲੇ ਇਹ ਦਰਸ਼ਣ ਡਿੱਠਾ ਕਿਉਂ ਜੋ ਜਿਹੜੇ ਮਨੁੱਖ ਮੇਰੇ ਨਾਲ ਸਨ ਉਨ੍ਹਾਂ ਨੇ ਇਸ ਦਰਸ਼ਣ ਨੂੰ ਨਾ ਡਿੱਠਾ ਪਰ ਉਨ੍ਹਾਂ ਨੂੰ ਅਜੇਹੀ ਕੰਬਣੀ ਛਿੜੀ ਜੋ ਆਪਣੇ ਆਪ ਨੂੰ ਲੁਕਾਉਣ ਲਈ ਨੱਠੇ
8
ਸੋ ਮੈਂ ਇਕੱਲਾ ਮੁਕੱਲਾ ਰਹਿ ਗਿਆ ਤੇ ਇਹ ਵੱਡਾ ਦਰਸ਼ਣ ਡਿੱਠਾ ਅਤੇ ਮੇਰੇ ਵਿੱਚ ਸਾਹ ਸਤ ਨਾ ਰਿਹਾ ਕਿਉਂ ਜੋ ਮੇਰਾ ਰੂਪ ਰੰਗ ਮੇਰੇ ਮੂੰਹ ਦੀ ਪਿਲੱਤਣ ਨਾਲ ਵੱਟਿਆ ਗਿਆ ਅਤੇ ਮੇਰੇ ਵਿੱਚ ਕੁਝ ਬਲ ਨਾ ਰਿਹਾ
9
ਪਰ ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣੀਆਂ ਅਤੇ ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣਨ ਦੇ ਵੇਲੇ ਘੂਕ ਨੀਂਦ੍ਰ ਵਿੱਚ ਮੂੰਹ ਪਰਨੇ ਪੈ ਗਿਆ ਅਤੇ ਮੇਰਾ ਮੂੰਹ ਧਰਤੀ ਵੱਲ ਸੀ।।
10
ਅਤੇ ਵੇਖੋ, ਇੱਕ ਹੱਥ ਨੇ ਮੈਨੂੰ ਆ ਛੋਹਿਆ ਅਤੇ ਮੈਨੂੰ ਗੋਡਿਆਂ ਅਰ ਤਲੀਆਂ ਉੱਤੇ ਬਿਠਾਇਆ
11
ਉਸ ਮੈਨੂੰ ਆਖਿਆ, ਹੇ ਦਾਨੀਏਲ ਅੱਤ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਨ੍ਹਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖਲੋ ਜਾਹ! ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ ਅਤੇ ਜਦੋਂ ਉਸ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬਦਾ ਕੰਬਦਾ ਖਲੋ ਗਿਆ
12
ਤਾਂ ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ, ਨਾ ਡਰ ਕਿਉਂ ਜੋ ਪਹਿਲੇ ਹੀ ਦਿਨ ਤੋਂ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ੁਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਹੀ ਮੈਂ ਆਇਆ ਹਾਂ
13
ਪਰ ਫਾਰਸ ਦੇ ਰਾਜ ਦੇ ਪਰਧਾਨ ਨੇ ਮੈਨੂੰ ਇੱਕੀਆਂ ਦਿਨਾਂ ਤੀਕਰ ਅਟਕਾ ਛੱਡਿਆ । ਵੇਖ, ਮੀਕਾਏਲ ਜੋ ਪਰਧਾਨਾਂ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ ਸੋ ਮੈਂ ਉੱਥੇ ਫਾਰਸ ਦੇ ਰਾਜਿਆਂ ਨਾਲ ਰਿਹਾ
14
ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ ਸੋ ਮੈਂ ਤੈਨੂੰ ਦੱਸਣ ਲਈ ਆਇਆ ਹਾਂ ਕਿਉਂ ਜੋ ਇਹ ਦਰਸ਼ਣ ਅਜੇ ਢੇਰ ਸਾਰੇ ਦਿਨਾਂ ਦੇ ਲਈ ਹੈ
15
ਅਤੇ ਜਦ ਉਸ ਨੇ ਏਹ ਗੱਲਾਂ ਮੈਨੂੰ ਆਖੀਆਂ ਮੈਂ ਆਪਣਾ ਮੂੰਹ ਧਰਤੀ ਵੱਲ ਨਿਵਾਇਆ ਅਤੇ ਗੁੰਗਾ ਹੋ ਗਿਆ
16
ਅਤੇ ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤ੍ਰਾਂ ਵਾਂਙੁ ਸੀ ਮੇਰੇ ਹੋਠਾਂ ਨੂੰ ਛੋਹਿਆ, ਤਦ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਿਆ ਅਤੇ ਜੋ ਮੇਰੇ ਸਾਹਮਣੇ ਖਲੋਤਾ ਸੀ ਉਸ ਨੂੰ ਆਖਿਆ, ਹੇ ਮੇਰੇ ਸੁਆਮੀ, ਉਸ ਦਰਸ਼ਣ ਦੇ ਕਾਰਨ ਮੇਰੇ ਸੋਗਾਂ ਨੇ ਮੇਰੇ ਉੱਤੇ ਹੱਲਾ ਕੀਤਾ ਹੈ ਅਤੇ ਮੇਰੇ ਵਿੱਚ ਰਤਾ ਬਲ ਨਹੀਂ ਰਿਹਾ
17
ਅਤੇ ਇਹ ਕਿੱਕੁਰ ਹੋ ਸੱਕਦਾ ਹੈ ਜੋ ਮੇਰੇ ਐਹੋ ਜਿਹੇ ਸੁਆਮੀ ਦੀ ਇਹ ਸੇਵਕ ਮੇਰੇ ਅਜੇਹੇ ਸੁਆਮੀ ਨਾਲ ਗੱਲਾਂ ਕਰੇॽ ਪਰ ਮੈਂ ਜੋ ਹਾਂ ਸੋ ਝਟ ਮੇਰੇ ਵਿੱਚ ਨਾ ਸ਼ਕਤੀ ਰਹੀ ਨਾ ਮੇਰੇ ਵਿੱਚ ਸਾਹ ਰਿਹਾ
18
ਤਦ ਇੱਕ ਜਨ ਨੇ ਜਿਹ ਦਾ ਰੂਪ ਮਨੁੱਖ ਵਰਗਾ ਸੀ ਮੁੜ ਮੈਨੂੰ ਛੋਹਿਆ ਅਤੇ ਉਹ ਨੇ ਮੈਨੂੰ ਜ਼ੋਰ ਦਿੱਤਾ
19
ਅਤੇ ਉਹ ਬੋਲਿਆ, ਹੇ ਅੱਤ ਪਿਆਰੇ ਮਨੁੱਖ, ਨਾ ਡਰ, ਤੈਨੂੰ ਸੁਖ ਸਾਂਦ ਹੋਵੇ! ਜ਼ੋਰ ਫੜ, ਹਾਂ ਬਲਵਾਨ ਹੋ! ਅਤੇ ਜਦੋਂ ਉਸ ਨੇ ਮੈਨੂੰ ਇਹ ਆਖਿਆ, ਮੈਂ ਜ਼ੋਰ ਪਾਇਆ ਅਰ ਬੋਲਿਆ ਹੇ ਮੇਰੇ ਸੁਆਮੀ, ਹੁਣ ਦੱਸ ਕਿਉਂ ਜੋ ਤੈਂ ਹੀ ਮੈਨੂੰ ਜ਼ੋਰ ਦਿੱਤਾ ਹੈ!
20
ਤਦ ਉਹ ਬੋਲਿਆ, ਕੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਕੋਲ ਕਿਸ ਲਈ ਆਇਆ ਹਾਂॽ ਮੈਂ ਹੁਣ ਫਾਰਸ ਦੇ ਪਰਧਾਨ ਨਾਲ ਲੜਨ ਨੂੰ ਫੇਰ ਜਾਵਾਂਗਾ ਅਤੇ ਜਦੋਂ ਮੈਂ ਚੱਲਿਆ ਜਾਵਾਂਗਾ ਤਾਂ ਵੇਖ, ਯੂਨਾਨ ਦਾ ਪਰਧਾਨ ਆਵੇਗਾ
21
ਪਰ ਮੈਂ ਤੈਨੂੰ ਦੱਸਾਂਗਾ ਜੋ ਕੁਝ ਸਚਿਆਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਕੋਈ ਨਹੀਂ ਹੈ ਜੋ ਇਨ੍ਹਾਂ ਗੱਲਾਂ ਵਿੱਚ ਮੇਰੀ ਸਹਾਇਤਾ ਕਰਨ ਲਈ ਲੱਕ ਬੰਨ੍ਹੇਗਾ ਇੱਕ ਮੀਕਾਏਲ ਬਾਝੋਂ ਜੋ ਤੁਹਾਡਾ ਪਰਧਾਨ ਹੈ।।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 11 →
All chapters:
1
2
3
4
5
6
7
8
9
10
11
12