bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
John 8
John 8
Punjabi Bible 2016 - ਪਵਿੱਤਰ ਬਾਈਬਲ O.V.
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 9 →
1
[ਫੇਰ ਹਰੇਕ ਆਪੋ ਆਪਣੇ ਘਰ ਗਿਆ ਪਰ ਯਿਸੂ ਜ਼ੈਤੂਨ ਦੇ ਪਹਾੜ ਨੂੰ ਸਿਧਾਰਿਆ
2
ਅਤੇ ਸਵੇਰ ਨੂੰ ਉਹ ਹੈਕਲ ਵਿੱਚ ਫੇਰ ਆਇਆ ਅਤੇ ਸਭ ਲੋਕ ਉਹ ਦੇ ਕੋਲ ਆਏ ਅਰ ਉਹ ਬੈਠ ਕੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ
3
ਤਾਂ ਗ੍ਰੰਥੀ ਅਤੇ ਫ਼ਰੀਸੀ ਇੱਕ ਤੀਵੀਂ ਨੂੰ ਲਿਆਏ ਜਿਹੜੀ ਜ਼ਨਾਹ ਵਿੱਚ ਫੜੀ ਗਈ ਸੀ ਅਤੇ ਉਸ ਨੂੰ ਵਿਚਕਾਰ ਖੜੀ ਕਰ ਕੇ
4
ਉਹ ਨੂੰ ਕਿਹਾ, ਗੁਰੂ ਜੀ ਇਹ ਤੀਵੀਂ ਠੀਕ ਜ਼ਨਾਹ ਦੇ ਵੇਲੇ ਫੜੀ ਗਈ ਹੈ
5
ਅਤੇ ਮੂਸਾ ਨੇ ਤੁਰੇਤ ਵਿੱਚ ਸਾਨੂੰ ਹੁਕਮ ਦਿੱਤਾ ਹੈ ਕਿ ਜੋ ਏਹੋ ਜਹੀਆਂ ਨੂੰ ਪੱਥਰਾਂ ਨਾਲ ਮਾਰ ਸੁੱਟੋ। ਫੇਰ ਤੂੰ ਇਹ ਦੇ ਹੱਕ ਵਿੱਚ ਕੀ ਆਖਦਾ ਹੈਂॽ
6
ਪਰ ਉਨ੍ਹਾਂ ਨੇ ਉਹ ਦੇ ਪਰਤਾਉਣ ਲਈ ਇਹ ਗੱਲ ਕਹੀ ਸੀ ਭਈ ਉਸ ਉੱਤੇ ਊਜ ਲਾਉਣ ਦਾ ਮੌਕਾ ਮਿਲੇ। ਤਾਂ ਯਿਸੂ ਹਿਠਾਹਾਂ ਨਿਉਂ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ
7
ਜਾਂ ਓਹ ਉਸ ਤੋਂ ਪੁੱਛੀ ਗਏ ਤਾਂ ਉਹ ਨੇ ਸਿੱਧੇ ਹੋ ਕੇ ਉਨ੍ਹਾਂ ਨੂੰ ਆਖਿਆ ਜਿਹੜਾ ਤੁਹਾਡੇ ਵਿੱਚੋਂ ਨਿਰਦੋਖ ਹੋਵੇ ਉਹ ਪਹਿਲਾਂ ਉਸ ਨੂੰ ਪੱਥਰ ਮਾਰੇ
8
ਫੇਰ ਹਿਠਾਹਾਂ ਨਿਉਂ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ
9
ਇਹ ਸੁਣ ਕੇ ਓਹ ਵੱਡਿਆਂ ਤੋਂ ਲੈਕੇ ਛੋਟਿਆਂ ਤੀਕੁਰ ਇੱਕ ਇੱਕ ਕਰਕੇ ਨਿੱਕਲ ਗਏ ਅਤੇ ਯਿਸੂ ਇਕੱਲਾ ਰਹਿ ਗਿਆ ਅਤੇ ਉਹ ਤੀਵੀਂ ਵਿਚਕਾਰ ਖੜੀ ਰਹੀ
10
ਤਾਂ ਯਿਸੂ ਨੇ ਸਿੱਧੇ ਹੋ ਕੇ ਉਹ ਨੂੰ ਆਖਿਆ, ਹੇ ਤ੍ਰੀਮਤ ਓਹ ਕਿੱਥੇ ਹਨॽ ਕੀ ਕਿਸੇ ਨੇ ਤੇਰੇ ਉੱਤੇ ਸਜ਼ਾ ਦਾ ਹੁਕਮ ਨਾ ਦਿੱਤਾॽ
11
ਉਹ ਬੋਲੀ, ਪ੍ਰਭੁ ਜੀ, ਕਿਸੇ ਨੇ ਵੀ ਨਹੀਂ। ਤਾਂ ਯਿਸੂ ਨੇ ਕਿਹਾ, ਮੈਂ ਵੀ ਨਹੀਂ ਦਿੰਦਾ। ਜਾਹ, ਏਦੋਂ ਅੱਗੇ ਫੇਰ ਪਾਪ ਨਾ ਕਰੀਂ।। ]
12
ਉਪਰੰਤ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ
13
ਇਸ ਲਈ ਫ਼ਰੀਸੀਆਂ ਨੇ ਉਹ ਨੂੰ ਕਿਹਾ, ਤੂੰ ਆਪਣੇ ਉੱਤੇ ਆਪੇ ਸਾਖੀ ਦਿੰਦਾ ਹੈਂ। ਤੇਰੀ ਸਾਖੀ ਸੱਚੀ ਨਹੀਂ
14
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਾਵੇਂ ਮੈਂ ਆਪਣੇ ਉੱਤੇ ਆਪੇ ਸਾਖੀ ਦਿੰਦਾ ਹਾਂ ਤਾਂ ਵੀ ਮੇਰੀ ਸਾਖੀ ਸੱਚੀ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਮੈਂ ਕਿੱਧਰੋਂ ਆਇਆ ਹਾਂ ਅਤੇ ਕਿੱਧਰ ਨੂੰ ਜਾਂਦਾ ਹਾਂ ਪਰ ਤੁਸੀਂ ਨਹੀਂ ਜਾਣਦੇ ਭਈ ਮੈਂ ਕਿੱਧਰੋਂ ਆਉਂਦਾ ਅਤੇ ਕਿੱਧਰ ਨੂੰ ਜਾਂਦਾ ਹਾਂ
15
ਤੁਸੀਂ ਸਰੀਰ ਦੇ ਅਨੁਸਾਰ ਨਿਆਉਂ ਕਰਦੇ ਹੋ ਮੈਂ ਕਿਸੇ ਦਾ ਨਿਆਉਂ ਨਹੀਂ ਕਰਦਾ
16
ਪਰ ਜੇ ਮੈਂ ਨਿਆਉਂ ਕਰਾਂ ਤਾਂ ਵੀ ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਇਕੱਲਾ ਨਹੀਂ ਹਾਂ ਪਰ ਮੈਂ ਅਤੇ ਮੇਰਾ ਘੱਲਣ ਵਾਲਾ
17
ਤੁਹਾਡੀ ਸ਼ਰਾ ਵਿੱਚ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਸਾਖੀ ਸੱਚੀ ਹੁੰਦੀ ਹੈ
18
ਇੱਕ ਤਾਂ ਮੈਂ ਹਾਂ ਜੋ ਆਪਣੇ ਉੱਤੇ ਸਾਖੀ ਦਿੰਦਾ ਹਾਂ ਅਤੇ ਇੱਕ ਮੇਰਾ ਪਿਤਾ ਜਿਨ੍ਹ ਮੈਨੂੰ ਘੱਲਿਆ ਮੇਰੇ ਉੱਤੇ ਸਾਖੀ ਦਿੰਦਾ ਹੈ
19
ਤਾਂ ਉਨ੍ਹਾਂ ਉਸ ਨੂੰ ਆਖਿਆ, ਕਿੱਥੇ ਹੈ ਤੇਰਾ ਪਿਤਾॽ ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਾ ਮੈਨੂੰ ਜਾਣਦੇ ਹੋ, ਨਾ ਮੇਰੇ ਪਿਤਾ ਨੂੰ । ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ
20
ਉਹ ਨੇ ਹੈਕਲ ਦੇ ਵਿੱਚ ਉਪਦੇਸ਼ ਕਰਦੇ ਹੋਏ ਏਹ ਗੱਲਾਂ ਖ਼ਜਾਨੇ ਦੇ ਅੰਦਰ ਆਖੀਆਂ ਅਰ ਕਿਸੇ ਨੇ ਉਹ ਨੂੰ ਨਾ ਫੜਿਆ ਕਿਉਂ ਜੋ ਉਹ ਦਾ ਵੇਲਾ ਅਜੇ ਨਹੀਂ ਸੀ ਆਇਆ।।
21
ਉਸ ਨੇ ਫੇਰ ਉਨ੍ਹਾਂ ਨੂੰ ਆਖਿਆ, ਮੈਂ ਤਾਂ ਚੱਲਿਆ ਜਾਂਦਾ ਹਾਂ ਅਰ ਤੁਸੀਂ ਮੈਨੂੰ ਭਾਲੋਗੇ ਅਤੇ ਆਪਣੇ ਪਾਪ ਵਿੱਚ ਮਰੋਗੇ। ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ
22
ਉਪਰੰਤ ਯਹੂਦੀਆਂ ਨੇ ਕਿਹਾ, ਭਲਾ, ਉਹ ਆਪਣਾ ਘਾਤ ਕਰੂॽ ਉਹ ਜੋ ਆਖਦਾ ਹੈ ਭਈ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ਹੋॽ
23
ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੇਠੋਂ ਦੇ ਹੋ, ਮੈਂ ਉੱਤੋਂ ਦਾ ਹਾਂ। ਤੁਸੀਂ ਇਸ ਜਗਤ ਤੋਂ ਹੋ, ਮੈਂ ਇਸ ਜਗਤ ਤੋਂ ਨਹੀਂ ਹਾਂ
24
ਇਸ ਲਈ ਮੈਂ ਤੁਹਾਨੂੰ ਆਖਿਆ ਜੋ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ ਕਿਉਂਕਿ ਜੇ ਤੁਸੀਂ ਪਰਤੀਤ ਨਾ ਕਰੋ ਕਿ ਮੈਂ ਉਹੋ ਹਾਂ ਤਾਂ ਆਪਣੇ ਪਾਪਾਂ ਵਿੱਚ ਮਰੋਗੇ
25
ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ਤੂੰ ਹੈ ਕੌਣॽ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਉਹੋ ਹਾਂ ਜੋ ਮੁੱਢੋਂ ਤੁਹਾਨੂੰ ਦੱਸਦਾ ਆਇਆ
26
ਤੁਹਾਡੇ ਹੱਕ ਵਿੱਚ ਮੈਂ ਬਹੁਤ ਕੁਝ ਕਹਿਣਾ ਅਤੇ ਨਿਆਉਂ ਕਰਨਾ ਹੈ ਪਰ ਜਿਨ ਮੈਨੂੰ ਘੱਲਿਆ ਉਹ ਸੱਚਾ ਹੈ ਅਤੇ ਜਿਹੜੀਆਂ ਗੱਲਾਂ ਮੈਂ ਉਸ ਕੋਲੋਂ ਸੁਣੀਆਂ ਸੋਈ ਜਗਤ ਨੂੰ ਕਹਿੰਦਾ ਹਾਂ
27
ਓਹ ਨਾ ਸਮਝੇ ਜੋ ਉਹ ਸਾਨੂੰ ਪਿਤਾ ਦੇ ਵਿਖੇ ਆਖਦਾ ਹੈ
28
ਤਾਂ ਯਿਸੂ ਨੇ ਆਖਿਆ ਕਿ ਜਾਂ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਉੱਚਾ ਕਰੋਗੇ ਤਾਂ ਜਾਣੋਗੇ ਭਈ ਮੈਂ ਉਹੋ ਹਾਂ ਅਤੇ ਇਹ ਜੋ ਮੈਂ ਆਪਣੀ ਵੱਲੋਂ ਕੁਝ ਨਹੀਂ ਕਰਦਾ ਪਰ ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ
29
ਅਰ ਜਿਨ੍ਹ ਮੈਨੂੰ ਘੱਲਿਆ ਉਹ ਮੇਰੇ ਸੰਗ ਹੈ। ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂ ਜੋ ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ
30
ਉਹ ਦੇ ਏਹ ਗੱਲਾਂ ਆਖਦਿਆਂ ਬਹੁਤਿਆਂ ਨੇ ਉਹ ਦੇ ਉੱਤੇ ਨਿਹਚਾ ਕੀਤੀ।।
31
ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨ੍ਹਾਂ ਉਹ ਦੀ ਪਰਤੀਤ ਕੀਤੀ ਸੀ ਆਖਿਆ, ਜੋ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ
32
ਅਰ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ
33
ਉਨ੍ਹਾਂ ਉੱਤਰ ਦਿੱਤਾ ਕਿ ਅਸੀਂ ਅਬਰਾਹਾਮ ਦੀ ਅੰਸ ਹਾਂਗੇ ਅਰ ਕਦੇ ਕਿਸੇ ਦੇ ਗੁਲਾਮੀ ਵਿੱਚ ਨਹੀਂ ਰਹੇ। ਤੂੰ ਕਿੱਕੁਰ ਆਖਦਾ ਹੈਂ ਜੋ ਤੁਸੀਂ ਅਜ਼ਾਦ ਕੀਤੇ ਜਾਓਗੇॽ
34
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਹਰੇਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ
35
ਅਤੇ ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ । ਪੁੱਤ੍ਰ ਸਦਾ ਰਹਿੰਦਾ ਹੈ
36
ਇਸ ਲਈ ਜੇ ਪੁੱਤ੍ਰ ਤੁਹਾਨੂੰ ਅਜ਼ਾਦ ਕਰੇ ਤਾਂ ਠੀਕ ਤੁਸੀਂ ਅਜ਼ਾਦ ਹੋਵੋਗੇ
37
ਮੈਂ ਜਾਣਦਾ ਹਾਂ ਜੋ ਤੁਸੀਂ ਅਬਰਾਹਾਮ ਦੀ ਅੰਸ ਹੋ ਪਰ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਇਸ ਲਈ ਜੋ ਤੁਹਾਡੇ ਵਿੱਚ ਮੇਰੇ ਬਚਨ ਲਈ ਥਾਂ ਨਹੀਂ ਹੈ
38
ਮੈਂ ਜੋ ਕੁਝ ਆਪਣੇ ਪਿਤਾ ਦੇ ਕੋਲ ਵੇਖਿਆ ਹੈ ਸੋਈ ਕਹਿੰਦਾ ਹਾਂ। ਫੇਰ ਤੁਸਾਂ ਵੀ ਜੋ ਕੁਝ ਆਪਣੇ ਪਿਉ ਦੇ ਕੋਲੋਂ ਸੁਣਿਆ ਹੈ ਸੋ ਕਰਦੇ ਹੋ
39
ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਸਾਡਾ ਪਿਤਾ ਅਬਰਾਹਾਮ ਹੈ। ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਅਬਰਾਹਾਮ ਦੀ ਉਲਾਦ ਹੁੰਦੇ ਤਾਂ ਅਬਰਾਹਾਮ ਜਿਹੇ ਕੰਮ ਕਰਦੇ
40
ਪਰ ਹੁਣ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਜੋ ਇਹਾ ਜਿਹਾ ਮਨੁੱਖ ਹਾਂ ਜਿਨ੍ਹ ਤੁਹਾਨੂੰ ਉਹ ਸੱਚੀ ਗੱਲ ਦੱਸੀ ਹੈ ਜਿਹੜੀ ਮੈਂ ਪਰਮੇਸ਼ੁਰ ਕੋਲੋਂ ਸੁਣੀ। ਇਹ ਤਾਂ ਅਬਰਾਹਾਮ ਨੇ ਨਹੀਂ ਕੀਤਾ
41
ਤੁਸੀਂ ਆਪਣੇ ਪਿਉ ਜਿਹੇ ਕੰਮ ਕਰਦੇ ਹੋ । ਉਨ੍ਹਾਂ ਨੇ ਉਸ ਨੂੰ ਆਖਿਆ, ਅਸੀਂ ਹਰਾਮ ਦੇ ਨਹੀਂ ਹਾਂ। ਸਾਡਾ ਪਿਤਾ ਇੱਕ ਉਹ ਪਰਮੇਸ਼ੁਰ ਹੈ
42
ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਇਸ ਲਈ ਜੋ ਮੈਂ ਪਰਮੇਸ਼ੁਰ ਤੋਂ ਨਿੱਕਲਿਆ ਅਤੇ ਆਇਆ ਹਾਂ ਕਿਉਂਕਿ ਮੈਂ ਆਪ ਤੋਂ ਆਪ ਨਹੀਂ ਆਇਆ ਪਰ ਉਹ ਨੇ ਮੈਨੂੰ ਘੱਲਿਆ
43
ਤੁਸੀਂ ਮੇਰੇ ਬੋਲ ਕਿਉਂ ਨਹੀਂ ਸਮਝਦੇॽ ਇਸੇ ਲਈ ਜੋ ਮੇਰਾ ਬਚਨ ਸੁਣ ਨਹੀਂ ਸੱਕਦੇ
44
ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ । ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠ ਹੈ ਅਤੇ ਝੂਠਾ ਦਾ ਪਤੰਦਰ ਹੈ
45
ਪਰ ਇਸ ਕਾਰਨ ਜੋ ਮੈਂ ਸਤ ਆਖਦਾ ਹਾਂ ਤੁਸੀਂ ਮੇਰੀ ਪਰਤੀਤ ਨਹੀਂ ਕਰਦੇ ਹੋ
46
ਕੌਣ ਤੁਹਾਡੇ ਵਿੱਚੋਂ ਮੇਰੇ ਉੱਤੇ ਗੁਨਾਹ ਸਾਬਤ ਕਰਦਾ ਹੈॽ ਜੇ ਮੈਂ ਸਤ ਆਖਦਾ ਹਾਂ ਤਾਂ ਤੁਸੀਂ ਕਿਉਂ ਮੇਰੀ ਪਰਤੀਤ ਨਹੀਂ ਕਰਦੇ ਹੋॽ
47
ਜੋ ਪਰਮੇਸ਼ੁਰ ਤੋਂ ਹੈ ਸੋ ਪਰਮੇਸ਼ੁਰ ਦੇ ਬਚਨ ਸੁਣਦਾ ਹੈ । ਤੁਸੀਂ ਇਸੇ ਕਾਰਨ ਨਹੀਂ ਸੁਣਦੇ ਹੋ ਜੋ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ
48
ਯਹੂਦੀਆਂ ਨੇ ਉਹ ਨੂੰ ਉੱਤਰ ਦਿੱਤਾ, ਕੀ ਅਸੀਂ ਠੀਕ ਨਹੀਂ ਕਹਿੰਦੇ ਜੋ ਤੂੰ ਸਾਮਰੀ ਹੈਂ ਅਤੇ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਹੈਗਾॽ
49
ਯਿਸੂ ਨੇ ਉੱਤਰ ਦਿੱਤਾ, ਮੈਨੂੰ ਭੂਤ ਨਹੀਂ ਚਿੰਬੜਿਆ ਹੋਇਆ ਹੈ ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਰਾਦਰ ਕਰਦੇ ਹੋ
50
ਪਰ ਮੈਂ ਆਪਣੀ ਵਡਿਆਈ ਨਹੀਂ ਭਾਲਦਾ। ਇੱਕ ਹੈ ਜੋ ਭਾਲਦਾ ਅਤੇ ਨਿਆਉਂ ਕਰਦਾ ਹੈ
51
ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਕੋਈ ਮੇਰੇ ਬਚਨ ਦੀ ਪਾਲਨਾ ਕਰੇ ਤਾਂ ਉਹ ਮੂਲੋਂ ਕਦੇ ਮੌਤ ਨਾ ਵੇਖੇਗਾ
52
ਯਹੂਦੀਆਂ ਨੇ ਉਹ ਨੂੰ ਆਖਿਆ, ਹੁਣ ਅਸੀਂ ਜਾਣ ਗਏ ਜੋ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਹੈ! ਅਬਰਾਹਾਮ ਮਰ ਗਿਆ, ਨਾਲੇ ਨਬੀ ਵੀ ਅਤੇ ਤੂੰ ਆਖਦਾ ਹੈਂ ਭਈ ਜੇ ਕੋਈ ਮੇਰੇ ਬਚਨ ਦੀ ਪਾਲਨਾ ਕਰੇ ਤਾਂ ਉਹ ਮੌਤ ਦਾ ਸੁਆਦ ਮੂਲੋਂ ਕਦੇ ਨਾ ਚੱਖੂ
53
ਭਲਾ, ਤੂੰ ਸਾਡੇ ਪਿਤਾ ਅਬਰਾਹਾਮ ਨਾਲੋਂ ਜੋ ਮਰ ਗਿਆ ਵੱਡਾ ਹੈਂॽ ਨਾਲੇ ਨਬੀ ਵੀ ਮਰ ਗਏ। ਤੂੰ ਆਪ ਨੂੰ ਕੀ ਬਣਾਉਂਦਾ ਹੈਂॽ
54
ਯਿਸੂ ਨੇ ਉੱਤਰ ਦਿੱਤਾ, ਜੇ ਮੈਂ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ ਹੈ। ਜੋ ਮੇਰੀ ਵਡਿਆਈ ਕਰਦਾ ਹੈ ਸੋ ਮੇਰਾ ਪਿਤਾ ਹੈ ਜਿਹ ਨੂੰ ਤੁਸੀਂ ਆਖਦੇ ਹੋ ਜੋ ਉਹ ਸਾਡਾ ਪਰਮੇਸ਼ੁਰ ਹੈ
55
ਅਤੇ ਤੁਸਾਂ ਉਹ ਨੂੰ ਨਹੀਂ ਜਾਤਾ ਪਰ ਮੈਂ ਉਹ ਨੂੰ ਜਾਣਦਾ ਹਾਂ ਅਰ ਜੇ ਮੈਂ ਆਂਖਾ ਭਈ ਮੈਂ ਉਹ ਨੂੰ ਨਹੀਂ ਜਾਣਦਾ ਤਾਂ ਤੁਹਾਡੇ ਵਾਂਙੁ ਝੂਠਾ ਹੋਵਾਂਗਾ ਪਰ ਮੈਂ ਉਹ ਨੂੰ ਜਾਣਦਾ ਹਾਂ ਅਰ ਉਹ ਦੇ ਬਚਨ ਦੀ ਪਾਲਨਾ ਕਰਦਾ ਹਾਂ
56
ਤੁਹਾਡਾ ਪਿਤਾ ਅਬਰਾਹਾਮ ਮੇਰੇ ਦਿਨ ਦੇਖਣ ਨੂੰ ਅਨੰਦ ਸੀ ਅਰ ਉਸ ਨੇ ਵੇਖਿਆ ਅਤੇ ਪਰਸਿੰਨ ਹੋਇਆ
57
ਤਾਂ ਯਹੂਦੀਆਂ ਨੇ ਉਹ ਨੂੰ ਆਖਿਆ, ਤੇਰੀ ਉਮਰ ਤਾਂ ਅਜੇ ਪੰਜਾਹਾਂ ਵਰਿਹਾਂ ਦੀ ਨਹੀਂ ਅਤੇ ਤੈਂ ਅਬਰਾਹਾਮ ਨੂੰ ਵੇਖਿਆ ਹੈॽ
58
ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਅਬਰਾਹਾਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ
59
ਉਪਰੰਤ ਉਨ੍ਹਾਂ ਉਸ ਦੇ ਮਾਰਨ ਨੂੰ ਪੱਥਰ ਚੁੱਕੇ ਪਰ ਯਿਸੂ ਨੇ ਆਪਣੇ ਤਾਈਂ ਲੁਕੋਇਆ ਅਤੇ ਹੈਕਲੋਂ ਬਾਹਰ ਚੱਲਿਆ ਗਿਆ।।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21