bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Leviticus 8
Leviticus 8
Punjabi Bible 2016 - ਪਵਿੱਤਰ ਬਾਈਬਲ O.V.
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 9 →
1
ਯਹੋਵਾਹ ਮੂਸਾ ਨਾਲ ਬੋਲਿਆ ਕਿ
2
ਹਾਰੂਨ ਅਤੇ ਉਸ ਦੇ ਸਣੇ ਉਸ ਦੇ ਪੁੱਤ੍ਰਾਂ ਨੂੰ ਅਤੇ ਲੀੜਿਆਂ ਨੂੰ, ਅਤੇ ਮਸਹ ਕਰਨ ਦੇ ਤੇਲ ਨੂੰ, ਅਤੇ ਪਾਪ ਦੀ ਭੇਟ ਦੇ ਲਈ ਇੱਕ ਬਲਦ ਨੂੰ ਅਤੇ ਦੋਹਾਂ ਛੱਤ੍ਰਿਆਂ ਨੂੰ ਅਤੇ ਪਤੀਰੀ ਰੋਟੀ ਦੇ ਟੋਕਰੇ ਨੂੰ ਲੈਕੇ
3
ਤੂੰ ਸਾਰੀ ਮੰਡਲੀ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਇਕੱਠੀ ਕਰੀਂ
4
ਅਤੇ ਜਿੱਹੀ ਯਹੋਵਾਹ ਨੇ ਆਗਿਆ ਦਿੱਤੀ ਤਿਹਾ ਹੀ ਮੂਸਾ ਨੇ ਕੀਤਾ ਅਤੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਉਹ ਮੰਡਲੀ ਇਕੱਠੀ ਹੋ ਗਈ
5
ਅਤੇ ਮੂਸਾ ਨੇ ਮੰਡਲੀ ਨੂੰ ਆਖਿਆ, ਜਿਹੜੀ ਗੱਲ ਯਹੋਵਾਹ ਨੇ ਕਰਨ ਨੂੰ ਆਖੀ ਸੋ ਇਹ ਹੈ
6
ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਲਿਆਕੇ ਪਾਣੀ ਨਾਲ ਧੋਤਾ
7
ਅਤੇ ਉਸ ਨੇ ਉਸ ਦੇ ਉੱਤੇ ਕੁੜਤਾ ਪਾਇਆ ਅਤੇ ਉਸ ਨੇ ਪਟਕੇ ਨਾਲ ਉਸ ਦਾ ਲੱਕ ਬੰਨ੍ਹਿਆ ਅਤੇ ਚੋਗਾ ਉਸ ਨੂੰ ਪਹਿਰਾਇਆ ਅਤੇ ਉਸ ਦੇ ਉੱਤੇ ਏਫ਼ੋਦ ਪਾਇਆ ਏਫ਼ੋਦ ਦੇ ਸੋਹਣੇ ਪਟਕੇ ਨਾਲ ਉਸ ਦਾ ਲੱਕ ਬੰਨ੍ਹਿਆ ਅਤੇ ਉਸ ਦੇ ਨਾਲ ਉਸ ਨੂੰ ਕੱਸਿਆ
8
ਅਤੇ ਉਸ ਨੇ ਉਸ ਦੇ ਉੱਤੇ ਚਪੜਾਸ ਰੱਖੀ ਨਾਲੇ ਉਸ ਨੇ ਚਪੜਾਸ ਵਿੱਚ ਊਰੀਮ ਅਤੇ ਤੁੰਮੀਮ ਨੂੰ ਰੱਖਿਆ
9
ਅਤੇ ਉਸ ਨੇ ਅਮਾਮੇ ਨੂੰ ਉਸ ਦੇ ਸਿਰ ਉੱਤੇ ਰੱਖਿਆ ਨਾਲੇ ਅਮਾਮੇ ਦੇ ਉੱਤੇ ਅਰਥਾਤ ਉਸ ਦੇ ਮੱਥੇ ਦੇ ਉੱਤੇ ਉਸ ਨੇ ਸੋਨੇ ਦੀ ਪੱਤ੍ਰੀ ਅਤੇ ਪਵਿੱਤ੍ਰ ਅਮਾਮਾ ਪਾਇਆ ਜਿਹੀ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ
10
ਅਤੇ ਮੂਸਾ ਨੇ ਮਸਹ ਕਰਨ ਦਾ ਤੇਲ ਲਿਆ ਅਤੇ ਡੇਹਰੇ ਨੂੰ ਅਤੇ ਜੋ ਕੁਝ ਉਸ ਵਿੱਚ ਸੀ ਤੇਲ ਪਾਕੇ ਪਵਿੱਤ੍ਰ ਕੀਤਾ
11
ਅਤੇ ਉਸ ਤੋਂ ਲੈਕੇ ਜਗਵੇਦੀ ਨੂੰ ਸੱਤ ਵੇਰੀ ਛਿੜਕਿਆ ਅਤੇ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਵਲੇਵੇਂ ਨੂੰ ਅਤੇ ਉਸ ਦਾ ਚੁਬੱਚਾ ਅਤੇ ਉਸ ਦੀ ਚੌਂਕੀ ਨੂੰ ਉਨ੍ਹਾਂ ਦੇ ਪਵਿੱਤ੍ਰ ਕਰਨ ਲਈ ਤੇਲ ਲਾਇਆ
12
ਅਤੇ ਉਸ ਨੇ ਮਸਹ ਕਰਨ ਦਾ ਤੇਲ ਹਾਰੂਨ ਦੇ ਸਿਰ ਉੱਤੇ ਚੁਆ ਕੇ ਉਸ ਨੂੰ ਪਵਿੱਤ੍ਰ ਕਰਨ ਲਈ ਮਸਹ ਕੀਤਾ
13
ਅਤੇ ਮੂਸਾ ਨੇ ਹਾਰੂਨ ਦੇ ਪੁੱਤ੍ਰਾਂ ਨੂੰ ਲਿਆਕੇ ਉਨ੍ਹਾਂ ਨੂੰ ਕੁੜਤੇ ਪਹਰਾਏ, ਉਨ੍ਹਾਂ ਦੇ ਲੱਕ ਪਟਕਿਆਂ ਨਾਲ ਬੰਨ੍ਹੇ ਅਤੇ ਉਨ੍ਹਾਂ ਨੂੰ ਪੱਗਾਂ ਬੰਨ੍ਹਾਈਆਂ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ
14
ਅਤੇ ਉਹ ਪਾਪ ਦੀ ਭੇਟ ਲਈ ਬਲਦ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੇ ਪਾਪ ਦੀ ਭੇਟ ਬਲਦ ਦੇ ਸਿਰ ਉੱਤੇ ਆਪਣੇ ਹੱਥ ਧਰੇ
15
ਅਤੇ ਉਸ ਨੇ ਉਸ ਨੂੰ ਕੱਟਿਆ ਅਤੇ ਮੂਸਾ ਨੇ ਉਸ ਦਾ ਲਹੂ ਲੈਕੇ ਜਗਵੇਦੀ ਦੇ ਸਿੰਙਾਂ ਉੱਤੇ ਆਪਣੀ ਉਂਗਲ ਨਾਲ ਚੁਫੇਰੇ ਲਾਇਆ ਅਤੇ ਜਗਵੇਦੀ ਨੂੰ ਸ਼ੁੱਧ ਕੀਤਾ ਅਤੇ ਜਗਵੇਦੀ ਦੇ ਹੇਠ ਲਹੂ ਨੂੰ ਡੋਹਲਕੇ ਉਸ ਦੇ ਲਈ ਪ੍ਰਾਸਚਿਤ ਕਰਕੇ ਉਸ ਨੂੰ ਪਵਿੱਤ੍ਰ ਕੀਤਾ
16
ਅਤੇ ਜਿਹੜੀਆਂ ਆਂਦ੍ਰਾਂ ਦੇ ਉੱਤੇ ਸਾਰੀ ਚਰਬੀ ਅਤੇ ਕਲੇਜੇ ਦੇ ਉੱਤੇ ਝਿੱਲੀ ਅਤੇ ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਲੈਕੇ ਮੂਸਾ ਨੇ ਉਸ ਨੂੰ ਜਗਵੇਦੀ ਉੱਤੇ ਸਾੜਿਆ
17
ਪਰ ਬਲਦ ਅਤੇ ਉਸ ਦੀ ਖੱਲ ਉਸ ਦਾ ਮਾਸ ਅਤੇ ਉਸ ਦਾ ਗੋਹਾ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ ਜੇਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ।।
18
ਅਤੇ ਉਸ ਹੋਮ ਦੀ ਭੇਟ ਦੇ ਛੱਤ੍ਰੇ ਨੂੰ ਅਰਥਾਤ ਥਾਪਣ ਦੇ ਛੱਤ੍ਰੇ ਨੂੰ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੇ ਛੱਤ੍ਰੇ ਦੇ ਸਿਰ ਉੱਤੇ ਹੱਥ ਧਰੇ
19
ਅਤੇ ਉਸ ਨੇ ਉਸ ਨੂੰ ਕੱਟਿਆ ਤੇ ਮੂਸਾ ਨੇ ਲਹੂ ਨੂੰ ਜਗਵੇਦੀ ਦੇ ਉੱਤੇ ਚੁਫੇਰ ਛਿਣਕਿਆ
20
ਅਤੇ ਉਸ ਨੇ ਛੱਤ੍ਰੇ ਨੂੰ ਟੋਟੇ ਟੋਟੇ ਕੀਤਾ ਅਤੇ ਮੂਸਾ ਨੇ ਸਿਰ ਨੂੰ ਅਤੇ ਟੋਟਿਆਂ ਨੂੰ ਅਤੇ ਚਰਬੀ ਨੂੰ ਸਾੜਿਆ
21
ਅਤੇ ਉਸ ਨੇ ਆਂਦ੍ਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ ਅਤੇ ਮੂਸਾ ਨੇ ਸਾਰੇ ਛੱਤ੍ਰੇ ਨੂੰ ਜਗਵੇਦੀ ਉੱਤੇ ਸਾੜਿਆ। ਇਹ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਦੀ ਸੁਗੰਧਤਾ ਕਰਕੇ ਹੋਮ ਸੀ ਜੇਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ।।
22
ਅਤੇ ਉਹ ਦੂਜੇ ਛੱਤ੍ਰੇ ਨੂੰ ਅਰਥਾਤ ਥਾਪਣ ਦੇ ਛੱਤ੍ਰੇ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੇ ਛੱਤ੍ਰੇ ਦੇ ਸਿਰ ਉੱਤੇ ਆਪਣੇ ਹੱਥ ਧਰੇ
23
ਅਤੇ ਉਸ ਨੇ ਉਸ ਨੂੰ ਕੱਟਿਆ ਅਤੇ ਮੂਸਾ ਨੇ ਉਸ ਦੇ ਲਹੂ ਤੋਂ ਕੁਝ ਲੈਕੇ ਹਾਰੂਨ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਪਾਇਆ
24
ਅਤੇ ਉਸ ਨੇ ਹਾਰੂਨ ਦੇ ਪੁੱਤ੍ਰਾਂ ਨੂੰ ਆਂਦਾ ਅਤੇ ਮੂਸਾ ਨੇ ਲਹੂ ਤੋਂ ਉਨ੍ਹਾਂ ਦੇ ਸੱਜੇ ਕੰਨਾਂ ਦੀ ਪਾਪੜੀ ਉੱਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਅਤੇ ਮੂਸਾ ਨੇ ਲਹੂ ਨੂੰ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ
25
ਅਤੇ ਉਸ ਨੇ ਚਰਬੀ ਨੂੰ ਅਤੇ ਪੂਛ ਨੂੰ ਲੈਕੇ ਅਤੇ ਸਾਰੀ ਚਰਬੀ ਜੋ ਆਂਦ੍ਰਾਂ ਦੇ ਉੱਤੇ ਸੀ ਅਤੇ ਕਲੇਜੇ ਦੇ ਉੱਤੇ ਜਿਹੜੀ ਝਿੱਲੀ ਸੀ ਅਤੇ ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜੀ ਰਾਣ
26
ਅਤੇ ਪਤੀਰੀ ਰੋਟੀ ਦੀ ਟੋਕਰੀ ਵਿੱਚੋਂ ਜਿਹੜੀ ਯਹੋਵਾਹ ਦੇ ਅੱਗੇ ਸੀ ਓਸ ਨੇ ਇੱਕ ਪਤੀਰੀ ਰੋਟੀ ਅਤੇ ਇੱਕ ਤੇਲ ਦੀ ਥਿੰਧੀ ਰੋਟੀ ਅਤੇ ਇੱਕ ਮੱਠੀ ਲੈਕੇ ਉਨ੍ਹਾਂ ਨੂੰ ਚਰਬੀ ਉੱਤੇ ਅਤੇ ਸੱਜੀ ਰਾਣ ਉੱਤੇ ਧਰਿਆ
27
ਅਤੇ ਉਸ ਨੇ ਸਾਰਾ ਹਾਰੂਨ ਦੇ ਹੱਥਾਂ ਅਤੇ ਉਸ ਦੇ ਪੁੱਤ੍ਰਾਂ ਦੇ ਹੱਥਾਂ ਉੱਤੇ ਰੱਖ ਕੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਉਨ੍ਹਾਂ ਨੂੰ ਹਿਲਾਇਆ
28
ਅਤੇ ਮੂਸਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਥਾਂ ਤੋਂ ਲੈਕੇ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਤੇ ਸਾੜਿਆ। ਓਹ ਸੁਗੰਧਤਾ ਕਰਕੇ ਥਾਪਣ ਦੀਆਂ ਭੇਟਾਂ ਸਨ, ਇਹ ਯਹੋਵਾਹਦੇ ਅੱਗੇ ਇੱਕ ਅੱਗ ਦੀ ਭੇਟ ਸੀ
29
ਅਤੇ ਮੂਸਾ ਨੇ ਛਾਤੀ ਨੂੰ ਲੈਕੇ ਉਸ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ ਕਿਉਂ ਜੋ ਥਾਪਣ ਦੇ ਛੱਤ੍ਰੇ ਦਾ ਉਹ ਮੂਸਾ ਦਾ ਭਾਗ ਸੀ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ
30
ਅਤੇ ਮੂਸਾ ਨੇ ਮਸਹ ਕਰਨ ਦੇ ਤੇਲ ਤੋਂ ਅਤੇ ਉਸ ਲਹੂ ਤੋਂ ਜਿਹੜਾ ਜਗਵੇਦੀ ਉੱਤੇ ਸੀ ਕੁਝ ਲੈਕੇ ਹਾਰੂਨ ਅਤੇ ਉਸ ਦੇ ਲੀੜੇ ਅਤੇ ਉਸ ਦੇ ਪੁੱਤ੍ਰਾਂ ਅਤੇ ਉਸ ਦੇ ਨਾਲ ਉਸ ਦੇ ਪੁੱਤ੍ਰਾਂ ਦੇ ਲੀੜਿਆਂ ਉੱਤੇ ਛਿਣਕਿਆ ਅਤੇ ਹਾਰੂਨ ਅਤੇ ਉਸ ਦੇ ਲੀੜੇ ਅਤੇ ਉਸ ਦੇ ਪੁੱਤ੍ਰਾਂ ਅਤੇ ਉਸ ਦੇ ਨਾਲ ਉਸ ਦੇ ਪੁਤ੍ਰਾਂ ਦੇ ਲੀੜਿਆਂ ਨੂੰ ਪਵਿੱਤ੍ਰ ਕੀਤਾ।।
31
ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਆਖਿਆ, ਮੰਡਲੀ ਦੇ ਡੇਰੇ ਦੇ ਬੂਹੇ ਕੋਲ ਮਾਸ ਰਿੰਨ੍ਹੋ ਅਤੇ ਉੱਥੇ ਥਾਪਣ ਦੀਆਂ ਭੇਟਾਂ ਦੀ ਟੋਕਰੀ ਵਿੱਚ ਜਿਹੜੀ ਰੋਟੀ ਹੈ ਉਸ ਦੇ ਨਾਲ ਉਸ ਨੂੰ ਖਾਓ ਜੇਹਾ ਮੈਂ ਤੁਹਾਨੂੰ ਇਹ ਆਖਕੇ ਆਗਿਆ ਦਿੱਤੀ ਸੀ ਭਈ ਹਾਰੂਨ ਅਤੇ ਉਸ ਦੇ ਪੁੱਤ੍ਰ ਉਸ ਨੂੰ ਖਾਣ
32
ਅਤੇ ਜੋ ਕੁਝ ਉਸ ਮਾਸ ਤੋਂ ਅਤੇ ਉਸ ਰੋਟੀ ਤੋਂ ਰਹਿੰਦਾ ਹੈ ਸੋ ਤੁਸਾਂ ਅੱਗ ਨਾਲ ਸਾੜਨਾ
33
ਅਤੇ ਸੱਤ ਦਿਨ ਤੋੜੀ ਤੁਸਾਂ ਮੰਡਲੀ ਦੇ ਡੇਰੇ ਦੇ ਬੂਹੇ ਤੋਂ ਨਾ ਨਿਕੱਲਨਾ ਜਦ ਤੋੜੀ ਤੇਰੇ ਥਾਪਣ ਦੇ ਦਿਨ ਪੂਰੇ ਨਾ ਹੋਣ ਕਿਉਂ ਜੋ ਸੱਤਾਂ ਦਿਨਾਂ ਵਿੱਚ ਉਹ ਤੁਹਾਨੂੰ ਥਾਪੇਗਾ
34
ਜਿਹਾ ਉਸ ਨੇ ਅੱਜ ਦੇ ਦਿਨ ਕੀਤਾ ਤਿਹਾ ਹੀ ਯਹੋਵਾਹ ਨੇ ਆਗਿਆ ਦਿੱਤੀ ਜੋ ਤੁਹਾਡੇ ਲਈ ਪ੍ਰਾਸਚਿਤ ਹੋਵੇ
35
ਸੋ ਤੁਸਾਂ ਰਾਤ ਦਿਨ ਸੱਤ ਦਿਨ ਤੋੜੀ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਰਹਿੰਣਾ ਅਤੇ ਯਹੋਵਾਹ ਦੀ ਆਗਿਆ ਮੰਨਣੀ ਜੋ ਤੁਸੀਂ ਮਰੋ ਨਾ ਕਿਉਂ ਜੋ ਏਸੇ ਤਰਾਂ ਮੈਨੂੰ ਆਗਿਆ ਹੈ
36
ਸੋ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੇ ਉਨ੍ਹਾਂ ਸਭਨਾਂ ਗੱਲਾਂ ਨੂੰ ਜੋ ਯਹੋਵਾਹ ਨੇ ਮੂਸਾ ਦੀ ਰਾਹੀਂ ਆਗਿਆ ਦਿੱਤੀ ਸੀ ਕੀਤਾ।।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27