bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Numbers 7
Numbers 7
Punjabi Bible 2016 - ਪਵਿੱਤਰ ਬਾਈਬਲ O.V.
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 8 →
1
ਐਉਂ ਹੋਇਆ ਕਿ ਜਿਸ ਦਿਨ ਮੂਸਾ ਡੇਹਰੇ ਨੂੰ ਖੜਾ ਕਰਨ ਦਾ ਅਤੇ ਉਸ ਨੂੰ ਤੇਲ ਮਲਣ ਅਤੇ ਉਸ ਨੂੰ ਉਸ ਦੇ ਸਾਰੇ ਸਮਾਨ ਸਣੇ ਪਵਿੱਤ੍ਰ ਕਰਨ ਦਾ ਅਤੇ ਜਗਵੇਦੀ ਨੂੰ ਸਾਰਿਆਂ ਭਾਂਡਿਆਂ ਸਣੇ ਤੇਲ ਮਲਣ ਅਤੇ ਪਵਿੱਤ੍ਰ ਕਰਨ ਦਾ ਕੰਮ ਮੁਕਾ ਚੁੱਕਿਆ
2
ਤਾਂ ਇਸਰਾਏਲੀਆਂ ਦੇ ਪਰਧਾਨ ਜਿਹੜੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਨਜ਼ਰਾ ਲਿਆਏ। ਏਹ ਗੋਤਾਂ ਦੇ ਪਰਧਾਨ ਅਤੇ ਗਿਣਿਆਂ ਹੋਇਆਂ ਦੇ ਉੱਤੇ ਸਨ
3
ਓਹ ਆਪਣੀਆਂ ਨਜ਼ਰਾਂ ਯਹੋਵਾਹ ਅੱਗੇ ਲਿਆਏ, ਛੇ ਛੱਤੇ ਹੋਏ ਗੱਡੇ ਅਰ ਬਾਰਾਂ ਬਲਦ ਅਰਥਾਤ ਇੱਕ ਗੱਡਾ ਦੋ ਸਰਦਾਰਾਂ ਵੱਲੋਂ ਅਤੇ ਇੱਕ ਇੱਕ ਬਲਦ ਇੱਕ ਇੱਕ ਵੱਲੋਂ ਅਤੇ ਓਹ ਉਨ੍ਹਾਂ ਨੂੰ ਡੇਹਰੇ ਦੇ ਸਾਹਮਣੇ ਲਿਆਏ
4
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,
5
ਉਨ੍ਹਾਂ ਤੋਂ ਲੈ ਲੈ ਤਂ ਜੋ ਓਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਲਈ ਹੋਣ ਅਤੇ ਤੂੰ ਅਤੇ ਓਹ ਲੇਵੀਆਂ ਨੂੰ ਹਰ ਇੱਕ ਦੀ ਟਹਿਲ ਸੇਵਾ ਅਨੁਸਾਰ ਦੇ ਦੇਹ
6
ਤਾਂ ਮੂਸਾ ਨੇ ਗੱਡੇ ਅਰ ਬਲਦ ਲੈ ਕੇ ਲੇਵੀਆਂ ਨੂੰ ਦੇ ਦਿੱਤੇ
7
ਗੇਰਸ਼ੋਨੀਆਂ ਨੂੰ ਦੋ ਗੱਡੇ ਅਰ ਚਾਰ ਬਲਦ ਉਨ੍ਹਾਂ ਦੀ ਟਹਿਲ ਸੇਵਾ ਅਨੁਸਾਰ ਦਿੱਤੇ
8
ਅਤੇ ਚਾਰ ਗੱਡੇ ਅਰ ਅੱਠ ਬਲਦ ਮਰਾਰੀਆਂ ਨੂੰ ਉਹਨਾਂ ਦੀ ਟਹਿਲ ਸੇਵਾ ਅਨੁਸਾਰ ਜਿਹੜੀ ਹਾਰੂਨ ਜਾਜਕ ਦੇ ਪੁੱਤ੍ਰ ਈਥਾਮਾਰ ਦੇ ਹੱਥ ਵਿੱਚ ਸੀ ਦਿੱਤੇ
9
ਪਰ ਕਹਾਥੀਆਂ ਨੂੰ ਕੁਝ ਨਾ ਦਿੱਤਾ ਤਾਂ ਜੋ ਪਵਿੱਤ੍ਰ ਅਸਥਾਨ ਦੇ ਭਾਰ ਦਾ ਕੰਮ ਜਿਹੜਾ ਉਨ੍ਹਾਂ ਦੀ ਟਹਿਲ ਸੇਵਾ ਦਾ ਸੀ ਉਹ ਆਪਣੇ ਮੋਢਿਆਂ ਉੱਤੇ ਚੁੱਕਿਆ ਕਰਨ
10
ਇਉਂ ਪਰਧਾਨ ਜਗਵੇਦੀ ਦੀ ਚੱਠ ਲਈ ਜਿਸ ਦਿਨ ਉਸ ਉੱਤੇ ਤੇਲ ਚੋਪੜਿਆ ਗਿਆ ਆਪਣੀਆਂ ਨਜ਼ਰਾਂ ਲਿਆਏ। ਪਰਧਾਨ ਆਪਣੇ ਚੜ੍ਹਾਵੇ ਜਗਵੇਦੀ ਦੇ ਸਾਹਮਣੇ ਲਿਆਏ
11
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਕੱਲਾ ਇਕੱਲਾ ਪਰਧਾਨ ਆਪਣੀ ਵਾਰੀ ਦੇ ਦਿਨ ਜਗਵੇਦੀ ਦੀ ਚੱਠ ਲਈ ਆਪਣੀਆਂ ਨਜ਼ਰਾਂ ਲਿਆਵੇ।।
12
ਤਾਂ ਐਉ ਹੋਇਆ ਕਿ ਪਹਿਲੇ ਦਿਨ ਅੰਮੀਨਾਦਾਬ ਦਾ ਪੁੱਤ੍ਰ ਨਹਸ਼ੋਨ ਯਹੂਦਾਹ ਦੇ ਗੋਤ ਦਾ ਆਪਣਾ ਚੜ੍ਹਾਵਾ ਲਿਆਇਆ
13
ਉਸ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
14
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
15
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
16
ਇੱਕ ਪੱਠਾ ਪਾਪ ਦੀ ਬਲੀ ਲਈ
17
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ ਅਤੇ ਪੰਜ ਇੱਕ ਸਾਲੇ ਲੇਲੇ। ਏਹ ਅੰਮੀਨਾਦਾਬ ਦੇ ਪੁੱਤ੍ਰ ਨਹਸ਼ੋਨ ਦਾ ਚੜ੍ਹਾਵਾ ਸੀ।।
18
ਦੂਜੇ ਦਿਨ ਸੂਆਰ ਦਾ ਪੁੱਤ੍ਰ ਨਥਨਿਏਲ ਯਿੱਸਾਕਾਰ ਦਾ ਪਰਧਾਨ ਆਪਣਾ ਚੜ੍ਹਾਵਾ ਲਿਆਇਆ
19
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
20
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
21
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
22
ਇੱਕ ਪੱਠਾ ਪਾਪ ਦੀ ਬਲੀ ਲ਼ਈ
23
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸੂਆਰ ਦੇ ਪੁੱਤ੍ਰ ਨਥਨਿਏਲ ਦਾ ਚੜ੍ਹਵਾ ਸੀ।।
24
ਤੀਜੇ ਦਿਨ ਜ਼ਬੂਲੁਨੀਆਂ ਦਾ ਪਰਧਾਨ ਹੇਲੋਨ ਦਾ ਪੁੱਤ੍ਰ ਅਲੀਆਬ ਆਪਣਾ ਚੜ੍ਹਾਵਾ ਲਿਆਇਆ
25
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
26
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
27
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
28
ਇੱਕ ਪੱਠਾ ਪਾਪ ਦੀ ਬਲੀ ਲਈ
29
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਹੇਲੋਨ ਦੇ ਪੁਤ੍ਰ ਅਲੀਆਬ ਦਾ ਚੜ੍ਹਾਵਾ ਸੀ।।
30
ਚੌਥੇ ਦਿਨ ਰਊਬੇਨੀਆਂ ਦਾ ਪਰਧਾਨ ਸ਼ਦੇਊਰ ਦਾ ਪੁੱਤ੍ਰ ਅਲੀਸੂਰ ਆਪਣਾ ਚੜ੍ਹਾਵਾ ਲਿਆਇਆ
31
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਂਦਾ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
32
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
33
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
34
ਇੱਕ ਪੱਠਾ ਪਾਪ ਦੀ ਬਲੀ ਲਈ
35
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸ਼ਦੇਊਰ ਦੇ ਪੁੱਤ੍ਰ ਅਲੀਸੂਰ ਦਾ ਚੜ੍ਹਾਵਾ ਸੀ।।
36
ਪੰਜਵੇਂ ਦਿਨ ਸ਼ਿਮਓਨੀਆਂ ਦਾ ਪਰਧਾਨ ਸੂਰੀਸ਼ਦਾਈ ਦਾ ਪੁੱਤ੍ਰ ਸ਼ਲੁਮੀਏਲ ਆਪਣਾ ਚੜ੍ਹਾਵਾ ਲਿਆਇਆ
37
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰੇ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
38
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
39
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
40
ਇੱਕ ਪੱਠਾ ਪਾਪ ਦੀ ਬਲੀ ਲਈ
41
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਸ਼ੂਰਸ਼ਦਾਈ ਦੇ ਪੁੱਤ੍ਰ ਸ਼ਲੁਮੀਏਲ ਦਾ ਚੜ੍ਹਾਵਾ ਸੀ।।
42
ਛੇਵੇਂ ਦਿਨ ਗਾਦੀਆਂ ਦਾ ਪਰਧਾਨ ਦਊਏਲ ਦਾ ਪੁੱਤ੍ਰ ਅਲਯਾਸਾਫ਼ ਆਪਣਾ ਚੜ੍ਹਾਵਾ ਲਿਆਇਆ
43
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾਂ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
44
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
45
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
46
ਇੱਕ ਪੱਠਾ ਪਾਪ ਦੀ ਬਲੀ ਲਈ
47
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਦਊਏਲ ਦੇ ਪੁੱਤ੍ਰ ਅਲਯਾਸਾਫ਼ ਦਾ ਚੜ੍ਹਾਵਾ ਸੀ।।
48
ਸੱਤਵੇਂ ਦਿਨ ਅਫਰਈਮੀਆਂ ਦਾ ਪਰਧਾਨ ਅੰਮੀਹੂਦ ਦਾ ਪੁੱਤ੍ਰ ਅਲੀਸ਼ਾਮਾ ਆਪਣਾ ਚੜ੍ਹਾਵਾ ਲਿਆਇਆ
49
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
50
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
51
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
52
ਇੱਕ ਪੱਠਾ ਪਾਪ ਦੀ ਬਲੀ ਲਈ
53
ਅਤੇ ਸੁੱਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਅੰਮੀਹੂਦ ਦੇ ਪੁੱਤ੍ਰ ਅਲੀਸ਼ਾਮਾ ਦਾ ਚੜ੍ਹਾਵਾ ਸੀ।।
54
ਅੱਠਵੇਂ ਦਿਨ ਮਨੱਸ਼ੀਆਂ ਦਾ ਪਰਧਾਨ ਪਦਾਹਸੂਰ ਦਾ ਪੁੱਤ੍ਰ ਗਮਲੀਏਲ ਆਪਣਾ ਚੜ੍ਹਾਵਾ ਲਿਆਇਆ
55
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
56
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
57
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
58
ਇੱਕ ਪੱਠਾ ਪਾਪ ਦੀ ਬਲੀ ਲਈ
59
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਇੱਕ ਸਾਲੇ ਲੇਲੇ। ਏਹ ਪਦਾਹਸੂਰ ਦੇ ਪੁੱਤ੍ਰ ਗਮਲੀਏਲ ਦਾ ਚੜ੍ਹਾਵਾ ਸੀ।।
60
ਨੌਵੇਂ ਦਿਨ ਬਿਨਯਾਮੀਨੀਆਂ ਦਾ ਪਰਧਾਨ ਗਿਦਓਨੀ ਦਾ ਪੁੱਤ੍ਰ ਅਬੀਦਾਨ ਆਪਣਾ ਚੜ੍ਹਾਵਾ ਲਿਆਇਆ
61
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਸਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਂਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
62
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
63
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
64
ਇੱਕ ਪੱਠਾ ਪਾਪ ਦੀ ਬਲੀ ਲਈ
65
ਅਤੇ ਸੁੱਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਇੱਕ ਸਾਲੇ ਲੇਲੇ। ਏਹ ਗਿਦਓਨੀ ਦੇ ਪੁੱਤ੍ਰ ਅਬੀਦਾਨ ਦਾ ਚੜ੍ਹਾਵਾ ਸੀ।।
66
ਦਸਵੇਂ ਦਿਨ ਦਾਨੀਆਂ ਦਾ ਪਰਧਾਨ ਅੰਮੀਸ਼ੱਦਾਈ ਦਾ ਪੁੱਤ੍ਰ ਅਹੀਅਜ਼ਰ ਆਪਣਾ ਚੜ੍ਹਾਵਾ ਲਿਆਇਆ
67
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਦੇ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਂਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
68
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
69
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
70
ਇੱਕ ਪੱਠਾ ਪਾਪ ਦੀ ਬਲੀ ਲਈ
71
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਅੰਮੀਸ਼ੱਦਾਈ ਦੇ ਪੁੱਤ੍ਰ ਅਹੀਅਜ਼ਰ ਦਾ ਚੜ੍ਹਾਵਾ ਸੀ।।
72
ਗਿਆਰਵੇਂ ਦਿਨ ਆਸ਼ੇਰੀਆਂ ਦਾ ਪਰਧਾਨ ਆਕਰਾਨ ਦਾ ਪੁੱਤ੍ਰ ਪਗੀਏਲ ਆਪਣਾ ਚੜ੍ਹਾਵਾ ਲਿਆਇਆ
73
ਉਹ ਦਾ ਚੜ੍ਹਾਵਾ ਇੱਕ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲਅਨੁਸਾਰ । ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ
74
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
75
ਇੱਕ ਵਹਿੜਾ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
76
ਇੱਕ ਪੱਠਾ ਪਾਪ ਦੀ ਬਲੀ ਲਈ
77
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ। ਏਹ ਆਕਰਾਨ ਦੇ ਪੁੱਤ੍ਰ ਪਗੀਏਲ ਦਾ ਚੜ੍ਹਾਵਾ ਸੀ।।
78
ਬਾਰ੍ਹਵੇਂ ਦਿਨ ਨਫ਼ਤਾਲੀਆਂ ਦਾ ਪਰਧਾਨ ਏਨਾਨ ਦਾ ਪੁੱਤ੍ਰ ਅਹੀਰਾ ਆਪਣਾ ਚੜ੍ਹਾਵਾ ਲਿਆਇਆ
79
ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ। ਏਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਣ ਮੈਦੇ ਨਾਲ ਭਰੇ ਹੋਏ ਸਨ
80
ਇੱਕ ਕੌਲੀ ਸੋਨੇ ਦੀ ਦਸ ਤੋਂਲੇ ਦੀ ਧੂਪ ਨਾਲ ਭਰੀ ਹੋਈ
81
ਇੱਕ ਵਹਿੜਾਂ, ਇੱਕ ਛੱਤ੍ਰਾ, ਇੱਕ ਇੱਕ ਸਾਲਾ ਲੇਲਾ ਹੋਮ ਦੀ ਬਲੀ ਲਈ
82
ਇੱਕ ਪੱਠਾ ਪਾਪ ਦੀ ਬਲੀ ਲਈ
83
ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲਦ, ਪੰਜ ਛੱਤ੍ਰੇ, ਪੰਜ ਬੱਕਰੇ, ਪੰਜ ਇੱਕ ਸਾਲੇ ਲੇਲੇ ਏਹ ਏਨਾਨ ਦੇ ਪੁੱਤ੍ਰ ਅਹੀਰਾ ਦਾ ਚੜ੍ਹਾਵਾ ਸੀ।।
84
ਏਹ ਇਸਰਾਏਲ ਦੇ ਪਰਧਾਨਾਂ ਵੱਲੋਂ ਜਗਵੇਦੀ ਦੀ ਚੱਠ ਲਈ ਛੜ੍ਹਾਵਾ ਸੀ ਜਿਸ ਦਿਨ ਓਹ ਚੋਪੜੀ ਗਈ ਅਰਥਾਤ ਚਾਂਦੀ ਦੇ ਬਾਰ੍ਹਾਂ ਥਾਲ, ਚਾਂਦੀ ਦੇ ਬਾਰ੍ਹਾਂ ਕਟੋਰੇ, ਸੋਨੇ ਦੀਆਂ ਬਾਰ੍ਹਾਂ ਕੌਲੀਆਂ
85
ਚਾਂਦੀ ਦਾ ਹਰ ਥਾਲ ਇੱਕ ਸੇਰ ਦਸ ਛਟਾਂਕ ਅਤੇ ਚਾਂਦੀ ਦਾ ਹਰ ਕਟੋਰਾ ਚੌਦਾਂ ਛਟਾਂਕ ਸਾਰੇ ਚਾਂਦੀ ਦੇ ਭਾਂਡੇ ਤੀਹ ਸੇਰ ਸਨ ਪਵਿੱਤਰ ਅਸਥਾਨ ਦੇ ਸ਼ਕਲ ਅਨੁਸਾਰ
86
ਸੋਨੇ ਦੀਆਂ ਬਾਰ੍ਹਾਂ ਕੌਲੀਆਂ ਧੂਪ ਨਾਲ ਭਰੀਆਂ ਹੋਈਆਂ ਹਰ ਕੌਲੀ ਦਸ ਤੋਂਲੇ ਦੀ ਪਵਿੱਤ੍ਰ ਅਸਥਾਨ ਦੀ ਸ਼ਕਲ ਅਨੁਸਾਰ ਸੋ ਕੌਲੀਆਂ ਦਾ ਸਾਰਾ ਸੋਨਾ ਡੂਢ ਸੇਰ ਸੀ
87
ਹੋਮ ਦੀ ਬਲੀ ਦੇ ਸਾਰੇ ਪਸੂ ਬਾਰ੍ਹਾਂ ਵਹਿੜੇਂ, ਬਾਰ੍ਹਾਂ ਛੱਤ੍ਰੇ, ਬਾਰ੍ਹਾਂ ਲੇਲੇ ਇੱਕ ਇੱਕ ਸਾਲੇ ਉਨ੍ਹਾਂ ਦੀ ਮੈਦੇ ਦੀ ਭੇਟ ਸਣੇ ਬਾਰ੍ਹਾਂ ਪੱਠੇ ਪਾਪ ਦੀ ਬਲੀ ਲਈ
88
ਅਤੇ ਸੁਖ ਸਾਂਦ ਦੀ ਬਲੀ ਲਈ ਸਾਰੇ ਪਸੂ ਏਹ ਸਨ,- ਚੌਵੀ ਬਲਦ, ਸੱਠ ਛੱਤ੍ਰੇ, ਸੱਠ ਬੱਕਰੇ, ਸੱਠ ਲੇਲੇ ਇੱਕ ਸਾਲੇ, ਏਹ ਜਗਵੇਦੀ ਦੀ ਚੱਠ ਲਈ ਉਸ ਦੇ ਤੇਲ ਨਾਲ ਚੋਪੜਨ ਦੇ ਪਿੱਛੋਂ ਸਨ
89
ਜਦ ਮੂਸਾ ਮੰਡਲੀ ਦੇ ਤੰਬੂ ਵਿੱਚ ਉਹ ਦੇ ਨਾਲ ਬੋਲਣ ਲਈ ਵੜਿਆ ਤਾਂ ਉਸ ਨੇ ਉਸ ਅਵਾਜ਼ ਨੂੰ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਜਿਹੜਾ ਸਾਖੀ ਦੇ ਸੰਦੂਕ ਦੇ ਉੱਤੇ ਸੀ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਬੋਲਦੇ ਸੁਣਿਆ ਅਤੇ ਉਹ ਉਸ ਦੇ ਨਾਲ ਬੋਲਿਆ।।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
Recommended Reading
Commentary
Numbers Commentaries
→
Devotional
Numbers Devotional Guide
→
Get This Bible
Punjabi Bible - ਪਵਿੱਤਰ ਬਾਈਬਲ O.V. Study Bible
→