bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Bible 2016 - ਪਵਿੱਤਰ ਬਾਈਬਲ O.V.
/
Zechariah 13
Zechariah 13
Punjabi Bible 2016 - ਪਵਿੱਤਰ ਬਾਈਬਲ O.V.
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 14 →
1
ਉਸ ਦਿਨ ਇੱਕ ਸੁੰਬ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਪਾਪ ਦੇ ਕਾਰਨ ਅਤੇ ਅਸ਼ੁਧਤਾਈ ਦੇ ਕਾਰਨ ਖੋਲ੍ਹਿਆ ਜਾਵੇਗਾ
2
ਉਸ ਦਿਨ ਇਉਂ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਦੇਸ ਵਿੱਚੋਂ ਬੁੱਤਾਂ ਦਾ ਨਾਉਂ ਕੱਟ ਦਿਆਂਗਾ, ਓਹ ਫੇਰ ਚੇਤੇ ਨਾ ਕੀਤੇ ਜਾਣਗੇ, ਨਾਲੇ ਨਬੀਆਂ ਨੂੰ ਅਤੇ ਪਲੀਤ ਆਤਮਾਂ ਨੂੰ ਉਸ ਦੇਸ ਤੋਂ ਕੱਢ ਦਿਆਂਗਾ
3
ਤਾਂ ਇਉਂ ਹੋਵੇਗਾ ਕਿ ਜਦ ਕੋਈ ਮਨੁੱਖ ਅਗੰਮ ਵਾਚੇਗਾ ਤਾਂ ਉਸ ਦੇ ਮਾਪੇ ਜਿਨ੍ਹਾਂ ਤੋਂ ਉਹ ਜੰਮਿਆਂ ਸੀ ਉਹ ਨੂੰ ਆਖਣਗੇ ਕਿ ਤੂੰ ਜੀਉਂਦਾ ਨਾ ਰਹੇਂਗਾ ਕਿਉਂ ਜੋ ਤੂੰ ਯਹੋਵਾਹ ਦਾ ਨਾਮ ਲੈ ਕੇ ਝੂਠ ਬੋਲਦਾ ਹੈਂ! ਤਾਂ ਉਸ ਦੇ ਮਾਪੇ ਜਿਨ੍ਹਾ ਤੋਂ ਉਹ ਜੰਮਿਆਂ ਸੀ ਜਦ ਉਹ ਅਗੰਮ ਵਾਚੇਗਾ ਉਹ ਨੂੰ ਵਿੰਨ੍ਹ ਸੁੱਟਣਗੇ
4
ਅਤੇ ਉਸ ਦਿਨ ਇਉਂ ਹੋਵੇਗਾ ਕਿ ਹਰੇਕ ਨਬੀ ਜਦ ਉਹ ਅਗੰਮ ਵਾਚੇਗਾ, ਆਪਣੇ ਦਰਸ਼ਣ ਤੋਂ ਸ਼ਰਮਿੰਦਾ ਹੋਵੇਗਾ ਅਤੇ ਓਹ ਧੋਖਾ ਦੇਣ ਲਈ ਉੱਨ ਦਾ ਚੋਲਾ ਨਾ ਪਾਉਣਗੇ
5
ਸਗੋਂ ਉਹ ਆਖੇਗਾ, ਮੈਂ ਨਬੀ ਹਾਂ, ਮੈਂ ਤਾਂ ਜ਼ਮੀਨ ਦੇ ਵਾਹਣ ਵਾਲਾ ਹਾਂ ਕਿਉਂ ਜੋ ਜੁਆਨੀ ਤੋਂ ਜ਼ਮੀਨ ਮੇਰੇ ਕਬਜ਼ੇ ਵਿੱਚ ਰਹੀ ਹੈ
6
ਜੇ ਕੋਈ ਉਹ ਨੂੰ ਆਖੇਗਾ ਕਿ ਤੇਰੇ ਹੱਥਾਂ ਦੇ ਵਿੱਚ ਏਹ ਜਖ਼ਮ ਕੀ ਹਨॽ ਤਾਂ ਉਹ ਆਖੇਗਾ ਕਿ ਏਹ ਉਹੋ ਹੀ ਹਨ ਜਿਨ੍ਹਾਂ ਨਾਲ ਮੈਂ ਆਪਣੇ ਸੱਜਣਾਂ ਦੇ ਘਰ ਵਿੱਚ ਜ਼ਖਮੀ ਕੀਤਾ ਗਿਆ।।
7
ਹੇ ਤਲਵਾਰ, ਮੇਰੇ ਅਯਾਲੀ ਦੇ ਵਿਰੁੱਧ ਜਾਗ, ਉਸ ਮਰਦ ਦੇ ਵਿਰੁੱਧ ਜਿਹੜਾ ਮੇਰਾ ਸਾਥੀ ਹੈ! ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਯਾਲੀ ਨੂੰ ਮਾਰ ਭਈ ਭੇਡਾਂ ਖਿੱਲਰ ਜਾਣ, - ਮੈਂ ਛੋਟਿਆਂ ਦੇ ਵਿਰੁੱਧ ਆਪਣਾ ਹੱਥ ਹਿਲਾਵਾਂਗਾ।
8
ਇਉਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਕਿ ਉਸ ਸਾਰੇ ਦੇਸ ਵਿੱਚ ਦੋ ਤਿਹਾਈ ਵੱਢੇ ਜਾਣਗੇ ਅਤੇ ਨਾਸ ਹੋ ਜਾਣਗੇ, ਇੱਕ ਤਿਹਾਈ ਉਸ ਵਿੱਚ ਬਚ ਰਹੇਗੀ।
9
ਮੈਂ ਇੱਕ ਤਿਹਾਈ ਨੂੰ ਅੱਗ ਵਿੱਚ ਪਾਵਾਂਗਾ, ਮੈਂ ਉਹ ਨੂੰ ਤਾਵਾਂਗਾ ਜਿੱਥੇ ਚਾਂਦੀ ਤਾਈ ਜਾਂਦੀ ਹੈ, ਮੈਂ ਉਹ ਨੂੰ ਪਰਖਾਂਗਾ ਜਿਵੇਂ ਸੋਨਾ ਪਰਖੀਦਾ ਹੈ, ਓਹ ਮੇਰਾ ਨਾਮ ਲੈ ਕੇ ਪੁਕਾਰਨਗੇ, ਮੈਂ ਓਹਨਾਂ ਨੂੰ ਉੱਤਰ ਦਿਆਂਗਾ, ਮੈਂ ਆਖਾਂਗਾ, ਇਹ ਮੇਰੀ ਪਰਜਾ ਹੈ, ਓਹ ਆਖਣਗੇ, ਯਹੋਵਾਹ ਮੇਰਾ ਪਰਮੇਸ਼ੁਰ ਹੈ।।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 14 →
All chapters:
1
2
3
4
5
6
7
8
9
10
11
12
13
14