bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
2 Timothy 4
2 Timothy 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
1
ਪਰਮੇਸ਼ਰ ਅਤੇ ਮਸੀਹ ਯਿਸੂ ਨੂੰ ਹਾਜ਼ਰ ਜਾਣ ਕੇ ਜੋ ਸਭ ਜਿਊਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨਗੇ ਅਤੇ ਜੋ ਰਾਜਾ ਦੇ ਰੂਪ ਵਿੱਚ ਰਾਜ ਕਰਨ ਦੇ ਲਈ ਆਉਣਗੇ, ਮੈਂ ਤੈਨੂੰ ਇਹ ਤਾਕੀਦ ਕਰਦਾ ਹਾਂ ਕਿ
2
ਵਚਨ ਦਾ ਪ੍ਰਚਾਰ ਕਰ, ਭਾਵੇਂ ਸਮਾਂ ਸੌਖਾ ਹੋਵੇ ਜਾਂ ਔਖਾ ਇਸ ਦੇ ਲਈ ਤਿਆਰ ਰਹਿ, ਤਾੜਨਾ ਕਰ, ਸੁਧਾਰ ਕਰ, ਉਤਸ਼ਾਹ ਦੇ ਅਤੇ ਧੀਰਜ ਦੇ ਨਾਲ ਸਿੱਖਿਆ ਦੇ ।
3
ਇੱਕ ਉਹ ਵੀ ਸਮਾਂ ਆਵੇਗਾ ਜਦੋਂ ਲੋਕ ਖਰੀਆਂ ਸਿੱਖਿਆਵਾਂ ਨੂੰ ਸੁਣਨਾ ਪਸੰਦ ਨਹੀਂ ਕਰਨਗੇ । ਪਰ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਦੇ ਲਈ ਬਹੁਤ ਸਾਰੇ ਇਹੋ ਜਿਹੇ ਸਿੱਖਿਅਕ ਇਕੱਠੇ ਕਰ ਲੈਣਗੇ ਜੋ ਕੇਵਲ ਉਹਨਾਂ ਦੀ ਪਸੰਦ ਦੀ ਹੀ ਸਿੱਖਿਆ ਦੇਣ ।
4
ਉਹ ਆਪਣੇ ਕੰਨ ਸੱਚ ਨੂੰ ਸੁਣਨ ਦੇ ਲਈ ਬੰਦ ਕਰ ਲੈਣਗੇ ਅਤੇ ਮਨਘੜਤ ਕਥਾਵਾਂ ਵੱਲ ਲਾਉਣਗੇ ।
5
ਪਰ ਹਰ ਹਾਲਤ ਵਿੱਚ ਤੂੰ ਆਪਣੇ ਆਪ ਉੱਤੇ ਕਾਬੂ ਰੱਖ, ਦੁੱਖ ਸਹਿ, ਸ਼ੁਭ ਸਮਾਚਾਰ ਦਾ ਪ੍ਰਚਾਰ ਕਰ ਅਤੇ ਆਪਣੀ ਸੇਵਕਾਈ ਦੇ ਸਾਰੇ ਕੰਮ ਨੂੰ ਪੂਰਾ ਕਰ ।
6
ਕਿਉਂਕਿ ਮੇਰੇ ਬਲੀਦਾਨ ਹੋਣ ਦਾ ਸਮਾਂ ਆ ਗਿਆ ਹੈ ਅਤੇ ਮੇਰੇ ਜੀਵਨ ਦਾ ਅੰਤ ਹੋਣ ਹੀ ਵਾਲਾ ਹੈ ।
7
ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਆਪਣੀ ਦੌੜ ਪੂਰੀ ਕਰ ਲਈ ਹੈ ਅਤੇ ਮੈਂ ਆਪਣੇ ਵਿਸ਼ਵਾਸ ਨੂੰ ਸੁਰੱਖਿਅਤ ਰੱਖਿਆ ਹੈ ।
8
ਹੁਣ ਮੇਰੇ ਲਈ ਭਵਿੱਖ ਵਿੱਚ ਮਿਲਣ ਵਾਲਾ ਨੇਕੀ ਦਾ ਮੁਕਟ ਰੱਖਿਆ ਹੋਇਆ ਹੈ ਜੋ ਮੈਨੂੰ ਨੇਕ ਨਿਆਂਕਾਰ ਪ੍ਰਭੂ, ਉਸ ਦਿਨ ਦੇਣਗੇ ਅਤੇ ਇਹ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਾਰਿਆਂ ਨੂੰ ਮਿਲੇਗਾ ਜਿਹੜੇ ਪੂਰੀ ਸ਼ਰਧਾ ਦੇ ਨਾਲ ਉਹਨਾਂ ਦੇ ਦੁਬਾਰਾ ਆਉਣ ਦੀ ਉਡੀਕ ਵਿੱਚ ਹਨ ।
9
ਮੇਰੇ ਕੋਲ ਛੇਤੀ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ।
10
ਕਿਉਂਕਿ ਦੇਮਾਸ ਸੰਸਾਰ ਨੂੰ ਪਿਆਰ ਕਰਦਾ ਹੈ ਉਹ ਮੈਨੂੰ ਛੱਡ ਕੇ ਥੱਸਲੁਨੀਕਾ ਨੂੰ ਚਲਾ ਗਿਆ ਹੈ । ਕਰੇਸਕੇਸ ਗਲਾਤਿਯਾ ਨੂੰ ਚਲਾ ਗਿਆ ਹੈ ਅਤੇ ਤੀਤੁਸ ਦਲਮਾਤਿਯਾ ਨੂੰ ਚਲਾ ਗਿਆ ਹੈ ।
11
ਹੁਣ ਕੇਵਲ ਲੂਕਾ ਹੀ ਮੇਰੇ ਕੋਲ ਰਹਿ ਗਿਆ ਹੈ । ਮਰਕੁਸ ਨੂੰ ਵੀ ਆਪਣੇ ਨਾਲ ਲੈ ਕੇ ਆਵੀਂ ਕਿਉਂਕਿ ਉਹ ਸੇਵਕਾਈ ਵਿੱਚ ਮੇਰੇ ਲਈ ਬਹੁਤ ਲਾਭਦਾਇਕ ਹੈ ।
12
ਤੁਖਿਕੁਸ ਨੂੰ ਮੈਂ ਅਫ਼ਸੁਸ ਭੇਜ ਦਿੱਤਾ ਹੈ ।
13
ਜਦੋਂ ਤੂੰ ਆਵੇਂ, ਮੇਰਾ ਚੋਗਾ ਜੋ ਮੈਂ ਕਾਰਪੁਸ ਕੋਲ ਤ੍ਰੋਆਸ ਵਿੱਚ ਛੱਡ ਆਇਆ ਸੀ ਨਾਲ ਲੈ ਕੇ ਆਵੀਂ ਅਤੇ ਪੁਸਤਕਾਂ ਵੀ ਖ਼ਾਸ ਕਰ ਕੇ ਉਹ ਜੋ ਚਰਮ-ਪੱਤਰ ਉੱਤੇ ਲਿਖੀਆਂ ਹਨ ।
14
ਸਿਕੰਦਰ ਨੇ ਜੋ ਇੱਕ ਠਠੇਰਾ ਹੈ ਮੇਰਾ ਬਹੁਤ ਨੁਕਸਾਨ ਕੀਤਾ ਹੈ । ਪ੍ਰਭੂ ਉਸ ਨੂੰ ਉਸ ਦੇ ਕੰਮਾਂ ਅਨੁਸਾਰ ਬਦਲਾ ਦੇਣਗੇ ।
15
ਤੂੰ ਵੀ ਉਸ ਤੋਂ ਸਾਵਧਾਨ ਰਹੀਂ ਕਿਉਂਕਿ ਉਸ ਨੇ ਸਾਡੀ ਸਿੱਖਿਆ ਦਾ ਬਹੁਤ ਵਿਰੋਧ ਕੀਤਾ ਹੈ ।
16
ਮੇਰੇ ਮੁਕੱਦਮੇ ਦੀ ਪਹਿਲੀ ਸੁਣਵਾਈ ਦੇ ਸਮੇਂ ਕੋਈ ਵੀ ਮੇਰੀ ਮਦਦ ਕਰਨ ਦੇ ਲਈ ਨਾ ਆਇਆ ਸਗੋਂ ਸਾਰਿਆਂ ਨੇ ਮੈਨੂੰ ਤਿਆਗ ਦਿੱਤਾ ਹੈ । ਕਿਤੇ ਪਰਮੇਸ਼ਰ ਇਸ ਦੇ ਲਈ ਉਹਨਾਂ ਨੂੰ ਦੋਸ਼ੀ ਨਾ ਠਹਿਰਾਉਣ!
17
ਪਰ ਪ੍ਰਭੂ ਨੇ ਮੈਨੂੰ ਸਹਾਰਾ ਦਿੱਤਾ ਅਤੇ ਮੈਨੂੰ ਬਲ ਦਿੱਤਾ ਕਿ ਮੈਂ ਸਾਰੀਆਂ ਪਰਾਈਆਂ ਕੌਮਾਂ ਦੇ ਸਾਹਮਣੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਾਂ, ਜਿਸ ਨੂੰ ਉਹ ਸੁਣ ਲੈਣ । ਅਤੇ ਸ਼ੇਰ ਦੇ ਮੂੰਹ ਵਿੱਚੋਂ ਮੇਰਾ ਬਚਾਅ ਹੋਇਆ ।
18
ਪ੍ਰਭੂ ਮੇਰਾ ਹਰ ਤਰ੍ਹਾਂ ਦੇ ਦੁਸ਼ਟ ਕੰਮ ਤੋਂ ਬਚਾਅ ਕਰਨਗੇ ਅਤੇ ਮੈਨੂੰ ਸਵਰਗੀ ਰਾਜ ਵਿੱਚ ਸੁਰੱਖਿਅਤ ਲੈ ਜਾਣਗੇ । ਉਹਨਾਂ ਦੀ ਮਹਿਮਾ ਅਨੰਤਕਾਲ ਤੱਕ ਹੋਵੇ । ਆਮੀਨ!
19
ਪ੍ਰਿਸਕਿੱਲਾ ਅਤੇ ਅਕੂਲਾ ਨੂੰ ਅਤੇ ਉਨੇਸਿਫ਼ੁਰੁਸ ਦੇ ਪਰਿਵਾਰ ਨੂੰ ਮੇਰਾ ਨਮਸਕਾਰ ਕਹਿਣਾ ।
20
ਅਰਾਸਤੁਸ ਕੁਰਿੰਥੁਸ ਵਿੱਚ ਹੀ ਰਹਿ ਗਿਆ ਹੈ ਅਤੇ ਤ੍ਰੋਫ਼ਿਮੁਸ ਨੂੰ ਉਸ ਦੀ ਬਿਮਾਰੀ ਦੇ ਕਾਰਨ, ਮੈਂ ਮਿਲੇਤੁਸ ਵਿੱਚ ਹੀ ਛੱਡ ਆਇਆ ਹਾਂ ।
21
ਇਸ ਲਈ ਤੂੰ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਉਣ ਦੀ ਕੋਸ਼ਿਸ਼ ਕਰਨਾ । ਯਬੂਲੁਸ, ਪੂਦੇਸ, ਲੀਨੁਸ, ਕਲੋਦੀਆ ਅਤੇ ਇੱਥੇ ਦੇ ਸਭ ਭਰਾ ਤੈਨੂੰ ਨਮਸਕਾਰ ਕਹਿੰਦੇ ਹਨ ।
22
ਪ੍ਰਭੂ ਤੇਰੀ ਆਤਮਾ ਦੇ ਨਾਲ ਰਹਿਣ । ਤੁਹਾਡੇ ਸਾਰਿਆਂ ਉੱਤੇ ਪਰਮੇਸ਼ਰ ਦੀ ਕਿਰਪਾ ਹੋਵੇ ।
← Chapter 3
Jump to:
Chapter 1
Chapter 2
Chapter 3
Chapter 4
All chapters:
1
2
3
4