bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Titus 1
Titus 1
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
Jump to:
Chapter 1
Chapter 2
Chapter 3
Chapter 2 →
1
ਪੌਲੂਸ ਦੇ ਵੱਲੋਂ ਜੋ ਪਰਮੇਸ਼ਰ ਦਾ ਦਾਸ ਅਤੇ ਯਿਸੂ ਮਸੀਹ ਦਾ ਰਸੂਲ ਹੈ । ਮੈਨੂੰ ਪਰਮੇਸ਼ਰ ਦੇ ਚੁਣੇ ਹੋਏ ਲੋਕਾਂ ਦੇ ਵਿਸ਼ਵਾਸ ਦੀ ਉਸਾਰੀ ਕਰਨ ਅਤੇ ਸੱਚ ਦੇ ਗਿਆਨ ਨੂੰ ਪਰਮੇਸ਼ਰ ਦੀ ਭਗਤੀ ਦੇ ਅਨੁਸਾਰ ਉਹਨਾਂ ਉੱਤੇ ਪ੍ਰਗਟ ਕਰਨ ਦੇ ਲਈ ਭੇਜਿਆ ਗਿਆ ਹੈ
2
ਜਿਸ ਦਾ ਆਧਾਰ ਅਨੰਤ ਕਾਲ ਤੱਕ ਰਹਿਣ ਵਾਲੀ ਉਮੀਦ ਹੈ । ਇਸੇ ਦਾ ਵਾਅਦਾ ਪਰਮੇਸ਼ਰ ਨੇ ਆਰੰਭ ਤੋਂ ਕੀਤਾ ਸੀ ਅਤੇ ਉਹ ਆਪਣੇ ਵਚਨ ਨੂੰ ਪੂਰਾ ਕਰਨ ਵਿੱਚ ਭਰੋਸੇਯੋਗ ਹਨ ।
3
ਸਾਡੇ ਮੁਕਤੀਦਾਤਾ ਪਰਮੇਸ਼ਰ ਨੇ ਆਪਣੇ ਮਿੱਥੇ ਸਮੇਂ ਤੇ ਆਪਣੇ ਵਚਨ ਨੂੰ ਪ੍ਰਗਟ ਕੀਤਾ ਹੈ । ਉਹਨਾਂ ਨੇ ਮੈਨੂੰ ਆਪਣੇ ਪ੍ਰਚਾਰ ਦੀ ਸੇਵਾ ਦਾ ਹੁਕਮ ਦਿੱਤਾ ਹੈ ।
4
ਤੀਤੁਸ ਨੂੰ, ਜੋ ਸਾਡੇ ਸਾਂਝੇ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਿਤਾ ਪਰਮੇਸ਼ਰ ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਵੱਲੋਂ ਕਿਰਪਾ ਅਤੇ ਸ਼ਾਂਤੀ ਮਿਲੇ!
5
ਮੇਰਾ ਤੈਨੂੰ ਕਰੇਤ ਵਿੱਚ ਪਿੱਛੇ ਛੱਡਣ ਦਾ ਉਦੇਸ਼ ਇਹ ਸੀ ਕਿ ਜੋ ਕੰਮ ਬਾਕੀ ਰਹਿ ਗਿਆ ਹੈ, ਤੂੰ ਉਸ ਨੂੰ ਪੂਰਾ ਕਰੇਂ ਅਤੇ ਹਰ ਨਗਰ ਵਿੱਚ ਬਜ਼ੁਰਗ ਆਗੂਆਂ ਨੂੰ ਨਿਯੁਕਤ ਕਰੇਂ ਅਤੇ ਮੇਰੀਆਂ ਹਿਦਾਇਤਾਂ ਨੂੰ ਯਾਦ ਰੱਖੀਂ ।
6
ਬਜ਼ੁਰਗ ਆਗੂ ਨਿਰਦੋਸ਼ ਹੋਣਾ ਚਾਹੀਦਾ ਹੈ । ਉਹ ਆਪਣੀ ਪਤਨੀ ਦੇ ਨਾਲ ਵਫ਼ਾਦਾਰ ਹੋਵੇ, ਉਸ ਦੇ ਬੱਚੇ ਵਿਸ਼ਵਾਸੀ ਹੋਣ ਜੋ ਬੁਰੇ ਆਚਰਨ ਤੋਂ ਰਹਿਤ ਅਤੇ ਆਗਿਆਕਾਰੀ ਹੋਣ ।
7
ਕਿਉਂਕਿ ਕਲੀਸਿਯਾ ਦਾ ਨਿਗਾਹਬਾਨ ਜੋ ਪਰਮੇਸ਼ਰ ਦੇ ਕੰਮ ਦੇ ਲਈ ਜ਼ਿੰਮੇਵਾਰ ਹੈ, ਉਹ ਨਿਰਦੋਸ਼ ਹੋਵੇ । ਉਹ ਹੰਕਾਰੀ ਨਾ ਹੋਵੇ, ਨਾ ਹੀ ਜਲਦੀ ਗੁੱਸੇ ਵਿੱਚ ਆਉਣ ਵਾਲਾ, ਨਾ ਹੀ ਮੈਅ ਪੀਣ ਦਾ ਆਦੀ, ਨਾ ਹੀ ਹਿੰਸਕ ਅਤੇ ਨਾ ਹੀ ਧਨ ਦਾ ਲਾਲਚੀ ਹੋਵੇ ।
8
ਸਗੋਂ ਉਹ ਪਰਾਹੁਣਚਾਰੀ, ਭਲਾਈ ਦਾ ਪ੍ਰੇਮੀ, ਆਤਮ-ਸੰਜਮੀ, ਨੇਕ, ਪਵਿੱਤਰ ਅਤੇ ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖਣ ਵਾਲਾ ਹੋਵੇ ।
9
ਉਸ ਨੂੰ ਭਰੋਸੇਯੋਗ ਵਚਨ ਵਿੱਚ ਪੱਕਾ ਰਹਿਣਾ ਚਾਹੀਦਾ ਹੈ ਜੋ ਉਸ ਨੂੰ ਸਿਖਾਇਆ ਗਿਆ ਹੈ ਤਾਂ ਜੋ ਉਹ ਦੂਜਿਆਂ ਨੂੰ ਖਰੀ ਸਿੱਖਿਆ ਦੇ ਨਾਲ ਉਤਸ਼ਾਹ ਦੇ ਸਕੇ ਅਤੇ ਵਿਰੋਧੀਆਂ ਨੂੰ ਝੂਠਾ ਸਾਬਤ ਕਰ ਸਕੇ ।
10
ਕਿਉਂਕਿ ਬਹੁਤ ਸਾਰੇ ਲੋਕ ਹਨ, ਜਿਹੜੇ ਫ਼ਾਲਤੂ ਗੱਲਾਂ ਕਰਨ ਵਾਲੇ ਅਤੇ ਧੋਖੇਬਾਜ਼ ਹਨ, ਖ਼ਾਸ ਕਰ ਕੇ ਜੋ ਲੋਕ ਯਹੂਦੀਆਂ ਵਿੱਚੋਂ ਮਸੀਹੀ ਬਣੇ ਹਨ ।
11
ਇਹਨਾਂ ਦੇ ਮੂੰਹ ਬੰਦ ਕਰਨੇ ਜ਼ਰੂਰੀ ਹਨ ਕਿਉਂਕਿ ਇਹੋ ਜਿਹੇ ਲੋਕ ਬਹੁਤ ਸਾਰੇ ਘਰਾਂ ਨੂੰ ਕੇਵਲ ਆਪਣੇ ਲਾਭ ਦੀ ਖ਼ਾਤਰ, ਉਹਨਾਂ ਸਿੱਖਿਆਵਾਂ ਦੇ ਰਾਹੀਂ ਨਾਸ਼ ਕਰ ਰਹੇ ਹਨ ਜੋ ਉਹਨਾਂ ਨੂੰ ਨਹੀਂ ਦੇਣੀਆਂ ਚਾਹੀਦੀਆਂ ਹਨ ।
12
ਇਸ ਦੇ ਬਾਰੇ ਉਹਨਾਂ ਦੇ ਹੀ ਇੱਕ ਕਰੇਤੀ ਨਬੀ ਨੇ ਕਿਹਾ ਹੈ, “ਕਰੇਤ ਨਿਵਾਸੀ ਹਮੇਸ਼ਾ ਝੂਠੇ, ਹਿੰਸਕ ਜਾਨਵਰ ਅਤੇ ਆਲਸੀ ਪੇਟੂ ਹੁੰਦੇ ਹਨ ।”
13
ਇਹ ਗਵਾਹੀ ਸੱਚ ਹੈ ਇਸ ਕਾਰਨ ਉਹਨਾਂ ਨੂੰ ਸਖ਼ਤੀ ਨਾਲ ਝਿੜਕ ਤਾਂ ਜੋ ਉਹ ਵਿਸ਼ਵਾਸ ਵਿੱਚ ਅਟੱਲ ਰਹਿਣ ।
14
ਤੁਸੀਂ ਯਹੂਦੀਆਂ ਦੀਆਂ ਮਨਘੜਤ ਕਥਾਵਾਂ ਜਾਂ ਮਨੁੱਖਾਂ ਦੇ ਹੁਕਮਾਂ ਉੱਤੇ ਧਿਆਨ ਨਾ ਦੇਵੋ, ਜਿਹੜੇ ਸੱਚ ਨੂੰ ਰੱਦਦੇ ਹਨ ।
15
ਜਿਹੜੇ ਸ਼ੁੱਧ ਹਨ, ਉਹਨਾਂ ਦੇ ਲਈ ਸਭ ਕੁਝ ਸ਼ੁੱਧ ਹੈ ਪਰ ਜਿਹੜੇ ਅਸ਼ੁੱਧ ਜਾਂ ਅਵਿਸ਼ਵਾਸੀ ਹਨ, ਉਹਨਾਂ ਦੇ ਲਈ ਕੁਝ ਵੀ ਸ਼ੁੱਧ ਨਹੀਂ ਕਿਉਂਕਿ ਉਹਨਾਂ ਦੇ ਮਨ ਅਤੇ ਅੰਤਹਕਰਨ ਦੋਵੇਂ ਅਸ਼ੁੱਧ ਹੋ ਚੁੱਕੇ ਹਨ ।
16
ਉਹ ਪਰਮੇਸ਼ਰ ਨੂੰ ਜਾਨਣ ਦਾ ਦਾਅਵਾ ਤਾਂ ਕਰਦੇ ਹਨ ਪਰ ਉਹਨਾਂ ਦੇ ਕੰਮ ਇਸ ਨੂੰ ਝੂਠਾ ਸਿੱਧ ਕਰਦੇ ਹਨ । ਉਹ ਘਿਰਣਾਯੋਗ, ਅਣਆਗਿਆਕਾਰੀ ਅਤੇ ਨਾ ਹੀ ਕਿਸੇ ਭਲੇ ਕੰਮ ਨੂੰ ਕਰਨ ਦੇ ਯੋਗ ਹਨ ।
Jump to:
Chapter 1
Chapter 2
Chapter 3
Chapter 2 →
All chapters:
1
2
3