bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Thessalonians 4
1 Thessalonians 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
1
ਦੂਸਰੇ ਮਾਮਲਿਆਂ ਲਈ, ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਹਦਾਇਤ ਕੀਤੀ ਹੈ ਕਿ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਕਿਵੇਂ ਜੀਉਣਾ ਹੈ, ਜਿਵੇਂ ਕਿ ਅਸਲ ਵਿੱਚ ਤੁਸੀਂ ਜੀ ਰਹੇ ਹੋ। ਹੁਣ ਅਸੀਂ ਤੁਹਾਨੂੰ ਪੁੱਛਦੇ ਹਾਂ ਅਤੇ ਤੁਹਾਨੂੰ ਪ੍ਰਭੂ ਯਿਸ਼ੂ ਵਿੱਚ ਬੇਨਤੀ ਕਰਦੇ ਹਾਂ ਕਿ ਇਸ ਨੂੰ ਵੱਧ ਤੋਂ ਵੱਧ ਕਰੋ।
2
ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਪ੍ਰਭੂ ਯਿਸ਼ੂ ਦੇ ਅਧਿਕਾਰ ਦੁਆਰਾ ਕੀ ਨਿਰਦੇਸ਼ ਦਿੱਤੇ ਹਨ।
3
ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ: ਅਤੇ ਤੁਹਾਨੂੰ ਜਿਨਸੀ ਅਨੈਤਿਕਤਾ ਤੋਂ ਬਚਣਾ ਚਾਹੀਦਾ ਹੈ;
4
ਕਿ ਤੁਹਾਡੇ ਵਿੱਚੋਂ ਹਰੇਕ ਨੂੰ ਆਪਣੇ ਸਰੀਰ ਨੂੰ ਇਸ ਤਰੀਕੇ ਨਾਲ ਨਿਯੰਤਰਿਤ ਕਰਨਾ ਸਿੱਖਣਾ ਚਾਹੀਦਾ ਹੈ ਜੋ ਪਵਿੱਤਰ ਅਤੇ ਸਤਿਕਾਰਯੋਗ ਹੋਵੇ,
5
ਨਾ ਕਾਮ-ਵਾਸਨਾ ਨਾਲ ਪਰਾਈਆਂ ਕੌਮਾਂ ਦੀ ਤਰ੍ਹਾਂ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੇ;
6
ਅਤੇ ਇਹ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੀਦਾ ਜਾਂ ਕਿਸੇ ਭਰਾ ਜਾਂ ਭੈਣ ਦਾ ਲਾਭ ਨਹੀਂ ਲੈਣਾ ਚਾਹੀਦਾ। ਪ੍ਰਭੂ ਉਨ੍ਹਾਂ ਸਾਰਿਆਂ ਨੂੰ ਸਜ਼ਾ ਦੇਵੇਗਾ ਜੋ ਇਸ ਤਰ੍ਹਾਂ ਦੇ ਪਾਪ ਕਰਦੇ ਹਨ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਅਤੇ ਤੁਹਾਨੂੰ ਚੇਤਾਵਨੀ ਦਿੱਤੀ ਸੀ।
7
ਕਿਉਂਕਿ ਪਰਮੇਸ਼ਵਰ ਨੇ ਸਾਨੂੰ ਅਸ਼ੁੱਧ ਹੋਣ ਲਈ ਨਹੀਂ, ਬਲਕਿ ਇੱਕ ਪਵਿੱਤਰ ਜੀਵਨ ਜੀਉਣ ਲਈ ਬੁਲਾਇਆ ਹੈ।
8
ਇਸ ਲਈ, ਜੋ ਕੋਈ ਵੀ ਇਸ ਹਦਾਇਤ ਨੂੰ ਰੱਦ ਕਰਦਾ ਹੈ ਉਹ ਮਨੁੱਖ ਨੂੰ ਨਹੀਂ, ਪਰਮੇਸ਼ਵਰ ਨੂੰ ਰੱਦ ਕਰਦਾ ਹੈ, ਉਹੀ ਪਰਮੇਸ਼ਵਰ ਜੋ ਤੁਹਾਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ।
9
ਹੁਣ ਇੱਕ-ਦੂਜੇ ਲਈ ਤੁਹਾਡੇ ਪਿਆਰ ਬਾਰੇ ਸਾਨੂੰ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਨੂੰ ਖੁਦ ਪਰਮੇਸ਼ਵਰ ਨੇ ਇੱਕ-ਦੂਜੇ ਨੂੰ ਪਿਆਰ ਕਰਨਾ ਸਿਖਾਇਆ ਹੈ।
10
ਅਤੇ ਅਸਲ ਵਿੱਚ, ਤੁਸੀਂ ਪੂਰੇ ਮਕਦੂਨਿਯਾ ਪ੍ਰਾਂਤ ਵਿੱਚ ਪਰਮੇਸ਼ਵਰ ਦੇ ਸਾਰੇ ਪਰਿਵਾਰ ਨੂੰ ਪਿਆਰ ਕਰਦੇ ਹੋ। ਫਿਰ ਵੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਭਰਾਵੋ ਅਤੇ ਭੈਣਾਂ, ਕਿ ਤੁਸੀਂ ਹੋਰ ਵੀ ਵੱਧਦੇ ਜਾਓ।
11
ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ, ਕਿ ਸ਼ਾਂਤ ਜੀਵਨ ਜੀਉਣ ਦੀ ਆਪਣੀ ਇੱਛਾ ਬਣਾਉ: ਤੁਹਾਨੂੰ ਆਪੋ-ਆਪਣੇ ਕੰਮ-ਧੰਦੇ ਕਰਨੇ ਚਾਹੀਦੇ ਹਨ ਅਤੇ ਆਪਣੇ ਹੱਥੀਂ ਮਿਹਨਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ,
12
ਤਾਂ ਜੋ ਤੁਹਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਗੈਰ-ਵਿਸ਼ਵਾਸੀ ਲੋਕਾਂ ਦਾ ਸਤਿਕਾਰ ਜਿੱਤ ਸਕੇ ਅਤੇ ਇਸ ਲਈ ਕਿ ਤੁਸੀਂ ਕਿਸੇ ਤੇ ਨਿਰਭਰ ਨਾ ਹੋਵੋ।
13
ਹੇ ਭਰਾਵੋ ਅਤੇ ਭੈਣੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਲੋਕਾਂ ਬਾਰੇ ਅਣਜਾਣ ਹੋਵੋ ਜਿਹੜੇ ਮੌਤ ਦੀ ਨੀਂਦ ਸੌਂਦੇ ਹਨ, ਤਾਂ ਜੋ ਤੁਸੀਂ ਬਾਕੀ ਮਨੁੱਖਜਾਤੀ ਵਾਂਗ ਉਦਾਸ ਨਾ ਹੋਵੋ, ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ।
14
ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਿਸ਼ੂ ਮਰ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ, ਅਤੇ ਇਸ ਲਈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਉਨ੍ਹਾਂ ਲੋਕਾਂ ਨੂੰ ਯਿਸ਼ੂ ਦੇ ਨਾਲ ਲਿਆਏਗਾ ਜੋ ਉਸ ਵਿੱਚ ਸੌਂ ਗਏ ਹਨ।
15
ਪ੍ਰਭੂ ਦੇ ਬਚਨ ਦੇ ਅਨੁਸਾਰ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਜੋ ਅਜੇ ਵੀ ਜਿੰਦਾ ਹਾਂ, ਜੋ ਪ੍ਰਭੂ ਦੇ ਵਾਪਸ ਆਉਣ ਤੱਕ ਬਚੇ ਹੋਏ ਹਨ, ਨਿਸ਼ਚਤ ਤੌਰ ਤੇ ਉਨ੍ਹਾਂ ਲੋਕਾਂ ਤੋਂ ਕਦੀ ਪਹਿਲੇ ਨਾ ਹੋਵਾਂਗੇ, ਜਿਹੜੇ ਮਰ ਗਏ ਹਨ।
16
ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਂ ਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੁਰ੍ਹੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜਿਉਂਦੇ ਹੋ ਜਾਣਗੇ।
17
ਉਸ ਤੋਂ ਬਾਅਦ, ਅਸੀਂ ਜੋ ਅਜੇ ਵੀ ਜਿੰਦਾ ਹਾਂ ਅਤੇ ਬਚੇ ਹੋਏ ਹਾਂ ਉਨ੍ਹਾਂ ਦੇ ਨਾਲ ਬੱਦਲਾਂ ਵਿੱਚ ਹਵਾ ਵਿੱਚ ਪ੍ਰਭੂ ਨੂੰ ਮਿਲਣ ਲਈ ਇਕੱਠੇ ਹੋ ਜਾਵਾਂਗੇ। ਅਤੇ ਇਸ ਲਈ ਅਸੀਂ ਸਦਾ ਲਈ ਪ੍ਰਭੂ ਦੇ ਨਾਲ ਰਹਾਂਗੇ।
18
ਇਸ ਲਈ ਇਨ੍ਹਾਂ ਸ਼ਬਦਾਂ ਨਾਲ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
All chapters:
1
2
3
4
5