bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Thessalonians 1
2 Thessalonians 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 2 →
1
ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ, ਥੱਸਲੁਨੀਕੀਆਂ ਸ਼ਹਿਰ ਦੀ ਕਲੀਸਿਆ ਨੂੰ ਪੱਤਰ ਲਿਖਿਆ ਗਿਆ ਜਿਹੜੀ ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਵਿੱਚ ਹੈ:
2
ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
3
ਹੇ ਭਰਾਵੋ ਅਤੇ ਭੈਣੋਂ, ਸਾਨੂੰ ਲਗਾਤਾਰ ਤੁਹਾਡੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਕਿਉਂਕਿ ਤੁਹਾਡਾ ਵਿਸ਼ਵਾਸ ਵੱਧਦਾ ਜਾ ਰਿਹਾ ਹੈ, ਅਤੇ ਤੁਹਾਡੇ ਸਾਰਿਆਂ ਦਾ ਇੱਕ-ਦੂਜੇ ਨਾਲ ਪਿਆਰ ਵੀ ਵਧਦਾ ਜਾ ਰਿਹਾ ਹੈ।
4
ਐਥੋਂ ਤੱਕ ਜੋ ਤੁਹਾਡੇ ਉਸ ਧੀਰਜ ਅਤੇ ਵਿਸ਼ਵਾਸ ਦੇ ਕਾਰਨ ਜੋ ਤੁਸੀਂ ਜ਼ੁਲਮ ਅਤੇ ਬਿਪਤਾ ਦੇ ਝੱਲਣ ਵਿੱਚ ਰੱਖਦੇ ਹੋ ਅਸੀਂ ਪਰਮੇਸ਼ਵਰ ਦੀਆਂ ਸਾਰੀਆਂ ਕਲੀਸਿਆਵਾਂ ਵਿੱਚ ਤੁਹਾਡੇ ਉੱਤੇ ਮਾਣ ਕਰਦੇ ਹਾਂ।
5
ਇਹ ਸਭ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ਵਰ ਦਾ ਨਿਆਂ ਸਹੀ ਹੈ, ਅਤੇ ਨਤੀਜੇ ਵਜੋਂ ਤੁਸੀਂ ਪਰਮੇਸ਼ਵਰ ਦੇ ਰਾਜ ਦੇ ਯੋਗ ਗਿਣੇ ਜਾਵੋਂਗੇ, ਜਿਸਦੇ ਲਈ ਤੁਸੀਂ ਦੁਖੀ ਝੱਲ ਰਹੇ ਹੋ।
6
ਕਿਉਂ ਜੋ ਪਰਮੇਸ਼ਵਰ ਦੇ ਵੱਲੋਂ ਇਹ ਨਿਆਂ ਦੀ ਗੱਲ ਹੈ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ, ਉਹ ਉਹਨਾਂ ਨੂੰ ਦੁੱਖ ਦੇਵੇ।
7
ਅਤੇ ਤੁਹਾਨੂੰ ਜੋ ਦੁੱਖ ਭੋਗਦੇ ਹੋ, ਅਤੇ ਸਾਨੂੰ ਵੀ ਸੁੱਖ ਦਿਓ। ਇਹ ਉਸ ਸਮੇਂ ਜਦੋਂ ਪ੍ਰਭੂ ਯਿਸ਼ੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਬਲਦੀ ਅੱਗ ਵਿੱਚ ਸਵਰਗ ਤੋਂ ਪ੍ਰਗਟ ਹੋਵੇਗਾ।
8
ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸ਼ੂ ਦੀ ਖੁਸ਼ਖ਼ਬਰੀ ਦੀ ਪਾਲਣਾ ਨਹੀਂ ਕਰਦੇ।
9
ਉਨ੍ਹਾਂ ਨੂੰ ਸਦੀਵੀ ਤਬਾਹੀ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਪ੍ਰਭੂ ਦੀ ਮੌਜੂਦਗੀ ਅਤੇ ਉਸਦੀ ਸ਼ਕਤੀ ਦੀ ਮਹਿਮਾ ਤੋਂ ਬਾਹਰ ਕਰ ਦਿੱਤਾ ਜਾਵੇਗਾ।
10
ਇਹ ਉਹ ਦਿਨ ਹੋਵੇਗਾ ਜਦੋਂ ਉਹ ਆਪਣੇ ਪਵਿੱਤਰ ਲੋਕਾਂ ਵਿੱਚ ਵਾਪਸ ਆ ਕੇ ਮਹਿਮਾ ਪ੍ਰਾਪਤ ਕਰੇਗਾ, ਅਤੇ ਵਿਸ਼ਵਾਸ ਕਰਨ ਵਾਲੇ ਸਾਰੇ ਲੋਕਾਂ ਲਈ ਹੈਰਾਨੀ ਦਾ ਕਾਰਨ ਬਣ ਜਾਵੇਗਾ; ਕਿਉਂਕਿ ਤੁਸੀਂ ਸਾਡੀ ਗਵਾਹੀ ਤੇ ਵਿਸ਼ਵਾਸ ਕੀਤਾ।
11
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਨਿਰੰਤਰ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ, ਕਿ ਸਾਡਾ ਪਰਮੇਸ਼ਵਰ ਤੁਹਾਨੂੰ ਉਸ ਦੇ ਬੁਲਾਉਣ ਦੇ ਯੋਗ ਬਣਾਵੇ, ਅਤੇ ਇਹ ਕਿ ਉਸਦੀ ਸ਼ਕਤੀ ਦੁਆਰਾ ਉਹ ਤੁਹਾਡੀ ਭਲਾਈ ਦੀ ਹਰ ਇੱਛਾ ਅਤੇ ਵਿਸ਼ਵਾਸ ਦੁਆਰਾ ਪ੍ਰੇਰਿਤ ਤੁਹਾਡੇ ਹਰ ਕਾਰਜ ਨੂੰ ਸਫਲ ਬਣਾ ਸਕਦਾ ਹੈ।
12
ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਤਾਂ ਜੋ ਸਾਡੇ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਦੇ ਅਨੁਸਾਰ ਤੁਹਾਡੇ ਵਿੱਚ, ਸਾਡੇ ਪ੍ਰਭੂ ਯਿਸ਼ੂ ਦਾ ਨਾਮ ਮਹਿਮਾ ਪਾਵੇ ਅਤੇ ਉਸ ਵਿੱਚ ਤੁਸੀਂ ਵੀ ਹੋ।
Jump to:
Chapter 1
Chapter 2
Chapter 3
Chapter 2 →
All chapters:
1
2
3