bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Colossians 1
Colossians 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 4
Chapter 2 →
1
ਪੌਲੁਸ, ਪਰਮੇਸ਼ਵਰ ਦੀ ਇੱਛਾ ਨਾਲ ਯਿਸ਼ੂ ਮਸੀਹ ਦਾ ਇੱਕ ਰਸੂਲ, ਅਤੇ ਸਾਡਾ ਭਰਾ ਤਿਮੋਥਿਉਸ।
2
ਕੁਲੁੱਸੀਆਂ ਵਿੱਚ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਅਤੇ ਮਸੀਹ ਵਿੱਚ ਵਫ਼ਾਦਾਰ ਭਰਾਵਾਂ ਅਤੇ ਭੈਣਾਂ ਨੂੰ: ਸਾਡੇ ਪਿਤਾ ਪਰਮੇਸ਼ਵਰ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
3
ਜਦੋਂ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ, ਅਸੀਂ ਲਗਾਤਾਰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ,
4
ਕਿਉਂਕਿ ਅਸੀਂ ਮਸੀਹ ਯਿਸ਼ੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਉਸ ਪਿਆਰ ਦੀ ਜੋ ਤੁਸੀਂ ਸਾਰੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਨਾਲ ਕਰਦੇ ਹੋ ਖ਼ਬਰ ਸੁਣੀ ਹੈ।
5
ਉਹਨਾਂ ਦਾ ਅਧਾਰ ਨਿਹਚਾ ਅਤੇ ਪਿਆਰ ਹੈ ਜੋ ਤੁਹਾਡੇ ਲਈ ਸਵਰਗ ਵਿੱਚਲੀ ਉਮੀਦ ਤੋਂ ਪੈਦਾ ਹੁੰਦਾ ਹੈ ਅਤੇ ਜਿਸ ਬਾਰੇ ਤੁਸੀਂ ਖੁਸ਼ਖ਼ਬਰੀ ਦੇ ਸੱਚੇ ਸੰਦੇਸ਼ ਵਿੱਚ ਪਹਿਲਾਂ ਹੀ ਸੁਣਿਆ ਹੈ।
6
ਜੋ ਤੁਸੀਂ ਪ੍ਰਾਪਤ ਕੀਤਾ ਹੈ, ਉਸੇ ਤਰ੍ਹਾਂ, ਖੁਸ਼ਖ਼ਬਰੀ ਫਲ ਲੈ ਕੇ ਆ ਰਹੀ ਹੈ ਅਤੇ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ ਅਤੇ ਵਧ ਰਹੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੁਹਾਡੇ ਅੰਦਰ ਹੋਂ ਰਿਹਾ ਹੈ ਜਦੋਂ ਤੋਂ ਤੁਸੀਂ ਸੁਣਿਆ ਹੈ ਅਤੇ ਸੱਚ-ਮੁੱਚ ਪਰਮੇਸ਼ਵਰ ਦੀ ਕਿਰਪਾ ਨੂੰ ਸਮਝਿਆ ਹੈ।
7
ਤੁਸੀਂ ਇਸਨੂੰ ਸਾਡੇ ਪਿਆਰੇ ਸਾਥੀ ਸੇਵਕ, ਇਪਫ੍ਰਾਸ ਤੋਂ ਸਿੱਖਿਆ ਸੀ, ਜੋ ਸਾਡੀ ਸਹਾਇਤਾ ਲਈ ਮਸੀਹ ਦਾ ਇੱਕ ਵਫ਼ਾਦਾਰ ਸੇਵਕ ਹੈ।
8
ਅਤੇ ਜਿਸਨੇ ਸਾਨੂੰ ਆਤਮਾ ਵਿੱਚ ਤੁਹਾਡੇ ਪਿਆਰ ਬਾਰੇ ਦੱਸਿਆ ਹੈ।
9
ਇਸ ਕਾਰਨ ਕਰਕੇ, ਜਦੋਂ ਤੋਂ ਅਸੀਂ ਤੁਹਾਡੇ ਬਾਰੇ ਸੁਣਿਆ ਹੈ, ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਬੰਦ ਨਹੀਂ ਕੀਤੀ। ਅਸੀਂ ਲਗਾਤਾਰ ਪਰਮੇਸ਼ਵਰ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਤੁਹਾਨੂੰ ਆਪਣੀ ਇੱਛਾ ਦੇ ਸਾਰੇ ਗਿਆਨ ਵਿੱਚ ਪੂਰੀ ਬੁੱਧ ਅਤੇ ਸਮਝ ਨਾਲ ਭਰੇ ਜੋ ਪਵਿੱਤਰ ਆਤਮਾ ਦਿੰਦਾ ਹੈ,
10
ਤਾਂ ਜੋ ਤੁਸੀਂ ਪ੍ਰਭੂ ਦੇ ਯੋਗ ਜੀਵਨ ਬਤੀਤ ਕਰੋ ਅਤੇ ਉਹਨਾਂ ਨੂੰ ਹਰ ਤਰੀਕੇ ਨਾਲ ਖੁਸ਼ ਕਰੋ, ਹਰ ਚੰਗੇ ਕੰਮ ਵਿੱਚ ਤੁਸੀਂ ਫਲ ਪੈਦਾ ਕਰਦੇ ਹੋਏ ਅਤੇ ਪਰਮੇਸ਼ਵਰ ਦੇ ਗਿਆਨ ਵਿੱਚ ਵੱਧਦੇ ਹੋਏ,
11
ਉਹਨਾਂ ਦੀ ਮਹਿਮਾ ਦੇ ਅਨੁਸਾਰ ਹਰ ਸ਼ਕਤੀ ਨਾਲ ਤੁਹਾਨੂੰ ਤਕੜਾ ਕੀਤਾ ਜਾ ਰਿਹਾ ਹੈ ਤਾਂ ਜੋ ਤੁਸੀਂ ਖੁਸ਼ੀ ਨਾਲ ਸਬਰ ਰੱਖ ਸਕੋਂ।
12
ਅਤੇ ਪਿਤਾ ਪਰਮੇਸ਼ਵਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਰਹੋ, ਜਿਹਨਾਂ ਨੇ ਤੁਹਾਨੂੰ ਪ੍ਰਕਾਸ਼ ਦੇ ਰਾਜ ਵਿੱਚ ਆਪਣੇ ਪਵਿੱਤਰ ਲੋਕਾਂ ਦੀ ਵਿਰਾਸਤ ਵਿੱਚ ਹਿੱਸਾ ਪਾਉਣ ਲਈ ਯੋਗ ਬਣਾਇਆ ਹੈ।
13
ਉਹਨਾਂ ਨੇ ਸਾਨੂੰ ਹਨੇਰੇ ਦੇ ਰਾਜ ਤੋਂ ਛੁਟਕਾਰਾ ਦਿੱਤਾ ਅਤੇ ਸਾਨੂੰ ਉਸ ਪੁੱਤਰ ਦੇ ਰਾਜ ਵਿੱਚ ਲੈ ਆਏ ਜਿਸ ਨੂੰ ਉਹ ਪਿਆਰ ਕਰਦੇ ਹਨ।
14
ਉਸ ਦੇ ਵਿੱਚ ਸਾਨੂੰ ਮੁਕਤੀ, ਅਤੇ ਪਾਪਾਂ ਦੀ ਮਾਫ਼ੀ ਹੈ।
15
ਪੁੱਤਰ ਅਦਿੱਖ ਪਰਮੇਸ਼ਵਰ ਦਾ ਸਰੂਪ ਹਨ, ਉਹ ਸਾਰੀ ਸ੍ਰਿਸ਼ਟੀ ਦੇ ਜੇਠੇ ਪੁੱਤਰ ਹਨ।
16
ਉਹਨਾਂ ਵਿੱਚ ਸਾਰੀਆਂ ਚੀਜ਼ਾਂ ਸਾਜੀਆਂ ਗਈਆਂ ਸਨ: ਸਵਰਗ ਅਤੇ ਧਰਤੀ ਦੀਆਂ ਚੀਜ਼ਾਂ, ਦ੍ਰਿਸ਼ਮਾਨ ਅਤੇ ਅਦਿੱਖ, ਸਿੰਘਾਸਣਾਂ ਅਤੇ ਸ਼ਕਤੀਆਂ, ਹਾਕਮ ਜਾਂ ਅਧਿਕਾਰੀ, ਸਭ ਕੁਝ ਉਹਨਾਂ ਦੁਆਰਾ ਅਤੇ ਉਹਨਾਂ ਲਈ ਬਣਾਇਆ ਗਿਆ ਹੈ।
17
ਸਾਰੀ ਸ੍ਰਿਸ਼ਟੀ ਵਿੱਚ ਉਹ ਪਹਿਲੇ ਹਨ ਅਤੇ ਸਾਰੀ ਸ੍ਰਿਸ਼ਟੀ ਉਹਨਾਂ ਵਿੱਚ ਟਿਕੀ ਹੋਈ ਹੈ।
18
ਅਤੇ ਉਹ ਸਰੀਰ, ਅਰਥਾਤ ਕਲੀਸਿਆ ਦਾ ਸਿਰ ਹੈ; ਉਹ ਸ਼ੁਰੂਆਤ ਅਤੇ ਮੁਰਦਿਆਂ ਵਿੱਚੋਂ ਜੇਠੇ ਹੈ, ਤਾਂ ਕਿ ਹਰ ਚੀਜ਼ ਵਿੱਚ ਉਹ ਸਰਬੋਤਮ ਹੋਣ।
19
ਕਿਉਂਕਿ ਪਰਮੇਸ਼ਵਰ ਆਪਣੀ ਸਾਰੀ ਸੰਪੂਰਨਤਾ ਵਿੱਚ ਉਹਨਾਂ ਵਿੱਚ ਵੱਸਣ ਲਈ ਪ੍ਰਸੰਨ ਸੀ।
20
ਅਤੇ ਉਸ ਦੇ ਦੁਆਰਾ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਲ ਮੇਲ ਕਰਨ ਲਈ, ਚਾਹੇ ਧਰਤੀ ਉੱਤੇ ਚੀਜ਼ਾਂ ਹੋਣ ਜਾਂ ਸਵਰਗ ਵਿੱਚ, ਉਸ ਦਾ ਲਹੂ ਸਲੀਬ ਉੱਤੇ ਵਹਾਇਆ ਗਿਆ ਤਾਂ ਕਿ ਸ਼ਾਂਤੀ ਦੀ ਸਥਾਪਨਾ ਹੋ ਸਕੇ।
21
ਇੱਕ ਵਾਰ ਤੁਸੀਂ ਪਰਮੇਸ਼ਵਰ ਤੋਂ ਅਲੱਗ ਹੋ ਗਏ ਸੀ ਅਤੇ ਤੁਹਾਡੇ ਦੁਸ਼ਟ ਵਿਵਹਾਰ ਕਾਰਨ ਤੁਹਾਡੇ ਮਨ ਵਿੱਚ ਦੁਸ਼ਮਣੀ ਸੀ।
22
ਪਰ ਹੁਣ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਦੇ ਸਰੀਰਕ ਸਰੀਰ ਦੁਆਰਾ ਮੌਤ ਦੇ ਜ਼ਰੀਏ ਤੁਹਾਡੇ ਨਾਲ ਮੇਲ ਕੀਤਾ ਹੈ ਤਾਂ ਜੋ ਤੁਹਾਨੂੰ ਉਹਨਾਂ ਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਅਤੇ ਦੋਸ਼ ਰਹਿਤ ਪੇਸ਼ ਕਰ ਸਕੇ।
23
ਜੇ ਤੁਸੀਂ ਆਪਣੀ ਨਿਹਚਾ ਵਿੱਚ ਸਥਾਪਤ ਅਤੇ ਦ੍ਰਿੜ ਹੋ, ਅਤੇ ਇਸ ਤੋਂ ਨਾ ਹਟੋ ਉਮੀਦ ਖੁਸ਼ਖ਼ਬਰੀ ਵਿੱਚ ਬਾਹਰ ਆਯੋਜਿਤ। ਇਹੀ ਖੁਸ਼ਖ਼ਬਰੀ ਹੈ ਜੋ ਤੁਸੀਂ ਸੁਣੀ ਹੈ ਅਤੇ ਇਹ ਸਵਰਗ ਦੇ ਹੇਠ ਹਰ ਜੀਵਿਤ ਨੂੰ ਸੁਣਾਇਆ ਗਿਆ ਹੈ, ਅਤੇ ਮੈਂ, ਪੌਲੁਸ ਇੱਕ ਸੇਵਕ ਬਣ ਗਿਆ ਹਾਂ।
24
ਹੁਣ ਮੈਂ ਉਸ ਲਈ ਖੁਸ਼ ਹਾਂ ਜੋ ਮੈਂ ਤੁਹਾਡੇ ਲਈ ਦੁੱਖ ਝੱਲ ਰਿਹਾ ਹਾਂ, ਅਤੇ ਮੈਂ ਆਪਣੇ ਸਰੀਰ ਵਿੱਚ ਉਹ ਚੀਜ਼ਾਂ ਭਰਦਾ ਹਾਂ ਜੋ ਮਸੀਹ ਦੇ ਦੁੱਖਾਂ ਦੇ ਸੰਬੰਧ ਵਿੱਚ ਅਜੇ ਵੀ ਕਮੀ ਮਹਿਸੂਸ ਕਰ ਰਿਹਾ ਹੈ, ਉਸਦੇ ਸਰੀਰ ਲਈ, ਜੋ ਕਲੀਸਿਆ ਹੈ।
25
ਇਸ ਕਲੀਸਿਆ ਲਈ ਮੈਨੂੰ ਪਰਮੇਸ਼ਵਰ ਦੁਆਰਾ ਸੌਂਪੀ ਗਈ ਸੇਵਾ ਲਈ ਇੱਕ ਸੇਵਕ ਵਜੋਂ ਚੁਣਿਆ ਗਿਆ ਹੈ, ਤਾਂ ਜੋ ਮੈਂ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਹੁਕਮ ਦਾ ਪ੍ਰਚਾਰ ਕਰ ਸਕਾਂ।
26
ਉਹ ਭੇਤ ਜੋ ਸਦੀਆਂ ਅਤੇ ਪੀੜ੍ਹੀਆਂ ਤੱਕ ਛੁਪਿਆ ਹੋਇਆ ਹੈ, ਪਰ ਹੁਣ ਪ੍ਰਭੂ ਦੇ ਲੋਕਾਂ ਨੂੰ ਪ੍ਰਗਟ ਕੀਤਾ ਗਿਆ ਹੈ।
27
ਉਹਨਾਂ ਨੂੰ ਪਰਮੇਸ਼ਵਰ ਨੇ ਗ਼ੈਰ-ਯਹੂਦੀਆਂ ਵਿੱਚ ਇਸ ਭੇਤ ਦੀ ਸ਼ਾਨਦਾਰ ਧਨ ਬਾਰੇ ਜਾਣਨਾ ਚੁਣਿਆ ਹੈ, ਜੋ ਤੁਹਾਡੇ ਵਿੱਚ ਮਸੀਹ ਹੈ, ਮਹਿਮਾ ਦੀ ਉਮੀਦ ਹੈ।
28
ਮਸੀਹ ਹੈ ਜਿਸਦਾ ਅਸੀਂ ਐਲਾਨ ਕਰਦੇ ਹਾਂ, ਹਰ ਇੱਕ ਨੂੰ ਸਲਾਹ ਦਿੰਦੇ ਅਤੇ ਸਾਰੀ ਬੁੱਧ ਨਾਲ ਸਿਖਾਉਂਦੇ ਹਾਂ, ਤਾਂ ਜੋ ਅਸੀਂ ਹਰੇਕ ਨੂੰ ਮਸੀਹ ਵਿੱਚ ਪੂਰਨ ਤੌਰ ਤੇ ਪਰਿਪੱਕ ਹੋ ਸਕੀਏ।
29
ਇਸ ਲਈ ਮੈਂ ਮਸੀਹ ਦੀ ਸ਼ਕਤੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪ੍ਰਭਾਵ ਪਾਉਂਦਾ ਹੈ, ਤਨੋਂ ਮਨੋਂ ਮਿਹਨਤ ਕਰਦਾ ਹਾਂ।
Jump to:
Chapter 1
Chapter 2
Chapter 3
Chapter 4
Chapter 2 →
All chapters:
1
2
3
4