bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
James 4
James 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
1
ਤੁਹਾਡੇ ਵਿੱਚ ਲੜਾਈਆਂ ਅਤੇ ਝਗੜੇ ਦਾ ਕਾਰਨ ਕੀ ਹੈ? ਕੀ ਉਹ ਤੁਹਾਡੀਆਂ ਇੱਛਾਵਾਂ ਤੋਂ ਨਹੀਂ ਆਉਂਦੇ ਜੋ ਤੁਹਾਡੇ ਅੰਦਰ ਲੜਦੇ ਹਨ?
2
ਤੁਹਾਡੀ ਇੱਛਾ ਹੈ ਪਰ ਤੁਹਾਡੇ ਕੋਲ ਨਹੀਂ ਹੈ, ਇਸ ਲਈ ਤੁਸੀਂ ਮਾਰ ਦਿੰਦੇ ਹੋ। ਤੁਸੀਂ ਲੋਭ ਕਰਦੇ ਹੋ ਪਰ ਜੋ ਤੁਸੀਂ ਚਾਹੁੰਦੇ ਹੋ ਉਹ ਪ੍ਰਾਪਤ ਨਹੀਂ ਕਰ ਸਕਦੇ, ਇਸ ਲਈ ਤੁਸੀਂ ਝਗੜਾ ਅਤੇ ਲੜਦੇ ਕਰਦੇ ਹੋ। ਤੁਹਾਡੇ ਕੋਲ ਨਹੀਂ ਹੈ ਕਿਉਂਕਿ ਤੁਸੀਂ ਪਰਮੇਸ਼ਵਰ ਤੋਂ ਨਹੀਂ ਮੰਗਦੇ।
3
ਜਦੋਂ ਤੁਸੀਂ ਪਰਮੇਸ਼ਵਰ ਕੋਲੋ ਮੰਗਦੇ ਹੋ, ਤੁਹਾਨੂੰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਤੁਸੀਂ ਗਲਤ ਮਨੋਰਥਾਂ ਨਾਲ ਮੰਗਦੇ ਹੋ, ਤਾਂ ਜੋ ਤੁਸੀਂ ਪ੍ਰਾਪਤ ਕਰੋ ਉਸਨੂੰ ਆਪਣੇ ਸੁੱਖਾਂ ਬਿਲਾਸਾਂ ਤੇ ਖਰਚ ਕਰ ਸਕੋ।
4
ਹੇ ਬੇਵਫ਼ਾ ਲੋਕੋ, ਕੀ ਤੁਸੀਂ ਨਹੀਂ ਜਾਣਦੇ ਕਿ ਦੁਨੀਆਂ ਨਾਲ ਦੋਸਤੀ ਦਾ ਅਰਥ ਹੈ ਪਰਮੇਸ਼ਵਰ ਨਾਲ ਦੁਸ਼ਮਣੀ? ਇਸ ਲਈ, ਜੋ ਕੋਈ ਵੀ ਸੰਸਾਰ ਦਾ ਦੋਸਤ ਬਣਨ ਦੀ ਚੋਣ ਕਰਦਾ ਹੈ ਉਹ ਪਰਮੇਸ਼ਵਰ ਦਾ ਦੁਸ਼ਮਣ ਬਣ ਜਾਂਦਾ ਹੈ।
5
ਜਾਂ ਕੀ ਤੁਸੀਂ ਸੋਚਦੇ ਹੋ ਕਿ ਪਵਿੱਤਰ ਸ਼ਾਸਤਰ ਬਿਨਾਂ ਕਿਸੇ ਕਾਰਨ ਦੇ ਕਹਿੰਦਾ ਹੈ ਕਿ ਉਹ ਈਰਖਾ ਨਾਲ ਉਸ ਪਵਿੱਤਰ ਆਤਮਾ ਦੀ ਇੱਛਾ ਰੱਖਦਾ ਹੈ ਜਿਸਦੀ ਉਸ ਨੇ ਸਾਡੇ ਵਿੱਚ ਨਿਵਾਸ ਕੀਤਾ ਹੈ?
6
ਪਰ ਪਰਮੇਸ਼ਵਰ ਸਾਨੂੰ ਵਧੇਰੇ ਕਿਰਪਾ ਦਿੰਦਾ ਹੈ। ਇਸੇ ਲਈ ਪਵਿੱਤਰ ਸ਼ਾਸਤਰ ਕਹਿੰਦਾ ਹੈ: “ਪਰਮੇਸ਼ਵਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ ਪਰ ਨਿਮਰ ਲੋਕਾਂ ਤੇ ਮਿਹਰ ਕਰਦਾ ਹੈ।”
7
ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ। ਦੁਸ਼ਟ ਦਾ ਸਾਹਮਣਾ ਕਰੋ, ਅਤੇ ਉਹ ਤੁਹਾਡੇ ਤੋਂ ਭੱਜ ਜਾਵੇਗਾ।
8
ਪਰਮੇਸ਼ਵਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਧੋਵੋ ਅਤੇ ਆਪਣੇ ਦਿਲਾਂ ਨੂੰ ਸ਼ੁੱਧ ਕਰੋ, ਤੁਸੀਂ ਜੋ ਦੋਗਲੇ ਹੋ
9
ਦੁੱਖੀ ਹੋਵੋ, ਸੋਗ ਕਰੋ ਅਤੇ ਰੋਵੋ। ਆਪਣੇ ਹਾਸੇ ਨੂੰ ਸੋਗ ਅਤੇ ਆਪਣੀ ਖੁਸ਼ੀ ਨੂੰ ਉਦਾਸੀ ਵਿੱਚ ਬਦਲੋ।
10
ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਨੀਵਾਂ ਕਰੋ, ਅਤੇ ਉਹ ਤੁਹਾਨੂੰ ਉੱਚਾ ਕਰੇਗਾ।
11
ਹੇ ਭਰਾਵੋ ਅਤੇ ਭੈਣੋ, ਇੱਕ-ਦੂਜੇ ਦੀ ਨਿੰਦਿਆ ਨਾ ਕਰੋ। ਜਿਹੜਾ ਵੀ ਕੋਈ ਆਪਣੇ ਭਰਾ ਜਾਂ ਭੈਣ ਦੇ ਵਿਰੁੱਧ ਬੋਲਦਾ ਹੈ ਉਹ ਬਿਵਸਥਾ ਦੇ ਵਿਰੁੱਧ ਬੋਲਦਾ ਹੈ ਅਤੇ ਉਸ ਤੇ ਦੋਸ਼ ਲਾਉਂਦਾ ਹੈ। ਜਦੋਂ ਤੁਸੀਂ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ ਤਾਂ ਤੁਸੀਂ ਬਿਵਸਥਾ ਉੱਤੇ ਚੱਲਣ ਵਾਲੇ ਨਹੀਂ ਸਗੋਂ ਦੋਸ਼ ਲਾਉਣ ਵਾਲੇ ਬਣੇ।
12
ਇੱਥੇ ਸਿਰਫ ਇੱਕ ਬਿਵਸਥਾ ਦੇਣ ਵਾਲਾ ਅਤੇ ਨਿਆਈਂ ਹੈ, ਪਰਮੇਸ਼ਵਰ ਹੈ ਜੋ ਬਚਾਉਂਦਾ ਅਤੇ ਨਸ਼ਟ ਕਰਨ ਦੇ ਯੋਗ ਹੈ। ਪਰ ਤੁਸੀਂ ਆਪਣੇ ਗੁਆਂਢੀ ਦਾ ਨਿਆਂ ਕਰਨ ਵਾਲੇ ਕੌਣ ਹੋ?
13
ਹੁਣ ਸੁਣੋ, ਤੁਸੀਂ ਜੋ ਕਹਿੰਦੇ ਹੋ, “ਅੱਜ ਜਾਂ ਕੱਲ੍ਹ ਅਸੀਂ ਇਸ ਜਾਂ ਉਸ ਸ਼ਹਿਰ ਵਿੱਚ ਜਾਵਾਂਗੇ, ਉੱਥੇ ਇੱਕ ਸਾਲ ਬਿਤਾਵਾਂਗੇ, ਕਾਰੋਬਾਰ ਕਰਾਂਗੇ ਅਤੇ ਪੈਸਾ ਕਮਾਵਾਂਗੇ।”
14
ਕਿਉਂ ਜੋ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੱਲ੍ਹ ਨੂੰ ਕੀ ਹੋਵੇਗਾ। ਤੁਹਾਡੀ ਜ਼ਿੰਦਗੀ ਕੀ ਹੈ? ਤੁਸੀਂ ਇੱਕ ਧੁੰਦ ਹੋ ਜੋ ਥੋੜ੍ਹੀ ਦੇਰ ਲਈ ਪ੍ਰਗਟ ਹੁੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ।
15
ਇਸ ਦੀ ਬਜਾਏ, ਤੁਹਾਨੂੰ ਇਹ ਕਹਿਣਾ ਚਾਹੀਦਾ ਹੈ, “ਜੇ ਇਹ ਪ੍ਰਭੂ ਦੀ ਇੱਛਾ ਹੈ, ਤਾਂ ਅਸੀਂ ਜੀਵਾਂਗੇ ਅਤੇ ਇਹ ਜਾਂ ਉਹ ਕਰਾਂਗੇ।”
16
ਜਿਵੇਂ ਕਿ ਇਹ ਹੈ, ਤੁਸੀਂ ਆਪਣੀਆਂ ਹੰਕਾਰੀ ਯੋਜਨਾਵਾਂ ਵਿੱਚ ਸ਼ੇਖੀ ਮਾਰਦੇ ਹੋ। ਅਜਿਹੀਆਂ ਸਾਰੀਆਂ ਸ਼ੇਖੀ ਮਾਰਨੀਆਂ ਬੁਰਾਈ ਹੈ।
17
ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 5 →
All chapters:
1
2
3
4
5