bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Philippians 3
Philippians 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 4 →
1
ਅੱਗੇ ਤੋਂ, ਹੇ ਮੇਰੇ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਆਨੰਦ ਕਰੋ! ਤੁਹਾਡੇ ਲਈ ਉਹੀ ਗੱਲਾਂ ਦੁਬਾਰਾ ਲਿਖਣਾ ਮੇਰੇ ਲਈ ਕੋਈ ਮੁਸ਼ਕਲ ਨਹੀਂ ਹੈ, ਅਤੇ ਇਹ ਤੁਹਾਡੇ ਲਈ ਸੁਰੱਖਿਆ ਹੈ।
2
ਕੁੱਤਿਆਂ ਤੋਂ ਚੋਕਸ ਰਹੋ, ਜਿਹੜੇ ਦੁਸ਼ਟ ਹਨ, ਅਤੇ ਉਹ ਮਾਸ ਦੇ ਵਿਗਾੜਣ ਵਾਲੇ ਹਨ।
3
ਕਿਉਂਕਿ ਅਸੀਂ ਹੀ ਸੁੰਨਤ ਹਾਂ, ਅਸੀਂ ਉਸਦੀ ਆਤਮਾ ਦੁਆਰਾ ਪਰਮੇਸ਼ਵਰ ਦੀ ਸੇਵਾ ਕਰਦੇ ਹਾਂ, ਜੋ ਮਸੀਹ ਯਿਸ਼ੂ ਦੇ ਉੱਤੇ ਅਭਮਾਨ ਕਰਦੇ ਹਾਂ, ਅਤੇ ਸਰੀਰ ਉੱਤੇ ਭਰੋਸਾ ਨਹੀਂ ਰੱਖਦੇ।
4
ਹਾਲਾਂਕਿ ਮੇਰੇ ਕੋਲ ਆਪਣੇ ਆਪ ਵਿੱਚ ਅਜਿਹੇ ਵਿਸ਼ਵਾਸ ਦੇ ਕਾਰਨ ਹਨ। ਜੇ ਕੋਈ ਹੋਰ ਸੋਚਦਾ ਹੈ ਕਿ ਉਨ੍ਹਾਂ ਕੋਲ ਸਰੀਰ ਵਿੱਚ ਵਿਸ਼ਵਾਸ ਰੱਖਣ ਦੇ ਕਾਰਨ ਹਨ, ਤਾਂ ਮੇਰੇ ਕੋਲ ਹੋਰ ਵੀ ਹਨ:
5
ਜਦੋਂ ਮੈਂ ਇੱਕ ਹਫ਼ਤੇ ਦਾ ਸੀ ਤਾਂ ਮੇਰੀ ਸੁੰਨਤ ਕੀਤੀ ਗਈ ਸੀ, ਮੈਂ ਇਸਰਾਏਲ ਦੇ ਲੋਕਾਂ, ਬਿਨਯਾਮੀਨ ਦੇ ਗੋਤ ਵਿੱਚੋਂ, ਇੱਕ ਇਬਰਾਨੀ ਵਿੱਚੋਂ ਇਬਰਾਨੀ ਹਾਂ; ਯਹੂਦੀ ਬਿਵਸਥਾ ਦੇ ਸੰਬੰਧ ਵਿੱਚ, ਇੱਕ ਫ਼ਰੀਸੀ ਹਾਂ;
6
ਅਣਖ ਦੀ ਪੁੱਛੋਂ, ਤਾਂ ਕਲੀਸਿਆ ਦਾ ਸਤਾਉਣ ਵਾਲਾ; ਬਿਵਸਥਾ ਦੀ ਧਾਰਮਿਕਤਾ ਤੇ ਅਧਾਰ ਤੇ ਨਿਰਦੋਸ਼।
7
ਪਰ ਜੋ ਵੀ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਹੁਣ ਮਸੀਹ ਦੇ ਖ਼ਾਤਰ ਨੁਕਸਾਨ ਦੀਆਂ ਸਮਝਿਆ ਹਾਂ।
8
ਹੋਰ ਕੀ ਹੈ, ਮੈਂ ਹਰ ਚੀਜ਼ ਨੂੰ ਨੁਕਸਾਨ ਸਮਝਦਾ ਹਾਂ ਕਿਉਂਕਿ ਮੇਰੇ ਪ੍ਰਭੂ ਮਸੀਹ ਯਿਸ਼ੂ ਨੂੰ ਜਾਣਨ ਦੀ ਉੱਤਮ ਕੀਮਤ ਦੇ ਕਾਰਨ, ਜਿਸਦੇ ਲਈ ਮੈਂ ਸਭ ਕੁਝ ਗੁਆ ਦਿੱਤਾ ਹੈ। ਮੈਂ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ, ਤਾਂ ਜੋ ਮੈਂ ਮਸੀਹ ਨੂੰ ਪ੍ਰਾਪਤ ਕਰ ਲਵਾਂ
9
ਅਤੇ ਮੈ ਉਸ ਵਿੱਚ ਪਾਇਆ ਜਾਵਾਂ, ਮੇਰੀ ਆਪਣੀ ਧਾਰਮਿਕਤਾ ਨਾ ਹੋਵੇ ਜੋ ਬਿਵਸਥਾ ਤੋਂ ਆਉਂਦੀ ਹੈ, ਪਰ ਉਹ ਜੋ ਮਸੀਹ ਵਿੱਚ ਵਿਸ਼ਵਾਸ ਦੁਆਰਾ ਮਿਲਦੀ ਹੈ। ਉਹ ਧਾਰਮਿਕਤਾ ਜੋ ਵਿਸ਼ਵਾਸ ਦੇ ਅਧਾਰ ਤੇ ਪਰਮੇਸ਼ਵਰ ਵੱਲੋ ਪ੍ਰਾਪਤ ਹੁੰਦੀ ਹੈ।
10
ਮੈਂ ਮਸੀਹ ਨੂੰ ਜਾਣਨਾ ਚਾਹੁੰਦਾ ਹਾਂ, ਹਾਂ ਮੈਂ ਉਸਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਸਦੇ ਦੁੱਖਾਂ ਵਿੱਚ ਭਾਗੀਦਾਰੀਤਾ ਨੂੰ ਜਾਣ ਲਵਾਂ, ਉਸਦੀ ਮੌਤ ਵਿੱਚ ਉਸਦੇ ਵਰਗਾ ਬਣਾ,
11
ਅਤੇ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪ੍ਰਾਪਤੀ ਕਰ ਜਾਂਵਾਂ।
12
ਇਹ ਨਹੀਂ ਕਿ ਮੈਂ ਪਹਿਲਾਂ ਹੀ ਇਹ ਸਭ ਪ੍ਰਾਪਤ ਕਰ ਲਿਆ ਹੈ, ਜਾਂ ਪਹਿਲਾਂ ਹੀ ਮੈਂ ਉਸ ਨਿਸ਼ਾਨੇ ਤੇ ਪਹੁੰਚ ਗਿਆ ਹਾਂ, ਪਰ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ, ਜਿਹਦੇ ਲਈ ਮਸੀਹ ਯਿਸ਼ੂ ਨੇ ਮੈਨੂੰ ਵੀ ਹੱਥ ਪਾਇਆ ਸੀ।
13
ਹੇ ਭਰਾਵੋ ਅਤੇ ਭੈਣੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਇੱਕ ਗੱਲ ਜੋ ਮੈਂ ਕਰਦਾ ਹਾਂ: ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਅੱਗੇ ਕੀ ਹੈ, ਇਸ ਵੱਲ ਧਿਆਨ ਦਿੰਦਾ ਹਾਂ,
14
ਮੈਂ ਉਸ ਇਨਾਮ ਨੂੰ ਜਿੱਤਣ ਲਈ ਨਿਸ਼ਾਨੇ ਵੱਲ ਅੱਗੇ ਵਧਦਾ ਜਾ ਰਿਹਾ ਹਾਂ ਜਿਸਦੇ ਲਈ ਪਰਮੇਸ਼ਵਰ ਨੇ ਮੈਨੂੰ ਮਸੀਹ ਯਿਸ਼ੂ ਵਿੱਚ ਸਵਰਗ ਵੱਲ ਬੁਲਾਇਆ ਹੈ।
15
ਸਾਡੇ ਸਾਰਿਆਂ ਨੂੰ, ਫਿਰ, ਜੋ ਸਿਆਣੇ ਹਨ ਉਨ੍ਹਾਂ ਨੂੰ ਚੀਜ਼ਾਂ ਬਾਰੇ ਅਜਿਹਾ ਨਜ਼ਰੀਆ ਲੈਣਾ ਚਾਹੀਦਾ ਹੈ। ਅਤੇ ਜੇ ਕਿਸੇ ਸਮੇਂ ਤੁਸੀਂ ਵੱਖਰੇ ਢੰਗ ਨਾਲ ਸੋਚਦੇ ਹੋ, ਤਾਂ ਉਹ ਵੀ ਪਰਮੇਸ਼ਵਰ ਤੁਹਾਨੂੰ ਸਪਸ਼ਟ ਕਰ ਦੇਵੇਗਾ।
16
ਸਿਰਫ ਸਾਨੂੰ ਉਸੇ ਦੇ ਅਨੁਸਾਰ ਚੱਲਣ ਦਿਓ ਜੋ ਅਸੀਂ ਪਹਿਲਾਂ ਪ੍ਰਾਪਤ ਕਰ ਚੁੱਕੇ ਹਾਂ।
17
ਹੇ ਭਰਾਵੋ ਅਤੇ ਭੈਣੋ, ਤੁਸੀਂ ਰਲ ਕੇ ਮੇਰੀ ਰੀਸ ਕਰੋ, ਅਤੇ ਜਿਵੇਂ ਅਸੀਂ ਤੁਹਾਡੇ ਲਈ ਇੱਕ ਨਮੂਨੇ ਦੇ ਰੂਪ ਵਿੱਚ ਹਾਂ, ਉਨ੍ਹਾਂ ਲੋਕਾਂ ਵੱਲ ਆਪਣਾ ਧਿਆਨ ਦਿਓ ਜੋ ਸਾਡੇ ਵਾਂਗ ਜੀਉਂਦੇ ਹਨ।
18
ਕਿਉਂਕਿ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸ ਚੁੱਕਾ ਹਾਂ ਅਤੇ ਹੁਣ ਤੁਹਾਨੂੰ ਦੁਬਾਰਾ ਹੰਝੂਆਂ ਨਾਲ ਵੀ ਦੱਸਦਾ ਹਾਂ, ਬਹੁਤ ਸਾਰੇ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਜੋਂ ਰਹਿੰਦੇ ਹਨ।
19
ਉਨ੍ਹਾਂ ਦਾ ਲੇਖ ਤਬਾਹੀ ਹੈ, ਉਨ੍ਹਾਂ ਦਾ ਦੇਵਤਾ ਉਨ੍ਹਾਂ ਦਾ ਪੇਟ ਹੈ, ਅਤੇ ਉਨ੍ਹਾਂ ਦੀ ਮਹਿਮਾ ਉਨ੍ਹਾਂ ਦੀ ਸ਼ਰਮ ਵਿੱਚ ਹੈ। ਉਨ੍ਹਾਂ ਦਾ ਮਨ ਧਰਤੀ ਦੀਆਂ ਵਸਤੂਆਂ ਤੇ ਟਿਕਿਆਂ ਹੋਇਆ ਹੈ।
20
ਪਰ ਸਾਡੀ ਨਾਗਰਿਕਤਾ ਸਵਰਗ ਵਿੱਚ ਹੈ। ਅਤੇ ਸਾਡੇ ਮੁਕਤੀਦਾਤਾ, ਪ੍ਰਭੂ ਯਿਸ਼ੂ ਮਸੀਹ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।
21
ਜੋ, ਉਸ ਸ਼ਕਤੀ ਦੁਆਰਾ ਜੋ ਉਸਨੂੰ ਹਰ ਚੀਜ਼ ਨੂੰ ਆਪਣੇ ਨਿਯੰਤਰਣ ਵਿੱਚ ਲਿਆਉਣ ਦੇ ਯੋਗ ਬਣਾਉਂਦਾ ਹੈ, ਸਾਡੇ ਨਿਮਾਣੇ ਸਰੀਰ ਨੂੰ ਬਦਲ ਦੇਵੇਗਾ ਤਾਂ ਜੋ ਉਹ ਆਪਣੇ ਮਹਿਮਾ ਦੇ ਸਰੀਰ ਦੀ ਵਰਗਾ ਬਣਾਵੇਗਾ।
← Chapter 2
Jump to:
Chapter 1
Chapter 2
Chapter 3
Chapter 4
Chapter 4 →
All chapters:
1
2
3
4