bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Titus 1
Titus 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 2 →
1
ਪੌਲੁਸ, ਪਰਮੇਸ਼ਵਰ ਦੇ ਸੇਵਕ ਅਤੇ ਯਿਸ਼ੂ ਮਸੀਹ ਦਾ ਰਸੂਲ, ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਦੀ ਨਿਹਚਾ ਅਤੇ ਉਨ੍ਹਾਂ ਦੀ ਸੱਚਾਈ ਦੇ ਗਿਆਨ ਨੂੰ ਅੱਗੇ ਵਧਾਉਣ ਲਈ ਜੋ ਭਗਤੀ ਵੱਲ ਲੈ ਜਾਂਦਾ ਹੈ।
2
ਸਦੀਵੀ ਜੀਵਨ ਦੀ ਉਮੀਦ ਉੱਤੇ, ਜਿਹੜਾ ਪਰਮੇਸ਼ਵਰ ਨੇ ਅਰੰਭ ਤੋਂ ਪਹਿਲਾਂ ਵਾਅਦਾ ਕੀਤਾ ਸੀ, ਜੋ ਕਦੇ ਝੂਠ ਨਹੀਂ ਬੋਲਦਾ,
3
ਅਤੇ ਜੋ ਹੁਣ ਉਸ ਨੇ ਆਪਣੇ ਨਿਰਧਾਰਿਤ ਸਮੇਂ ਉੱਤੇ ਸਾਡੇ ਮੁਕਤੀਦਾਤਾ ਪਰਮੇਸ਼ਵਰ ਦੇ ਹੁਕਮ ਦੁਆਰਾ ਮੈਨੂੰ ਸੌਂਪੇ ਗਏ ਪ੍ਰਚਾਰ ਦੁਆਰਾ ਪ੍ਰਕਾਸ਼ਤ ਕੀਤਾ ਹੈ,
4
ਇਹ ਪੱਤਰ ਤੀਤੁਸ ਨੂੰ, ਜੋ ਸਾਡੇ ਸਾਂਝੇ ਵਿਸ਼ਵਾਸ ਵਿੱਚ ਮੇਰਾ ਅਸਲ ਪੁੱਤਰ ਹੈ: ਸਾਡੇ ਪਿਤਾ ਪਰਮੇਸ਼ਵਰ ਅਤੇ ਮੁਕਤੀਦਾਤਾ ਮਸੀਹ ਯਿਸ਼ੂ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
5
ਮੈਂ ਤੈਨੂੰ ਇਸ ਕਰਕੇ ਕਰੇਤ ਟਾਪੂ ਵਿੱਚ ਛੱਡ ਦਿੱਤਾ ਸੀ ਕਿ ਜੋ ਗੱਲਾਂ ਅਧੂਰੀਆਂ ਰਹਿ ਗਈਆਂ ਸਨ ਤੂੰ ਉਹਨਾਂ ਪੂਰਾ ਕਰੇ ਅਤੇ ਹਰ ਕਸਬੇ ਵਿੱਚ ਕਲੀਸਿਆ ਦੇ ਬਜ਼ੁਰਗਾਂ ਦੀ ਨਿਯੁਕਤੀ ਕਰੇ, ਜਿਵੇਂ ਕਿ ਮੈਂ ਤੈਨੂੰ ਨਿਰਦੇਸ਼ ਦਿੱਤਾ ਸੀ।
6
ਇੱਕ ਬਜ਼ੁਰਗ ਨਿਰਦੋਸ਼ ਅਤੇ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹੋਵੇ, ਅਤੇ ਉਹ ਆਦਮੀ ਜਿਸ ਦੇ ਬੱਚੇ ਵਿਸ਼ਵਾਸ ਕਰਦੇ ਹੋਣ ਅਤੇ ਬੇਕਾਬੂ ਅਤੇ ਅਣ-ਆਗਿਆਕਾਰੀ ਹੋਣ ਦੇ ਦੋਸ਼ ਵਿੱਚ ਖੁੱਲ੍ਹੇ ਨਾ ਹੋਣ।
7
ਕਿਉਂਕਿ ਨਿਗਾਹਬਾਨ ਨੂੰ ਪਰਮੇਸ਼ਵਰ ਦਾ ਭੰਡਾਰੀ ਹੋਣ ਲਈ ਨਿਰਦੋਸ਼ ਹੋਣਾ ਚਾਹੀਦਾ ਹੈ; ਨਾ ਜ਼ਿੱਦੀ, ਨਾ ਗੁੱਸੇ, ਨਾ ਸ਼ਰਾਬੀ, ਨਾ ਕੁੱਟਮਾਰ ਕਰਨ ਵਾਲਾ, ਅਤੇ ਨਾ ਹੀ ਬੇਈਮਾਨੀ ਦੀ ਕਮਾਈ ਨਾਲ ਲਾਭ ਪ੍ਰਾਪਤ ਕਰਨ ਵਾਲਾ ਹੋਵੇ।
8
ਇਸ ਦੀ ਬਜਾਇ, ਉਹ ਪਰਾਹੁਣਚਾਰੀ ਵਾਲਾ ਹੋਣਾ ਚਾਹੀਦਾ ਹੈ, ਉਹ ਜੋ ਨੇਕੀ ਨੂੰ ਪਿਆਰ ਕਰਦਾ ਹੋਵੇ, ਜੋ ਸਵੈ-ਨਿਯੰਤ੍ਰਿਤ, ਸਿੱਧਾ, ਪਵਿੱਤਰ ਅਤੇ ਅਨੁਸ਼ਾਸਿਤ ਹੋਵੇ।
9
ਉਸਨੂੰ ਭਰੋਸੇਯੋਗ ਬਚਨ ਨੂੰ ਦ੍ਰਿੜਤਾ ਨਾਲ ਫੜਨਾ ਚਾਹੀਦਾ ਹੈ ਜਿਵੇਂ ਕਿ ਇਹ ਸਿਖਾਇਆ ਗਿਆ ਹੈ, ਤਾਂ ਜੋ ਉਹ ਦੂਜਿਆਂ ਨੂੰ ਖ਼ਰੀ ਸਿੱਖਿਆ ਦੁਆਰਾ ਉਤਸ਼ਾਹਿਤ ਕਰ ਸਕੇ ਅਤੇ ਵਿਵਾਦ ਕਰਨ ਵਾਲਿਆਂ ਨੂੰ ਚੁੱਪ ਕਰਾ ਸਕੇ।
10
ਕਿਉਂਕਿ ਬਹੁਤ ਸਾਰੇ ਵਿਦਰੋਹੀ ਲੋਕ ਹਨ, ਜੋ ਅਰਥਹੀਣ ਗੱਲਾਂ ਅਤੇ ਧੋਖੇਬਾਜ਼ ਹਨ, ਖਾਸ ਕਰਕੇ ਵਿਸ਼ਵਾਸੀ ਸੁੰਨਤੀ ਯਹੂਦੀ ਭਰਾਵਾਂ ਵਿੱਚੋਂ ਹਨ।
11
ਜਿਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ। ਕਿਉਂਕਿ ਉਹ ਝੂਠੇ ਲਾਭ ਦੇ ਲਈ ਅਜਿਹੀ ਸਿੱਖਿਆ ਦੇ ਕੇ ਘਰਾਂ ਦੇ ਘਰ ਬਰਬਾਦ ਕਰਦੇ ਹਨ।
12
ਕਰੇਤ ਦੇ ਆਪਣੇ ਨਬੀਆਂ ਵਿੱਚੋਂ ਇੱਕ ਨੇ ਇਹ ਕਿਹਾ ਹੈ: “ਕਿ ਕਰੇਤੀ ਟਾਪੂ ਦੇ ਲੋਕ ਹਮੇਸ਼ਾ ਝੂਠੇ, ਦੁਸ਼ਟ ਵਹਿਸ਼ੀ, ਆਲਸੀ ਪੇਟੂ ਹੁੰਦੇ ਹਨ।”
13
ਇਹ ਕਹਾਵਤ ਸੱਚ ਹੈ। ਇਸ ਲਈ ਉਨ੍ਹਾਂ ਨੂੰ ਸਖਤੀ ਨਾਲ ਝਿੜਕ, ਤਾਂ ਜੋ ਉਹ ਵਿਸ਼ਵਾਸ ਵਿੱਚ ਮਜ਼ਬੂਤ ਹੋਣ।
14
ਅਤੇ ਯਹੂਦੀਆਂ ਦੀਆਂ ਖਿਆਲੀ ਕਹਾਣੀਆਂ ਵੱਲ ਜਾਂ ਉਨ੍ਹਾਂ ਲੋਕਾਂ ਦੇ ਮਨੁੱਖੀ ਆਦੇਸ਼ਾਂ ਵੱਲ ਕੋਈ ਧਿਆਨ ਨਾ ਦੇਣਾ ਜੋ ਸੱਚ ਨੂੰ ਰੱਦ ਕਰਦੇ ਹਨ।
15
ਜੋ ਮਨ ਦੇ ਸ਼ੁੱਧ ਹਨ, ਉਹਨਾਂ ਲਈ ਸਾਰੀਆਂ ਚੀਜ਼ਾਂ ਸ਼ੁੱਧ ਹਨ, ਪਰ ਉਨ੍ਹਾਂ ਲਈ ਜੋ ਭ੍ਰਿਸ਼ਟ ਹਨ ਅਤੇ ਵਿਸ਼ਵਾਸ ਨਹੀਂ ਕਰਦੇ, ਕੁਝ ਵੀ ਸ਼ੁੱਧ ਨਹੀਂ ਹੈ। ਦਰਅਸਲ, ਉਨ੍ਹਾਂ ਦੇ ਦਿਮਾਗ ਅਤੇ ਜ਼ਮੀਰ ਦੋਵੇਂ ਭ੍ਰਿਸ਼ਟ ਹਨ।
16
ਉਹ ਪਰਮੇਸ਼ਵਰ ਨੂੰ ਜਾਣਦੇ ਹੋਣ ਦਾ ਦਾਅਵਾ ਕਰਦੇ ਹਨ, ਪਰ ਆਪਣੇ ਕੰਮਾਂ ਦੁਆਰਾ ਉਹ ਉਸਦਾ ਇਨਕਾਰ ਕਰਦੇ ਹਨ। ਉਹ ਘਿਣਾਉਣੇ, ਅਣ-ਆਗਿਆਕਾਰ ਅਤੇ ਕੁਝ ਵੀ ਚੰਗਾ ਕਰਨ ਲਈ ਅਯੋਗ ਹਨ।
Jump to:
Chapter 1
Chapter 2
Chapter 3
Chapter 2 →
All chapters:
1
2
3