bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Peter 1
2 Peter 1
Punjabi Standard Bible (Punjabi Standard Bible) 2023
Jump to:
Chapter 1
Chapter 2
Chapter 3
Chapter 2 →
1
ਮੇਰੇ ਸ਼ਮਊਨ ਪਤਰਸ ਵੱਲੋਂ ਜੋ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ, ਉਨ੍ਹਾਂ ਨੂੰ ਜਿਨ੍ਹਾਂ ਸਾਡੇ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਧਾਰਮਿਕਤਾ ਦੇ ਰਾਹੀਂ ਸਾਡੇ ਵਾਂਗ ਹੀ ਵਡਮੁੱਲਾ ਵਿਸ਼ਵਾਸ ਪ੍ਰਾਪਤ ਕੀਤਾ ਹੈ;
2
ਪਰਮੇਸ਼ਰ ਦੇ ਅਤੇ ਸਾਡੇ ਪ੍ਰਭੂ ਯਿਸੂ ਦੇ ਗਿਆਨ ਦੇ ਰਾਹੀਂ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਭਰਪੂਰੀ ਨਾਲ ਹੁੰਦੀ ਰਹੇ।
3
ਪ੍ਰਭੂ ਯਿਸੂ ਦੀ ਈਸ਼ਵਰੀ ਸਮਰੱਥਾ ਨੇ ਸਾਨੂੰ ਜੀਵਨ ਅਤੇ ਭਗਤੀ ਨਾਲ ਸੰਬੰਧਤ ਸਭ ਕੁਝ ਦਿੱਤਾ ਹੈ ਅਤੇ ਇਹ ਸਭ ਉਸ ਦੇ ਗਿਆਨ ਦੇ ਰਾਹੀਂ ਹੋਇਆ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਸਦਗੁਣ ਦੇ ਦੁਆਰਾ ਬੁਲਾਇਆ।
4
ਇਨ੍ਹਾਂ ਦੇ ਕਾਰਨ ਹੀ ਉਸ ਨੇ ਸਾਨੂੰ ਬਹੁਮੁੱਲੇ ਅਤੇ ਵੱਡੇ-ਵੱਡੇ ਵਾਇਦੇ ਦਿੱਤੇ ਹਨ ਤਾਂਕਿ ਇਨ੍ਹਾਂ ਵਾਇਦਿਆਂ ਦੇ ਦੁਆਰਾ ਤੁਸੀਂ ਉਸ ਭ੍ਰਿਸ਼ਟਤਾ ਤੋਂ ਬਚ ਕੇ ਜੋ ਬੁਰੀਆਂ ਕਾਮਨਾਵਾਂ ਦੇ ਕਾਰਨ ਸੰਸਾਰ ਵਿੱਚ ਹੈ, ਈਸ਼ਵਰੀ ਸੁਭਾਅ ਵਿੱਚ ਸਾਂਝੀ ਹੋ ਜਾਓ।
5
ਇਸੇ ਕਾਰਨ ਪੂਰਾ ਯਤਨ ਕਰੋ ਕਿ ਆਪਣੇ ਵਿਸ਼ਵਾਸ ਵਿੱਚ ਨੇਕੀ, ਨੇਕੀ ਵਿੱਚ ਗਿਆਨ,
6
ਗਿਆਨ ਵਿੱਚ ਸੰਜਮ, ਸੰਜਮ ਵਿੱਚ ਧੀਰਜ, ਧੀਰਜ ਵਿੱਚ ਭਗਤੀ,
7
ਭਗਤੀ ਵਿੱਚ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਵਿੱਚ ਪਿਆਰ ਨੂੰ ਜੋੜਦੇ ਜਾਓ।
8
ਜੇ ਇਹ ਗੁਣ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਇਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਨਿਕੰਮਾ ਅਤੇ ਫਲਹੀਣ ਨਹੀਂ ਹੋਣ ਦੇਣਗੇ।
9
ਕਿਉਂਕਿ ਜਿਸ ਦੇ ਅੰਦਰ ਇਹ ਗੁਣ ਨਹੀਂ ਹਨ ਉਹ ਅੰਨ੍ਹਾ ਹੈ ਅਤੇ ਧੁੰਧਲਾ ਵੇਖਦਾ ਹੈ ਅਤੇ ਭੁੱਲ ਗਿਆ ਹੈ ਕਿ ਉਹ ਆਪਣੇ ਪਹਿਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਹੈ।
10
ਇਸ ਕਰਕੇ ਹੇ ਭਾਈਓ, ਆਪਣੀ ਬੁਲਾਹਟ ਅਤੇ ਚੁਣੇ ਜਾਣ ਨੂੰ ਪੱਕਾ ਕਰਨ ਦਾ ਪੂਰਾ ਯਤਨ ਕਰੋ, ਕਿਉਂਕਿ ਜੇ ਤੁਸੀਂ ਅਜਿਹਾ ਕਰੋਗੇ ਤਾਂ ਕਦੇ ਠੋਕਰ ਨਹੀਂ ਖਾਓਗੇ;
11
ਬਲਕਿ ਇਸ ਤਰ੍ਹਾਂ ਤੁਸੀਂ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੇ ਆਦਰ ਨਾਲ ਪ੍ਰਵੇਸ਼ ਕਰ ਸਕੋਗੇ।
12
ਭਾਵੇਂ ਤੁਸੀਂ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ ਅਤੇ ਜੋ ਸਚਾਈ ਤੁਹਾਨੂੰ ਪ੍ਰਾਪਤ ਹੋਈ ਹੈ ਉਸ ਵਿੱਚ ਦ੍ਰਿੜ੍ਹ ਵੀ ਕੀਤੇ ਗਏ ਹੋ, ਫਿਰ ਵੀ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਹਮੇਸ਼ਾ ਯਾਦ ਕਰਾਉਂਦਾ ਰਹਾਂਗਾ;
13
ਮੈਂ ਇਹ ਉਚਿਤ ਸਮਝਦਾ ਹਾਂ ਕਿ ਜਦੋਂ ਤੱਕ ਮੈਂ ਇਸ ਤੰਬੂ ਵਿੱਚ ਹਾਂ ਤੁਹਾਨੂੰ ਚੇਤੇ ਕਰਾ ਕੇ ਉਤਸ਼ਾਹਿਤ ਕਰਦਾ ਰਹਾਂ।
14
ਮੈਂ ਜਾਣਦਾ ਹਾਂ ਕਿ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਸਮਾਂ ਨੇੜੇ ਹੈ ਜਿਵੇਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੇਰੇ ਉੱਤੇ ਪਰਗਟ ਵੀ ਕੀਤਾ ਹੈ।
15
ਮੈਂ ਪੂਰਾ ਯਤਨ ਕਰਾਂਗਾ ਕਿ ਮੇਰੇ ਚਲੇ ਜਾਣ ਤੋਂ ਬਾਅਦ ਤੁਸੀਂ ਇਨ੍ਹਾਂ ਗੱਲਾਂ ਨੂੰ ਹਮੇਸ਼ਾ ਯਾਦ ਰੱਖੋ।
16
ਕਿਉਂਕਿ ਜਦੋਂ ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਮਰੱਥਾ ਅਤੇ ਆਮਦ ਦੇ ਵਿਖੇ ਦੱਸਿਆ ਤਾਂ ਇਹ ਚਤਰਾਈ ਨਾਲ ਘੜ੍ਹੀਆਂ ਮਨ-ਘੜਤ ਗੱਲਾਂ ਦੇ ਮਗਰ ਲੱਗ ਕੇ ਨਹੀਂ ਸੀ, ਬਲਕਿ ਅਸੀਂ ਉਸ ਦੇ ਪ੍ਰਤਾਪ ਨੂੰ ਅੱਖੀਂ ਵੇਖਿਆ ਸੀ।
17
ਕਿਉਂਕਿ ਜਦੋਂ ਉਸ ਨੇ ਪਿਤਾ ਪਰਮੇਸ਼ਰ ਵੱਲੋਂ ਆਦਰ ਅਤੇ ਮਹਿਮਾ ਪ੍ਰਾਪਤ ਕੀਤੀ ਤਾਂ ਉਸ ਮਹਿਮਾਮਈ ਤੇਜ ਦੇ ਰਾਹੀਂ ਇੱਕ ਅਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਪ੍ਰਸੰਨ ਹਾਂ।”
18
ਜਦੋਂ ਅਕਾਸ਼ ਤੋਂ ਇਹ ਅਵਾਜ਼ ਆਈ ਤਾਂ ਅਸੀਂ ਵੀ ਇਸ ਨੂੰ ਸੁਣਿਆ ਕਿਉਂਕਿ ਉਸ ਪਵਿੱਤਰ ਪਹਾੜ ਉੱਤੇ ਅਸੀਂ ਉਸ ਦੇ ਨਾਲ ਸੀ।
19
ਇਸ ਤਰ੍ਹਾਂ ਨਬੀਆਂ ਦਾ ਉਹ ਵਚਨ ਸਾਡੇ ਲਈ ਹੋਰ ਵੀ ਪੱਕਾ ਠਹਿਰਿਆ। ਤੁਸੀਂ ਚੰਗਾ ਕਰਦੇ ਹੋ ਜੋ ਇਸ ਉੱਤੇ ਇਹ ਜਾਣ ਕੇ ਧਿਆਨ ਦਿੰਦੇ ਹੋ ਕਿ ਇਹ ਇੱਕ ਅਜਿਹਾ ਦੀਵਾ ਹੈ ਜੋ ਹਨੇਰੇ ਸਥਾਨ ਵਿੱਚ ਉਦੋਂ ਤੱਕ ਚਾਨਣ ਦਿੰਦਾ ਰਹਿੰਦਾ ਹੈ ਜਦੋਂ ਤੱਕ ਤੜਕਾ ਨਾ ਹੋ ਜਾਵੇ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਚਮਕੇ।
20
ਪਰ ਪਹਿਲਾਂ ਇਹ ਜਾਣ ਲਵੋ ਕਿ ਲਿਖਤ ਦੀ ਕੋਈ ਵੀ ਭਵਿੱਖਬਾਣੀ ਕਿਸੇ ਦੀ ਆਪਣੀ ਵਿਆਖਿਆ ਨਹੀਂ ਹੁੰਦੀ,
21
ਕਿਉਂਕਿ ਕੋਈ ਵੀ ਭਵਿੱਖਬਾਣੀ ਕਿਸੇ ਮਨੁੱਖ ਦੀ ਇੱਛਾ ਨਾਲ ਕਦੇ ਨਹੀਂ ਆਈ, ਬਲਕਿ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਪਰਮੇਸ਼ਰ ਦੇ ਵੱਲੋਂ ਬੋਲਦੇ ਸਨ ।
Jump to:
Chapter 1
Chapter 2
Chapter 3
Chapter 2 →
All chapters:
1
2
3