bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
3 John 1
3 John 1
Punjabi Standard Bible (Punjabi Standard Bible) 2023
Jump to:
Chapter 1
1
ਮੈਂ ਜੋ ਬਜ਼ੁਰਗ ਹਾਂ, ਮੇਰੇ ਵੱਲੋਂ ਮੇਰੇ ਪਿਆਰੇ ਗਾਯੁਸ ਨੂੰ ਜਿਸ ਨਾਲ ਮੈਂ ਸੱਚਾ ਪ੍ਰੇਮ ਰੱਖਦਾ ਹਾਂ;
2
ਹੇ ਪਿਆਰੇ, ਮੇਰੀ ਪ੍ਰਾਰਥਨਾ ਹੈ ਕਿ ਜਿਵੇਂ ਤੇਰੀ ਆਤਮਾ ਉੱਨਤੀ ਕਰ ਰਹੀ ਹੈ, ਤੂੰ ਵੀ ਸਭਨਾਂ ਗੱਲਾਂ ਵਿੱਚ ਉੱਨਤੀ ਕਰੇਂ ਅਤੇ ਤੰਦਰੁਸਤ ਰਹੇਂ।
3
ਕਿਉਂਕਿ ਜਦੋਂ ਕੁਝ ਭਾਈਆਂ ਨੇ ਆ ਕੇ ਤੇਰੇ ਸਚਾਈ 'ਤੇ ਚੱਲਣ ਬਾਰੇ ਗਵਾਹੀ ਦਿੱਤੀ ਕਿ ਕਿਵੇਂ ਤੂੰ ਸੱਚ ਉੱਤੇ ਚੱਲਦਾ ਹੈਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ।
4
ਮੇਰੇ ਲਈ ਇਸ ਤੋਂ ਵੱਡੇ ਅਨੰਦ ਦੀ ਹੋਰ ਕੋਈ ਗੱਲ ਨਹੀਂ ਜੋ ਮੈਂ ਇਹ ਸੁਣਾਂ ਕਿ ਮੇਰੇ ਬੱਚੇ ਸੱਚ ਉੱਤੇ ਚੱਲਦੇ ਹਨ।
5
ਪਿਆਰੇ, ਤੂੰ ਆਪਣੇ ਭਾਈਆਂ ਖਾਸ ਕਰਕੇ ਪਰਦੇਸੀ ਭਾਈਆਂ ਲਈ ਜੋ ਕੁਝ ਕਰਦਾ ਹੈਂ, ਉਹ ਵਿਸ਼ਵਾਸਯੋਗਤਾ ਨਾਲ ਕਰਦਾ ਹੈ।
6
ਉਨ੍ਹਾਂ ਨੇ ਕਲੀਸਿਯਾ ਦੇ ਸਾਹਮਣੇ ਤੇਰੇ ਪ੍ਰੇਮ ਦੀ ਗਵਾਹੀ ਦਿੱਤੀ ਹੈ ਅਤੇ ਚੰਗਾ ਹੋਵੇਗਾ ਜੇ ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਵਿਦਾ ਕਰੇਂ ਜਿਵੇਂ ਪਰਮੇਸ਼ਰ ਦੇ ਲੋਕਾਂ ਨੂੰ ਯੋਗ ਹੈ;
7
ਕਿਉਂਕਿ ਉਹ ਪ੍ਰਭੂ ਦੇ ਨਾਮ ਦੀ ਖਾਤਰ ਨਿੱਕਲੇ ਹਨ ਅਤੇ ਪਰਾਈਆਂ ਕੌਮਾਂ ਕੋਲੋਂ ਕੁਝ ਨਹੀਂ ਲੈਂਦੇ।
8
ਇਸ ਲਈ ਸਾਨੂੰ ਅਜਿਹਿਆਂ ਦੀ ਆਓ-ਭਗਤ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਸੱਚ ਦੇ ਸਹਿਕਰਮੀ ਹੋਈਏ।
9
ਮੈਂ ਕਲੀਸਿਯਾ ਨੂੰ ਕੁਝ ਲਿਖਿਆ ਸੀ, ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿਚਕਾਰ ਵੱਡਾ ਬਣਨਾ ਚਾਹੁੰਦਾ ਹੈ, ਸਾਨੂੰ ਗ੍ਰਹਿਣ ਨਹੀਂ ਕਰਦਾ।
10
ਇਸ ਲਈ ਜਦੋਂ ਮੈਂ ਆਵਾਂਗਾ ਤਾਂ ਉਸ ਦੇ ਕੰਮਾਂ ਨੂੰ ਜੋ ਉਹ ਕਰ ਰਿਹਾ ਹੈ, ਚੇਤੇ ਕਰਾਂਗਾ; ਉਹ ਸਾਡੇ ਬਾਰੇ ਗਲਤ ਬੋਲਦਾ ਹੈ ਅਤੇ ਐਨੇ ਤੋਂ ਹੀ ਸੰਤੁਸ਼ਟ ਨਹੀਂ ਹੈ, ਸਗੋਂ ਉਹ ਆਪ ਵੀ ਭਾਈਆਂ ਨੂੰ ਗ੍ਰਹਿਣ ਨਹੀਂ ਕਰਦਾ ਅਤੇ ਜਿਹੜੇ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਮਨ੍ਹਾ ਕਰਦਾ ਹੈ ਤੇ ਕਲੀਸਿਯਾ ਵਿੱਚੋਂ ਕੱਢ ਦਿੰਦਾ ਹੈ।
11
ਪਿਆਰੇ, ਬੁਰਾਈ ਦੀ ਨਹੀਂ, ਸਗੋਂ ਭਲਾਈ ਦੀ ਰੀਸ ਕਰ। ਭਲਾ ਕਰਨ ਵਾਲਾ ਪਰਮੇਸ਼ਰ ਤੋਂ ਹੈ, ਪਰ ਜਿਹੜਾ ਬੁਰਾ ਕਰਦਾ ਹੈ ਉਸ ਨੇ ਪਰਮੇਸ਼ਰ ਨੂੰ ਨਹੀਂ ਵੇਖਿਆ।
12
ਦੇਮੇਤ੍ਰਿਯੁਸ ਦੇ ਵਿਖੇ ਸਭ ਨੇ, ਸਗੋਂ ਸੱਚ ਨੇ ਆਪ ਗਵਾਹੀ ਦਿੱਤੀ ਹੈ; ਅਸੀਂ ਵੀ ਗਵਾਹੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚੀ ਹੈ।
13
ਮੈਂ ਤੈਨੂੰ ਬਹੁਤ ਕੁਝ ਲਿਖਣਾ ਸੀ, ਪਰ ਸਿਆਹੀ ਅਤੇ ਕਲਮ ਨਾਲ ਨਹੀਂ ਲਿਖਣਾ ਚਾਹੁੰਦਾ।
14
ਮੈਂ ਤੈਨੂੰ ਛੇਤੀ ਮਿਲਣ ਦੀ ਆਸ ਕਰਦਾ ਹਾਂ, ਤਦ ਅਸੀਂ ਆਹਮੋ-ਸਾਹਮਣੇ ਗੱਲਬਾਤ ਕਰਾਂਗੇ।
15
ਤੈਨੂੰ ਸ਼ਾਂਤੀ ਮਿਲੇ। ਸਾਡੇ ਮਿੱਤਰ ਤੈਨੂੰ ਸਲਾਮ ਕਹਿੰਦੇ ਹਨ। ਆਪਣੇ ਸਾਰੇ ਮਿੱਤਰਾਂ ਨੂੰ ਨਾਮ ਲੈ ਕੇ ਸਲਾਮ ਕਹੀਂ।
Jump to:
Chapter 1
All chapters:
1