bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Philemon 1
Philemon 1
Punjabi Standard Bible (Punjabi Standard Bible) 2023
Jump to:
Chapter 1
1
ਮੈਂ ਪੌਲੁਸ ਜੋ ਯਿਸੂ ਮਸੀਹ ਦਾ ਕੈਦੀ ਹਾਂ ਅਤੇ ਭਾਈ ਤਿਮੋਥਿਉਸ ਵੱਲੋਂ ਸਾਡੇ ਪਿਆਰੇ ਮਿੱਤਰ ਅਤੇ ਸਹਿਕਰਮੀ ਫਿਲੇਮੋਨ ਨੂੰ
2
ਅਤੇ ਭੈਣ ਅੱਫਿਆ ਤੇ ਸਾਡੇ ਸੰਗੀ ਸਿਪਾਹੀ ਅਰਖਿੱਪੁਸ ਅਤੇ ਉਸ ਕਲੀਸਿਯਾ ਨੂੰ ਜਿਹੜੀ ਤੇਰੇ ਘਰ ਵਿੱਚ ਇਕੱਠੀ ਹੁੰਦੀ ਹੈ;
3
ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੈਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
4
ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੈਨੂੰ ਯਾਦ ਕਰਦਿਆਂ ਹਮੇਸ਼ਾ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ।
5
ਮੈਂ ਤੇਰੇ ਉਸ ਪ੍ਰੇਮ ਅਤੇ ਵਿਸ਼ਵਾਸ ਦੇ ਵਿਖੇ ਸੁਣਦਾ ਹਾਂ ਜਿਹੜਾ ਤੂੰ ਪ੍ਰਭੂ ਯਿਸੂ ਅਤੇ ਸਭਨਾਂ ਸੰਤਾਂ ਦੇ ਪ੍ਰਤੀ ਰੱਖਦਾ ਹੈਂ।
6
ਮੇਰੀ ਪ੍ਰਾਰਥਨਾ ਹੈ ਕਿ ਤੇਰੇ ਵਿਸ਼ਵਾਸ ਦੀ ਸਾਂਝ ਉਸ ਹਰੇਕ ਭਲਾਈ ਦੀ ਪਛਾਣ ਦੁਆਰਾ ਜਿਹੜੀ ਸਾਡੇ ਵਿੱਚ ਹੈ, ਮਸੀਹ ਦੇ ਲਈ ਪ੍ਰਭਾਵਸ਼ਾਲੀ ਹੋਵੇ।
7
ਹੇ ਭਾਈ, ਤੇਰੇ ਪ੍ਰੇਮ ਦੇ ਕਾਰਨ ਮੈਨੂੰ ਬਹੁਤ ਅਨੰਦ ਅਤੇ ਉਤਸ਼ਾਹ ਮਿਲਿਆ, ਕਿਉਂਕਿ ਤੇਰੇ ਕਰਕੇ ਸੰਤਾਂ ਦੇ ਮਨ ਤਾਜ਼ਾ ਹੋਏ ਹਨ।
8
ਇਸ ਲਈ ਭਾਵੇਂ ਮਸੀਹ ਵਿੱਚ ਮੈਨੂੰ ਬਹੁਤ ਦਲੇਰੀ ਹੈ ਕਿ ਜੋ ਉਚਿਤ ਹੈ ਉਸ ਦੇ ਵਿਖੇ ਤੈਨੂੰ ਹੁਕਮ ਦੇਵਾਂ,
9
ਫਿਰ ਵੀ ਮੈਂ ਪ੍ਰੇਮ ਦੇ ਕਰਕੇ ਤੈਨੂੰ ਬੇਨਤੀ ਕਰਦਾ ਹਾਂ। ਮੈਂ ਪੌਲੁਸ ਜੋ ਐਨਾ ਬਜ਼ੁਰਗ ਅਤੇ ਹੁਣ ਮਸੀਹ ਯਿਸੂ ਦਾ ਕੈਦੀ ਵੀ ਹਾਂ,
10
ਤੈਨੂੰ ਆਪਣੇ ਬੱਚੇ ਉਨੇਸਿਮੁਸ ਦੇ ਵਿਖੇ ਜਿਸ ਨੂੰ ਮੈਂ ਆਪਣੇ ਬੰਧਨਾਂ ਵਿੱਚ ਜਨਮ ਦਿੱਤਾ, ਬੇਨਤੀ ਕਰਦਾ ਹਾਂ।
11
ਇੱਕ ਸਮੇਂ ਉਹ ਤੇਰੇ ਲਈ ਕਿਸੇ ਕੰਮ ਦਾ ਨਹੀਂ ਸੀ, ਪਰ ਹੁਣ ਉਹ ਤੇਰੇ ਅਤੇ ਮੇਰੇ ਦੋਹਾਂ ਦੇ ਲਈ ਉਪਯੋਗੀ ਹੈ।
12
ਮੈਂ ਉਸ ਨੂੰ ਜੋ ਮੇਰੇ ਦਿਲ ਦਾ ਟੁਕੜਾ ਹੈ ਤੇਰੇ ਕੋਲ ਵਾਪਸ ਭੇਜ ਦਿੱਤਾ ਹੈ।
13
ਉਸ ਨੂੰ ਮੈਂ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਤਾਂਕਿ ਉਹ ਮੇਰੇ ਬੰਧਨਾਂ ਵਿੱਚ ਜੋ ਖੁਸ਼ਖ਼ਬਰੀ ਦੀ ਖਾਤਰ ਹਨ ਤੇਰੇ ਥਾਂ ਮੇਰੀ ਸੇਵਾ ਕਰੇ,
14
ਪਰ ਤੇਰੀ ਸਹਿਮਤੀ ਤੋਂ ਬਿਨਾਂ ਮੈਂ ਕੁਝ ਨਾ ਕਰਨਾ ਚਾਹਿਆ, ਤਾਂਕਿ ਤੇਰੀ ਇਹ ਭਲਾਈ ਮਜ਼ਬੂਰੀ ਨਾਲ ਨਹੀਂ ਸਗੋਂ ਸਵੈ-ਇੱਛਾ ਨਾਲ ਹੋਵੇ।
15
ਕੀ ਜਾਣੀਏ ਜੋ ਉਹ ਕੁਝ ਸਮੇਂ ਲਈ ਇਸੇ ਕਰਕੇ ਤੇਰੇ ਤੋਂ ਅਲੱਗ ਹੋਇਆ ਸੀ ਤਾਂਕਿ ਸਦਾ ਤੇਰੇ ਕੋਲ ਰਹੇ,
16
ਪਰ ਅੱਗੇ ਤੋਂ ਦਾਸ ਵਾਂਗ ਨਹੀਂ, ਸਗੋਂ ਦਾਸ ਤੋਂ ਵਧਕੇ ਇੱਕ ਪਿਆਰੇ ਭਾਈ ਵਾਂਗ; ਖਾਸ ਕਰਕੇ ਜੋ ਮੇਰੇ ਲਈ ਬਹੁਤ ਪਿਆਰਾ ਹੈ, ਫਿਰ ਤੇਰੇ ਲਈ ਸਰੀਰ ਵਿੱਚ ਅਤੇ ਪ੍ਰਭੂ ਵਿੱਚ ਕਿੰਨਾ ਵਧਕੇ ਪਿਆਰਾ ਹੋਵੇਗਾ।
17
ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਸਮਝਦਾ ਹੈਂ ਤਾਂ ਉਸ ਨੂੰ ਵੀ ਮੇਰੇ ਵਾਂਗ ਗ੍ਰਹਿਣ ਕਰ।
18
ਪਰ ਜੇ ਉਸ ਨੇ ਕਿਸੇ ਗੱਲ ਵਿੱਚ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਕੁਝ ਦੇਣਾ ਹੈ ਤਾਂ ਮੇਰੇ ਲੇਖੇ ਲਿਖ ਦੇ।
19
ਮੈਂ ਪੌਲੁਸ ਨੇ ਇਹ ਆਪਣੇ ਹੱਥੀਂ ਲਿਖਿਆ ਹੈ: ਮੈਂ ਭਰ ਦਿਆਂਗਾ; ਮੈਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਤੂੰ ਆਪ ਆਪਣੇ ਲਈ ਮੇਰਾ ਕਰਜ਼ਦਾਰ ਹੈਂ।
20
ਹਾਂ ਭਾਈ, ਪ੍ਰਭੂ ਵਿੱਚ ਮੈਨੂੰ ਤੇਰੇ ਤੋਂ ਲਾਭ ਮਿਲੇ; ਮਸੀਹ ਵਿੱਚ ਮੇਰੇ ਮਨ ਨੂੰ ਤਾਜ਼ਾ ਕਰ।
21
ਮੈਂ ਤੇਰੀ ਆਗਿਆਕਾਰੀ ਉੱਤੇ ਭਰੋਸਾ ਕਰਕੇ ਤੈਨੂੰ ਲਿਖ ਰਿਹਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਜੋ ਮੈਂ ਕਹਿੰਦਾ ਹਾਂ ਤੂੰ ਉਸ ਤੋਂ ਵੀ ਵਧਕੇ ਕਰੇਂਗਾ।
22
ਨਾਲੇ ਮੇਰੇ ਠਹਿਰਨ ਦਾ ਸਥਾਨ ਤਿਆਰ ਰੱਖੀਂ, ਕਿਉਂਕਿ ਮੈਨੂੰ ਆਸ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਮੈਂ ਤੁਹਾਡੇ ਕੋਲ ਵਾਪਸ ਭੇਜਿਆ ਜਾਵਾਂਗਾ।
23
ਇਪਫ੍ਰਾਸ ਜਿਹੜਾ ਮਸੀਹ ਯਿਸੂ ਵਿੱਚ ਮੇਰਾ ਸੰਗੀ ਕੈਦੀ ਹੈ, ਤੈਨੂੰ ਸਲਾਮ ਕਹਿੰਦਾ ਹੈ
24
ਅਤੇ ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਵੀ ਜੋ ਮੇਰੇ ਸਹਿਕਰਮੀ ਹਨ।
25
ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਬਣੀ ਰਹੇ। ਆਮੀਨ।
Jump to:
Chapter 1
All chapters:
1