bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Philippians 1
Philippians 1
Punjabi Standard Bible (Punjabi Standard Bible) 2023
Jump to:
Chapter 1
Chapter 2
Chapter 3
Chapter 4
Chapter 2 →
1
ਮਸੀਹ ਯਿਸੂ ਦੇ ਬੰਧੂਏ ਦਾਸਾਂ ਪੌਲੁਸ ਅਤੇ ਤਿਮੋਥਿਉਸ ਵੱਲੋਂ ਮਸੀਹ ਯਿਸੂ ਵਿੱਚ ਸਭਨਾਂ ਸੰਤਾਂ ਨੂੰ ਅਤੇ ਉਨ੍ਹਾਂ ਨਿਗਰਾਨਾਂ ਅਤੇ ਡੀਕਨਾਂ ਨੂੰ ਜਿਹੜੇ ਫ਼ਿਲਿੱਪੈ ਵਿੱਚ ਰਹਿੰਦੇ ਹਨ;
2
ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
3
ਮੈਂ ਜਦੋਂ ਵੀ ਤੁਹਾਨੂੰ ਯਾਦ ਕਰਦਾ ਹਾਂ ਤਾਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ
4
ਅਤੇ ਤੁਹਾਡੇ ਸਾਰਿਆਂ ਦੇ ਲਈ ਆਪਣੀ ਹਰੇਕ ਪ੍ਰਾਰਥਨਾ ਵਿੱਚ ਹਮੇਸ਼ਾ ਅਨੰਦ ਨਾਲ ਬੇਨਤੀ ਕਰਦਾ ਹਾਂ,
5
ਕਿਉਂਕਿ ਤੁਸੀਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਖੁਸ਼ਖ਼ਬਰੀ ਸੁਣਾਉਣ ਵਿੱਚ ਮੇਰੇ ਸਾਂਝੀ ਰਹੇ।
6
ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਭਲੇ ਕੰਮ ਨੂੰ ਅਰੰਭ ਕੀਤਾ ਹੈ ਉਹ ਇਸ ਨੂੰ ਮਸੀਹ ਯਿਸੂ ਦੇ ਦਿਨ ਤੱਕ ਪੂਰਾ ਵੀ ਕਰੇਗਾ।
7
ਤੁਹਾਡੇ ਸਾਰਿਆਂ ਬਾਰੇ ਮੇਰਾ ਇਸ ਤਰ੍ਹਾਂ ਸੋਚਣਾ ਸਹੀ ਹੈ, ਕਿਉਂਕਿ ਤੁਸੀਂ ਮੇਰੇ ਦਿਲ ਵਿੱਚ ਹੋ; ਤੁਸੀਂ ਸਭ ਮੇਰੀ ਕੈਦ ਵਿੱਚ ਤੇ ਖੁਸ਼ਖ਼ਬਰੀ ਦੇ ਬਚਾਓ ਅਤੇ ਪੁਸ਼ਟੀ ਵਿੱਚ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ।
8
ਕਿਉਂਕਿ ਪਰਮੇਸ਼ਰ ਮੇਰਾ ਗਵਾਹ ਹੈ ਕਿ ਮੈਂ ਮਸੀਹ ਯਿਸੂ ਦੇ ਪ੍ਰੇਮ ਵਿੱਚ ਤੁਹਾਡੀ ਕਿੰਨੀ ਤਾਂਘ ਰੱਖਦਾ ਹਾਂ।
9
ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਪ੍ਰੇਮ ਸੰਪੂਰਨ ਗਿਆਨ ਅਤੇ ਸਾਰੀ ਸਮਝ ਨਾਲ ਹੋਰ ਜ਼ਿਆਦਾ ਵਧਦਾ ਜਾਵੇ
10
ਤਾਂਕਿ ਤੁਸੀਂ ਉੱਤਮ ਗੱਲਾਂ ਦੀ ਪਰਖ ਕਰ ਸਕੋ ਅਤੇ ਮਸੀਹ ਦੇ ਦਿਨ ਤੱਕ ਸ਼ੁੱਧ ਤੇ ਨਿਰਦੋਸ਼ ਬਣੇ ਰਹੋ
11
ਅਤੇ ਪਰਮੇਸ਼ਰ ਦੀ ਮਹਿਮਾ ਤੇ ਉਸਤਤ ਲਈ ਯਿਸੂ ਮਸੀਹ ਦੇ ਰਾਹੀਂ ਧਾਰਮਿਕਤਾ ਦੇ ਫਲ ਨਾਲ ਭਰਪੂਰ ਹੋ ਜਾਓ।
12
ਹੇ ਭਾਈਓ, ਮੈਂ ਚਾਹੁੰਦਾ ਹਾਂ ਜੋ ਤੁਸੀਂ ਜਾਣ ਲਵੋ ਕਿ ਜੋ ਮੇਰੇ ਨਾਲ ਬੀਤਿਆ ਉਸ ਦੇ ਦੁਆਰਾ ਖੁਸ਼ਖ਼ਬਰੀ ਹੋਰ ਵੀ ਜ਼ਿਆਦਾ ਫੈਲੀ ਹੈ,
13
ਇੱਥੋਂ ਤੱਕ ਕਿ ਸ਼ਾਹੀ ਪਲਟਣ ਅਤੇ ਬਾਕੀ ਸਭਨਾਂ 'ਤੇ ਵੀ ਪਰਗਟ ਹੋ ਗਿਆ ਕਿ ਮੇਰੇ ਬੰਧਨ ਮਸੀਹ ਦੇ ਕਾਰਨ ਹਨ
14
ਅਤੇ ਮੇਰੇ ਕੈਦ ਹੋਣ ਕਰਕੇ ਜ਼ਿਆਦਾਤਰ ਭਾਈਆਂ ਨੂੰ ਜਿਹੜੇ ਪ੍ਰਭੂ ਵਿੱਚ ਹਨ, ਹੌਸਲਾ ਮਿਲਿਆ ਹੈ ਅਤੇ ਉਹ ਨਿਡਰ ਹੋ ਕੇ ਵਚਨ ਸੁਣਾਉਣ ਲਈ ਹੋਰ ਵੀ ਜ਼ਿਆਦਾ ਦਲੇਰ ਹੋਏ ਹਨ।
15
ਕੁਝ ਤਾਂ ਈਰਖਾ ਅਤੇ ਵਿਰੋਧ ਦੇ ਕਾਰਨ ਮਸੀਹ ਦਾ ਪ੍ਰਚਾਰ ਕਰਦੇ ਹਨ, ਪਰ ਕਈ ਨੇਕ ਇਰਾਦੇ ਨਾਲ ਕਰਦੇ ਹਨ
16
ਅਤੇ ਇਹੋ ਹਨ ਜਿਹੜੇ ਪ੍ਰੇਮ ਦੇ ਕਾਰਨ ਇਹ ਕਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਮੈਂ ਖੁਸ਼ਖ਼ਬਰੀ ਦੇ ਬਚਾਓ ਲਈ ਥਾਪਿਆ ਗਿਆ ਹਾਂ।
17
ਪਰ ਦੂਜੇ ਸਚਾਈ ਨਾਲ ਨਹੀਂ, ਸਗੋਂ ਇਹ ਸੋਚ ਕੇ ਸੁਆਰਥ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ ਕਿ ਮੇਰੇ ਬੰਧਨਾਂ ਵਿੱਚ ਮੇਰੇ ਦੁੱਖ ਨੂੰ ਵਧਾਉਣ।
18
ਤਾਂ ਕੀ ਹੋਇਆ? ਭਾਵੇਂ ਇਹ ਵਿਖਾਵੇ ਲਈ ਹੋਵੇ ਭਾਵੇਂ ਸਚਾਈ ਨਾਲ, ਪ੍ਰਚਾਰ ਤਾਂ ਮਸੀਹ ਦਾ ਹੀ ਹੋ ਰਿਹਾ ਹੈ। ਮੈਂ ਇਸ ਵਿੱਚ ਅਨੰਦ ਕਰਦਾ ਹਾਂ ਅਤੇ ਹੋਰ ਵੀ ਅਨੰਦ ਕਰਾਂਗਾ,
19
ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਨਾਲ ਇਸ ਦਾ ਨਤੀਜਾ ਮੇਰੇ ਛੁਟਕਾਰੇ ਦੇ ਰੂਪ ਵਿੱਚ ਨਿੱਕਲੇਗਾ।
20
ਮੇਰੀ ਦਿਲੀ ਇੱਛਾ ਅਤੇ ਆਸ ਇਹੋ ਹੈ ਕਿ ਮੈਨੂੰ ਕਿਸੇ ਗੱਲ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ, ਸਗੋਂ ਪੂਰੀ ਦਲੇਰੀ ਨਾਲ ਹਮੇਸ਼ਾ ਦੀ ਤਰ੍ਹਾਂ ਹੁਣ ਵੀ, ਭਾਵੇਂ ਜੀਵਨ ਭਾਵੇਂ ਮੌਤ ਦੇ ਰਾਹੀਂ ਮੇਰੇ ਇਸ ਸਰੀਰ ਵਿੱਚ ਮਸੀਹ ਦੀ ਮਹਿਮਾ ਹੁੰਦੀ ਰਹੇ।
21
ਕਿਉਂਕਿ ਜੀਉਣਾ ਮੇਰੇ ਲਈ ਮਸੀਹ ਅਤੇ ਮਰਨਾ ਲਾਭ ਹੈ।
22
ਪਰ ਜੇ ਮੈਂ ਸਰੀਰ ਵਿੱਚ ਜੀਉਂਦੇ ਰਹਿਣਾ ਹੈ ਤਾਂ ਮੇਰੇ ਲਈ ਇਸ ਦਾ ਅਰਥ ਹੈ ਮਿਹਨਤ; ਮੈਂ ਨਹੀਂ ਜਾਣਦਾ ਕਿ ਕਿਸ ਨੂੰ ਚੁਣਾਂ!
23
ਮੈਂ ਇਨ੍ਹਾਂ ਦੋਹਾਂ ਗੱਲਾਂ ਦੁਆਰਾ ਦਬਾਇਆ ਜਾਂਦਾ ਹਾਂ; ਇੱਛਾ ਤਾਂ ਇਹ ਹੈ ਕਿ ਚਲਾ ਜਾਵਾਂ ਅਤੇ ਮਸੀਹ ਦੇ ਨਾਲ ਰਹਾਂ, ਕਿਉਂਕਿ ਇਹ ਹੋਰ ਵੀ ਉੱਤਮ ਹੈ।
24
ਪਰ ਤੁਹਾਡੇ ਲਈ ਮੇਰਾ ਸਰੀਰ ਵਿੱਚ ਜੀਉਂਦੇ ਰਹਿਣਾ ਜ਼ਰੂਰੀ ਹੈ।
25
ਇਸ ਗੱਲ ਦਾ ਯਕੀਨ ਹੋਣ ਕਰਕੇ ਮੈਂ ਜਾਣਦਾ ਹਾਂ ਕਿ ਮੈਂ ਅਜੇ ਜੀਉਂਦਾ ਰਹਾਂਗਾ ਅਤੇ ਤੁਹਾਡੀ ਉੱਨਤੀ ਅਤੇ ਤੁਹਾਡੇ ਵਿਸ਼ਵਾਸ ਦੇ ਅਨੰਦ ਲਈ ਤੁਹਾਡੇ ਨਾਲ ਰਹਾਂਗਾ,
26
ਤਾਂਕਿ ਜਦੋਂ ਮੈਂ ਤੁਹਾਡੇ ਕੋਲ ਫੇਰ ਆਵਾਂ ਤਾਂ ਮਸੀਹ ਯਿਸੂ ਵਿੱਚ ਮੇਰੇ ਵਿਖੇ ਤੁਹਾਡਾ ਅਭਿਮਾਨ ਹੋਰ ਵੀ ਵੱਧ ਜਾਵੇ।
27
ਸਿਰਫ ਇਹ ਕਰੋ ਕਿ ਤੁਹਾਡਾ ਜੀਉਣਾ ਮਸੀਹ ਦੀ ਖੁਸ਼ਖ਼ਬਰੀ ਦੇ ਯੋਗ ਹੋਵੇ, ਤਾਂਕਿ ਚਾਹੇ ਮੈਂ ਆ ਕੇ ਤੁਹਾਨੂੰ ਵੇਖਾਂ ਚਾਹੇ ਨਾ ਵੀ ਆਵਾਂ, ਮੈਂ ਇਹੋ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਸਥਿਰ ਹੋ ਅਤੇ ਇੱਕ ਮਨ ਨਾਲ ਖੁਸ਼ਖ਼ਬਰੀ ਦੇ ਵਿਸ਼ਵਾਸ ਲਈ ਮਿਲ ਕੇ ਮਿਹਨਤ ਕਰ ਰਹੇ ਹੋ
28
ਅਤੇ ਕਿਸੇ ਗੱਲ ਵਿੱਚ ਵਿਰੋਧ ਕਰਨ ਵਾਲਿਆਂ ਤੋਂ ਨਹੀਂ ਡਰਦੇ। ਇਹ ਉਨ੍ਹਾਂ ਲਈ ਨਾਸ ਦੀ, ਪਰ ਤੁਹਾਡੇ ਲਈ ਮੁਕਤੀ ਦੀ ਨਿਸ਼ਾਨੀ ਹੈ ਅਤੇ ਇਹ ਪਰਮੇਸ਼ਰ ਦੀ ਵੱਲੋਂ ਹੈ।
29
ਕਿਉਂਕਿ ਤੁਹਾਨੂੰ ਮਸੀਹ ਦੇ ਨਮਿੱਤ ਇਹ ਬਖਸ਼ਿਆ ਗਿਆ ਹੈ ਕਿ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ, ਸਗੋਂ ਉਸ ਦੀ ਖਾਤਰ ਦੁੱਖ ਵੀ ਝੱਲੋ
30
ਅਤੇ ਉਹੀ ਸੰਘਰਸ਼ ਕਰੋ ਜੋ ਤੁਸੀਂ ਮੈਨੂੰ ਕਰਦਿਆਂ ਵੇਖਿਆ ਅਤੇ ਹੁਣ ਵੀ ਕਰਦਿਆਂ ਸੁਣਦੇ ਹੋ।
Jump to:
Chapter 1
Chapter 2
Chapter 3
Chapter 4
Chapter 2 →
All chapters:
1
2
3
4