bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
1 Corinthians 15
1 Corinthians 15
Punjabi 2002 ERV (ਪਵਿੱਤਰ ਬਾਈਬਲ)
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
1
ਹੁਣ ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਖੁਸ਼ਖਬਰੀ ਨੂੰ ਚੇਤੇ ਕਰੋ ਜਿਸ ਬਾਰੇ ਮੈਂ ਤੁਹਾਨੂੰ ਦੱਸਿਆ ਸੀ। ਤੁਸੀਂ ਇਸ ਸੰਦੇਸ਼ ਨੂੰ ਕਬੂਲ ਕੀਤਾ ਅਤੇ ਇਸ ਨੂੰ ਮਜ਼ਬੂਤੀ ਨਾਲ ਫ਼ੜੀ ਰੱਖਣਾ ਜਾਰੀ ਰੱਖੋ।
2
ਇਸ ਸੰਦੇਸ਼ ਨਾਲ ਤੁਸੀਂ ਬਚਦੇ ਹੋ। ਪਰ ਤੁਹਾਨੂੰ ਉਨ੍ਹਾਂ ਗੱਲਾਂ ਵਿੱਚ ਅਵੱਸ਼ ਵਿਸ਼ਵਾਸ ਕਰਦੇ ਰਹਿਣਾ ਚਾਹੀਦਾ ਹੈ, ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ। ਜੇਕਰ ਤੁਸੀਂ ਇਹ ਨਹੀਂ ਕਰੋਗੇ, ਫ਼ੇਰ ਤੁਹਾਡੀ ਨਿਹਚਾ ਵਿਅਰਥ ਹੈ।
3
ਮੈਂ ਤੁਹਾਨੂੰ ਉਹੀ ਸੰਦੇਸ਼ ਦਿੱਤਾ ਹੈ ਜਿਹੜਾ ਮੈਂ ਪ੍ਰਾਪਤ ਕੀਤਾ ਹੈ। ਤੁਹਾਨੂੰ ਬਹੁਤ ਹੀ ਜ਼ਰੂਰੀ ਗੱਲਾਂ ਦੱਸੀਆਂ ਹਨ। ਕਿ ਮਸੀਹ ਸਾਡੇ ਗੁਨਾਹਾਂ ਲਈ ਮਰਿਆ, ਜਿਵੇਂ ਪੋਥੀਆਂ ਆਖਦੀਆਂ ਹਨ।
4
ਕਿ ਮਸੀਹ ਨੂੰ ਦਫ਼ਨਾ ਦਿੱਤਾ ਗਿਆ ਅਤੇ ਤੀਸਰੇ ਦਿਨ ਜਿਵਾ ਦਿੱਤਾ ਗਿਆ, ਜਿਵੇਂ ਕਿ ਪੋਥੀਆਂ ਦੱਸਦੀਆਂ ਹਨ।
5
ਅਤੇ ਇਹ ਵੀ ਕਿ ਮਸੀਹ ਨੇ ਪਤਰਸ ਨੂੰ ਦੀਦਾਰ ਦਿੱਤਾ ਅਤੇ ਫ਼ੇਰ 12 ਨਬੀਆਂ ਨੂੰ ਦੀਦਾਰ ਦਿੱਤਾ।
6
ਉਸਤੋਂ ਮਗਰੋਂ, ਮਸੀਹ 500 ਤੋਂ ਵੱਧ ਭਰਾਵਾਂ ਅਤੇ ਭੈਣਾਂ ਨੂੰ ਇੱਕੋ ਵੇਲੇ ਪ੍ਰਗਟਿਆ। ਇਨ੍ਹਾਂ ਭਰਾਵਾਂ ਵਿੱਚ ਬਹੁਤੇ ਅੱਜ ਵੀ ਜਿਉਂਦੇ ਹਨ। ਪਰ ਕੁਝ ਮਰ ਚੁੱਕੇ ਹਨ।
7
ਫ਼ੇਰ ਮਸੀਹ ਨੇ ਯਾਕੂਬ ਨੂੰ ਦੀਦਾਰ ਦਿੱਤਾ ਅਤੇ ਉਸਤੋਂ ਬਾਦ ਸਾਰੇ ਰਸੂਲਾਂ ਨੂੰ ਦੀਦਾਰ ਦਿੱਤਾ।
8
ਸਭ ਤੋਂ ਅਖੀਰ ਵਿੱਚ ਮਸੀਹ ਨੇ ਮੈਨੂੰ ਦੀਦਾਰ ਦਿੱਤਾ। ਮੈਂ ਇੱਕ ਸਮੇਂ ਤੋਂ ਪਹਿਲਾਂ ਜਨਮੇ ਬੱਚੇ ਵਰਗਾ ਸੀ।
9
ਬਾਕੀ ਸਾਰੇ ਰਸੂਲ ਮੈਥੋਂ ਮਹਾਨ ਹਨ। ਕਿਉਂਕਿ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ। ਇਹੀ ਕਾਰਣ ਹੈ ਕਿ ਮੈਂ ਰਸੂਲ ਅਖਵਾਉਣ ਦੇ ਵੀ ਯੋਗ ਨਹੀਂ ਹਾਂ।
10
ਪਰ, ਪਰਮੇਸ਼ੁਰ ਦੀ ਕਿਰਪਾ ਨਾਲ ਹੀ ਮੈਂ ਜੋ ਹਾਂ ਸੋ ਹਾਂ। ਅਤੇ ਜਿਹੜੀ ਕਿਰਪਾ ਉਸ ਨੇ ਮੇਰੇ ਉੱਤੇ ਕੀਤੀ ਉਹ ਜ਼ਾਇਆ ਨਹੀਂ ਗਈ। ਮੈਂ ਹੋਰ ਸਾਰੇ ਰਸੂਲਾਂ ਨਾਲੋਂ ਵੱਧੇਰੇ ਸਖਤ ਮਿਹਨਤ ਕੀਤੀ। ਪਰ ਇਹ ਮੈਂ ਨਹੀਂ ਸਾਂ ਜੋ ਮਿਹਨਤ ਕਰ ਰਿਹਾ ਸਾਂ। ਇਹ ਤਾਂ ਉਹ ਪਰਮੇਸ਼ੁਰ ਦੀ ਕਿਰਪਾ ਸੀ ਜਿਹੜੀ ਮੇਰੇ ਨਾਲ ਸੀ।
11
ਇਸ ਲਈ ਫ਼ੇਰ, ਇਹ ਮਹੱਤਵਪੂਰਣ ਨਹੀਂ ਕਿ ਮੈਂ ਤੁਹਾਨੂੰ ਪ੍ਰਚਾਰ ਕੀਤਾ ਹੈ ਜਾਂ ਹੋਰ ਦੂਸਰੇ ਰਸੂਲਾਂ ਨੇ ਤੁਹਾਨੂੰ ਪ੍ਰਚਾਰ ਕੀਤਾ ਹੈ, ਕਿਉਂਕਿ, ਅਸੀਂ ਸਾਰੇ ਇੱਕੋ ਜਿਹੇ ਸੰਦੇਸ਼ ਦਾ ਪ੍ਰਚਾਰ ਕਰਦੇ ਹਾਂ, ਅਤੇ ਇਹੀ ਹੈ ਜਿਸ ਉੱਤੇ ਤੁਸੀਂ ਵਿਸ਼ਵਾਸ ਕੀਤਾ ਹੈ।
12
ਪਰ ਜੇਕਰ ਅਸੀਂ ਪ੍ਰਚਾਰ ਕੀਤਾ ਹੈ ਕਿ ਮਸੀਹ ਨੂੰ ਮੁਰਦੇ ਤੋਂ ਉੱਠਾਇਆ ਗਿਆ ਸੀ, ਤਦ ਤੁਹਾਡੇ ਵਿੱਚੋਂ ਕੁਝ ਇਵੇਂ ਕਿਉਂ ਆਖਦੇ ਹਨ ਕਿ ਲੋਕ ਮੁਰਦਿਆਂ ਵਿੱਚੋਂ ਨਹੀਂ ਜੀ ਉੱਠਦੇ?
13
ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਮੁਰਦਿਆਂ ਤੋਂ ਨਹੀਂ ਜੀ ਉੱਠਿਆ।
14
ਅਤੇ ਜੇ ਮਸੀਹ ਨਹੀਂ ਜੀ ਉੱਠਿਆ, ਤਾਂ ਜਿਸ ਸੰਦੇਸ਼ ਦਾ ਅਸੀਂ ਪ੍ਰਚਾਰ ਕਰਦੇ ਹਾਂ ਉਸਦਾ ਕੋਈ ਅਰਥ ਨਹੀਂ ਹੈ। ਤੁਹਾਡੀ ਨਿਹਚਾ ਵੀ ਅਰਥਹੀਣ ਹੋ ਜਾਂਦੀ ਹੈ।
15
ਅਤੇ ਨਾਲੇ ਅਸੀਂ ਵੀ ਪਰਮੇਸ਼ੁਰ ਬਾਰੇ ਝੂਠ ਬੋਲਣ ਦੇ ਦੋਸ਼ੀ ਹੋਵਾਂਗੇ। ਕਿਉਂਕਿ ਅਸੀਂ ਇਹ ਗਵਾਹੀ ਦਿੱਤੀ ਹੈ ਕਿ ਪਰਮੇਸ਼ੁਰ ਨੇ ਮਸੀਹ ਨੂੰ ਮੌਤ ਤੋਂ ਜਿਵਾਲਿਆ ਹੈ। ਅਤੇ ਜੇ ਲੋਕਾਂ ਨੂੰ ਮੌਤ ਤੋਂ ਨਹੀਂ ਜਿਵਾਲਿਆ ਜਾਂਦਾ ਤਾਂ ਪਰਮੇਸ਼ੁਰ ਨੇ ਕਦੇ ਵੀ ਮਸੀਹ ਨੂੰ ਮੌਤ ਤੋਂ ਨਹੀਂ ਜਿਵਾਲਿਆ।
16
ਜੇ ਮਰੇ ਹੋਏ ਲੋਕਾਂ ਨੂੰ ਜਿਵਾਲਿਆ ਨਹੀਂ ਜਾਂਦਾ ਤਾਂ ਮਸੀਹ ਨੂੰ ਵੀ ਨਹੀਂ ਸੀ ਜਿਵਾਲਿਆ ਗਿਆ।
17
ਅਤੇ ਜੇਕਰ ਮਸੀਹ ਮੁਰਦੇ ਤੋਂ ਨਹੀਂ ਜਿਵਾਲਿਆ ਗਿਆ, ਤਾਂ ਤੁਹਾਡੇ ਵਿਸ਼ਵਾਸ ਦਾ ਕੋਈ ਮਤਲਬ ਨਹੀਂ। ਤੁਸੀਂ ਹਾਲੇ ਵੀ ਆਪਣੇ ਗੁਨਾਹਾਂ ਦੇ ਦੋਸ਼ੀ ਹੋ।
18
ਅਤੇ ਮਸੀਹ ਵਿੱਚ ਉਹ ਲੋਕ ਜਿਹੜੇ ਪਹਿਲਾਂ ਹੀ ਮਰ ਚੁੱਕੇ ਹਨ, ਗੁਆਚ ਗਏ ਹਨ।
19
ਜੇ ਮਸੀਹ ਵਿੱਚ ਸਾਡੀ ਆਸ ਸਿਰਫ਼ ਇਸ ਧਰਤੀ ਦੇ ਜੀਵਨ ਦੀ ਹੱਦ ਤੱਕ ਹੀ ਸੀਮਿਤ ਹੈ, ਤਾਂ ਲੋਕਾਂ ਨੂੰ, ਜਿਨ੍ਹਾਂ ਉਹ ਸਾਰਿਆਂ ਉੱਤੇ ਤਰਸ ਕਰਦੇ ਹਨ, ਉਸਤੋਂ ਵੱਧ ਤਰਸ ਸਾਡੇ ਉੱਤੇ ਵਿਖਾਉਣਾ ਚਾਹੀਦਾ ਹੈ।
20
ਪਰ ਇਹ ਸੱਚ ਹੈ ਕਿ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ; ਉਹ ਉਨ੍ਹਾਂ ਸਾਰੇ ਨਿਹਚਾਵਾਨਾਂ ਨਾਲੋਂ ਪਹਿਲਾਂ ਜਿਵਾਲਿਆ ਗਿਆ, ਜਿਹੜੇ ਮਰ ਚੁੱਕੇ ਹਨ।
21
ਉਵੇਂ ਹੀ ਜਿਵੇਂ ਲੋਕੀਂ ਇੱਕ ਆਦਮੀ ਦੇ ਪਾਪਾਂ ਕਾਰਣ ਮਰਦੇ ਹਨ, ਮੁਰਦੇ ਵੀ ਜ਼ਿੰਦਗੀ ਵੱਲ ਸਿਰਫ਼ ਇੱਕ ਆਦਮੀ ਦੇ ਕਾਰਣ ਜੀ ਉੱਠਦੇ ਹਨ।
22
ਆਦਮ ਦੇ ਕਾਰਣ ਅਸੀਂ ਸਾਰੇ ਮਰਦੇ ਹਾਂ। ਇਸੇ ਤਰ੍ਹਾਂ ਹੀ ਮਸੀਹ ਦੇ ਕਾਰਣ ਅਸੀਂ ਸਾਰੇ ਫ਼ੇਰ ਜਿਉਂਦੇ ਹੋਵਾਂਗੇ।
23
ਪਰ ਹਰੇਕ ਬੰਦਾ ਜੀਵਨ ਵੱਲ ਢੁਕਵੀਂ ਬਿਵਸਥਾ ਵਿੱਚ ਜੀ ਉੱਠੇਗਾ। ਸਭ ਤੋਂ ਪਹਿਲਾਂ ਜੀ ਉੱਠਣ ਵਾਲਾ ਮਸੀਹ ਸੀ। ਫ਼ੇਰ ਜਦੋਂ ਮਸੀਹ ਦੋਬਾਰਾ ਆਵੇਗਾ ਤਾਂ ਉਹ ਲੋਕ ਜਿਹੜੇ ਮਸੀਹ ਦੇ ਹਨ, ਪੁਨਰ ਜੀਵਨ ਪ੍ਰਾਪਤ ਕਰਨਗੇ।
24
ਫ਼ੇਰ ਅੰਤ ਆਵੇਗਾ। ਮਸੀਹ ਸਾਰੇ ਸ਼ਾਸਕਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਤਬਾਹ ਕਰ ਦੇਵੇਗਾ। ਫ਼ੇਰ ਮਸੀਹ ਪਰਮੇਸ਼ੁਰ ਪਿਤਾ ਨੂੰ ਰਾਜ ਸੌਂਪ ਦੇਵੇਗਾ।
25
ਮਸੀਹ ਨੇ ਉਦੋਂ ਤੱਕ ਰਾਜੇ ਵਾਂਗ ਰਾਜ ਕਰਨਾ ਹੈ ਜਦੋਂ ਤੱਕ ਪਰਮੇਸ਼ੁਰ ਸਾਰੇ ਦੁਸ਼ਮਣਾ ਨੂੰ ਮਸੀਹ ਦੇ ਸ਼ਾਸਨ ਹੇਠ ਨਹੀਂ ਲੈ ਆਉਂਦਾ।
26
ਤਬਾਹ ਕੀਤੇ ਜਾਣ ਵਾਲਾ ਆਖਰੀ ਦੁਸ਼ਮਣ, ਮੌਤ ਹੋਵੇਗੀ।
27
ਇਹ ਪੋਥੀਆਂ ਵਿੱਚ ਲਿਖਿਆ ਹੈ: “ਪਰਮੇਸ਼ੁਰ ਸਾਰੀਆਂ ਚੀਜ਼ਾਂ ਆਪਣੇ ਨਿਯੰਤ੍ਰਣ ਹੇਠਾਂ ਕਰ ਲੈਂਦਾ ਹੈ।” ਜਦੋਂ ਉਹ ਆਖਦਾ ਹੈ, “ਸਾਰੀਆਂ ਚੀਜ਼ਾਂ” ਉਸ ਦੇ ਨਿਯੰਤ੍ਰਣ ਹੇਠਾਂ ਲਿਆ ਦਿੱਤੀਆਂ ਗਈਆਂ ਹਨ, ਤਾਂ ਇਹ ਸਪੱਸ਼ਟ ਹੈ ਕਿ ਪਰਮੇਸ਼ੁਰ ਇਨ੍ਹਾਂ ਵਿੱਚ ਸ਼ਾਮਿਲ ਨਹੀਂ ਹੈ। ਪਰਮੇਸ਼ੁਰ ਹੀ ਹੈ ਜਿਹੜਾ ਸਾਰੀਆਂ ਚੀਜ਼ਾਂ ਨੂੰ ਮਸੀਹ ਦੇ ਨਿਯੰਤ੍ਰਣ ਹੇਠਾਂ ਪਾਉਂਦਾ ਹੈ।
28
ਜਦੋਂ ਹਰ ਚੀਜ਼ ਮਸੀਹ ਦੇ ਹੇਠਾਂ ਕੀਤੀ ਜਾ ਚੁੱਕੀ ਹੋਵੇਗੀ ਤਾਂ ਪੁੱਤਰ ਖੁਦ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧਿਕਾਰ ਹੇਠਾਂ ਕਰ ਦੇਵੇਗਾ। ਪਰਮੇਸ਼ੁਰ ਹੀ ਹੈ ਜਿਹੜਾ ਸਾਰੀਆਂ ਚੀਜ਼ਾਂ ਮਸੀਹ ਦੇ ਨਿਯੰਤ੍ਰਣ ਹੇਠਾਂ ਲਿਆਉਂਦਾ ਹੈ। ਮਸੀਹ ਨੂੰ ਵੀ ਪਰਮੇਸ਼ੁਰ ਦੇ ਅਧੀਨ ਕਰ ਦਿੱਤਾ ਜਾਵੇਗਾ ਤਾਂ ਜੋ ਪਰਮੇਸ਼ੁਰ ਹਰ ਚੀਜ਼ ਉੱਤੇ ਪੂਰੀ ਤਰ੍ਹਾਂ ਹਕੂਮਤ ਕਰੇਗਾ।
29
ਜੇਕਰ ਲੋਕ ਮੁਰਦਿਆਂ ਤੋਂ ਨਹੀਂ ਜੀ ਉੱਠਦੇ, ਤਾਂ ਫ਼ੇਰ ਉਹ ਲੋਕ ਕੀ ਕਰਨਗੇ ਜਿਨ੍ਹਾਂ ਨੂੰ ਮੁਰਦਿਆਂ ਲਈ ਬਪਤਿਸਮਾ ਦਿੱਤਾ ਗਿਆ ਹੈ? ਜੇ ਮਰੇ ਹੋਏ ਨਹੀ ਜੀ ਉੱਠਦੇ ਤਾਂ ਉਨ੍ਹਾਂ ਲਈ ਲੋਕ ਬਪਤਿਸਮਾ ਕਿਉਂ ਲੈਂਦੇ ਹਨ?
30
ਅਤੇ ਸਾਡੇ ਬਾਰੇ ਕੀ? ਤਾਂ ਸਾਨੂੰ ਹਮੇਸ਼ਾ ਆਪਣੇ ਆਪ ਨੂੰ ਖਤਰੇ ਵਿੱਚ ਕਿਉਂ ਪਾਉਣਾ ਚਾਹੀਦਾ ਹੈ?
31
ਮੈਂ ਹਰ ਰੋਜ਼ ਮਰਦਾ ਹਾਂ। ਭਰਾਵੋ ਅਤੇ ਭੈਣੋ, ਇਹ ਓਨਾ ਹੀ ਸੱਚ ਹੈ ਜਿੰਨਾ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਤੁਹਾਡੇ ਬਾਰੇ ਮਾਣ ਕਰਦਾ ਹਾਂ।
32
ਜੇ ਮੈਂ ਅਫ਼ਸੁਸ ਵਿੱਚ ਕੇਵਲ ਮਨੁੱਖੀ ਕਾਰਣਾ ਕਰਕੇ ਜਾਨਵਰਾਂ ਨਾਲ ਲੜਿਆ ਸਾਂ, ਕੇਵਲ ਆਪਣੇ ਅਭਿਮਾਨ ਨੂੰ ਸੰਤੁਸ਼ਟ ਕਰਨ ਖਾਤਰ ਤਾਂ ਮੈਨੂੰ ਕੋਈ ਲਾਭ ਨਹੀਂ ਹੋਇਆ। ਜੇਕਰ ਲੋਕ ਮੌਤ ਤੋਂ ਨਹੀਂ ਜੀ ਉੱਠਦੇ ਫ਼ੇਰ, “ਆਓ, ਅਸੀਂ ਖਾਈਏ ਅਤੇ ਪੀਈਏ, ਕਿਉਂ ਜੋ ਕਲ੍ਹ ਅਸੀਂ ਮਰ ਜਾਵਾਂਗੇ।”
33
ਮੂਰਖ ਨਾ ਬਣੋ, “ਬੁਰੀ ਸੰਗਤ ਚੰਗੀਆਂ ਆਦਤਾਂ ਨੂੰ ਤਬਾਹ ਕਰ ਦਿੰਦੀ ਹੈ।”
34
ਸਹੀ ਰਾਹ ਬਾਰੇ ਸੋਚਣਾ ਸ਼ੁਰੂ ਕਰੋ ਅਤੇ ਪਾਪ ਕਰਨੇ ਬੰਦ ਕਰ ਦਿਉ। ਤੁਹਾਡੇ ਵਿੱਚ ਕੁਝ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ। ਇਹ ਮੈਂ ਤੁਹਾਨੂੰ ਸ਼ਰਮਸਾਰ ਕਰਨ ਲਈ ਆਖ ਰਿਹਾ ਹਾਂ।
35
ਪਰ ਕੋਈ ਵਿਅਕਤੀ ਪੁੱਛ ਸੱਕਦਾ ਹੈ, “ਮੁਰਦੇ ਜੀਵਨ ਵੱਲ ਕਿਵੇਂ ਜੀ ਉੱਠਦੇ ਹਨ? ਉਨ੍ਹਾਂ ਦਾ ਸਰੀਰ ਕਿਸ ਤਰ੍ਹਾਂ ਦਾ ਹੋਵੇਗਾ?”
36
ਇਹ ਪ੍ਰਸ਼ਨ ਮੂਰੱਖਤਾ ਭਰੇ ਹਨ। ਜਦੋਂ ਤੁਸੀਂ ਕੁਝ ਚੀਜ਼ ਬੀਜ਼ਦੇ ਹੋ ਇਸ ਨੂੰ ਜਿਉਣ ਅਤੇ ਉੱਗਣ ਤੋਂ ਪਹਿਲਾਂ ਧਰਤੀ ਵਿੱਚ ਮਰਨਾ ਪਵੇਗਾ।
37
ਅਤੇ ਜਦੋਂ ਤੁਸੀਂ ਬੀਜ ਬੀਜਦੇ ਹੋ, ਇਸਦਾ ਉਹ ਸਰੀਰ ਨਹੀਂ ਹੁੰਦਾ ਜਿਹੜਾ ਇਹ ਮਗਰੋਂ ਪ੍ਰਾਪਤ ਕਰਦਾ ਹੈ। ਜੋ ਕੁਝ ਵੀ ਤੁਸੀਂ ਬੀਜਦੇ ਹੋ, ਇਹ ਕਣਕ ਦਾ ਦਾਣਾ ਹੋਵੇ ਜਾਂ ਕਿਸੇ ਹੋਰ ਫ਼ਸਲ ਦਾ ਦਾਣਾ, ਇਹ ਸਿਰਫ਼ ਪ੍ਰਾਪਤ ਕੀਤਾ ਹੋਇਆ ਬੀਜ ਹੈ।
38
ਪਰ ਪਰਮੇਸ਼ੁਰ ਉਸ ਬੀਜ ਨੂੰ ਉਹ ਸਰੀਰ ਦਿੰਦਾ ਹੈ, ਜਿਸਦੀ ਉਹ (ਪਰਮੇਸ਼ੁਰ) ਕਾਮਨਾ ਕਰਦਾ ਹੈ ਅਤੇ ਪਰਮੇਸ਼ੁਰ ਉਸ ਬੀਜ਼ ਨੂੰ ਉਸਦਾ ਆਪਣਾ ਸਰੀਰ ਦਿੰਦਾ ਹੈ।
39
ਜਿਉਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਮਾਸ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ। ਇਨਸਾਨਾ ਦਾ ਮਾਸ ਇੱਕ ਤਰ੍ਹਾਂ ਦਾ ਹੁੰਦਾ ਹੈ। ਜਾਨਵਰਾਂ ਦਾ ਮਾਸ ਹੋਰ ਤਰ੍ਹਾਂ ਦਾ। ਅਤੇ ਪੰਛੀਆਂ ਦਾ ਮਾਸ ਕਿਸੇ ਹੋਰ ਤਰ੍ਹਾਂ ਦਾ। ਅਤੇ ਮੱਛੀਆਂ ਦਾ ਮਾਸ ਇੱਕ ਹੋਰ ਵੱਖਰੀ ਤਰ੍ਹਾਂ ਦਾ ਹੁੰਦਾ ਹੈ।
40
ਇਸਤੋਂ ਇਲਾਵਾ ਸਵਰਗੀ ਸਰੀਰ ਵੀ ਹੁੰਦੇ ਹਨ ਅਤੇ ਧਰਤੀ ਦੇ ਭੌਤਿਕ ਸਰੀਰ ਵੀ। ਪਰੰਤੂ ਸਵਰਗੀ ਸਰੀਰਾਂ ਦੀ ਖੂਬਸੂਰਤੀ ਇੱਕ ਤਰ੍ਹਾਂ ਦੀ ਹੁੰਦੀ ਹੈ। ਭੌਤਿਕ ਸਰੀਰਾਂ ਦੀ ਖੂਬਸੂਰਤੀ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਹੈ।
41
ਸੂਰਜ ਦੀ ਖੂਬਸੂਰਤੀ ਇੱਕ ਤਰ੍ਹਾਂ ਦੀ, ਚੰਦਰਮਾ ਦੀ ਖੂਬਸੂਰਤੀ ਇੱਕ ਹੋਰ ਤਰ੍ਹਾਂ ਦੀ ਅਤੇ ਤਾਰਿਆਂ ਦੀ ਖੂਬਸੂਰਤੀ ਇੱਕ ਹੋਰ ਤਰ੍ਹਾਂ ਦੀ ਹੁੰਦੀ ਹੈ। ਅਤੇ ਹਰ ਤਾਰਾ ਆਪਣੀ ਖੂਬਸੂਰਤੀ ਵਿੱਚ ਦੂਸਰੇ ਤੋਂ ਵੱਖਰਾ ਹੈ।
42
ਇਨ੍ਹਾਂ ਲੋਕਾਂ ਨਾਲ ਵੀ ਇਵੇਂ ਹੀ ਹੈ ਜੋ ਮੁਰਦਿਆਂ ਤੋਂ ਜਿਵਾਲੇ ਗਏ ਹਨ। ਜਿਹੜਾ ਸਰੀਰ ਬੀਜਿਆ ਗਿਆ ਹੈ ਉਹ ਸੜ ਜਾਵੇਗਾ। ਪਰ ਜਿਹੜਾ ਸਰੀਰ ਜੀਵਨ ਵੱਲ ਜਿਵਾਲਿਆ ਗਿਆ ਹੈ, ਉਹ ਨਸ਼ਟ ਨਹੀਂ ਕੀਤਾ ਆ ਸੱਕਦਾ।
43
ਜਦੋਂ ਸਰੀਰ “ਬੀਜਿਆ” ਜਾਂਦਾ ਹੈ, ਇਸਦਾ ਕੋਈ ਸਤਿਕਾਰ ਨਹੀਂ ਹੁੰਦਾ। ਪਰ ਇਹ ਮਹਿਮਾ ਵਿੱਚ ਜਿਵਾਲਿਆ ਜਾਂਦਾ ਹੈ। ਜਦੋਂ ਸਰੀਰ “ਬੀਜਿਆ” ਜਾਂਦਾ ਹੈ, ਇਹ ਕਮਜ਼ੋਰ ਹੁੰਦਾ ਪਰ ਜਦੋਂ ਇਹ ਜੀਵਨ ਵੱਲ ਜੀ ਉੱਠਦਾ ਹੈ, ਤਾਂ ਇਹ ਬਲਵਾਨ ਹੁੰਦਾ ਹੈ।
44
ਜਿਹੜਾ ਸਰੀਰ “ਬੀਜਿਆ” ਗਿਆ ਹੈ ਭੌਤਿਕ ਸਰੀਰ ਹੁੰਦਾ ਹੈ। ਜਦੋਂ ਇਹ ਜੀਵਨ ਵੱਲ ਜੀ ਉੱਠਦਾ ਹੈ, ਇਹ ਇੱਕ ਆਤਮਕ ਸਰੀਰ ਹੁੰਦਾ ਹੈ। ਉਵੇਂ ਹੀ ਜਿਵੇਂ ਭੌਤਿਕ ਸਰੀਰ ਹੁੰਦਾ, ਉਸੇ ਤਰ੍ਹਾਂ ਇੱਕ ਆਤਮਕ ਸਰੀਰ ਵੀ ਹੁੰਦਾ ਹੈ।
45
ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ: “ਪਹਿਲਾ ਮਨੁਖ ਜਿਉਂਦੀ ਹੋਂਦ ਬਣਿਆ” ਪਰ ਆਖਰੀ ਮਨੁਖ ਇੱਕ ਆਤਮਾ ਬਣ ਗਿਆ ਜੋ ਜੀਵਨ ਦਿੰਦਾ ਹੈ।
46
ਆਤਮਕ ਮਨੁਖ ਪਹਿਲਾਂ ਨਹੀਂ ਆਇਆ। ਇਹ ਭੌਤਿਕ ਮਨੁਖ ਸੀ ਜੋ ਪਹਿਲਾਂ ਆਇਆ। ਫ਼ੇਰ ਬਾਦ ਵਿੱਚ ਹੀ ਆਤਮਕ ਮਨੁਖ ਆਇਆ।
47
ਪਹਿਲਾਂ ਮਨੁਖ ਧਰਤੀ ਦੀ ਧੂੜ ਤੋਂ ਬਣਿਆ, ਦੂਸਰਾ ਮਨੁਖ ਸਵਰਗ ਤੋਂ ਆਇਆ।
48
ਲੋਕ ਧਰਤੀ ਦੇ ਹਨ। ਉਹ ਧਰਤੀ ਦੇ ਪਹਿਲੇ ਮਨੁਖ ਵਰਗੇ ਹਨ। ਪਰ ਜਿਹੜੇ ਲੋਕ ਸਵਰਗ ਦੇ ਹਨ ਸਵਰਗ ਦੇ ਮਨੁਖ ਵਰਗੇ ਹਨ।
49
ਅਸੀਂ ਧਰਤੀ ਦੇ ਮਨੁਖ ਵਰਗੇ ਬਣਾਏ ਗਏ ਸੀ। ਇਸ ਲਈ ਅਸੀਂ ਵੀ ਸਵਰਗ ਦੇ ਮਨੁਖ ਵਰਗੇ ਬਣਾਏ ਜਾਵਾਂਗੇ।
50
ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸਦਾ ਹਾਂ; ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅੰਗ ਨਹੀਂ ਹੋ ਸੱਕਦੇ। ਇੱਕ ਨਾਸ਼ਮਾਨ ਚੀਜ਼ ਕਦੇ ਵੀ ਅਮਰ ਚੀਜ਼ ਨਾਲ ਸੰਮਲਿਤ ਨਹੀਂ ਹੋ ਸੱਕਦੀ।
51
ਪਰ ਸੁਣੋ ਮੈਂ ਤੁਹਾਨੂੰ ਇਹ ਭੇਤ ਦੱਸਦਾ ਹਾਂ। ਅਸੀਂ ਸਾਰੇ ਮਰਾਂਗੇ ਨਹੀਂ ਪਰੰਤੂ ਅਸੀਂ ਸਾਰੇ ਬਦਲ ਜਾਵਾਂਗੇ।
52
ਇਸ ਨੂੰ ਇੱਕ ਛਣ ਹੀ ਲੱਗੇਗਾ। ਅਸੀਂ ਅੱਖ ਦੇ ਫ਼ੇਰ ਵਿੱਚ ਹੀ ਬਦਲ ਜਾਵਾਂਗੇ। ਜਦੋਂ ਆਖਰੀ ਤੁਰ੍ਹੀ ਵੱਜੇਗੀ ਇਹ ਉਦੋਂ ਹੀ ਹੋ ਜਾਵੇਗਾ। ਤੁਰ੍ਹੀ ਵਜਾਈ ਜਾਵੇਗੀ ਅਤੇ ਉਹ ਵਿਸ਼ਵਾਸੀ ਜਿਹੜੇ ਮਰ ਗਏ ਹਨ ਜੀਵਨ ਲਈ ਉੱਠਾਏ ਜਾਣਗੇ। ਅਤੇ ਉਹ ਸਰੀਰ ਪ੍ਰਾਪਤ ਕਰਣਗੇ ਜਿਹੜੇ ਨਸ਼ਟ ਨਹੀਂ ਕੀਤੇ ਜਾ ਸੱਕਦੇ।
53
ਕਿਉਂਕਿ ਇਸ ਨਾਸ਼ਵਾਨ ਸਰੀਰ ਨੂੰ ਅਵਿਨਾਸ਼ੀ ਸਰੀਰ ਨਾਲ ਪਹਿਨਾਇਆ ਜਾਵੇਗਾ। ਅਤੇ ਉਸ ਸਰੀਰ ਨੂੰ ਜੋ ਮਰ ਜਾਂਦਾ ਹੈ ਉਹ ਸਰੀਰ ਪੁਆਇਆ ਜਾਂਦਾ ਹੈ ਜੋ ਨਹੀਂ ਮਰਦਾ।
54
ਇਸ ਲਈ ਜਦੋਂ ਨਾਸ਼ਵਾਨ ਸਰੀਰ ਅਵਿਨਾਸ਼ ਨੂੰ ਧਾਰਣ ਕਰ ਲਵੇਗਾ ਅਤੇ ਇਹ ਮਰਨਸ਼ੀਲ ਸਰੀਰ ਅਮਰਤਾ ਨੂੰ ਧਾਰਣ ਕਰ ਲਵੇਗਾ ਤਾਂ ਪੋਥੀਆਂ ਦਾ ਇਹ ਆਖਿਆ ਸੱਚ ਹੋ ਜਾਵੇਗਾ: “ਮੌਤ ਜਿੱਤ ਵਿੱਚ ਪਰਾਜਿਤ ਹੁੰਦੀ ਹੈ।”
55
“ਮੌਤੇ ਤੇਰੀ ਜਿੱਤ ਕਿੱਥੇ ਹੈ? ਕਬਰੇ, ਤੇਰੀ ਸੱਟ ਮਾਰਨ ਦੀ ਸ਼ਕਤੀ ਕਿੱਥੇ ਹੈ?”
56
ਮੌਤ ਦੀ ਸੱਟ ਮਾਰਨ ਦੀ ਸ਼ਕਤੀ ਪਾਪ ਹੈ। ਅਤੇ ਪਾਪ ਦੀ ਸ਼ਕਤੀ ਨੇਮ ਹੈ।
57
ਪਰੰਤੂ ਅਸੀਂ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹਾਂ। ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਜਿੱਤ ਪ੍ਰਦਾਨ ਕਰਦਾ ਹੈ।
58
ਇਸ ਲਈ ਮੇਰੇ ਪਿਆਰੇ ਭਰਾਵੋ ਅਤੇ ਭੈਣੋ ਤਕੜੇ ਹੋਵੋ। ਕਿਸੇ ਵੀ ਚੀਜ਼ ਨੂੰ ਆਪਣੇ ਆਪ ਨੂੰ ਬਦਲਣ ਦੀ ਆਗਿਆ ਨਾ ਦਿਉ। ਪੂਰੀ ਤਰ੍ਹਾਂ ਆਪਨੇ ਆਪ ਨੂੰ ਹਮੇਸ਼ਾ ਪ੍ਰਭੂ ਦੇ ਕਾਰਜ ਨਮਿੱਤ ਕਰ ਦਿਉ। ਤੁਸੀਂ ਜਾਣਦੇ ਹੋ ਕਿ ਜਿਹੜਾ ਕਾਰਜ ਤੁਸੀਂ ਪ੍ਰਭੂ ਵਿੱਚ ਕਰਦੇ ਹੋ, ਵਿਅਰਥ ਨਹੀਂ ਜਾਵੇਗਾ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
All chapters:
1
2
3
4
5
6
7
8
9
10
11
12
13
14
15
16