bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
1 Samuel 14
1 Samuel 14
Punjabi 2002 ERV (ਪਵਿੱਤਰ ਬਾਈਬਲ)
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 15 →
1
ਉਸ ਦਿਨ ਸ਼ਾਊਲ ਦਾ ਪੁੱਤਰ ਯੋਨਾਥਾਨ ਉਸ ਨੌਜੁਆਨ ਨਾਲ ਗੱਲ ਕਰ ਰਿਹਾ ਸੀ ਜਿਸਨੇ ਉਸ ਦੇ ਸ਼ਸਤਰ ਚੁੱਕੇ ਹੋਏ ਸਨ। ਯੋਨਾਥਾਨ ਨੇ ਉਸ ਨੂੰ ਕਿਹਾ, “ਚੱਲ ਵਾਦੀ ਦੇ ਪਰਲੇ ਪਾਸੇ ਫ਼ਲਿਸਤੀਆਂ ਦੇ ਡੇਰੇ ਵੱਲ ਚੱਲੀਏ।” ਪਰ ਯੋਨਾਥਾਨ ਨੇ ਆਪਣੇ ਪਿਉ ਨੂੰ ਨਾ ਦੱਸਿਆ।
2
ਸ਼ਾਊਲ ਪਹਾੜੀ ਕਿਨਾਰੇ ਮਿਗਰੋਨ ਵਿੱਚ ਇੱਕ ਅਨਾਰ ਦੇ ਬਿਰਛ ਹੇਠ ਬੈਠਾ ਹੋਇਆ ਸੀ। ਇਹ ਜਗ਼੍ਹਾ ਕਣਕ ਛਟ੍ਟਣ ਵਾਲੀ ਥਾਂ ਦੇ ਨੇੜੇ ਹੀ ਸੀ ਅਤੇ ਸ਼ਾਊਲ ਦੇ ਨਾਲ ਇਸ ਵਕਤ ਕੋਈ ਛੇ ਸੌ ਸਿਪਾਹੀ ਸਨ।
3
ਇੱਕ ਮਨੁੱਖ ਸੀ ਜਿਸਦਾ ਨਾਮ ਆਹੀਯਾਹ ਸੀ ਅਤੇ ਸ਼ੀਲੋਹ ਵਿੱਚ ਏਲੀ ਯਹੋਵਾਹ ਦਾ ਜਾਜਕ ਠਹਿਰਾਇਆ ਗਿਆ ਸੀ ਅਤੇ ਹੁਣ ਉੱਥੇ ਆਹੀਯਾਹ ਜਾਜਕ ਸੀ। ਅਤੇ ਏਫ਼ੋਦ ਹੁਣ ਉਹ ਪਾਉਂਦਾ ਸੀ। ਆਹੀਯਾਹ ਅਹਿਦੂਬ ਦਾ ਪੁੱਤਰ ਸੀ ਜੋ ਕਿ ਈਕਾਬੋਦ ਦਾ ਭਰਾ ਸੀ। ਈਕਾਬੋਦ ਫ਼ੀਨਹਾਸ ਦਾ ਪੁੱਤਰ ਸੀ, ਅਤੇ ਫ਼ੀਨਹਾਸ ਏਲੀ ਦਾ ਪੁੱਤਰ ਸੀ। ਅਤੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਯੋਨਾਥਾਨ ਚੱਲਾ ਗਿਆ ਹੈ।
4
ਉਸ ਰਾਹ ਦੇ ਦੋਨੋਂ ਪਾਸੇ ਵੱਡੀਆਂ ਉੱਚੀਆਂ ਚੱਟਾਨਾਂ ਸਨ। ਯੋਨਾਥਾਨ ਨੇ ਉਸ ਰਾਹ ਵੱਲੋਂ ਫ਼ਲਿਸਤੀਆਂ ਦੇ ਡੇਰੇ ਉੱਤੇ ਜਾਣ ਦੀ ਸੋਚੀ। ਉਸ ਰਾਹ ਦੀ ਇੱਕ ਪਹਾੜੀ ਚੱਟਾਨ ਦਾ ਨਾਮ ਬੋਸੇਸ ਸੀ ਅਤੇ ਦੂਜੀ ਦਾ ਨਾਉਂ ਸਨਹ ਸੀ।
5
ਇੱਕ ਵੱਡੀ ਚੱਟਾਨੀ ਪਹਾੜੀ ਦਾ ਮੂੰਹ ਮਿਕਮਾਸ਼ ਦੇ ਉੱਤਰ ਵੱਲ ਸੀ ਅਤੇ ਦੂਜੀ ਵੱਡੀ ਚੱਟਾਨ ਦਾ ਮੂੰਹ ਗਾਬਾ ਦੇ ਦੱਖਣ ਵੱਲ ਸੀ।
6
ਯੋਨਾਥਾਨ ਨੇ ਆਪਣੇ ਨੌਜੁਆਨ ਮਦਦਗਾਰ ਨੇ ਜਿਸਨੇ ਉਸ ਦੇ ਸ਼ਸਤਰ ਚੁੱਕੇ ਹੋਏ ਸਨ ਕਿਹਾ, “ਚੱਲ ਅਸੀਂ ਉਨ੍ਹਾਂ ਅਸੁੰਨਤੀਆਂ ਦੇ ਡੇਰੇ ਵੱਲ ਚੱਲੀਏ। ਕੀ ਪਤਾ ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਮਦਦ ਕਰੇ। ਯਹੋਵਾਹ ਨੂੰ ਕੋਈ ਨਹੀਂ ਰੋਕ ਸੱਕਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਕੋਲ ਥੋੜੇ ਸਿਪਾਹੀ ਹਨ ਜਾਂ ਬਹੁਤੇ, ਯਹੋਵਾਹ ਜੋ ਚਾਹੇ ਕਰ ਸੱਕਦਾ ਹੈ।”
7
ਉਸ ਨੌਜੁਆਨ ਨੇ ਜਿਸਨੇ ਯੋਨਾਥਾਨ ਦੇ ਸ਼ਸਤਰ ਚੁੱਕੇ ਹੋਏ ਸਨ ਉਸ ਨੂੰ ਕਿਹਾ, “ਤੈਨੂੰ ਜੋ ਠੀਕ ਲੱਗਦਾ ਹੈ ਸੋ ਕਰ, ਮੈਂ ਹਰ ਮੋੜ ਤੇ ਤੇਰੇ ਨਾਲ ਹਾਂ।”
8
ਯੋਨਾਥਾਨ ਨੇ ਕਿਹਾ, “ਚੱਲ ਚੱਲੀਏ! ਅਸੀਂ ਇਹ ਵਾਦੀ ਪਾਰ ਕਰਕੇ ਉਨ੍ਹਾਂ ਫ਼ਲਿਸਤੀ ਦਰਬਾਨਾ ਵੱਲ ਜਾਵਾਂਗੇ ਤਾਂ ਜੋ ਉਹ ਸਾਨੂੰ ਵੇਖ ਲੈਣ।
9
ਜੇਕਰ ਉਹ ਸਾਨੂੰ ਆਖਣ, ‘ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ’, ਤੁਸੀਂ ਰੁਕੇ ਰਹੋ ਤਾਂ ਅਸੀਂ ਜਿੱਥੇ ਹੋਵਾਂਗੇ ਉੱਥੇ ਹੀ ਰੁਕ ਜਾਵਾਂਗੇ। ਅਸੀਂ ਉਨ੍ਹਾਂ ਤੱਕ ਨਾ ਜਾਵਾਂਗੇ।
10
ਜੇਕਰ ਉਨ੍ਹਾਂ ਫ਼ਲਿਸਤੀ ਆਦਮੀਆਂ ਨੇ ਕਿਹਾ, ‘ਤੁਸੀਂ ਚੜ੍ਹ ਆਉ’ ਤਾਂ ਅਸੀਂ ਉਨ੍ਹਾਂ ਉੱਤੇ ਚੜ੍ਹਾਈ ਕਰ ਦੇਵਾਂਗੇ। ਕਿਉਂਕਿ ਤਾਂ ਫ਼ਿਰ ਇਹ ਪਰਮੇਸ਼ੁਰ ਵੱਲੋਂ ਨਿਸ਼ਾਨ ਹੋਵੇਗਾ। ਤਾਂ ਇਸਦਾ ਇਹ ਮਤਲਬ ਹੋਵੇਗਾ ਕਿ ਯਹੋਵਾਹ ਨੇ ਸਾਨੂੰ ਉਨ੍ਹਾਂ ਨੂੰ ਹਰਾਉਣ ਦੀ ਆਗਿਆ ਦਿੱਤੀ ਹੈ।”
11
ਤਾਂ ਯੋਨਾਥਾਨ ਅਤੇ ਉਸ ਦੇ ਸਹਾਇਕ ਨੇ ਆਪਣੇ-ਆਪ ਨੂੰ ਫ਼ਲਿਸਤੀਆਂ ਦੇ ਸਾਹਮਣੇ ਪਰਗਟ ਹੋਣ ਦਿੱਤਾ। ਫ਼ਲਿਸਤੀਆਂ ਦੇ ਦਰਬਾਨਾ ਨੇ ਕਿਹਾ, “ਵੇਖੋ, ਇਬਰਾਨੀ ਉਨ੍ਹਾਂ ਗੁਫ਼ਾਵਾਂ ਵਿੱਚੋਂ ਨਿਕਲੇ ਆ ਰਹੇ ਹਨ ਜਿਨ੍ਹਾਂ ਵਿੱਚ ਉਹ ਲੁਕੇ ਹੋਏ ਸਨ।”
12
ਫ਼ਲਿਸਤੀਆਂ ਨੇ ਆਪਣੇ ਡੇਰੇ ਵਿੱਚੋਂ ਯੋਨਾਥਾਨ ਅਤੇ ਉਸ ਦੇ ਸਹਾਇਕ ਨੂੰ ਲਲਕਾਰਿਆ, “ਸਾਡੇ ਵੱਲ ਆਉ ਤਾਂ ਅਸੀਂ ਤੁਹਾਨੂੰ ਸਬਕ ਦੇਵਾਂਗੇ।” ਯੋਨਾਥਾਨ ਨੇ ਆਪਣੇ ਸਹਾਇਕ ਨੂੰ ਕਿਹਾ, “ਪਹਾੜੀ ਵੱਲ ਮੇਰੇ ਪਿੱਛੇ-ਪਿੱਛੇ ਤੁਰਿਆ ਆ ਕਿਉਂਕਿ ਯਹੋਵਾਹ ਨੇ ਫ਼ਲਿਸਤੀਆਂ ਨੂੰ ਇਸਰਾਏਲ ਦੇ ਵੱਸ ਪਾ ਦਿੱਤਾ ਹੈ।”
13
ਤਾਂ ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਸਹਾਰੇ ਉਸ ਪਹਾੜ ਉੱਤੇ ਚੜ੍ਹਿਆ ਅਤੇ ਉਸਦਾ ਸਹਾਇਕ ਉਸ ਦੇ ਪਿੱਛੇ-ਪਿੱਛੇ ਤੁਰਿਆ ਆ ਰਿਹਾ ਸੀ ਤਾਂ ਉਨ੍ਹਾਂ ਦੋਨਾ ਨੇ ਜਾ ਫ਼ਲਿਸਤੀਆਂ ਉੱਤੇ ਹਮਲਾ ਕੀਤਾ। ਉਨ੍ਹਾਂ ਨੇ ਅੱਧੀ ਬੀਘਾ ਪੈਲੀ ਵਿੱਚ ਪਹਿਲੇ ਹੀ ਹਮਲੇ ਵਿੱਚ 20ਕੁ ਫ਼ਲਿਸਤੀਆਂ ਨੂੰ ਮਾਰ ਸੁੱਟਿਆ। ਜਿਨ੍ਹਾਂ ਫ਼ੌਜੀਆਂ ਨੇ ਡੇਰੇ ਤੋਂ ਉਸ ਵੱਲ ਹਮਲਾ ਕੀਤਾ ਯੋਨਾਥਾਨ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਯੋਨਾਥਾਨ ਦੇ ਸਹਾਇਕ ਨੇ ਉਸ ਦੇ ਪਿੱਛੇ-ਪਿੱਛੇ ਜਿਹੜੇ ਬੰਦੇ ਉਸ ਨੇ ਜ਼ਖਮੀ ਕੀਤੇ ਸਨ ਉਨ੍ਹਾਂ ਨੂੰ ਵੀ ਮਾਰ ਸੁੱਟਿਆ।
15
ਸਾਰੇ ਫ਼ਲਿਸਤੀ ਸਿਪਾਹੀ ਘਬਰਾ ਗਏ। ਕੀ ਪੈਲੀ ਵਿੱਚ ਖਲੋਤੇ ਸਿਪਾਹੀ ਅਤੇ ਕੀ ਡੇਰੇ ਵਿੱਚ ਅਤੇ ਕਿਲ੍ਹੇ ਵਿੱਚ ਤਣੇ ਸਿਪਾਹੀ ਸਾਰੇ ਹੀ ਡਰ ਗਏ। ਇਉਂ ਲੱਗਿਆ ਜਿਵੇਂ ਧਰਤੀ ਨੂੰ ਕੰਬਣੀ ਆ ਰਹੀ ਹੋਵੇ ਅਤੇ ਇਸ ਨਜ਼ਾਰੇ ਨੇ ਫ਼ਲਿਸਤੀ ਸਿਪਾਹਿਆਂ ਨੂੰ ਸੱਚਮੁੱਚ ਹੀ ਡਰਾਕੇ ਰੱਖ ਦਿੱਤਾ।
16
ਸ਼ਾਊਲ ਦੇ ਦਰਬਾਨਾ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਸਨ ਫ਼ਲਿਸਤੀ ਸਿਪਾਹੀਆਂ ਨੂੰ ਇੱਧਰ-ਉੱਧਰ ਭੱਜਦੇ ਵੇਖਿਆ।
17
ਤਾਂ ਸ਼ਾਊਲ ਨੇ ਜੋ ਸੈਨਾ ਉਸ ਦੇ ਨਾਲ ਸੀ ਉਸ ਨੂੰ ਕਿਹਾ, “ਗਿਣਤੀ ਕਰੋ ਅਤੇ ਗਿਣਕੇ ਮੈਨੂੰ ਦੱਸੋ ਕਿ ਸਾਡੇ ਵਿੱਚੋਂ ਕੌਣ ਭੱਜਿਆ ਹੈ?” ਉਨ੍ਹਾਂ ਬੰਦਿਆਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਵਿੱਚੋਂ ਯੋਨਾਥਾਨ ਅਤੇ ਉਸਦਾ ਸਹਾਇਕ ਨਾ ਲੱਭੇ।
18
ਸ਼ਾਊਲ ਨੇ ਆਹੀਯਾਹ ਨੂੰ ਆਖਿਆ, “ਪਰਮੇਸ਼ੁਰ ਦਾ ਪਵਿੱਤਰ ਸੰਦੂਕ ਇੱਥੇ ਲੈ ਆਉ” (ਉਸ ਵਕਤ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਇਸਰਾਏਲੀਆਂ ਕੋਲ ਸੀ।)
19
ਸ਼ਾਊਲ ਆਹੀਯਾਹ ਜਾਜਕ ਨੂੰ ਆਖ ਰਿਹਾ ਸੀ ਤਾਂ ਸ਼ਾਊਲ ਪਰਮੇਸ਼ੁਰ ਵੱਲੋਂ ਸਿੱਖਿਆ ਦੀ ਉਡੀਕ ਕਰ ਰਿਹਾ ਸੀ। ਪਰ ਫ਼ਲਿਸਤੀ ਡੇਰੇ ਵਿੱਚ ਖੱਪ ਅਤੇ ਰੌਲਾ ਵੱਧਦਾ ਜਾ ਰਿਹਾ ਸੀ। ਸ਼ਾਊਲ ਬੇਸਬਰਾ ਹੁੰਦਾ ਜਾ ਰਿਹਾ ਸੀ। ਅਖੀਰ ਸ਼ਾਊਲ ਨੇ ਆਹੀਯਾਹ ਜਾਜਕ ਨੂੰ ਕਿਹਾ, “ਬੱਸ ਕਰ! ਬਹੁਤ ਹੋ ਚੁੱਕੀ। ਆਪਣੇ ਹੱਥ ਥੱਲੇ ਕਰ ਅਤੇ ਪ੍ਰਾਰਥਨਾ ਕਰਨੀ ਬੰਦ ਕਰ।”
20
ਸ਼ਾਊਲ ਨੇ ਆਪਣੀ ਸੈਨਾ ਇਕੱਠੀ ਕੀਤੀ ਅਤੇ ਲੜਾਈ ਵਿੱਚ ਉਤਰ ਗਿਆ। ਫ਼ਲਿਸਤੀ ਸਿਪਾਹੀ ਇੱਕ ਦਮ ਘਬਰਾ ਗਏ ਅਤੇ ਚੱਕਰ ਵਿੱਚ ਪੈ ਗਏ। ਅਤੇ ਉਹ ਇੱਕ ਦੂਜਿਆਂ ਉੱਪਰ ਆਪਣੀਆਂ ਹੀ ਤਲਵਾਰਾਂ ਚਲਾਉਣ ਲੱਗ ਪਏ।
21
ਉਹ ਇਬਰਾਨੀ ਜੋ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਜੋ ਚਾਰੋਂ ਪਾਸਿਉਂ ਇਕੱਠੇ ਹੋਕੇ ਉਸ ਦੇ ਨਾਲ ਡੇਰੇ ਵਿੱਚ ਆਏ ਸਨ ਸੋ ਮੁੜਕੇ ਉਨ੍ਹਾਂ ਹੀ ਇਸਰਾਏਲੀਆਂ ਦੇ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਉਨ੍ਹਾਂ ਨਾਲ ਰਲ ਗਏ।
22
ਅਤੇ ਸਾਰੇ ਉਹ ਇਸਰਾਏਲੀ ਮਨੁੱਖ ਜੋ ਅਫ਼ਰਾਈਮ ਦੇ ਪਹਾੜ ਵਿੱਚ ਲੁਕ ਗਏ ਸਨ, ਜਦ ਉਨ੍ਹਾਂ ਨੇ ਇਹ ਸੁਣਿਆ ਕਿ ਫ਼ਲਿਸਤੀ ਭੱਜ ਗਏ ਤਾਂ ਉਹ ਵੀ ਬਾਹਰ ਨਿਕਲ ਆਏ ਅਤੇ ਉਨ੍ਹਾਂ ਨੇ ਵੀ ਲੜਾਈ ਵਿੱਚ ਉਨ੍ਹਾਂ ਫ਼ਲਿਸਤੀਆਂ ਦਾ ਪਿੱਛਾ ਕੀਤਾ।
23
ਇਸ ਤਰ੍ਹਾਂ ਯਹੋਵਾਹ ਨੇ ਉਸ ਦਿਨ ਇਸਰਾਏਲੀਆਂ ਨੂੰ ਬਚਾਇਆ। ਅਤੇ ਲੜਾਈ ਬੈਤ-ਆਵਨ ਦੇ ਪਰਲੇ ਪਾਸੇ ਤੀਕ ਪਹੁੰਚ ਗਈ। ਸਾਰੀ ਸੈਨਾ ਸ਼ਾਊਲ ਦੇ ਨਾਲ ਸੀ ਜਿਸ ਵਿੱਚ ਕਰੀਬ 10,000 ਆਦਮੀ ਸਨ। ਇਹ ਲੜਾਈ ਅਫ਼ਰਾਈਮ ਦੇਸ਼ ਦੀ ਪਹਾੜੀ ਦੇ ਸਾਰੇ ਸ਼ਹਿਰਾਂ ਵਿੱਚ ਫ਼ੈਲ ਗਈ।
24
ਪਰ ਸ਼ਾਊਲ ਨੇ ਉਸ ਦਿਨ ਇੱਕ ਬਹੁਤ ਵੱਡੀ ਗਲਤੀ ਕੀਤੀ। ਇਸਰਾਏਲੀ ਉਸ ਦਿਨ ਥੱਕੇ ਹੋਏ ਅਤੇ ਭੁੱਖੇ-ਭਾਣੇ ਸਨ ਉਹ ਬੜੇ ਔਖੇ ਹੋਏ ਕਿਉਂਕਿ ਸ਼ਾਊਲ ਨੇ ਲੋਕਾਂ ਨੂੰ ਸੌਂਹ ਚੁਕਾ ਕੇ ਇਹ ਆਖਿਆ ਸੀ ਕਿ, “ਜਿਹੜਾ ਮਨੁੱਖ ਅੱਜ ਸ਼ਾਮ ਤੀਕ ਭੋਜਨ ਖਾਵੇ, ਜਦ ਤੱਕ ਕਿ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਨਾ ਦੇਵਾਂ, ਤਾਂ ਉਸ ਆਦਮੀ ਨੂੰ ਸਜ਼ਾ ਮਿਲੇਗੀ।” ਇਸ ਲਈ ਕਿਸੇ ਵੀ ਇਸਰਾਏਲੀ ਸਿਪਾਹੀ ਨੇ ਭੋਜਨ ਨਾ ਕੀਤਾ।
25
ਲੜਾਈ ਦੇ ਕਾਰਣ ਲੋਕ ਕਿਸੇ ਜੰਗਲ ਵਿੱਚ ਲੁਕ ਗਏ ਤਾਂ ਉੱਥੇ ਉਨ੍ਹਾਂ ਨੇ ਸ਼ਹਿਦ ਚਿਉਂਦਾ ਹੋਇਆ ਵੇਖਿਆ। ਇਸਰਾਏਲੀ ਸ਼ਹਿਦ ਤੀਕ ਪਹੁੰਚੇ ਪਰ ਉਨ੍ਹਾਂ ਨੇ ਮੂੰਹ ਤੱਕ ਨਾ ਲਾਇਆ ਕਿਉਂਕਿ ਉਹ ਸੌਂਹ ਟੁੱਟਣ ਤੋਂ ਡਰਦੇ ਸਨ।
27
ਪਰ ਯੋਨਾਥਾਨ ਨੂੰ ਇਸ ਸੌਂਹ ਬਾਰੇ ਕੁਝ ਨਹੀਂ ਸੀ ਪਤਾ, ਜਿਸ ਵੇਲੇ ਉਸ ਦੇ ਪਿਤਾ ਨੇ ਲੋਕਾਂ ਕੋਲੋਂ ਸੌਂਹ ਚੁਕਾਈ ਸੀ ਉਸ ਵੇਲੇ ਯੋਨਾਥਾਨ ਨੇ ਨਹੀਂ ਸੀ ਸੁਣਿਆ ਇਸ ਲਈ ਉਸ ਨੇ ਜਿਹੜੀ ਸੋਟੀ ਆਪਣੇ ਹੱਥ ਵਿੱਚ ਫ਼ੜੀ ਹੋਈ ਸੀ, ਉਸਦਾ ਹੇਠਾਂ ਦਾ ਸਿਰਾ ਸ਼ਹਿਦ ਨੂੰ ਛੁਹਾਇਆ ਅਤੇ ਕੁਝ ਸ਼ਹਿਦ ਜੋ ਉਸ ਦੇ ਸਿਰੇ ਨਾਲ ਲੱਗਾ ਉਸ ਨੂੰ ਮੂੰਹ ’ਚ ਪਾ ਲਿਆ ਤਾਂ ਉਸ ਨੇ ਚੰਗਾ ਮਹਿਸੂਸ ਕੀਤਾ, ਉਸ ਨੂੰ ਹੋਸ਼ ਆ ਗਈ।
28
ਉਨ੍ਹਾਂ ਸਿਪਾਹੀਆਂ ਵਿੱਚੋਂ ਇੱਕ ਨੇ ਕਿਹਾ, “ਤੁਹਾਡੇ ਪਿਤਾ ਨੇ ਲੋਕਾਂ ਕੋਲੋਂ ਸੌਂਹ ਚੁਕਾਕੇ ਆਖਿਆ ਸੀ ਕਿ ਜਿਹੜਾ ਮਨੁੱਖ ਅੱਜ ਦੇ ਦਿਨ ਭੋਜਨ ਕਰੇ ਉਸ ਨੂੰ ਸਰਾਪ ਲੱਗੇਗਾ। ਇਸੇ ਲਈ ਅਜੇ ਤੀਕ ਆਦਮੀਆਂ ਨੇ ਕੁਝ ਨਹੀਂ ਖਾਧਾ, ਇਸੇ ਲਈ ਉਹ ਇੰਨੀ ਕਮਜ਼ੋਰੀ ਮਹਿਸੂਸ ਕਰ ਰਹੇ ਹਨ।”
29
ਯੋਨਾਥਾਨ ਨੇ ਕਿਹਾ, “ਮੇਰੇ ਪਿਉ ਨੇ ਦੇਸ਼ ਨੂੰ ਬਹੁਤ ਦੁੱਖ ਦਿੱਤਾ ਹੈ। ਵੇਖੋ, ਮੈਂ ਥੋੜਾ ਕੁ ਸ਼ਹਿਦ ਚੱਖ ਕੇ ਕਿੰਨਾ ਚੰਗਾ ਮਹਿਸੂਸ ਕਰਨ ਲੱਗ ਪਿਆ ਹਾਂ।
30
ਇਹ ਬਹੁਤ ਵੱਧੀਆ ਹੋਣਾ ਸੀ ਜੇਕਰ ਲੋਕਾਂ ਨੇ ਉਹ ਭੋਜਨ ਖਾ ਲਿਆ ਹੁੰਦਾ ਜਿਹੜਾ ਉਨ੍ਹਾਂ ਨੇ ਦੁਸ਼ਮਣਾ ਤੋਂ ਲੁੱਟਿਆ ਸੀ। ਅਸੀਂ ਹੋਰ ਬਹੁਤ ਸਾਰੇ ਫ਼ਲਿਸਤੀਆਂ ਨੂੰ ਮਾਰ ਦਿੱਤਾ ਹੋਣਾ ਸੀ।”
31
ਉਸ ਦਿਨ ਇਸਰਾਏਲੀਆਂ ਨੇ ਫ਼ਲਿਸਤੀਆਂ ਨੂੰ ਹਾਰ ਦਿੱਤੀ। ਉਸ ਦਿਨ ਉਨ੍ਹਾਂ ਨੇ ਮਿਕਮਾਸ਼ ਤੋਂ ਲੈ ਕੇ ਅਯਾਲੋਨ ਤੀਕ ਫ਼ਲਿਸਤੀਆਂ ਨੂੰ ਮਾਰਿਆ, ਸੋ ਲੋਕ ਬੜੇ ਥੱਕੇ ਹੋਏ ਸਨ ਅਤੇ ਭੁੱਖ ਵੀ ਬੜੀ ਲਗੀ ਹੋਈ ਸੀ।
32
ਲੋਕੀਂ ਜਿਹੜਾ ਸਮਾਨ ਲੁੱਟ ਵਿੱਚ ਭੇਡਾਂ ਅਤੇ ਬਲਦਾਂ ਨੂੰ ਫ਼ੜਕੇ ਲਿਆਏ ਸਨ, ਉਨ੍ਹਾਂ ਨੂੰ ਧਰਤੀ ਉੱਤੇ ਵੱਢ ਮਾਰਕੇ, ਵਗਦੇ ਹੋਏ ਖੂਨ ਸਨੇ ਹੀ ਖਾ ਗਏ ਕਿਉਂਕਿ ਉਨ੍ਹਾਂ ਨੂੰ ਬੜੀ ਭੁੱਖ ਲਗੀ ਹੋਈ ਸੀ।
33
ਇੱਕ ਮਨੁੱਖ ਨੇ ਸ਼ਾਊਲ ਨੂੰ ਕਿਹਾ, “ਵੇਖ ਇਹ ਮਨੁੱਖ ਯਹੋਵਾਹ ਦੇ ਵਿਰੁੱਧ ਪਾਪ ਕਰ ਰਹੇ ਹਨ, ਉਹ ਅਜਿਹਾ ਮਾਸ ਖਾ ਰਹੇ ਹਨ ਜਿਸ ਵਿੱਚੋਂ ਅਜੇ ਵੀ ਲਹੂ ਚੋ ਰਿਹਾ ਹੈ।” ਸ਼ਾਊਲ ਨੇ ਕਿਹਾ, “ਤੁਸੀਂ ਪਾਪ ਕੀਤਾ ਹੈ, ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ੍ਹ ਲਿਆਵੋ।”
34
ਫ਼ਿਰ ਸ਼ਾਊਲ ਨੇ ਕਿਹਾ, “ਜਾਉ ਅਤੇ ਆਦਮੀਆਂ ਨੂੰ ਜਾਕੇ ਕਹੋ ਕਿ ਸਭ ਆਦਮੀ ਆਪੋ-ਆਪਣੀ ਭੇਡ ਜਾਂ ਬਲਦ ਮੇਰੇ ਕੋਲ ਲਿਆਉਣ ਅਤੇ ਉਹ ਇੱਥੇ ਆਕੇ ਆਪੋ-ਆਪਣੀ ਭੇਡ ਜਾਂ ਬਲਦ ਮਾਰਨ। ਮੇਰੇ ਸਾਹਮਣੇ ਇੱਥੇ ਆਕੇ ਖਾਵੇ ਪਰ ਯਹੋਵਾਹ ਦੇ ਸਾਹਮਣੇ ਅਜਿਹਾ ਪਾਪ ਨਾ ਕਰਨ। ਅਤੇ ਉਹ ਚੋਂਦੇ ਲਹੂ ਵਾਲਾ ਮਾਸ ਨਾ ਖਾਣ।” ਉਸ ਰਾਤ ਸਭ ਲੋਕੀਂ ਆਪਣੀ ਭੇਡ-ਬਲਦ ਲਿਆਏ ਅਤੇ ਉੱਥੇ ਆਕੇ ਹੀ ਵੱਢਿਆ।
35
ਤਾਂ ਫ਼ਿਰ ਸ਼ਾਊਲ ਨੇ ਯਹੋਵਾਹ ਲਈ ਜਗਵੇਦੀ ਬਣਾਈ। ਇਹ ਜਗਵੇਦੀ ਉਸ ਨੇ ਖੁਦ ਆਪਣੇ ਹੱਥੀਂ ਬਨਾਉਣੀ ਸ਼ੁਰੂ ਕੀਤੀ।
36
ਸ਼ਾਊਲ ਨੇ ਕਿਹਾ, “ਅੱਜ ਰਾਤ ਅਸੀਂ ਫ਼ਲਿਸਤੀਆਂ ਦਾ ਪਿੱਛਾ ਕਰਾਂਗੇ ਅਤੇ ਉਨ੍ਹਾਂ ਦਾ ਸਭ ਕੁਝ ਚੁੱਕ ਲਿਆਵਾਂਗੇ। ਅਸੀਂ ਉਨ੍ਹਾਂ ਸਾਰਿਆਂ ਨੂੰ ਮਾਰ ਦੇਵਾਂਗੇ।” ਸੈਨਾ ਨੇ ਜਵਾਬ ਦਿੱਤਾ, “ਤੈਨੂੰ ਜੋ ਠੀਕ ਲੱਗਦਾ ਹੈ ਸੋ ਕਰ।” ਪਰ ਜਾਜਕ ਨੇ ਆਖਿਆ, “ਆਪਾਂ ਪਰਮੇਸ਼ੁਰ ਤੋਂ ਪੁੱਛੀਏ।”
37
ਤਾਂ ਸ਼ਾਊਲ ਨੇ ਪਰਮੇਸ਼ੁਰ ਤੋਂ ਪੁੱਛਿਆ, “ਕੀ ਮੈਂ ਫ਼ਲਿਸਤੀਆਂ ਦੇ ਪਿੱਛੇ ਲੱਗਾਂ? ਕੀ ਤੂੰ ਸਾਨੂੰ ਫ਼ਲਿਸਤੀਆਂ ਨੂੰ ਹਰਾਉਣ ਦਾ ਬਲ ਦੇਵੇਂਗਾ?” ਪਰ ਪਰਮੇਸ਼ੁਰ ਨੇ ਉਸ ਦਿਨ ਸ਼ਾਊਲ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ।
38
ਤਾਂ ਸ਼ਾਊਲ ਨੇ ਕਿਹਾ, “ਸਾਰੇ ਆਗੂਆਂ ਨੂੰ ਮੇਰੇ ਸਾਹਮਣੇ ਕਰੋ। ਪਤਾ ਲੱਗੇ ਕਿ ਕਿਸ ਕੋਲੋਂ ਪਾਪ ਹੋਇਆ ਹੈ!
39
ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਜਿਸਨੇ ਕਿ ਇਸਰਾਏਲ ਨੂੰ ਬਚਾਇਆ ਹੈ ਕਿ ਜੇਕਰ ਮੇਰੇ ਆਪਣੇ ਪੁੱਤਰ ਯੋਨਾਥਾਨ ਤੋਂ ਵੀ ਇਹ ਪਾਪ ਹੋਇਆ ਹੋਵੇਗਾ ਤਾਂ ਉਹ ਵੀ ਬਖਸ਼ਿਆ ਨਹੀਂ ਜਾਵੇਗਾ। ਉਸ ਨੂੰ ਵੀ ਮਰਨਾ ਪਵੇਗਾ।” ਪਰ ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਇੱਕ ਸ਼ਬਦ ਵੀ ਨਾ ਬੋਲਿਆ।
40
ਤਾਂ ਸ਼ਾਊਲ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, “ਤੁਸੀਂ ਸਾਰੇ ਇਸ ਪਾਸੇ ਖੜ੍ਹੇ ਹੋ ਜਾਵੋ, ਮੈਂ ਅਤੇ ਮੇਰਾ ਪੁੱਤਰ ਇਸ ਪਾਸੇ ਖੜ੍ਹੇ ਹੋਵਾਂਗੇ।” ਸਿਪਾਹੀਆਂ ਨੇ ਜਵਾਬ ਦਿੱਤਾ, “ਮਾਲਿਕ, ਜਿਵੇਂ ਤੇਰਾ ਹੁਕਮ।”
41
ਤਦ ਸ਼ਾਊਲ ਨੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ! ਇਸਰਾਏਲ ਦੇ ਪਰਮੇਸ਼ੁਰ! ਤੂੰ ਅੱਜ ਆਪਣੇ ਸੇਵਕ ਦੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ? ਜੇਕਰ ਮੈਂ ਜਾਂ ਮੇਰੇ ਪੁੱਤਰ ਨੇ ਕੋਈ ਪਾਪ ਕੀਤਾ ਹੈ ਤਾਂ ਉਰੀਮ ਪਾ ਜੇਕਰ ਇਸਰਾਏਲ ਦੇ ਲੋਕਾਂ ਨੇ ਪਾਪ ਕੀਤਾ ਹੈ ਤਾਂ ਤੁੰਮੀਮ ਪਾ।” ਤਦ ਸ਼ਾਊਲ ਅਤੇ ਯੋਨਾਥਾਨ ਫ਼ੜੇ ਗਏ ਅਤੇ ਲੋਕ ਬਚ ਗਏ।
42
ਸ਼ਾਊਲ ਨੇ ਆਖਿਆ, “ਕੌਣ ਦੋਸ਼ੀ ਹੈ ਜਾਨਣ ਵਾਸਤੇ ਇਨ੍ਹਾਂ ਨੂੰ ਫ਼ਿਰ ਤੋਂ ਸੁੱਟੋ-ਮੈਂ ਜਾਂ ਮੇਰਾ ਪੁੱਤਰ ਯੋਨਾਥਾਨ।” ਯੋਨਾਥਾਨ ਚੁਣਿਆ ਗਿਆ ਸੀ।
43
ਸ਼ਾਊਲ ਨੇ ਯੋਨਾਥਾਨ ਨੂੰ ਕਿਹਾ, “ਮੈਨੂੰ ਦੱਸ ਕਿ ਤੂੰ ਕੀ ਕੀਤਾ।” ਯੋਨਾਥਾਨ ਨੇ ਸ਼ਾਊਲ ਨੂੰ ਦੱਸਿਆ, “ਮੈਂ ਆਪਣੀ ਸੋਟੀ ਦੇ ਕਿਨਾਰੇ ਤੋਂ ਥੋੜਾ ਜਿਹਾ ਸ਼ਹਿਦ ਚੱਟਿਆ ਸੀ। ਮੈਂ ਇਸ ਅਮਲ ਲਈ ਮਰਨ ਨੂੰ ਤਿਆਰ ਹਾਂ।”
44
ਸ਼ਾਊਲ ਨੇ ਆਖਿਆ, “ਮੈਂ ਪਰਮੇਸ਼ੁਰ ਨਾਲ ਸੌਂਹ ਚੁੱਕੀ ਸੀ ਕਿ ਜੇਕਰ ਮੈਂ ਆਪਣੀ ਸੌਂਹ ਪੂਰੀ ਨਾ ਕਰਾਂ ਤਾਂ ਮੈਨੂੰ ਦੰਡ ਮਿਲੇ, ਇਸ ਕਰਕੇ ਯੋਨਾਥਾਨ ਤੈਨੂੰ ਮਰਨਾ ਹੀ ਪਵੇਗਾ।”
45
ਪਰ ਸਿਪਾਹੀਆਂ ਨੇ ਸ਼ਾਊਲ ਨੂੰ ਕਿਹਾ, “ਯੋਨਾਥਾਨ ਨੇ ਇਸਰਾਏਲ ਦੇ ਲਈ ਅੱਜ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਕੀ ਉਸ ਨੂੰ ਫ਼ਿਰ ਵੀ ਮਰਨਾ ਪਵੇਗਾ? ਇੰਝ ਨਹੀਂ ਹੋ ਸੱਕਦਾ! ਅਸੀਂ ਜਿਉਂਦੇ ਪਰਮੇਸ਼ੁਰ ਦੀ ਸੌਂਹ ਚੁਕੱਦੇ ਹਾਂ ਕਿ ਯੋਨਾਥਾਨ ਨੂੰ ਕੋਈ ਦੁੱਖ ਨਹੀਂ ਦੇਵੇਗਾ ਅਸੀਂ ਯੋਨਾਥਾਨ ਦਾ ਵਾਲ ਵੀ ਵਿੰਗਾ ਹੋਣ ਜਾਂ ਧਰਤੀ ਉੱਤੇ ਨਾ ਡਿੱਗਣ ਦੇਵਾਂਗੇ। ਪਰਮੇਸ਼ੁਰ ਨੇ ਉਸਦੀ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕਰਨ ਵਿੱਚ ਅੱਜ ਮਦਦ ਕੀਤੀ ਹੈ।” ਤਾਂ ਇੰਝ ਲੋਕਾਂ ਨੇ ਯੋਨਾਥਾਨ ਨੂੰ ਮਰਨੋ ਬਚਾ ਲਿਆ, ਉਸ ਨੂੰ ਮਰਨ ਨਾ ਦਿੱਤਾ ਗਿਆ।
46
ਫ਼ਿਰ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਨਾ ਕੀਤਾ ਅਤੇ ਉਹ ਆਪਣੀ ਥਾਵੇਂ ਵਾਪਸ ਚੱਲੇ ਗਏ।
47
ਸ਼ਾਊਲ ਨੇ ਇਸਰਾਏਲ ਦੇ ਰਾਜ ਦਾ ਪੂਰਾ ਅਧਿਕਾਰ ਲੈ ਲਿਆ। ਜਿੰਨੇ ਵੀ ਇਸਰਾਏਲ ਦੇ ਆਸ-ਪਾਸ ਦੇ ਦੁਸ਼ਮਣ ਸਨ ਉਹ ਉਨ੍ਹਾਂ ਨਾਲ ਲੜਿਆ। ਸ਼ਾਊਲ ਮੋਆਬ ਦੇ ਨਾਲ ਲੜਿਆ, ਅਤੇ ਅੰਮੋਨੀਆਂ, ਅਦੋਮ ਅਤੇ ਸੋਬਾਹ ਦੇ ਰਾਜਿਆਂ ਅਤੇ ਫ਼ਲਿਸਤੀਆਂ ਦੇ ਨਾਲ ਉਸ ਨੇ ਲੜਾਈ ਕੀਤੀ। ਜਿਸ-ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਆਪਣੇ ਦੁਸ਼ਮਣਾਂ ਨੂੰ ਉਹ ਦੁੱਖ ਦਿੰਦਾ ਅਤੇ ਹਾਰ ਦਿੰਦਾ ਸੀ।
48
ਸ਼ਾਊਲ ਬੜਾ ਬਹਾਦੁਰ ਸੀ ਅਤੇ ਉਸ ਨੇ ਅਮਾਲੇਕੀਆਂ ਨੂੰ ਹਰਾਇਆ। ਉਸ ਨੇ ਇਸਰਾਏਲ ਨੂੰ ਉਨ੍ਹਾਂ ਦੁਸ਼ਮਣਾਂ ਤੋਂ ਬਚਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟਿਆ ਸੀ।
49
ਯੋਨਾਥਾਨ, ਯਿਸ਼ਵੀ ਅਤੇ ਮਾਲਕਿਸ਼ੂਆ ਸ਼ਾਊਲ ਦੇ ਪੁੱਤਰਾਂ ਦੇ ਨਾਉਂ ਸਨ ਅਤੇ ਉਸਦੀ ਵੱਡੀ ਧੀ ਦਾ ਨਾਉਂ ਮੇਰਬ ਅਤੇ ਛੋਟੀ ਦਾ ਨਾਉਂ ਮੀਕਲ ਸੀ।
50
ਸ਼ਾਊਲ ਦੀ ਪਤਨੀ ਦਾ ਨਾਉਂ ਆਹੀਨੋਆਮ ਸੀ ਜੋ ਕਿ ਅਹੀਮਆਸ ਦੀ ਧੀ ਸੀ। ਉਸ ਦੇ ਸੇਨਾਪਤੀ ਦਾ ਨਾਉਂ ਅਬੀਨੇਰ ਸੀ ਜੋ ਕਿ ਨੇਰ ਦਾ ਪੁੱਤਰ ਸੀ। ਨੇਰ ਸ਼ਾਊਲ ਦਾ ਚਾਚਾ ਸੀ।
51
ਸ਼ਾਊਲ ਦਾ ਪਿਤਾ ਕੀਸ਼ ਅਤੇ ਅਬੀਨੇਰ ਦਾ ਪਿਤਾ ਨੇਰ ਦੋਨੋਂ ਅਬੀਏਲ ਦੇ ਪੁੱਤਰ ਸੀ।
52
ਸ਼ਾਊਲ ਨੇ ਸਾਰਾ ਜੀਵਨ ਬਹਾਦੁਰੀ ਵਿੱਚ ਗੁਜਾਰਿਆ। ਉਸ ਨੇ ਫ਼ਲਿਸਤੀਆਂ ਦੇ ਨਾਲ ਬੜੀ ਸਖਤ ਲੜਾਈ ਲੜੀ। ਉਸ ਨੇ ਜਦੋਂ ਕਦੇ ਵੀ ਕੋਈ ਬਹਾਦੁਰ ਜਾਂ ਤਾਕਤਵਰ ਮਨੁੱਖ ਵੇਖਿਆ, ਉਸ ਨੂੰ ਆਪਣੀ ਸੇਨਾ ਵਿੱਚ ਭਰਤੀ ਕਰ ਲਿਆ ਅਤੇ ਉਸ ਨੂੰ ਉਹ ਆਪਣੇ ਕੋਲ ਰੱਖਦਾ ਜੋ ਉਸਦੀ ਰੱਖਵਾਲੀ ਕਰਦਾ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31