bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
2 Corinthians 8
2 Corinthians 8
Punjabi 2002 ERV (ਪਵਿੱਤਰ ਬਾਈਬਲ)
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 9 →
1
ਅਤੇ ਹੁਣ ਭਰਾਵੋ ਅਤੇ ਭੈਣੋ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਉਸ ਕਿਰਪਾ ਬਾਰੇ ਜਾਣ ਲਵੋਂ ਜਿਹੜੀ ਪਰਮੇਸ਼ੁਰ ਨੇ ਮਕਦੂਨਿਯਾ ਦੀਆਂ ਕਲੀਸਿਯਾਵਾਂ ਨੂੰ ਪ੍ਰਦਾਨ ਕੀਤਾ ਸੀ।
2
ਉਨ੍ਹਾਂ ਵਿਸ਼ਵਾਸੀਆਂ ਨੂੰ ਵੱਡੀਆਂ ਔਕੜਾਂ ਰਾਹੀਂ ਪਰੱਖਿਆ ਗਿਆ ਸੀ। ਅਤੇ ਉਹ ਬਹੁਤ ਗਰੀਬ ਸਨ। ਪਰ ਉਨ੍ਹਾਂ ਨੇ ਆਪਣੀ ਅਥਾਹ ਖੁਸ਼ੀ ਤੋਂ ਬਹੁਤ ਕੁਝ ਦਿੱਤਾ।
3
ਮੈਂ ਤੁਹਾਨੂੰ ਕਹਿ ਸੱਕਦਾ ਹਾਂ ਕਿ ਉਹ ਜਿੰਨਾ ਕਰਨ ਦੇ ਯੋਗ ਸਨ ਉਨ੍ਹਾਂ ਨੇ ਬਹੁਤ ਕੁਝ ਕੀਤਾ। ਉਨ੍ਹਾਂ ਵਿਸ਼ਵਾਸੀਆਂ ਨੇ ਆਪਣੇ ਵਿਤ ਨਾਲੋਂ ਵੀ ਵੱਧ ਦਿੱਤਾ ਇਹ ਗੱਲ ਉਨ੍ਹਾਂ ਖੁਲ੍ਹ ਦਿਲੀ ਨਾਲ ਕੀਤੀ। ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਹੀਂ ਆਖਿਆ।
4
ਉਹ ਸਾਨੂੰ ਬੇਨਤੀ ਕਰ ਰਹੇ ਸਨ ਅਤੇ ਬਾਰ ਬਾਰ ਪੁੱਛ ਰਹੇ ਸਨ ਕਿ ਉਹ ਵੀ ਪਰਮੇਸ਼ੁਰ ਦੇ ਲੋਕਾਂ ਦੀ ਇਸ ਉਦਾਰ ਸੇਵਾ ਵਿੱਚ ਸ਼ਰੀਕ ਹੋ ਸੱਕਣ।
5
ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦਿੱਤਾ ਜਿਸਦੀ ਸਾਨੂੰ ਆਸ ਤੱਕ ਨਹੀਂ ਸੀ। ਉਨ੍ਹਾਂ ਨੇ ਆਪਣਾ ਧਨ ਦੇਣ ਤੋਂ ਵੀ ਪਹਿਲਾਂ ਆਪਣੇ ਆਪ ਨੂੰ ਪ੍ਰਭੂ ਦੇ ਅਤੇ ਸਾਡੇ ਨਮਿੱਤ ਸਮਰਪਿੱਤ ਕਰ ਦਿੱਤਾ। ਇਹੀ ਗੱਲ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ।
6
ਇਸ ਲਈ ਅਸੀਂ ਤੀਤੁਸ ਨੂੰ ਕਿਰਪਾ ਦੇ ਇਸ ਵਿਸ਼ੇਸ਼ ਕਾਰਜ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਕਿਹਾ। ਤੀਤੁਸ ਨੇ ਉਹ ਵਿਅਕਤੀ ਹੈ ਜਿਸਨੇ ਉਹ ਕਾਰਨ ਆਰੰਭ ਕੀਤਾ।
7
ਤੁਸੀਂ ਹਰ ਚੀਜ਼ ਵਿੱਚ ਅਮੀਰ ਹੋ, ਵਿਸ਼ਵਾਸ ਵਿੱਚ, ਬੋਲਚਾਲ ਵਿੱਚ, ਗਿਆਨ ਵਿੱਚ, ਸਹਾਇਤਾ ਕਰਨ ਦੀ ਉਤਸੁਕਤਾ ਵਿੱਚ, ਅਤੇ ਉਸ ਪਿਆਰ ਵਿੱਚ ਜਿਹੜਾ ਤੁਸੀਂ ਸਾਡੇ ਕੋਲੋਂ ਸਿੱਖਿਆ। ਅਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦਾਨ ਦੀ ਇਸ ਦਾਤ ਵਿੱਚ ਵੀ ਅਮੀਰ ਹੋਵੋਂ।
8
ਮੈਂ ਤੁਹਾਨੂੰ ਦਾਨ ਦੇਣ ਦਾ ਹੁਕਮ ਨਹੀਂ ਦੇ ਰਿਹਾ। ਪਰ ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਤੁਹਾਡਾ ਪ੍ਰੇਮ ਸੱਚਾ ਹੈ ਕਿ ਨਹੀਂ। ਅਜਿਹਾ ਮੈਂ ਤੁਹਾਨੂੰ ਇਹ ਦਰਸ਼ਾਉਣ ਲਈ ਕਰਦਾ ਹਾਂ ਕਿ ਹੋਰ ਲੋਕ ਵੀ ਸੱਚ ਮੁੱਚ ਸਹਾਇਤਾ ਕਰਨਾ ਚਾਹੁੰਦੇ ਹਨ।
9
ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਬਾਰੇ ਤਾਂ ਪਤਾ ਹੀ ਹੈ। ਤੁਸੀਂ ਜਾਣਦੇ ਹੋ ਕਿ ਮਸੀਹ ਅਮੀਰ ਸੀ, ਪਰ ਤੁਹਾਡੇ ਲਈ ਉਹ ਗਰੀਬ ਬਣ ਗਿਆ। ਮਸੀਹ ਨੇ ਅਜਿਹਾ ਇਸ ਵਾਸਤੇ ਕੀਤਾ ਤਾਂ ਜੋ ਤੁਸੀਂ ਉਸ ਦੇ ਗਰੀਬ ਬਣ ਜਾਣ ਤੇ ਅਮੀਰ ਬਣ ਸੱਕਦੇ ਹੋ।
10
ਮੈਂ ਸੋਚਦਾ ਹਾਂ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ। ਅਤੇ ਕਿਉਂ ਜੋ ਮੈਨੂੰ ਵਿਸ਼ਵਾਸ ਹੈ ਕਿ ਇਹ ਤੁਹਾਡੇ ਲਈ ਚੰਗਾ ਹੈ, ਮੈਂ ਇਹ ਦੱਸਦਾ ਹਾਂ; ਪਿੱਛਲੇ ਸਾਲ, ਤੁਸੀਂ ਪਹਿਲੇ ਲੋਕੀ ਸੀ ਜੋ ਦੇਣ ਲਈ ਅਗਾਂਹ ਆਏ। ਅਤੇ ਤੁਸੀਂ ਦੇਣ ਵਾਲੇ ਪਹਿਲੇ ਲੋਕੀ ਸੀ।
11
ਇਸ ਲਈ ਹੁਣ ਇਹ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ, ਪੂਰਾ ਕਰ ਲਵੋ। ਫ਼ੇਰ ਤੁਹਾਡੀ “ਕਰਨੀ” ਤੁਹਾਡੀ “ਕਰਨੀ ਦੀ ਇੱਛਾ” ਦੇ ਬਰਾਬਰ ਹੋਵੇਗੀ। ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚੋਂ ਦੇਵੋ।
12
ਜੇ ਤੁਸੀਂ ਦੇਣਾ ਚਾਹੁੰਦੇ ਹੋ ਤੁਹਾਡਾ ਦਾਨ ਸਵੀਕਾਰ ਹੋ ਜਾਵੇਗਾ। ਤੁਹਾਡਾ ਦਾਨ ਇਸ ਪੱਖੋਂ ਸਵੀਕਾਰ ਹੋਵੇਗਾ ਕਿ ਤੁਹਾਡੇ ਕੋਲ ਕੀ ਹੈ ਨਾ ਕਿ ਉਸ ਪੱਖੋਂ ਕਿ ਤੁਹਾਡੇ ਕੋਲ ਕੀ ਨਹੀਂ ਹੈ।
13
ਅਸੀਂ ਤੁਹਾਨੂੰ ਮੁਸੀਬਤਾਂ ਵਿੱਚ ਨਹੀਂ ਵੇਖਣਾ ਚਾਹੁੰਦੇ ਜਦੋਂ ਦੂਸਰੇ ਆਪਣੀਆਂ ਮੁਸੀਬਤਾਂ ਤੋਂ ਮੁਕਤ ਹਨ। ਅਸੀਂ ਹਰ ਚੀਜ਼ ਦੀ ਬਰਾਬਰੀ ਚਾਹੁੰਦੇ ਹੰ।
14
ਇਸ ਵਕਤ ਤੁਹਾਡੇ ਕੋਲ ਬਹੁਤ ਕੁਝ ਹੈ। ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਹੋਰਨਾਂ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਸਹਾਇਤਾ ਕਰ ਸੱਕਦੀਆਂ ਹਨ। ਫ਼ੇਰ ਮਗਰੋਂ ਜਦੋਂ ਉਨ੍ਹਾਂ ਦੇ ਕੋਲ ਬਹੁਤ ਕੁਝ ਹੋਵੇਗਾ ਤਾਂ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰ ਸੱਕਦੇ ਹਨ। ਫ਼ੇਰ ਸਾਰੇ ਬਰਾਬਰ ਹੋ ਜਾਣਗੇ।
15
ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੈ, “ਜਿਸ ਵਿਅਕਤੀ ਨੇ ਬਹੁਤਾ ਜੋੜਿਆ, ਉਸ ਕੋਲ ਕੁਝ ਵੀ ਵਾਧੂ ਨਹੀਂ ਸੀ ਅਤੇ ਜਿਸ ਵਿਅਕਤੀ ਨੇ ਥੋੜਾ ਜੋੜਿਆ ਉਸ ਕੋਲ ਬਹੁਤ ਥੋੜਾ ਨਹੀਂ ਸੀ।”
16
ਮੈਂ ਪਰਮੇਸ਼ੁਰ ਦੀ, ਤੀਤੁਸ ਨੂੰ ਤੁਹਾਡੇ ਲਈ ਉਸੇ ਤਰ੍ਹਾਂ ਦਾ ਪਿਆਰ ਦੇਣ ਲਈ, ਉਸਤਤਿ ਕਰਦਾ ਹਾਂ ਜੋ ਮੈਨੂੰ ਤੁਹਾਡੇ ਲਈ ਹੈ।
17
ਤੀਤੁਸ ਨੇ ਉਨ੍ਹਾਂ ਚੀਜ਼ਾਂ ਨੂੰ ਹੀ ਪ੍ਰਵਾਨ ਕੀਤਾ ਜਿਨ੍ਹਾਂ ਬਾਰੇ ਅਸੀਂ ਉਸ ਨੂੰ ਕਰਨ ਲਈ ਆਖਿਆ ਸੀ। ਉਹ ਤੁਹਾਡੇ ਕੋਲ ਜਾਣ ਲਈ ਬਹੁਤ ਚਾਹਵਾਨ ਸੀ। ਇਹ ਉਸਦੀ ਆਪਣੀ ਪਸੰਦ ਸੀ।
18
ਅਸੀਂ ਤੀਤੁਸ ਦੇ ਨਾਲ ਉਸ ਭਰਾ ਨੂੰ ਘੱਲ ਰਹੇ ਹਾਂ ਜਿਸਦੀ ਸਾਰੀ ਕਲੀਸਿਯਾ ਉਸਤਤਿ ਕਰਦੀ ਹੈ ਇਸ ਭਰਾ ਦੀ ਉਸਤਤਿ ਉਸ ਦੇ ਖੁਸ਼ਖਬਰੀ ਨੂੰ ਫ਼ੈਲਾਉਣ ਦੀ ਸੇਵਾ ਲਈ ਹੈ।
19
ਅਤੇ ਕਲੀਸਿਯਾ ਨੇ ਵੀ ਇਸ ਭਰਾ ਨੂੰ ਸਾਡਾ ਸਾਥ ਦੇਣ ਲਈ ਚੁਣਿਆ ਜਦੋਂ ਅਸੀਂ ਇਹ ਦਾਤ ਚੁੱਕਣੀ ਹੈ। ਅਸੀਂ ਇਹ ਸੇਵਾ ਪ੍ਰਭੂ ਦੀ ਮਹਿਮਾ ਲਈ ਕਰ ਰਹੇ ਹਾਂ ਅਤੇ ਇਹ ਦਰਸ਼ਾਉਣ ਲਈ ਵੀ ਕਿ ਅਸੀਂ ਸੱਚ ਮੁੱਚ ਸਹਾਇਤਾ ਕਰਨਾ ਚਾਹੁੰਦੇ ਹਾਂ।
20
ਅਸੀਂ ਸਾਵੱਧਾਨ ਹਾਂ ਤਾਂ ਜੋ, ਅਸੀਂ ਜਿਸ ਢੰਗ ਨਾਲ ਧਨ ਦੀ ਇੱਡੀ ਵੱਡੀ ਰਕਮ ਦੀ ਦੇਖ ਭਾਲ ਕਰਦੇ ਹਾਂ, ਕੋਈ ਵੀ ਕਸੂਰ ਨਾ ਕੱਢ ਸੱਕੇ।
21
ਅਸੀਂ ਓਹੋ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਉਚਿਤ ਹੈ। ਅਸੀਂ ਓਹੋ ਕੁਝ ਕਰਨਾ ਚਾਹੁੰਦੇ ਹਾਂ ਜਿਸ ਨੂੰ ਪ੍ਰਭੂ ਸਹੀ ਪ੍ਰਵਾਨ ਕਰਦਾ ਹੈ। ਅਤੇ ਨਾਲੇ ਜਿਸ ਨੂੰ ਲੋਕ ਸਹੀ ਸਮਝਦੇ ਹਨ।
22
ਨਾਲੇ, ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਰਾ ਨੂੰ ਵੀ ਘੱਲ ਰਹੇ ਹਾਂ ਜੋ ਕਿ ਹਮੇਸ਼ਾ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ। ਉਸ ਨੇ ਇਹ ਕਈਆਂ ਅਵਸਰਾਂ ਤੇ ਸਾਬਤ ਕਰ ਦਿੱਤਾ ਸੀ। ਅਤੇ ਹੁਣ ਤਾਂ ਉਹ ਹੋਰ ਵੀ ਵੱਧੇਰੇ ਸਹਾਇਤਾ ਕਰਨਾ ਚਾਹੁੰਦਾ ਹੈ ਕਿਉਂਕਿ ਉਸਦਾ ਤੁਹਾਡੇ ਵਿੱਚ ਬਹੁਤ ਵਿਸ਼ਵਾਸ ਹੈ।
23
ਹੁਣ ਤੀਤਸ ਬਾਰੇ-ਉਹ ਮੇਰਾ ਭਾਈਵਾਲ ਹੈ। ਤੁਹਾਡੀ ਸਹਾਇਤਾ ਕਰਨ ਵਿੱਚ ਉਹ ਮੇਰੇ ਨਾਲ ਕੰਮ ਕਰ ਰਿਹਾ ਹੈ। ਅਤੇ ਹੋਰਾਂ ਭਰਾਵਾਂ ਬਾਰੇ ਉਨ੍ਹਾਂ ਨੂੰ ਕਲੀਸਿਯਾ ਵੱਲੋਂ ਘਲਿਆ ਗਿਆ ਹੈ, ਅਤੇ ਉਹ ਮਸੀਹ ਨੂੰ ਮਹਿਮਾ ਦਿੰਦੇ ਹਨ।
24
ਇਸ ਲਈ, ਇਨ੍ਹਾਂ ਲੋਕਾਂ ਨੂੰ ਦਿਖਾਓ ਕਿ ਤੁਹਾਨੂੰ ਪ੍ਰੇਮ ਹੈ। ਉਨ੍ਹਾਂ ਨੂੰ ਇਹ ਦਰਸ਼ਾ ਦਿਓ ਅਸੀਂ ਤੁਹਾਡੇ ਉੱਪਰ ਕਿਉਂ ਮਾਣ ਕਰਦੇ ਹਾਂ ਫ਼ੇਰ ਸਾਰੀ ਕਲੀਸਿਯਾ ਇਸ ਨੂੰ ਦੇਖ ਸੱਕੇਗੀ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 9 →
All chapters:
1
2
3
4
5
6
7
8
9
10
11
12
13