bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
2 Thessalonians 1
2 Thessalonians 1
Punjabi 2002 ERV (ਪਵਿੱਤਰ ਬਾਈਬਲ)
Jump to:
Chapter 1
Chapter 2
Chapter 3
Chapter 2 →
1
ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਸ਼ੁਭਕਾਮਾਨਾਵਾਂ ਤੁਸੀਂ ਲੋਕ ਪਰਮੇਸ਼ੁਰ, ਸਾਡੇ ਪਿਤਾ, ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੋ।
2
ਪਰਮੇਸ਼ੁਰ, ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਡੇ ਤੇ ਕਿਰਪਾ ਅਤੇ ਸ਼ਾਂਤੀ ਹੋਵੇ।
3
ਭਰਾਵੋ ਅਤੇ ਭੈਣੋ, ਅਸੀਂ ਤੁਹਾਡੇ ਲਈ ਹਮੇਸ਼ਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਅਤੇ ਸਾਨੂੰ ਇਹ ਕਰਨਾ ਚਾਹੀਦਾ ਹੈ ਕਿਉਂ ਕਿ ਸਾਡੇ ਲਈ ਇਹ ਠੀਕ ਹੈ ਕਿਉਂਕਿ ਤੁਹਾਡਾ ਵਿਸ਼ਵਾਸ ਵੱਧ-ਫ਼ੁੱਲ ਰਿਹਾ ਹੈ ਅਤੇ ਉਹ ਪਿਆਰ ਜਿਹੜਾ ਤੁਹਾਡੇ ਵਿੱਚੋਂ ਹਰ ਕੋਈ ਇੱਕ ਦੂਸਰੇ ਨੂੰ ਕਰਦਾ ਹੈ, ਉਹ ਵੀ ਵੱਧ-ਫ਼ੁੱਲ ਰਿਹਾ ਹੈ।
4
ਇਸ ਲਈ ਅਸੀਂ ਪਰਮੇਸ਼ੁਰ ਦੀਆਂ ਕਲੀਸਿਆਵਾਂ ਵਿੱਚ ਘਮੰਡ ਕਰਦੇ ਹਾਂ ਕਿ ਤੁਸੀਂ ਕਿਵੇਂ ਤਕੜੇ ਰਹਿੰਦੇ ਹੋ ਅਤੇ ਨਿਹਚਾ ਰੱਖਦੇ ਹੋ। ਤੁਸੀਂ ਸਤਾਏ ਜਾ ਰਹੋ ਹੋ। ਅਤੇ ਤੁਸੀਂ ਬਹੁਤ ਸਾਰੀਆਂ ਮੁਸ਼ਕਿਲਾਂ ਰਾਹੀਂ ਲੰਘ ਰਹੇ ਹੋ ਪਰ ਤੁਸੀਂ ਤਕੜੇ ਰਹੋ ਅਤੇ ਵਿਸ਼ਵਾਸ ਰੱਖੋ।
5
ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਪਰਮੇਸ਼ੁਰ ਆਪਣੇ ਨਿਆਂ ਵਿੱਚ ਸਹੀ ਹੈ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਰਾਜ ਦੇ ਯੋਗ ਹੋਵੋ। ਤੁਹਾਡੀਆਂ ਤਕਲੀਫ਼ਾਂ ਉਸ ਰਾਜ ਲਈ ਹਨ।
6
ਪਰਮੇਸ਼ੁਰ ਉਹੀ ਕਰੇਗਾ ਜੋ ਸਹੀ ਹੈ ਉਹ ਉਨ੍ਹਾਂ ਲੋਕਾਂ ਨੂੰ ਤਕਲੀਫ਼ਾਂ ਦੇਵੇਗਾ ਜਿਹੜੇ ਤੁਹਾਨੂੰ ਤਕਲੀਫ਼ਾਂ ਦਿੰਦੇ ਹਨ।
7
ਅਤੇ ਪਰਮੇਸ਼ੁਰ ਤੁਸਾਂ ਲੋਕਾਂ ਨੂੰ ਜਿਹੜੇ ਕਸ਼ਟ ਵਿੱਚ ਹੋ, ਸ਼ਾਂਤੀ ਦੇਵੇਗਾ ਅਤੇ ਉਹ ਸਾਨੂੰ ਸ਼ਾਂਤੀ ਦੇਵੇਗਾ ਪਰਮੇਸ਼ੁਰ ਸਾਨੂੰ ਇਹ ਸਹਾਇਤਾ ਉਦੋਂ ਦੇਵੇਗਾ ਜਦੋਂ ਸਾਨੂੰ ਪ੍ਰਭੂ ਯਿਸੂ ਪ੍ਰਗਟ ਹੋਵੇਗਾ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਦੇ ਨਾਲ ਸਵਰਗ ਵਿੱਚੋਂ ਆਵੇਗਾ।
8
ਉਹ ਸਵਰਗ ਵਿੱਚੋਂ ਬਲਦੀ ਹੋਈ ਅੱਗ ਨਾਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਆਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ।
9
ਉਨ੍ਹਾਂ ਲੋਕਾਂ ਨੂੰ ਅਜਿਹੀ ਤਬਾਹੀ ਵਾਲੀ ਸਜ਼ਾ ਦਿੱਤੀ ਜਾਵੇਗੀ ਜਿਹੜੀ ਹਮੇਸ਼ਾ ਜਾਰੀ ਰਹੇਗੀ ਉਨ੍ਹਾਂ ਨੂੰ ਪ੍ਰਭੂ ਦੇ ਨਾਲ ਰਹਿਣ ਦੀ ਇਜਾਜ਼ਤ ਨਹੀਂ ਮਿਲੇਗੀ ਉਨ੍ਹਾਂ ਲੋਕਾਂ ਨੂੰ ਉਸਦੀ ਮਹਾਨ ਸ਼ਕਤੀ ਤੋਂ ਦੂਰ ਰੱਖਿਆ ਜਾਵੇਗਾ।
10
ਇਹ ਉਸ ਦਿਨ ਵਾਪਰੇਗਾ ਜਦੋਂ ਸਾਡਾ ਪ੍ਰਭੂ ਯਿਸੂ ਆਵੇਗਾ। ਯਿਸੂ ਮਹਿਮਾਮਈ ਹੋਣ ਲਈ ਆਪਣੇ ਪਵਿੱਤਰ ਲੋਕਾਂ ਸਮੇਤ ਆਵੇਗਾ। ਉਹ ਸਾਰੇ ਲੋਕ, ਜਿਨ੍ਹਾਂ ਨੇ ਵਿਸ਼ਵਾਸ ਕੀਤਾ, ਹੈਰਾਨ ਹੋ ਜਾਣਗੇ ਜਦੋਂ ਉਹ ਯਿਸੂ ਨੂੰ ਵੇਖਣਗੇ। ਤੁਸੀਂ ਵਿਸ਼ਵਾਸੀਆਂ ਦੇ ਉਸ ਸਮੂਹ ਵਿੱਚ ਹੋਵੋਂਗੇ, ਕਿਉਂਕਿ ਤੁਸੀਂ ਉਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਕੀਤਾ ਜਿਹੜੀਆਂ ਅਸੀਂ ਤੁਹਾਨੂੰ ਦੱਸੀਆਂ ਸਨ।
11
ਇਸ ਲਈ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ। ਅਸੀਂ ਆਪਣੇ ਪਰਮੇਸ਼ੁਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਚੰਗੇ ਢੰਗ ਨਾਲ ਜਿਉਣ ਵਿੱਚ ਤੁਹਾਡੀ ਮਦਦ ਕਰੇ, ਜਿਸ ਨੂੰ ਜਿਉਣ ਵਾਸਤੇ ਉਸ ਨੇ ਤੁਹਾਨੂੰ ਸੱਦਿਆ ਹੈ। ਤੁਹਾਡੇ ਅੰਦਰ ਦੀ ਚੰਗਿਆਈ ਤੁਹਾਨੂੰ ਚੰਗਾ ਕਰਨ ਲਈ ਹੌਂਸਲਾ ਦਿੰਦੀ ਹੈ ਅਤੇ ਤੁਹਾਡਾ ਵਿਸ਼ਵਾਸ ਤੁਹਾਡੇ ਪਾਸੋਂ ਕੰਮ ਕਰਵਾਉਂਦਾ ਹੈ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਤੁਹਾਨੂੰ ਆਪਣੀ ਸ਼ਕਤੀ ਨਾਲ ਇਨ੍ਹਾਂ ਗੱਲਾਂ ਨੂੰ ਹੋਰ ਵੱਧੇਰੇ ਕਰਨ ਵਿੱਚ ਸਹਾਈ ਹੋਵੇਗਾ।
12
ਅਸੀਂ ਇਨ੍ਹਾਂ ਸਭ ਗੱਲਾਂ ਲਈ ਇਸ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਤੁਹਾਡੇ ਵਿੱਚ ਮਹਿਮਾ ਮਈ ਹੋ ਸੱਕੇ ਅਤੇ ਤੁਸੀਂ ਉਸ ਵਿੱਚ ਮਹਿਮਾ ਹਾਸਿਲ ਕਰ ਸੱਕਦੇ ਹੋ। ਇਹ ਮਹਿਮਾ ਸਾਡੇ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਵੱਲੋਂ ਆਉਂਦੀ ਹੈ।
Jump to:
Chapter 1
Chapter 2
Chapter 3
Chapter 2 →
All chapters:
1
2
3