bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
Ezekiel 24
Ezekiel 24
Punjabi 2002 ERV (ਪਵਿੱਤਰ ਬਾਈਬਲ)
← Chapter 23
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 37
Chapter 38
Chapter 39
Chapter 40
Chapter 41
Chapter 42
Chapter 43
Chapter 44
Chapter 45
Chapter 46
Chapter 47
Chapter 48
Chapter 25 →
1
ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਇਹ ਜਲਾਵਤਨੀ ਦੇ 9ਵੇਂ ਵਰ੍ਹੇ ਦੇ 10ਵੇਂ ਮਹੀਨੇ ਦਾ 10ਵਾਂ ਦਿਨ ਸੀ।
2
“ਆਦਮੀ ਦੇ ਪੁੱਤਰ, ਅੱਜ ਦੀ ਤਾਰੀਖ ਅਤੇ ਇਹ ਨੋਟ ਲਿਖ ਲੈ: ‘ਇਸ ਤਾਰੀਖ ਨੂੰ ਬਾਬਲ ਦੇ ਰਾਜੇ ਦੀ ਫ਼ੌਜ ਨੇ ਯਰੂਸ਼ਲਮ ਨੂੰ ਘੇਰਾ ਪਾਇਆ।’
3
ਇਹ ਕਹਾਣੀ ਉਸ ਪਰਿਵਾਰ (ਇਸਰਾਏਲ) ਨੂੰ ਸੁਣਾ ਜਿਹੜਾ ਮੰਨਣ ਤੋਂ ਇਨਕਾਰੀ ਹੈ। ਉਨ੍ਹਾਂ ਨੂੰ ਇਹ ਗੱਲਾਂ ਦੱਸ, ‘ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ: “‘ਹਾਂਡੀ ਨੂੰ ਅੱਗ ਤੇ ਰੱਖ ਦਿਓ। ਹਾਂਡੀ ਨੂੰ ਉੱਤੇ ਰੱਖੋ ਅਤੇ ਪਾਣੀ ਪਾਓ।
4
ਇਸ ਵਿੱਚ ਪਾਓ ਮਾਸ ਦੇ ਟੁਕੜੇ ਹਰ ਚੰਗੇ ਟੁਕੜੇ ਨੂੰ ਵਿੱਚ ਪਾਓ, ਪੱਟਾਂ ਅਤੇ ਮੋਢਿਆਂ ਨੂੰ। ਸਭ ਤੋਂ ਵੱਧੀਆਂ ਹੱਡੀਆਂ ਨਾਲ ਭਰ ਦਿਓ ਹਾਂਡੀ ਨੂੰ।
5
ਇੱਜੜ ਦੀ ਸਭ ਤੋਂ ਚੰਗੀ ਭੇਡ ਨੂੰ ਵਰਤੋਂ। ਲੱਕੜਾਂ ਰੱਖੋ ਹਾਂਡੀ ਹੇਠਾਂ ਅਤੇ ਮਾਸ ਦੇ ਟੁਕੜਿਆਂ ਨੂੰ ਉਬਾਲੋ। ਉਬਾਲੋ ਤਰੀ ਨੂੰ ਹੱਡੀਆ ਦੇ ਰਿੱਝ ਜਾਣ ਤੀਕ!’
6
“ਇਸ ਲਈ ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ: ‘ਬੁਰਾ ਹੋਵੇਗਾ ਇਹ ਯਰੂਸ਼ਲਮ ਲਈ ਬੁਰਾ ਹੋਵੇਗਾ ਕਾਤਲਾਂ ਦੇ ਉਸ ਸ਼ਹਿਰ ਲਈ। ਯਰੂਸ਼ਲਮ ਹੈ ਜੰਗਾਲੀ ਹਾਂਡੀ ਵਰਗਾ ਅਤੇ ਮਿਟਾਏ ਨਹੀਂ ਜਾ ਸੱਕਦੇ ਜੰਗ ਦੇ ਉਹ ਧੱਬੇ। ਸਾਫ਼ ਨਹੀਂ ਹੈ ਹਾਂਡੀ, ਇਸ ਲਈ ਚਾਹੀਦਾ ਹੈ ਤੁਹਾਨੂੰ ਕਿ ਕੱਢ ਲਵੋ ਮਾਸ ਦੀ ਬੋਟੀ ਉਸ ਹਾਂਡੀ ਵਿੱਚੋਂ! ਖਾਵੋ ਨਾ ਉਸ ਮਾਸ ਨੂੰ! ਅਤੇ ਜਾਜਕਾਂ ਨੂੰ ਚੁਨਣ ਨਾ ਦਿਓ ਕੁਝ ਵੀ ਉਸ ਉਜੜੇ ਹੋਏ ਮਾਸ ਵਿੱਚੋਂ।
7
ਯਰੂਸ਼ਲਮ ਹੈ ਜੰਗਾਲੀ ਹਾਂਡੀ ਵਰਗਾ। ਕਿਉਂ ਕਿ ਕਤਲਾਂ ਦਾ ਖੂਨ ਹਾਲੇ ਤੀਕ ਹੈ ਓੱਥੇ! ਪਾਇਆ ਸੀ ਉਸ ਨੇ ਖੂਨ ਨੰਗੀ ਚੱਟਾਨ ਉੱਤੇ! ਡੋਲ੍ਹਿਆ ਨਹੀਂ ਸੀ ਖੂਨ ਉਸ ਨੇ ਧਰਤ ਉੱਤੇ ਅਤੇ ਢੱਕਿਆ ਨਹੀਂ ਸੀ ਇਸ ਨੂੰ ਗੰਦਗੀ ਨਾਲ।
8
ਰੱਖ ਦਿੱਤਾ ਮੈਂ ਉਸਦਾ ਖੂਨ ਨੰਗੀ ਚੱਟਾਨ ਉੱਤੇ ਤਾਂ ਜੋ ਢੱਕਿਆ ਨਾ ਜਾ ਸੱਕੇ ਇਹ। ਕੀਤਾ ਸੀ ਮੈਂ ਇਹ ਇਸ ਲਈ ਤਾਂ ਜੋ ਗੁੱਸੇ ਵਿੱਚ ਆ ਜਾਣ ਲੋਕ। ਅਤੇ ਸਜ਼ਾ ਦੇਣ ਉਸ ਨੂੰ ਮਾਸੂਮ ਲੋਕਾਂ ਨੂੰ ਕਤਲ ਕਰਨ ਲਈ।’
9
“ਇਸ ਲਈ ਯਹੋਵਾਹ ਮੇਰਾ ਪ੍ਰਭੂ ਆਖਦਾ ਹੈ ਇਹ ਗੱਲਾਂ: ‘ਬੁਰਾ ਹੋਵੇਗਾ ਕਾਤਲਾਂ ਦੇ ਉਸ ਸ਼ਹਿਰ ਨਾਲ! ਇਕੱਠੀਆਂ ਕਰਾਂਗਾ ਮੈਂ ਕਾਫ਼ੀ ਲੱਕੜਾਂ ਅੱਗ ਲਈ।
10
ਹਾਂਡੀ ਦੇ ਹੇਠਾਂ ਰੱਖੋ ਕਾਫ਼ੀ ਲੱਕੜੀ। ਅੱਗ ਬਾਲੋ ਚੰਗੀ ਤਰ੍ਹਾਂ ਰਿੰਨ੍ਹੋ ਮਾਸ ਨੂੰ! ਮਸਾਲੇ ਪਾਵੋ ਉਸ ਵਿੱਚ। ਅਤੇ ਹੱਡੀਆਂ ਨੂੰ ਸੜ ਜਾਣ ਦਿਓ।
11
ਅਤੇ ਫ਼ੇਰ ਰੱਖਿਆ ਰ੍ਰਹਿਣ ਦਿਓ ਖਾਲੀ ਹਾਂਡੀ ਨੂੰ, ਕੋਲਿਆਂ ਉੱਤੇ। ਇਸ ਨੂੰ ਇੰਨੀ ਗਰਮ ਹੋ ਜਾਣ ਦਿਓ ਕਿ ਇਸਦੇ ਦਾਗ ਚਮਕਣ ਲੱਗ ਪੈਣ। ਪਿਘਲ ਜਾਣਗੇ ਉਹ ਦਾਗ਼। ਖਤਮ ਹੋ ਜਾਵੇਗਾ ਜੰਗਾਲ।
12
“‘ਯਰੂਸ਼ਲਮ ਭਾਵੇਂ ਮਿਹਨਤ ਕਰੇ ਸਖਤ ਆਪਣੇ ਦਾਗ਼ਾਂ ਨੂੰ ਦੂਰ ਕਰਨ ਲਈ। ਪਰ ਉਤਰੇਗਾ ਨਹੀਂ ਜੰਗਾਲ ਉਹ! ਸਿਰਫ਼ ਅੱਗ ਹੀ ਦੂਰ ਕਰੇਗੀ ਉਸ ਜੰਗਾਲ ਨੂੰ।
13
“‘ਪਾਪ ਕੀਤਾ ਸੀ ਤੁਸੀਂ ਮੇਰੇ ਵਿਰੁੱਧ ਅਤੇ ਹੋ ਗਏ ਸੀ ਦਾਗ਼ੀ ਪਾਪ ਨਾਲ। ਚਾਹੁੰਦਾ ਸੀ ਮੈਂ ਧੋਕੇ ਸਾਫ਼ ਕਰਨਾ ਤੁਹਾਨੂੰ। ਪਰ ਨਿਕਲਦੇ ਨਹੀਂ ਸਨ ਦਾਗ਼। ਹੁਣ ਮੇਰਾ ਪੂਰਾ ਗੁੱਸਾ ਤੁਹਾਡੇ ਉੱਤੇ ਡੋਲ੍ਹਣ ਤੀਕ ਤੁਸੀਂ ਪਾਕ ਨਹੀਂ ਹੋਵੋਂਗੇ!
14
“‘ਮੈਂ ਯਹੋਵਾਹ ਹਾਂ। ਮੈਂ ਆਖਿਆ ਸੀ ਕਿ ਤੁਹਾਡੀ ਸਜ਼ਾ ਆਵੇਗੀ, ਅਤੇ ਮੈਂ ਇਸ ਨੂੰ ਵਾਪਰਨ ਦੇਵਾਂਗਾ। ਰੋਕਾਂਗਾ ਨਹੀਂ ਮੈਂ ਸਜ਼ਾ ਨੂੰ। ਅਫ਼ਸੋਸ ਨਹੀਂ ਕਰਾਂਗਾ ਮੈਂ ਤੁਹਾਡੇ ਲਈ। ਮੈਂ ਤੁਹਾਡੇ ਮੰਦੇ ਕੰਮਾਂ ਦੀ ਤੁਹਾਨੂੰ ਸਜ਼ਾ ਦੇਵਾਂਗਾ।’ ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।”
15
ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,
16
“ਆਦਮੀ ਦੇ ਪੁੱਤਰ, ਤੂੰ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈਂ, ਪਰ ਮੈਂ ਉਸ ਨੂੰ ਤੇਰੇ ਕੋਲੋਂ ਖੋਹਣ ਜਾ ਰਿਹਾ ਹਾਂ। ਤੇਰੀ ਪਤਨੀ ਅਚਾਨਕ ਮਰ ਜਾਵੇਗੀ। ਪਰ ਤੈਨੂੰ ਆਪਣੀ ਗ਼ਮੀ ਜ਼ਾਹਰ ਨਹੀਂ ਕਰਨੀ ਚਾਹੀਦੀ। ਤੈਨੂੰ ਉੱਚੀ ਰੋਣਾ ਨਹੀਂ ਚਾਹੀਦਾ। ਤੂੰ ਰੋਵੇਂਗਾ ਅਤੇ ਤੇਰੇ ਹੰਝੂ ਨਹੀਂ ਡਿਗਣਗੇ,
17
ਪਰ ਤੈਨੂੰ ਆਪਣੀਆਂ ਸੋਗੀ ਆਵਾਜ਼ਾਂ ਚੁੱਪ-ਚਾਪ ਕੱਢਣੀਆਂ ਚਾਹੀਦੀਆਂ ਹਨ। ਆਪਣੀ ਮਰੀ ਹੋਈ ਪਤਨੀ ਲਈ ਉੱਚੀ ਨਾ ਰੋਵੀ। ਤੈਨੂੰ ਉਹੀ ਕੱਪੜੇ ਪਹਿਨਣੇ ਚਾਹੀਦੇ ਹਨ ਜੋ ਤੂੰ ਆਮ ਤੌਰ ਤੇ ਪਹਿਨਦਾ ਹੈਂ। ਆਪਣੀ ਪਗੜੀ ਬੰਨ੍ਹੀਂ ਅਤੇ ਜੁੱਤੀ ਪਾਵੀਁ। ਆਪਣੀਆਂ ਮੁੱਛਾਂ ਨੂੰ ਇਹ ਦਰਸਾਉਣ ਲਈ ਨਾ ਢੱਕੀ ਕਿ ਤੂੰ ਉਦਾਸ ਹੈਂ। ਅਤੇ ਉਹ ਭੋਜਨ ਨਾ ਖਾਵੀਂ ਜਿਹੜਾ ਲੋਕ ਉਦੋਂ ਖਾਂਦੇ ਹਨ ਜਦੋਂ ਕੋਈ ਮਰ ਜਾਂਦਾ ਹੈ।”
18
ਅਗਲੀ ਸਵੇਰ ਮੈਂ ਲੋਕਾਂ ਨੂੰ ਓਹੋ ਕੁਝ ਦੱਸ ਦਿੱਤਾ ਜੋ ਪਰਮੇਸ਼ੁਰ ਨੇ ਆਖਿਆ ਸੀ। ਉਸ ਸ਼ਾਮ ਮੇਰੀ ਪਤਨੀ ਮਰ ਗਈ। ਅਗਲੀ ਸਵੇਰ ਮੈਂ ਓਹੀ ਗੱਲਾਂ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ।
19
ਫ਼ੇਰ ਲੋਕਾਂ ਨੇ ਮੈਨੂੰ ਆਖਿਆ, “ਤੂੰ ਇਹ ਗੱਲਾਂ ਕਿਉਂ ਕਰ ਰਿਹਾ ਹੈਂ? ਇਸਦਾ ਕੀ ਮਤਲਬ ਹੈ?”
20
ਤਾਂ ਮੈਂ ਉਨ੍ਹਾਂ ਨੂੰ ਆਖਿਆ, “ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ ਸੀ। ਉਸ ਨੇ ਮੈਨੂੰ ਇਸਰਾਏਲ ਦੇ ਪਰਿਵਾਰ
21
ਨਾਲ ਗੱਲ ਕਰਨ ਲਈ ਆਖਿਆ ਸੀ। ਯਹੋਵਾਹ ਮੇਰਾ ਪ੍ਰਭੂ ਨੇ ਆਖਿਆ, ‘ਦੇਖੋ, ਮੈਂ ਆਪਣੇ ਪਵਿੱਤਰ ਸਥਾਨ ਨੂੰ ਤਬਾਹ ਕਰ ਦਿਆਂਗਾ। ਅਤੇ ਤੁਸੀਂ ਇਸ ਸਥਾਨ ਉੱਤੇ ਮਾਣ ਕਰਦੇ ਹੋ ਅਤੇ ਇਸਦੀ ਉਸਤਤਿ ਦੇ ਗੀਤ ਗਾਉਂਦੇ ਹੋ। ਤੁਸੀਂ ਇਸ ਸਥਾਨ ਨੂੰ ਵੇਖਣ ਨੂੰ ਪਿਆਰ ਕਰਦੇ ਹੋ। ਤੁਸੀਂ ਇਸ ਥਾਂ ਨੂੰ ਸੱਚਮੁੱਚ ਪਿਆਰ ਕਰਦੇ ਹੋ। ਪਰ ਮੈਂ ਇਸ ਸਥਾਨ ਨੂੰ ਤਬਾਹ ਕਰ ਦੇਵਾਂਗਾ। ਅਤੇ ਤੁਹਾਡੇ ਬੱਚੇ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡ ਦਿੱਤਾ ਸੀ, ਜੰਗ ਵਿੱਚ ਮਾਰੇ ਜਾਣਗੇ।
22
ਪਰ ਤੁਸੀਂ ਵੀ ਓਹੀ ਗੱਲਾਂ ਕਰੋਂਗੇ ਜਿਹੜੀਆਂ ਮੈਂ ਕੀਤੀਆਂ ਨੇ ਆਪਣੀ ਮਿਰਤ ਪਤਨੀ ਬਾਰੇ। ਤੁਸੀਂ ਆਪਣੀਆਂ ਮੁੱਛਾਂ ਨਹੀਂ ਢੱਕੋਂਗੇ ਆਪਣੀ ਗ਼ਮੀ ਦਰਸਾਉਣ ਲਈ ਤੁਸੀਂ ਉਹ ਭੋਜਨ ਨਹੀਂ ਖਾਵੋਂਗੇ ਜਿਹੜਾ ਲੋਕ ਕਿਸੇ ਦੇ ਮਰਨ ਤੇ ਖਾਂਦੇ ਹਨ।
23
ਤੁਸੀਂ ਆਪਣੀਆਂ ਪਗੜੀਆਂ ਅਤੇ ਜੁੱਤੀਆਂ ਪਹਿਨੋਗੇ। ਤੁਸੀਂ ਆਪਣਾ ਗਮ ਨਹੀਂ ਦਰਸਾਓਗੇ। ਤੁਸੀਂ ਰੋਵੋਂਗੇ ਨਹੀਂ। ਪਰ ਤੁਸੀਂ ਆਪਣੇ ਪਾਪਾਂ ਕਾਰਣ ਖਰਾਬ ਹੁੰਦੇ ਜਾਵੋਂਗੇ। ਤੁਸੀਂ ਆਪਣੀਆਂ ਉਦਾਸ ਆਵਾਜ਼ਾਂ ਇੱਕ ਦੂਸਰੇ ਨੂੰ ਚੁੱਪ-ਚਪੀਤੇ ਕਰੋਂਗੇ।
24
ਇਸ ਲਈ ਹਿਜ਼ਕੀਏਲ ਤੁਹਾਡੇ ਵਾਸਤੇ ਇੱਕ ਮਿਸਾਲ ਹੈ। ਤੁਸੀਂ ਉਹ ਸਾਰੀਆਂ ਗੱਲਾਂ ਕਰੋਂਗੇ ਜਿਹੜੀਆਂ ਉਸ ਨੇ ਕੀਤੀਆਂ ਸਨ। ਸਜ਼ਾ ਦਾ ਉਹ ਸਮਾਂ ਆਵੇਗਾ। ਅਤੇ ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।’”
25
“ਆਦਮੀ ਦੇ ਪੁੱਤਰ, ਮੈਂ ਲੋਕਾਂ ਕੋਲੋਂ ਉਹ ਸੁਰੱਖਿਅਤ ਥਾਂ (ਯਰੂਸ਼ਲਮ) ਖੋਹ ਲਵਾਂਗਾ। ਉਹ ਖੂਬਸੂਰਤ ਥਾਂ ਉਨ੍ਹਾਂ ਨੂੰ ਖੁਸ਼ੀ ਦਿੰਦੀ ਹੈ। ਉਹ ਉਸ ਥਾਂ ਨੂੰ ਦੇਖਣਾ ਪਸੰਦ ਕਰਦੇ ਹਨ ਉਹ ਸੱਚਮੁੱਚ ਉਸ ਥਾਂ ਨੂੰ ਪਿਆਰ ਕਰਦੇ ਹਨ। ਪਰ ਉਸ ਵੇਲੇ, ਮੈਂ ਉਨ੍ਹਾਂ ਲੋਕਾਂ ਕੋਲੋਂ ਉਹ ਸ਼ਹਿਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਖੋਹ ਲਵਾਂਗਾ। ਬੱਚਿਆਂ ਹੋਇਆਂ ਵਿੱਚੋਂ ਕੋਈ ਇੱਕ ਤੇਰੇ ਪਾਸ ਯਰੂਸ਼ਲਮ ਬਾਰੇ ਮੰਦੀ ਖਬਰ ਲੈ ਕੇ ਆਵੇਗਾ।
27
ਉਸ ਸਮੇਂ, ਤੂੰ ਉਸ ਬੰਦੇ ਨਾਲ ਗੱਲ ਕਰ ਸੱਕੇਂਗਾ। ਤੂੰ ਹੋਰ ਖਾਮੋਸ਼ ਨਹੀਂ ਹੋਵੇਂਗਾ। ਇਸ ਤਰ੍ਹਾਂ, ਤੂੰ ਉਨ੍ਹਾਂ ਲਈ ਇੱਕ ਮਿਸਾਲ ਹੋਵੇਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”
← Chapter 23
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 37
Chapter 38
Chapter 39
Chapter 40
Chapter 41
Chapter 42
Chapter 43
Chapter 44
Chapter 45
Chapter 46
Chapter 47
Chapter 48
Chapter 25 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48