bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
Joshua 5
Joshua 5
Punjabi 2002 ERV (ਪਵਿੱਤਰ ਬਾਈਬਲ)
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 6 →
1
ਜਦੋਂ ਯਰਦਨ ਨਦੀ ਦੇ ਪੱਛਮੀ ਪਾਸੇ ਵਾਲੇ ਅਮੋਰੀਆ ਦੇ ਰਾਜਿਆ ਅਤੇ ਭੂਮੱਧ ਸਾਗਰ ਦੇ ਕੰਢੇ ਰਹਿਣ ਵਾਲੇ ਕਨਾਨੀ ਰਾਜਿਆਂ ਨੇ ਇਸ ਬਾਰੇ ਸੁਣਿਆ, ਉਹ ਬਹੁਤ ਭੈਭੀਤ ਹੋ ਗਏ। ਉਸ ਤੋਂ ਮਗਰੋਂ ਉਹ ਇਸਰਾਏਲ ਦੇ ਲੋਕਾਂ ਦੇ ਵਿਰੁੱਧ ਲੜਨ ਲਈ ਇੰਨੇ ਬਹਾਦਰ ਨਾ ਰਹੇ।
2
ਉਸ ਵੇਲੇ, ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਲੋਹੇ ਦੇ ਪੱਥਰਾਂ ਤੋਂ ਛੁਰੀਆਂ ਬਣਾਉ ਅਤੇ ਇਸਰਾਏਲ ਦੇ ਆਦਮੀਆਂ ਦੀ ਸੁੰਨਤ ਕਰੋ।”
3
ਇਸ ਲਈ ਯਹੋਸ਼ੁਆ ਨੇ ਲੋਹੇ ਦੇ ਪੱਥਰਾਂ ਤੋਂ ਛੁਰੀਆਂ ਬਣਾਈਆਂ। ਫ਼ੇਰ ਉਸ ਨੇ ਗਿਬੀਥ ਹਾਰਲੋਥ ਵਿਖੇ ਇਸਰਾਏਲ ਦੇ ਲੋਕਾਂ ਦੀ ਸੁੰਨਤ ਕੀਤੀ।
4
ਯਹੋਸ਼ੁਆ ਦਾ ਆਦਮੀਆ ਦੀ ਸੁੰਨਤ ਕਰਨ ਦਾ ਕਾਰਣ ਇਹ ਸੀ: ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉੱਨ੍ਹਾਂ ਸਾਰੇ ਆਦਮੀਆਂ ਦੀ, ਜਿਹੜੇ ਫ਼ੌਜ ਵਿੱਚ ਹੋਣ ਦੇ ਯੋਗ ਸਨ, ਸੁੰਨਤ ਕੀਤੀ ਗਈ ਸੀ। ਮਾਰੂਥਲ ਅੰਦਰ ਬਹੁਤ ਸਾਰੇ ਲੜਨ ਵਾਲੇ ਆਦਮੀਆਂ ਨੇ ਯਹੋਵਾਹ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਯਹੋਵਾਹ ਨੇ ਇਕਰਾਰ ਕੀਤਾ ਕਿ ਉਹ ਬੰਦੇ “ਉਸ ਧਰਤੀ ਨੂੰ ਨਹੀਂ ਦੇਖਣਗੇ ਜਿੱਥੇ ਬਹੁਤ ਫ਼ਸਲ ਹੁੰਦੀ ਹੈ” ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਕਿ ਉਹ ਸਾਨੂੰ ਉਹ ਧਰਤੀ ਦੇਵੇਗਾ ਪਰ ਉਨ੍ਹਾਂ ਆਦਮੀਆਂ ਕਾਰਣ ਪਰਮੇਸ਼ੁਰ ਨੇ ਲੋਕਾਂ ਨੂੰ 40 ਵਰ੍ਹਿਆਂ ਤੱਕ ਮਾਰੂਥਲ ਅੰਦਰ ਭਟਕਣ ਲਈ ਮਜ਼ਬੂਰ ਕੀਤਾ-ਉਸ ਤਰ੍ਹਾਂ ਉਹ ਸਾਰੇ ਲੜਨ ਵਾਲੇ ਆਦਮੀ ਮਰਨਗੇ। ਉਹ ਸਾਰੇ ਲੜਾਕੂ ਮਰ ਗਏ, ਅਤੇ ਉਨ੍ਹਾਂ ਦੇ ਪੁੱਤਰਾਂ ਨੇ ਉਨ੍ਹਾਂ ਦੀ ਥਾਂ ਲੈ ਲਈ। ਪਰ ਉਨ੍ਹਾਂ ਮੁੰਡਿਆਂ ਵਿੱਚੋਂ ਜਿਹੜੇ ਮਿਸਰ ਤੋਂ ਕੀਤੇ ਸਫ਼ਰ ਵੇਲੇ ਮਾਰੂਥਲ ਅੰਦਰ ਜਨਮੇ ਸਨ, ਕਿਸੇ ਦੀ ਵੀ ਸੁੰਨਤ ਨਹੀਂ ਸੀ ਹੋਈ। ਇਸ ਲਈ ਯਹੋਸ਼ੁਆ ਨੇ ਉਨ੍ਹਾਂ ਦੀ ਸੁੰਨਤ ਕੀਤੀ।
8
ਯਹੋਸ਼ੁਆ ਨੇ ਸਾਰੇ ਆਦਮੀਆਂ ਦੀ ਸੁੰਨਤ ਦਾ ਕੰਮ ਮੁਕਾ ਲਿਆ। ਸਾਰੇ ਆਦਮੀਆਂ ਦੇ ਰਾਜ਼ੀ ਹੋਣ ਤੱਕ ਲੋਕਾਂ ਨੇ ਉੱਥੇ ਹੀ ਡੇਰਾ ਲਾਈ ਰੱਖਿਆ।
9
ਉਸ ਵੇਲੇ, ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਤੁਸੀਂ ਮਿਸਰ ਵਿੱਚ ਗੁਲਾਮ ਸੀ। ਅਤੇ ਇਸ ਨਾਲ ਤੁਹਾਨੂੰ ਸ਼ਰਮਸਾਰੀ ਹੁੰਦੀ ਸੀ। ਪਰ ਅੱਜ ਮੈਂ ਉਸ ਸ਼ਰਮਸਾਰੀ ਨੂੰ ਦੂਰ ਕਰ ਦਿੱਤਾ ਹੈ।” ਇਸ ਲਈ ਯਹੋਸ਼ੁਆ ਨੇ ਉਸ ਥਾਂ ਦਾ ਨਾਮ ਗਿਲਗਾਲ ਰੱਖ ਦਿੱਤਾ। ਅਤੇ ਅੱਜ ਵੀ ਉਸ ਥਾਂ ਦਾ ਨਾਮ ਗਿਲਗਾਲ ਹੀ ਹੈ।
10
ਇਸਰਾਏਲ ਦੇ ਲੋਕਾਂ ਨੇ ਪਸਾਹ ਦਾ ਜਸ਼ਨ ਉਦੋਂ ਮਨਾਇਆ ਜਦੋਂ ਉਹ ਯਰੀਹੋ ਦੇ ਮੈਦਾਨਾ ਅੰਦਰ ਗਿਲਗਾਲ ਵਿਖੇ ਡੇਰਾ ਲਾਈ ਬੈਠੇ ਸਨ। ਇਹ ਗੱਲ ਮਹੀਨੇ ਦੇ 14ਵੇਂ ਦਿਨ ਦੀ ਸ਼ਾਮ ਦੀ ਸੀ।
11
ਪਸਾਹ ਤੋਂ ਅਗਲੇ ਦਿਨ ਲੋਕਾਂ ਨੇ ਉਹ ਭੋਜਨ ਖਾਧਾ ਜਿਹੜਾ ਉਸ ਧਰਤੀ ਉੱਤੇ ਉੱਗਿਆ ਸੀ। ਉਨ੍ਹਾਂ ਨੇ ਬਿਨਾ ਖਮੀਰ ਵਾਲੀ ਰੋਟੀ ਅਤੇ ਭੁੱਜਿਆ ਅਨਾਜ ਖਾਧਾ।
12
ਅਗਲੀ ਸਵੇਰ, ਅਕਾਸ਼ ਵਿੱਚੋਂ ਆਉਣ ਵਾਲਾ ਖਾਸ ਮੰਨਾ ਬੰਦ ਹੋ ਗਿਆ। ਇਹ ਗੱਲ ਉਸ ਦਿਨ ਤੋਂ ਮਗਰੋਂ ਵਾਪਰੀ ਜਦੋਂ ਲੋਕਾਂ ਨੇ ਕਨਾਨ ਦੀ ਧਰਤੀ ਉੱਤੇ ਉਗਾਇਆ ਭੋਜਨ ਖਾਧਾ। ਉਸ ਸਮੇਂ ਤੋਂ ਬਾਦ ਇਸਰਾਏਲ ਦੇ ਲੋਕਾਂ ਨੂੰ ਅਕਾਸ਼ ਦਾ ਖਾਸ ਮੰਨਾ ਪ੍ਰਾਪਤ ਨਹੀਂ ਹੋਇਆ।
13
ਜਦੋਂ ਯਹੋਸ਼ੁਆ ਯਰੀਹੋ ਦੇ ਨੇੜੇ ਸੀ ਤਾਂ ਉਸ ਨੇ ਉੱਪਰ ਵੱਲ ਨਜ਼ਰ ਮਾਰੀ ਅਤੇ ਆਪਣੇ ਸਾਹਮਣੇ ਇੱਕ ਆਦਮੀ ਨੂੰ ਖਲੋਤਿਆ ਵੇਖਿਆ। ਆਦਮੀ ਦੇ ਹੱਥ ਵਿੱਚ ਤਲਵਾਰ ਸੀ। ਯਹੋਸ਼ੁਆ ਉਸ ਆਦਮੀ ਕੋਲ ਗਿਆ ਅਤੇ ਪੁੱਛਿਆ, “ਕੀ ਤੂੰ ਸਾਡੇ ਲੋਕਾਂ ਦਾ ਮਿੱਤਰ ਹੈ ਜਾਂ ਸਾਡੇ ਦੁਸ਼ਮਣਾ ਵਿੱਚੋਂ ਹੈ?”
14
ਆਦਮੀ ਨੇ ਜਵਾਬ ਦਿੱਤਾ, “ਮੈਂ ਦੁਸ਼ਮਣ ਨਹੀਂ ਹਾਂ। ਮੈਂ ਯਹੋਵਾਹ ਦੀ ਫ਼ੌਜ ਦਾ ਕਮਾਂਡਰ ਹਾਂ। ਮੈਂ ਹੁਣੇ ਹੀ ਤੁਹਾਡੇ ਕੋਲ ਆਇਆ ਹਾਂ।” ਫ਼ੇਰ ਯਹੋਸ਼ੁਆ ਨੇ ਧਰਤੀ ਵੱਲ ਝੁਕ ਕੇ ਪ੍ਰਣਾਮ ਕੀਤਾ। ਉਸ ਨੇ ਅਜਿਹਾ ਆਦਰ ਪ੍ਰਗਟ ਕਰਨ ਲਈ ਕੀਤਾ ਉਸ ਨੇ ਪੁੱਛਿਆ, “ਮੈਂ ਤੁਹਾਡਾ ਸੇਵਕ ਹਾਂ। ਕੀ ਮੇਰੇ ਸੁਆਮੀ ਵੱਲੋਂ ਮੇਰੇ ਲਈ ਕੋਈ ਆਦੇਸ਼ ਹੈ?”
15
ਯਹੋਵਾਹ ਦੀ ਫ਼ੌਜ ਦੇ ਕਮਾਂਡਰ ਨੇ ਜਵਾਬ ਦਿੱਤਾ, “ਆਪਣੀਆਂ ਜੁੱਤੀਆਂ ਉਤਾਰ ਲਵੋ। ਜਿਸ ਥਾਂ ਉੱਤੇ ਤੁਸੀਂ ਹੁਣ ਖਲੋਤੇ ਹੋਏ ਹੋ, ਉਹ ਪਵਿੱਤਰ ਹੈ।” ਇਸ ਲਈ ਯਹੋਸ਼ੁਆ ਨੇ ਉਸ ਦਾ ਹੁਕਮ ਮੰਨਿਆ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 6 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24