bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
Judges 4
Judges 4
Punjabi 2002 ERV (ਪਵਿੱਤਰ ਬਾਈਬਲ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 5 →
1
ਏਹੂਦ ਦੇ ਦੇਹਾਂਤ ਤੋਂ ਮਗਰੋਂ, ਇਸਰਾਏਲ ਦੇ ਲੋਕਾਂ ਨੇ ਫ਼ੇਰ ਉਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਯਹੋਵਾਹ ਦੁਆਰਾ ਬਦ ਸਮਝੀਆਂ ਜਾਂਦੀਆਂ ਸਨ।
2
ਇਸ ਲਈ ਯਹੋਵਾਹ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਯਾਬੀਨ ਹਸੋਰ ਨਾਮ ਦੇ ਸ਼ਹਿਰ ਵਿੱਚ ਰਾਜ ਕਰਦਾ ਸੀ। ਸੀਸਰਾ ਨਾਮ ਦਾ ਇੱਕ ਆਦਮੀ ਰਾਜੇ ਯਾਬੀਨ ਦੀ ਫ਼ੌਜ ਦਾ ਕਮਾਂਡਰ ਸੀ। ਸੀਸਰਾ ਹਰੋਸ਼ਥ ਹਾਗੋਯਿਮ ਨਾਮ ਦੇ ਕਸਬੇ ਵਿੱਚ ਰਹਿੰਦਾ ਸੀ।
3
ਸੀਸਰਾ ਕੋਲ 900 ਲੋਹੇ ਦੇ ਰੱਥ ਸਨ, ਅਤੇ ਉਸ ਨੇ 20 ਸਾਲਾਂ ਤੱਕ ਇਸਰਾਏਲ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਤਾਇਆ। ਇਸ ਲਈ ਉਨ੍ਹਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ।
4
ਉੱਥੇ ਇੱਕ ਔਰਤ ਨਬੀ ਸੀ ਜਿਸ ਦਾ ਨਾਮ ਦਬੋਰਾਹ ਸੀ। ਉਹ ਲੱਪੀਦੋਥ ਨਾਮ ਦੇ ਇੱਕ ਆਦਮੀ ਦੀ ਪਤਨੀ ਸੀ। ਉਹ ਉਸ ਵੇਲੇ ਇਸਰਾਏਲ ਦੀ ਨਿਆਂਕਾਰ ਸੀ।
5
ਦਬੋਰਾਹ ਇੱਕ ਰੁੱਖ ਹੇਠਾਂ ਬੈਠੀ ਹੁੰਦੀ ਸੀ ਜੋ, “ਦਬੋਰਾਹ ਦਾ ਖਜ਼ੂਰ ਦਾ ਰੁੱਖ” ਕਹਾਉਂਦਾ ਸੀ। ਇਸਰਾਏਲ ਦੇ ਲੋਕ ਉਸ ਕੋਲ ਨਿਆਂ ਲਈ ਆਏ। ਦਬੋਰਾਹ ਦਾ ਖਜ਼ੂਰ ਦਾ ਰੁੱਖ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਾਮਾਹ ਅਤੇ ਬੈਤੇਲ ਦੇ ਸ਼ਹਿਰਾਂ ਦੇ ਵਿੱਚਕਾਰ ਸੀ।
6
ਦਬੋਰਾਹ ਨੇ ਬਾਰਕ ਨਾਮ ਦੇ ਇੱਕ ਆਦਮੀ ਨੂੰ ਸੰਦੇਸ਼ ਭੇਜਿਆ। ਉਸ ਨੇ, ਉਸ ਨੂੰ ਆਕੇ ਮਿਲਣ ਲਈ ਆਖਿਆ, ਬਾਰਾਕ, ਅਬੀਨੋਅਮ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਬਾਰਾਕ ਕਦਸ਼ ਦੇ ਸ਼ਹਿਰ ਵਿੱਚ ਰਹਿੰਦਾ ਸੀ, ਜਿਹੜਾ ਨਫ਼ਤਾਲੀ ਦੇ ਇਲਾਕੇ ਅੰਦਰ ਹੈ। ਦਬੋਰਾਹ ਨੇ ਬਰਾਕ ਨੂੰ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਤੈਨੂੰ ਆਦੇਸ਼ ਦਿੰਦਾ ਹੈ: ‘ਜਾਹ ਅਤੇ ਜਾਕੇ ਨਫ਼ਤਾਲੀ ਅਤੇ ਜ਼ਬੂਲੁਨ ਦੇ ਪਰਿਵਾਰ-ਸਮੂਹਾਂ ਵਿੱਚ 10,000 ਆਦਮੀ ਇਕੱਠੇ ਕਰ। ਉਨ੍ਹਾਂ ਆਦਮੀਆਂ ਦੀ ਤਬੋਰ ਪਰਬਤ ਉੱਤੇ ਅਗਵਾਈ ਕਰ।
7
ਮੈਂ ਰਾਜੇ ਯਬੀਨ ਦੀ ਫ਼ੌਜ ਦੇ ਕਮਾਂਡਰ ਸੀਸਰਾ ਨੂੰ ਤੇਰੇ ਕੋਲ ਆਉਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਸੀਸਰਾ, ਉਸ ਦੇ ਰੱਥਾਂ ਅਤੇ ਉਸ ਦੀ ਫ਼ੌਜ ਨੂੰ ਕੀਸ਼ੋਨ ਨਦੀ ਵੱਲ ਆਉਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਉੱਥੇ ਸੀਸਰਾ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।’”
8
ਤਾਂ ਬਾਰਾਕ ਨੇ ਦਬੋਰਾਹ ਨੂੰ ਆਖਿਆ, “ਮੈਂ ਜਾਵਾਂਗਾ ਅਤੇ ਇਹੋ ਕੁਝ ਕਰਾਂਗਾ ਪਰ ਜੇ ਤੂੰ ਵੀ ਮੇਰੇ ਨਾਲ ਚੱਲੇਂ। ਪਰ ਜੇ ਤੂੰ ਮੇਰੇ ਨਾਲ ਨਹੀਂ ਚੱਲੇਂਗੀ ਤਾਂ ਮੈਂ ਨਹੀਂ ਜਾਵਾਂਗਾ।”
9
“ਬੇਸ਼ਕ ਮੈਂ ਤੇਰੇ ਨਾਲ ਚੱਲਾਂਗੀ” ਦਬੋਰਾਹ ਨੇ ਜਵਾਬ ਦਿੱਤਾ। “ਪਰ ਆਪਣੇ ਵਤੀਰੇ ਕਾਰਣ ਜਦੋਂ ਸੀਸਰਾ ਹਾਰ ਗਿਆ ਤਾਂ ਤੇਰਾ ਆਦਰ ਨਹੀਂ ਹੋਵੇਗਾ। ਯਹੋਵਾਹ ਇੱਕ ਔਰਤ ਨੂੰ ਸੀਸਰਾ ਨੂੰ ਹਰਾਉਣ ਦੀ ਇਜਾਜ਼ਤ ਦੇਵੇਗਾ।” ਇਸ ਲਈ ਦਬੋਰਾਹ ਬਾਰਾਕ ਦੇ ਨਾਲ ਕੇਦਸ਼ ਸ਼ਹਿਰ ਵੱਲ ਗਈ।
10
ਕੇਦਸ਼ ਸ਼ਹਿਰ ਵਿਖੇ, ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਪਰਿਵਾਰ-ਸਮੂਹਾਂ ਨੂੰ ਇਕੱਠਿਆਂ ਕੀਤਾ। ਬਾਰਾਕ ਨੇ ਉਨ੍ਹਾਂ ਪਰਿਵਾਰ-ਸਮੂਹਾਂ ਦੇ 10,000 ਆਦਮੀਆਂ ਨੂੰ ਆਪਣੇ ਪਿੱਛੇ ਆਉਣ ਲਈ ਇਕੱਠਿਆਂ ਕੀਤਾ। ਦਬੋਰਾਹ ਵੀ ਬਾਰਾਕ ਦੇ ਨਾਲ ਗਈ।
11
ਉੱਥੇ ਕੇਨੀ ਲੋਕਾਂ ਵਿੱਚੋਂ ਹਬਰ ਨਾਮ ਦਾ ਇੱਕ ਬੰਦਾ ਸੀ। ਹਬਰ ਨੇ ਹੋਰਨਾਂ ਲੋਕਾਂ ਨੂੰ ਛੱਡ ਦਿੱਤਾ ਸੀ। ਕੇਨੀ ਲੋਕ ਹੋਬਾਬ ਪਰਿਵਾਰ ਦੇ ਉੱਤਰਾਧਿਕਾਰੀ ਸਨ। ਹੋਬਾਬ ਮੂਸਾ ਦਾ ਸੌਹਰਾ ਸੀ। ਹਬਰ ਨੇ ਸਅਨਈਮ ਵਿਖੇ ਇੱਕ ਬੋਹੜ ਦੇ ਰੁੱਖ ਦੇ ਲਾਗੇ ਆਪਣਾ ਘਰ ਬਣਾਇਆ ਹੋਇਆ ਸੀ, ਕੇਦਸ਼ ਦੇ ਸ਼ਹਿਰ ਦੇ ਨਜ਼ਦੀਕ ਇੱਕ ਸ਼ਹਿਰ।
12
ਕਿਸੇ ਨੇ ਸੀਸਰਾ ਨੂੰ ਜਾ ਦੱਸਿਆ ਕਿ ਅੱਬੀਨੋਅਮ ਦਾ ਪੁੱਤਰ ਬਾਰਾਕ ਤਾਬੋਰ ਪਰਬਤ ਵਿਖੇ ਸੀ।
13
ਇਸ ਲਈ ਸੀਸਰਾ ਨੇ ਆਪਣੇ 900 ਲੋਹੇ ਦੇ ਰੱਥ ਇਕੱਠੇ ਕਰ ਲਏ। ਸੀਸਰਾ ਨੇ ਆਪਣੇ ਸਾਰੇ ਬੰਦੇ ਵੀ ਇਕੱਠੇ ਕਰ ਲਈ। ਉਨ੍ਹਾਂ ਨੇ ਹਾਰੋਸਥ ਹਾਗੋਯਿਮ ਸ਼ਹਿਰ ਤੋਂ ਕੀਸ਼ੋਨ ਨਦੀ ਵੱਲ ਕੂਚ ਕਰ ਦਿੱਤਾ।
14
ਤਾਂ ਦਬੋਰਾਹ ਨੇ ਬਾਰਾਕ ਨੂੰ ਆਖਿਆ, “ਅੱਜ ਯਹੋਵਾਹ ਤੇਰੀ ਸੀਸਰਾ ਨੂੰ ਹਰਾਉਣ ਵਿੱਚ ਮਦਦ ਕਰੇਗਾ। ਅਵੱਸ਼ ਹੀ ਤੂੰ ਜਾਣਦਾ ਹੈਂ ਕਿ ਯਹੋਵਾਹ ਨੇ ਪਹਿਲਾਂ ਹੀ ਤੇਰੇ ਲਈ ਰਸਤਾ ਸਾਫ਼ ਕਰ ਦਿੱਤਾ ਹੈ।” ਇਸ ਲਈ ਬਾਰਾਕ ਨੇ 10,000 ਬੰਦਿਆਂ ਦੀ ਤਾਬੋਰ ਪਰਬਤ ਤੋਂ ਅਗਵਾਈ ਕੀਤੀ।
15
ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਉੱਤੇ ਹਮਲਾ ਕਰ ਦਿੱਤਾ। ਲੜਾਈ ਦੇ ਦੌਰਾਨ, ਯਹੋਵਾਹ ਨੇ ਸੀਸਰਾ ਅਤੇ ਫ਼ੌਜ ਅਤੇ ਰੱਥਾਂ ਨੂੰ ਭੰਭਲ-ਭੂਸੇ ਵਿੱਚ ਪਾ ਦਿੱਤਾ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੀ ਕੀਤਾ ਜਾਵੇ। ਇਸ ਲਈ ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਦੀ ਫ਼ੌਜ ਨੂੰ ਹਰਾ ਦਿੱਤਾ। ਪਰ ਸੀਸਰਾ ਆਪਣਾ ਰੱਥ ਛੱਡ ਕੇ ਪੈਦਲ ਦੌੜ ਗਿਆ।
16
ਬਾਰਾਕ ਨੇ ਸੀਸਰਾ ਦੀ ਫ਼ੌਜ ਨਾਲ ਲੜਾਈ ਜਾਰੀ ਰੱਖੀ। ਬਾਰਾਕ ਅਤੇ ਉਸ ਦੇ ਬੰਦਿਆਂ ਨੇ ਸੀਸਰਾ ਦੇ ਰੱਥਾਂ ਅਤੇ ਉਸ ਦੀ ਫ਼ੌਜ ਦਾ ਹਾਰੋਸ਼ਥ ਹਾਗੋਯਿਮ ਤੱਕ ਪਿੱਛਾ ਕੀਤਾ। ਬਾਰਾਕ ਅਤੇ ਉਸ ਦੇ ਬੰਦਿਆਂ ਨੇ ਆਪਣੀਆਂ ਤਲਵਾਰਾਂ ਨਾਲ ਸੀਸਰਾ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ। ਸੀਸਰਾ ਦਾ ਕੋਈ ਵੀ ਬੰਦਾ ਜਿਉਂਦਾ ਨਹੀਂ ਬਚਿਆ।
17
ਪਰ ਸੀਸਰਾ ਭੱਜ ਗਿਆ। ਉਹ ਇੱਕ ਤੰਬੂ ਕੋਲ ਆਇਆ ਜਿੱਥੇ ਯਾਏਲ ਨਾਮ ਦੀ ਇੱਕ ਔਰਤ ਰਹਿੰਦੀ ਸੀ। ਯਾਏਲ ਹਬਰ ਨਾਮ ਦੇ ਬੰਦੇ ਦੀ ਪਤਨੀ ਸੀ। ਉਹ ਕੇਨੀ ਲੋਕਾਂ ਵਿੱਚੋਂ ਸੀ। ਹਬਰ ਦੇ ਪਰਿਵਾਰ ਦਾ ਹਸੋਰ ਦੇ ਰਾਜੇ ਯਾਬੀਨ ਨਾਲ ਸ਼ਾਂਤੀ ਦਾ ਸਮਝੌਤਾ ਸੀ। ਇਸ ਲਈ ਸੀਸਰਾ ਯਾਏਲ ਦੇ ਤੰਬੂ ਵੱਲ ਭੱਜਿਆ।
18
ਯਾਏਲ ਨੇ ਸੀਸਰਾ ਨੂੰ ਆਉਂਦਿਆਂ ਦੇਖਿਆ, ਇਸ ਲਈ ਉਹ ਬਾਹਰ ਆਕੇ ਉਸ ਨੂੰ ਮਿਲਣ ਆਈ। ਯਾਏਲ ਨੇ ਸੀਸਰਾ ਨੂੰ ਆਖਿਆ, “ਸ਼੍ਰੀ ਮਾਨ ਜੀ, ਮੇਰੇ ਤੰਬੂ ਵਿੱਚ ਆ ਜਾਉ। ਆ ਜਾਓ ਡਰੋ ਨਾ।” ਇਸ ਲਈ ਸੀਸਰਾ ਯਾਏਲ ਦੇ ਤੰਬੂ ਵਿੱਚ ਚੱਲਾ ਗਿਆ ਅਤੇ ਉਸ ਨੇ ਉਸ ਨੂੰ ਇੱਕ ਦਰੀ ਨਾਲ ਢੱਕ ਦਿੱਤਾ।
19
ਸੀਸਰਾ ਨੇ ਯਾਏਲ ਨੂੰ ਆਖਿਆ, “ਮੈਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਮੈਨੂੰ ਪੀਣ ਲਈ ਥੋੜਾ ਪਾਣੀ ਦੇਹ।” ਯਾਏਲ ਕੋਲ ਪਾਣੀ ਦੀ ਇੱਕ ਮਸ਼ਕ ਸੀ ਜਿਸ ਵਿੱਚ ਉਸ ਨੇ ਦੁੱਧ ਰੱਖਿਆ ਹੋਇਆ ਸੀ। ਉਸ ਨੇ ਸੀਸਰਾ ਨੂੰ ਪੀਣ ਲਈ ਉਸ ਵਿੱਚੋਂ ਥੋੜਾ ਜਿਹਾ ਦੁੱਧ ਦਿੱਤਾ। ਫ਼ੇਰ ਉਸ ਨੇ ਸੀਸਰਾ ਨੂੰ ਢੱਕ ਦਿੱਤਾ।
20
ਤਾਂ ਸੀਸਰਾ ਨੇ ਯਾਏਲ ਨੂੰ ਆਖਿਆ, “ਜਾਹ ਜਾਕੇ ਤੰਬੂ ਦੇ ਪ੍ਰਵੇਸ਼ ਉੱਤੇ ਖੜੀ ਹੋ ਜਾਹ। ਜੇ ਕੋਈ ਆਵੇ ਅਤੇ ਤੈਨੂੰ ਪੁੱਛੇ, ‘ਅੰਦਰ ਕੋਈ ਹੈ?’ ਤਾਂ ਉਸ ਨੂੰ ਆਖੀਂ, ‘ਨਹੀਂ ਕੋਈ ਨਹੀਂ।’”
21
ਪਰ ਯਾਏਲ ਨੇ ਤੰਬੂ ਦੀ ਕਿੱਲੀ ਅਤੇ ਹਥੌੜਾ ਲਿਆ। ਅਤੇ ਚੁੱਪਚਾਪ ਸੀਸਰਾ ਕੋਲ ਗਈ। ਸੀਸਰਾ ਬਹੁਤ ਥੱਕਿਆ ਹੋਇਆ ਸੀ, ਇਸ ਲਈ ਉਹ ਸੌਂ ਗਿਆ ਸੀ ਯਾਏਲ ਨੇ ਸੀਸਰਾ ਦੇ ਸਿਰ ਦੇ ਇੱਕ ਪਾਸੇ ਤੰਬੂ ਦੀ ਕਿੱਲੀ ਰੱਖੀ ਅਤੇ ਹਥੌੜੇ ਨਾਲ ਠੋਕ ਦਿੱਤੀ। ਕਿੱਲੀ ਉਸ ਦੇ ਸਿਰ ਵਿੱਚੋਂ ਪਾਰ ਹੁੰਦੀ ਹੋਈ ਧਰਤੀ ਵਿੱਚ ਚਲੀ ਗਈ ਅਤੇ ਸੀਸਰਾ ਮਰ ਗਿਆ।
22
ਉਸੇ ਵੇਲੇ ਬਾਰਾਕ ਸੀਸਰਾ ਨੂੰ ਲੱਭਦਾ ਹੋਇਆ ਯਾਏਲ ਦੇ ਤੰਬੂ ਕੋਲ ਆਇਆ। ਯਾਏਲ ਬਾਰਾਕ ਨੂੰ ਮਿਲਣ ਬਾਹਰ ਆਈ ਅਤੇ ਉਸ ਨੇ ਆਖਿਆ, “ਅੰਦਰ ਲੰਘ ਆਓ, ਅਤੇ ਮੈਂ ਤੁਹਾਨੂੰ ਉਹ ਬੰਦਾ ਦਿਖਾਵਾਂਗੀ ਜਿਸ ਨੂੰ ਤੁਸੀਂ ਲੱਭ ਰਹੇ ਹੋ।” ਇਸ ਲਈ ਬਾਰਾਕ ਯਾਏਲ ਦੇ ਨਾਲ ਤੰਬੂ ਵਿੱਚ ਦਾਖਲ ਹੋ ਗਿਆ। ਉੱਥੇ ਬਾਰਾਕ ਨੇ ਸੀਸਰਾ ਨੂੰ ਧਰਤੀ ਉੱਤੇ ਮਰਿਆ ਪਿਆ ਦੇਖਿਆ, ਜਿਸ ਦੇ ਸਿਰ ਦੇ ਪਾਸੇ ਤੰਬੂ ਵਾਲੀ ਕਿੱਲੀ ਧਸੀ ਹੋਈ ਸੀ।
23
ਉਸ ਦਿਨ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਕਨਾਨ ਦੇ ਰਾਜੇ ਯਾਬੀਨ ਨੂੰ ਹਾਰ ਦਿੱਤੀ।
24
ਇਸ ਤਰ੍ਹਾਂ ਇਸਰਾਏਲ ਦੇ ਲੋਕ ਉਦੋਂ ਤੱਕ ਹੋਰ-ਹੋਰ ਤਾਕਤਵਰ ਹੁੰਦੇ ਗਏ ਜਦੋਂ ਤੀਕ ਕਿ ਉਨ੍ਹਾਂ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਹਰਾ ਨਹੀਂ ਦਿੱਤਾ। ਇਸਰਾਏਲ ਦੇ ਲੋਕਾਂ ਨੇ ਆਖਿਰਕਾਰ ਕਨਾਨ ਦੇ ਰਾਜੇ ਯਾਬੀਨ ਨੂੰ ਤਬਾਹ ਕਰ ਦਿੱਤਾ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 5 →
All chapters:
1
2
3
4
5
6
7
8
9
10
11
12
13
14
15
16
17
18
19
20
21