bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
Luke 17
Luke 17
Punjabi 2002 ERV (ਪਵਿੱਤਰ ਬਾਈਬਲ)
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 18 →
1
ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਯਕੀਨੀ ਤੌਰ ਤੇ ਅਜਿਹੀਆਂ ਗੱਲਾਂ ਹੋਣਗੀਆਂ ਜੋ ਲੋਕਾਂ ਲਈ ਪਾਪ ਦਾ ਕਾਰਣ ਬਣਨਗੀਆਂ। ਪਰ ਇਹ ਉਸ ਬੰਦੇ ਲਈ ਭਿਆਨਕ ਹੋਵੇਗਾ ਜੋ ਇਨ੍ਹਾਂ ਗੱਲਾਂ ਦਾ ਕਾਰਣ ਹੋਵੇਗਾ।
2
ਇਨ੍ਹਾਂ ਕਮਜ਼ੋਰ ਲੋਕਾਂ ਨੂੰ ਪਾਪ ਕਮਾਉਣ ਦਾ ਕਾਰਣ ਬਨਣ ਨਾਲੋਂ ਉਸ ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਸ ਦੇ ਗਲ ਵਿੱਚ ਚੱਕੀ ਦਾ ਪੁੜ ਬੰਨ੍ਹਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ।
3
ਖਬਰਦਾਰ ਰਹੋ! “ਜੇਕਰ ਤੁਹਾਡਾ ਭਰਾ ਪਾਪ ਕਰੇ ਤਾਂ ਉਸ ਨੂੰ ਦੱਸੋ ਕਿ ਉਹ ਗਲਤ ਹੈ। ਜੇਕਰ ਉਹ ਮਾਫ਼ੀ ਮੰਗਦਾ ਹੈ ਤਾਂ ਉਸ ਨੂੰ ਮਾਫ਼ ਕਰ ਦਿਉ।
4
ਜੇਕਰ ਤੁਹਾਡਾ ਭਰਾ ਇੱਕ ਦਿਨ ਵਿੱਚ ਸੱਤ ਵਾਰ ਤੁਹਾਡਾ ਬੁਰਾ ਕਰਦਾ ਹੈ ਅਤੇ ਹਰ ਵਾਰ ਤੁਹਾਡੇ ਕੋਲ ਵਾਪਸ ਆਕੇ ਖਿਮਾ ਮੰਗਦਾ ਹੈ ਤਾਂ ਉਸ ਨੂੰ ਖਿਮਾ ਕਰ ਦਿਉ।”
5
ਰਸੂਲਾਂ ਨੇ ਯਿਸੂ ਨੂੰ ਕਿਹਾ, “ਸਾਡਾ ਵਿਸ਼ਵਾਸ ਵੱਧਾ।”
6
ਪ੍ਰਭੂ ਨੇ ਆਖਿਆ, “ਜੇਕਰ ਤੁਹਾਨੂੰ ਸਰ੍ਹੋਂ ਦੇ ਦਾਣੇ ਜਿੰਨੀ ਵੀ ਵਿਸ਼ਵਾਸ ਹੈ, ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਵੀ ਹੁਕਮ ਦੇ ਸੱਕਦੇ ਹੋ, ‘ਜਾ, ਆਪਣੇ-ਆਪ ਨੂੰ ਉਖਾੜ ਤੇ ਸਮੁੰਦਰ ਵਿੱਚ ਲੱਗ ਜਾ’ ਤਾਂ ਉਹ ਤੁਹਾਡੀ ਗੱਲ ਮੰਨ ਲਵੇਗਾ।
7
“ਫ਼ਰਜ ਕਰੋ ਤੁਹਾਡੇ ਵਿੱਚੋਂ ਕਿਸੇ ਇੱਕ ਕੋਲ ਨੇਕਰ ਹੋਵੇ ਜੋ ਖੇਤਾਂ ਵਿੱਚ ਕੰਮ ਕਰਦਾ ਹੋਵੇ, ਹੱਲ ਵਾਹੁੰਦਾ ਹੋਵੇ ਜਾਂ ਭੇਡਾਂ ਦੀ ਰੱਖਵਾਲੀ ਕਰਦਾ ਹੋਵੇ, ਜਦੋਂ ਉਹ ਖੇਤ ਤੋਂ ਵਾਪਸ ਆਉਂਦਾ ਹੈ, ਕੀ ਤੁਸੀਂ ਉਸ ਨੂੰ ਆਖੋਂਗੇ, ‘ਛੇਤੀ ਆ ਅਤੇ ਭੋਜਨ ਲਈ ਬੈਠ ਜਾ?’
8
ਨਹੀਂ! ਤੁਸੀਂ ਆਪਣੇ ਸੇਵਕ ਨੂੰ ਆਖੋਂਗੇ, ‘ਮੇਰੇ ਲਈ ਰਾਤ ਦਾ ਭੋਜਨ ਤਿਆਰ ਕਰ, ਕੱਪੜੇ ਪਾ ਅਤੇ ਜਦੋਂ ਤੀਕ ਮੈਂ ਖਾਂਦਾ ਤੇ ਪੀਂਦਾ ਹਾਂ, ਮੇਰੀ ਸੇਵਾ ਕਰ। ਫ਼ਿਰ ਤੂੰ ਖਾ ਪੀ ਸੱਕਦਾ ਹੈਂ।
9
ਕੀ ਉਹ ਆਪਣੇ ਆਦੇਸ਼ ਨੂੰ ਮੰਨਣ ਲਈ ਅਤੇ ਆਪਣੇ ਉਸ ਨੋਕਰ ਦਾ ਧੰਨਵਾਦ ਕਰਨ ਲਈ ਮਜਬੂਰ ਹੈ।
10
ਇਸੇ ਤਰ੍ਹਾਂ ਤੁਹਾਡੇ ਨਾਲ ਹੁੰਦਾ ਹੈ? ਜੇ ਤੁਸੀਂ ਉਹ ਸਭ ਕੁਝ ਉਵੇਂ ਹੀ ਕੀਤਾ ਹੈ, ਜਿਵੇਂ ਤੁਹਾਨੂੰ ਕਰਨ ਲਈ ਕਿਹਾ ਗਿਆ ਸੀ, ਤਾਂ ਤੁਹਾਨੂੰ ਆਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਖਾਸ ਧੰਨਵਾਦ ਦੇ ਲਾਇੱਕ ਨਹੀਂ। ਅਸੀਂ ਤਾਂ ਸਿਰਫ਼ ਉਹੀ ਕੁਝ ਕੀਤਾ ਹੈ ਜੋ ਕੁਝ ਸਾਨੂੰ ਕਰਨਾ ਚਾਹੀਦਾ ਹੈ।’”
11
ਜਦੋਂ ਯਿਸੂ ਯਰੂਸ਼ਲਮ ਵੱਲ ਜਾ ਰਿਹਾ ਸੀ। ਉਹ ਗਲੀਲ ਅਤੇ ਸਾਮਰਿਯਾ ਰਾਹੀਂ ਲੰਘਿਆ।
12
ਜਦੋਂ ਉਹ ਇੱਕ ਪਿੰਡ ਵਿੱਚ ਵੜ ਰਿਹਾ ਸੀ, ਉੱਥੇ ਉਸ ਨੂੰ ਦਸ ਕੋੜ੍ਹੀ ਮਿਲੇ। ਉਹ ਉਸ ਤੋਂ ਥੋੜੀ ਦੂਰੀ ਤੇ ਖੜ੍ਹੇ ਹੋ ਗਏ।
13
ਪਰ ਉਨ੍ਹਾਂ ਸਾਰਿਆਂ ਨੇ ਉਸ ਅੱਗੇ ਤਰਲਾ ਕੀਤਾ, “ਯਿਸੂ ਸੁਆਮੀ, ਕਿਰਪਾ ਕਰਕੇ ਸਾਡੇ ਤੇ ਰਹਿਮ ਕਰ।”
14
ਜਦੋਂ ਯਿਸੂ ਨੇ ਉਨ੍ਹਾਂ ਮਨੁੱਖਾਂ ਨੂੰ ਵੇਖਿਆ ਤਾਂ ਕਿਹਾ, “ਜਾਓ ਅਤੇ ਆਪਣੇ-ਆਪ ਨੂੰ ਜਾਕੇ ਜਾਜਕਾਂ ਨੂੰ ਦਿਖਾਵੋ।” ਜਦੋਂ ਉਹ ਦਸ ਆਦਮੀ ਜਾਜਕਾਂ ਵੱਲ ਜਾ ਰਹੇ ਸਨ ਤਾਂ ਉਹ ਠੀਕ ਹੋ ਚੁੱਕੇ ਸਨ।
15
ਜਦੋਂ ਉਨ੍ਹਾਂ ਵਿੱਚੋਂ ਇੱਕ ਨੇ ਵੇਖਿਆ ਕਿ ਉਹ ਚੰਗਾ ਹੋ ਗਿਆ ਸੀ ਤਾਂ ਉਹ ਯਿਸੂ ਕੋਲ ਵਾਪਸ ਆਇਆ ਅਤੇ ਉੱਚੀ ਅਵਾਜ਼ ਵਿੱਚ ਪਰਮੇਸ਼ੁਰ ਦੀ ਉਸਤਤਿ ਕਰਨ ਲੱਗਾ।
16
ਉਸ ਨੇ ਯਿਸੂ ਦੇ ਚਰਨਾਂ ਅੱਗੇ ਸਿਰ ਝੁਕਾਇਆ ਅਤੇ ਯਿਸੂ ਦਾ ਧੰਨਵਾਦ ਕੀਤਾ। ਇਹ ਆਦਮੀ ਯਹੂਦੀ ਨਹੀਂ ਸਾਮਰੀ ਸੀ।
17
ਯਿਸੂ ਨੇ ਜਵਾਬ ਦਿੱਤਾ, “ਕੀ ਸਾਰੇ ਦਸ ਚੰਗੇ ਨਹੀਂ ਹੋਏ, ਬਾਕੀ ਦੇ ਨੌ ਕਿੱਥੇ ਹਨ?
18
ਕੀ ਇਹ ਵਿਦੇਸ਼ੀ ਸਾਮਰਿਯਾ ਤੋਂ ਹੈ, ਜੋ ਸਿਰਫ ਇੱਕ ਪਰਮੇਸ਼ੁਰ ਦੀ ਉਸਤਤਿ ਲਈ ਵਾਪਸ ਆਇਆ ਹੈ?”
19
ਤਦ ਯਿਸੂ ਨੇ ਉਸ ਨੂੰ ਆਖਿਆ, “ਖੜ੍ਹਾ ਹੋ! ਅਤੇ ਜਾ। ਤੇਰੇ ਵਿਸ਼ਵਾਸ ਨੇ ਹੀ ਤੈਨੂੰ ਰਾਜੀ ਕੀਤਾ ਹੈ।”
20
ਇੱਕ ਫਰੀਸੀ ਨੇ ਯਿਸੂ ਨੂੰ ਪੁੱਛਿਆ, “ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ?” ਯਿਸੂ ਨੇ ਆਖਿਆ, “ਪਰਮੇਸ਼ੁਰ ਦਾ ਰਾਜ ਆਵੇਗਾ ਪਰ ਇਸ ਤਰ੍ਹਾਂ ਨਹੀਂ ਕਿ ਤੁਸੀਂ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਦੇ ਯੋਗ ਹੋਵੋਂ।
21
ਅਤੇ ਨਾ ਹੀ ਲੋਕ ਇਹ ਕਹਿਣਗੇ ਕਿ ‘ਵੇਖੋ, ਪਰਮੇਸ਼ੁਰ ਦਾ ਰਾਜ ਇੱਥੇ ਹੈ’, ਜਾਂ ‘ਇਹ ਉੱਥੇ ਹੈ।’ ਨਹੀਂ, ਸਗੋਂ ਪਰਮੇਸ਼ੁਰ ਦਾ ਰਾਜ ਤੁਹਾਡੇ ਅੰਦਰ ਹੈ।”
22
ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਉਹ ਸਮਾਂ ਆਵੇਗਾ ਜਦ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਨੂੰ ਵੇਖਣਾ ਚਾਹੋਂਗੇ ਪਰ ਤੁਸੀਂ ਵੇਖਣ ਯੋਗ ਨਹੀਂ ਹੋਵੋਂਗੇ।
23
ਲੋਕ ਤੁਹਾਨੂੰ ਦੱਸਣਗੇ, ‘ਵੇਖੋ, ਇਹ ਉੱਥੇ ਹੈ।’ ਜਾਂ ‘ਵੇਖੋ, ਉਹ ਇੱਥੇ ਹੈ।’ ਤੁਸੀਂ ਜਿੱਥੇ ਹੋ ਉੱਥੇ ਹੀ ਠਹਿਰੋ; ਅਤੇ ਜਾਕੇ ਉਨ੍ਹਾਂ ਦਾ ਅਨੁਸਰਣ ਨਾ ਕਰੋ।
24
ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਉਹ ਸਪੱਸ਼ਟ ਤੌਰ ਤੇ ਉਸ ਬਿਜਲੀ ਦੀ ਤਰ੍ਹਾਂ ਦਿਸੇਗਾ ਜੋ ਅਕਾਸ਼ ਨੂੰ ਇੱਕ ਹੱਦ ਤੋਂ ਦੂਸਰੀ ਹੱਦ ਤੱਕ ਚਮਕਾਉਂਦੀ ਹੈ।
25
ਪਰ ਪਹਿਲਾਂ, ਮਨੁੱਖ ਦੇ ਪੁੱਤਰ ਨੂੰ ਬਹੁਤ ਤਸੀਹੇ ਝੱਲਣੇ ਪੈਣਗੇ ਅਤੇ ਉਸ ਨੂੰ ਇਸ ਪੀੜ੍ਹੀ ਦੇ ਲੋਕਾਂ ਦੁਆਰਾ ਨਾਮੰਜ਼ੂਰ ਕੀਤਾ ਜਾਵੇਗਾ।
26
“ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ।
27
ਜਦੋਂ ਤੱਕ ਨੂਹ ਨੇ ਕਿਸ਼ਤੀ ਵਿੱਚ ਪ੍ਰਵੇਸ਼ ਕੀਤਾ, ਲੋਕ ਖਾਂਦੇ-ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ। ਪਰ ਤਦ ਹੜ੍ਹ ਆਇਆ ਅਤੇ ਉਸ ਵਿੱਚ ਸਭ ਲੋਕ ਖਤਮ ਹੋ ਗਏ।
28
“ਇਸੇ ਤਰ੍ਹਾਂ ਹੀ ਲੂਤ ਦੇ ਸਮੇਂ ਵਿੱਚ ਵਾਪਰਿਆ। ਲੋਕ ਖਾਂਦੇ-ਪੀਂਦੇ ਖਰੀਦਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ।
29
ਉਸ ਦਿਨ ਜਦੋਂ ਲੂਤ ਸਦੂਮ ਤੋਂ ਬਾਹਰ ਆਇਆ ਫ਼ਿਰ ਅਕਾਸ਼ ਤੋਂ ਅੱਗ ਅਤੇ ਗੰਧਕ ਦਾ ਮੀਂਹ ਪਿਆ ਅਤੇ ਹਰ ਕੋਈ ਮਰ ਗਿਆ।
30
ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ।
31
“ਉਸ ਦਿਨ ਜੇਕਰ ਕੋਈ ਆਪਣੇ ਘਰ ਦੀ ਛੱਤ ਤੇ ਹੈ, ਅਤੇ ਉਸ ਦੀਆਂ ਚੀਜ਼ਾਂ ਘਰ ਦੇ ਅੰਦਰ ਹਨ ਤਾਂ ਉਨ੍ਹਾਂ ਨੂੰ ਲੈਣ ਵਾਸਤੇ ਉਸ ਨੂੰ ਥੱਲੇ ਨਹੀਂ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਜੇਕਰ ਕੋਈ ਖੇਤ ਵਿੱਚ ਹੈ, ਉਸ ਨੂੰ ਵਾਪਸ ਘਰ ਨਹੀਂ ਆਉਣਾ ਚਾਹੀਦਾ।
32
ਯਾਦ ਰੱਖੋ ਕਿ ਲੂਤ ਦੀ ਪਤਨੀ ਨਾਲ ਕੀ ਹੋਇਆ ਸੀ?
33
“ਜਿਹੜਾ ਮਨੁੱਖ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਗੁਆ ਬੈਠੇਗਾ ਅਤੇ ਜਿਹੜਾ ਕੋਈ ਉਸ ਨੂੰ ਗੁਆਵੇ ਉਸ ਨੂੰ ਵਾਪਸ ਪਾ ਲਵੇਗਾ।
34
ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਰਾਤ, ਹੋ ਸੱਕਦਾ ਹੈ ਇੱਕ ਹੀ ਮੰਜੇ ਤੇ ਦੋ ਲੋਕ ਸੌਂ ਰਹੇ ਹੋਣ, ਪਰ ਇੱਕ ਨੂੰ ਉੱਪਰ ਚੁੱਕ ਲਿਆ ਜਾਵੇਗਾ ਅਤੇ ਦੂਜੇ ਨੂੰ ਛੱਡ ਦਿੱਤਾ ਜਾਵੇਗਾ।
35
ਦੋ ਔਰਤਾਂ ਦਾਣੇ ਪੀਹ ਰਹੀਆਂ ਹੋਣਗੀਆਂ ਤਾਂ ਇੱਕ ਔਰਤ ਰਹਿ ਜਾਵੇਗੀ ਅਤੇ ਦੂਜੀ ਚੁੱਕ ਲਈ ਜਾਵੇਗੀ।”
37
ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਅਜਿਹਾ ਕਿੱਥੇ ਹੋਵੇਗਾ?” ਯਿਸੂ ਨੇ ਆਖਿਆ, “ਜਿੱਥੇ ਕਿਤੇ ਵੀ ਮੁਰਦਾ ਸਰੀਰ ਹੈ, ਉੱਥੇ ਗਿਰਝ ਇਕੱਠੇ ਹੋਕੇ ਆਉਣਗੇ।”
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 18 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24