bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
Mark 14
Mark 14
Punjabi 2002 ERV (ਪਵਿੱਤਰ ਬਾਈਬਲ)
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
1
ਦੋ ਦਿਨਾਂ ਪਿੱਛੋਂ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਆਉਣ ਵਾਲਾ ਸੀ। ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਹੋਏ ਸਨ ਕਿ ਉਸ ਨੂੰ ਕਿਵੇ ਛੱਲ ਨਾਲ ਫ਼ੜ ਸੱਕਣ ਤੇ ਜਾਨੋਂ ਮਾਰ ਸੁੱਟਣ?
2
ਉਨ੍ਹਾਂ ਆਖਿਆ, “ਪਰ ਅਸੀਂ ਤਿਉਹਾਰ ਦੇ ਸਮੇਂ ਉਸ ਨੂੰ ਨਹੀਂ ਮਾਰ ਸੱਕਦੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਕ੍ਰੋਧ ਵਿੱਚ ਆਕੇ ਕੋਈ ਹੰਗਾਮਾ ਕਰਨ।”
3
ਜਦੋਂ ਯਿਸੂ ਬੈਤਅਨੀਆ ਵਿੱਚ ਸੀ ਤਾਂ ਉਹ ਸ਼ਮਊਨ ਕੋੜ੍ਹੀ ਦੇ ਘਰ ਰੋਟੀ ਖਾਣ ਬੈਠਾ ਸੀ ਤਾਂ ਇੱਕ ਔਰਤ ਉਸ ਕੋਲ ਆਈ। ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਕੀਮਤੀ ਅਤਰ ਭਰਕੇ ਲਿਆਈ। ਇਹ ਅਤਰ ਨਾਰਡ ਪੌਦੇ ਤੋਂ ਬਣਿਆ ਹੋਇਆ ਸੀ। ਉਸ ਔਰਤ ਨੇ ਸ਼ੀਸ਼ੀ ਖੋਲ੍ਹੀ ਅਤੇ ਯਿਸੂ ਦੇ ਸਿਰ ਉੱਤੇ ਡੋਲ੍ਹ ਦਿੱਤੀ।
4
ਉੱਥੇ ਬੈਠੇ ਕੁਝ ਲੋਕਾਂ ਨੇ ਇਹ ਵੇਖਿਆ ਅਤੇ ਗੁੱਸੇ ਹੋ ਗਏ ਅਤੇ ਇਸ ਬਾਰੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਉਨ੍ਹਾਂ ਆਖਿਆ, “ਉਸਨੇ ਇਸ ਅਤਰ ਨੂੰ ਫ਼ਿਜ਼ੂਲ ਕਿਉਂ ਗੁਆਇਆ।
5
ਕਿਉਂਕਿ ਉਹ ਅਤਰ ਇੱਕ ਸਾਲ ਦੀ ਮਿਹਨਤ ਜਿੰਨਾ ਸੀ ਅਤੇ ਇਹੀ ਅਤਰ ਵੇਚਕੇ ਇਸਦਾ ਪੈਸਾ ਗਰੀਬ ਲੋਕਾਂ ਵਿੱਚ ਵੰਡਿਆ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ।” ਇਉਂ ਉਹ ਉਸ ਔਰਤ ਦੀ ਅਲੋਚਨਾ ਕਰਨ ਲੱਗੇ।
6
ਯਿਸੂ ਨੇ ਆਖਿਆ, “ਤੁਸੀਂ ਉਸ ਨੂੰ ਇੱਕਲਾ ਛੱਡ ਦਿਉ। ਤੁਸੀਂ ਉਸ ਨੂੰ ਪਰੇਸ਼ਾਨ ਨਾ ਕਰੋ? ਉਸ ਨੇ ਮੇਰੇ ਲਈ ਬਹੁਤ ਚੰਗਾ ਕੰਮ ਕੀਤਾ ਹੈ।
7
ਕਿਉਂਕਿ ਗਰੀਬ ਲੋਕ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣੇ ਹਨ ਅਤੇ ਤੁਸੀਂ ਜਦੋਂ ਚਾਹੋਂ ਉਨ੍ਹਾਂ ਦੀ ਮਦਦ ਕਰ ਸੱਕਦੇ ਹੋ। ਪਰ ਮੈਂ ਹਮੇਸ਼ਾ ਤੁਹਾਡੇ ਕੋਲ ਨਹੀਂ ਰਹਿਣਾ।
8
ਉਸ ਨੇ ਉਹੀ ਕੀਤਾ ਜੋ ਉਹ ਕਰ ਸੱਕਦੀ ਸੀ। ਉਸ ਨੇ ਮੇਰੇ ਸਰੀਰ ਤੇ ਅਤਰ ਡੋਲ੍ਹਿਆ। ਉਸ ਨੇ ਇਹ ਮਿਥੇ ਸਮੇਂ ਤੋਂ ਪਹਿਲਾਂ ਮੇਰੇ ਸਰੀਰ ਨੂੰ ਦਫ਼ਨਾਉਣ ਲਈ ਤਿਆਰ ਕੀਤਾ ਹੈ।
9
ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਸਾਰੀ ਦੁਨੀਆਂ ਵਿੱਚ ਜਿੱਥੇ ਕਿਤੇ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ, ਉੱਥੇ ਜੋ ਇਸਨੇ ਕੀਤਾ ਹੈ, ਉਹ ਵੀ ਕਿਹਾ ਜਾਵੇਗ਼ਾ। ਅਤੇ ਲੋਕ ਇਸ ਨੂੰ ਯਾਦ ਰੱਖਣਗੇ।”
10
ਤਦ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਪ੍ਰਧਾਨ ਜਾਜਕ ਕੋਲ ਗਿਆ। ਉਸਦਾ ਨਾਂ ਸੀ ਯਹੂਦਾ ਇਸੱਕਰਿਯੋਤੀ ਅਤੇ ਇਹ ਯਿਸੂ ਨੂੰ ਉਸ ਦੇ ਵੈਰੀਆਂ ਦੇ ਹਵਾਲੇ ਕਰਨਾ ਚਾਹੁੰਦਾ ਸੀ।
11
ਪ੍ਰਧਾਨ ਜਾਜਕ ਇਹ ਸੁਣਕੇ ਬੜੇ ਖੁਸ਼ ਹੋਏ ਅਤੇ ਇਸ ਬਦਲੇ ਉਸ ਨੂੰ ਰੁਪਏ ਦੇਣ ਦਾ ਵਾਅਦਾ ਕੀਤਾ। ਇਸ ਲਈ ਉਹ ਉਸ ਨੂੰ ਫ਼ੜਵਾਉਣ ਦਾ ਮੌਕਾ ਵੇਖ ਰਿਹਾ ਸੀ।
12
ਇਹ ਯਹੂਦੀਆਂ ਦੇ ਪਤੀਰੀ ਰੋਟੀ ਦੇ ਤਿਉਹਾਰ ਦਾ ਪਹਿਲਾ ਦਿਨ ਸੀ। ਇਹ ਉਹ ਸਮਾਂ ਸੀ ਜਦੋਂ ਉਹ ਪਸਾਹ ਦੇ ਲੇਲੇ ਦਾ ਬਲਿਦਾਨ ਕਰਦੇ ਸਨ। ਤਾਂ ਯਿਸੂ ਦੇ ਚੇਲਿਆਂ ਨੇ ਉਸ ਨੂੰ ਕਿਹਾ, “ਤੂੰ ਸਾਥੋਂ ਆਪਣੇ ਵਾਸਤੇ ਪਸਾਹ ਦਾ ਭੋਜਨ ਕਿੱਥੇ ਤਿਆਰ ਕਰਾਉਣਾ ਚਾਹੁੰਨਾ ਹੈਂ?”
13
ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਸ਼ਹਿਰ ਵਿੱਚ ਭੇਜਿਆ। ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਸ਼ਹਿਰ ਵੱਲ ਜਾਵੋ ਅਤੇ ਉੱਥੇ ਤੁਹਾਨੂੰ ਇੱਕ ਆਦਮੀ ਪਾਣੀ ਦਾ ਘੜਾ ਚੁੱਕੀ ਆਉਂਦਾ ਮਿਲੇਗਾ। ਉਹ ਤੁਹਾਡੇ ਵੱਲ ਆਵੇਗਾ ਤਾਂ ਤੁਸੀਂ ਉਸ ਦੇ ਪਿੱਛੇ ਹੋ ਤੁਰਨਾ।
14
ਉਹ ਆਦਮੀ ਇੱਕ ਘਰ ਵੱਲ ਜਾਵੇਗਾ ਤਾਂ ਤੁਸੀਂ ਵੀ ਉਸ ਘਰ ਵਿੱਚ ਜਾਕੇ ਉਸ ਦੇ ਮਾਲਕ ਨੂੰ ਆਖਣਾ, ‘ਗੁਰੂ ਪੁੱਛਦਾ ਹੈ ਕਿ ਸਾਨੂੰ ਉਹ ਕਮਰਾ ਵਿਖਾ ਜਿੱਥੇ ਉਹ ਅਤੇ ਉਸ ਦੇ ਚੇਲੇ ਪਸਾਹ ਦਾ ਭੋਜਨ ਖਾ ਸੱਕਣ।’
15
ਮਾਲਕ ਤੁਹਾਨੂੰ ਘਰ ਦੇ ਉੱਪਰ ਇੱਕ ਵੱਡਾ ਚੁਬਾਰਾ ਵਿਖਾਏਗਾ। ਅਤੇ ਉਹ ਕਮਰਾ ਜੋ ਸਾਡੇ ਲਈ ਤਿਆਰ ਹੈ, ਉੱਥੇ ਜਾਕੇ ਸਾਡੇ ਲਈ ਭੋਜਨ ਦੀ ਤਿਆਰੀ ਕਰੋ।”
16
ਇਉਂ ਉਹ ਚੇਲੇ ਸ਼ਹਿਰ ਵੱਲ ਨੂੰ ਚੱਲੇ ਗਏ। ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਿਸੂ ਨੇ ਆਖਿਆ ਸੀ, ਅਤੇ ਉੱਥੇ ਹੀ ਚੇਲਿਆਂ ਨੇ ਪਸਾਹ ਦੇ ਭੋਜਨ ਦੀ ਤਿਆਰੀ ਕੀਤੀ।
17
ਸ਼ਾਮ ਦੇ ਵੇਲੇ, ਯਿਸੂ ਬਾਰ੍ਹਾਂ ਰਸੂਲਾਂ ਨਾਲ ਆਇਆ।
18
ਜਦੋਂ ਉਹ ਸਾਰੇ ਖਾ ਰਹੇ ਸਨ ਤਾਂ ਉਸ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਤੁਹਾਡੇ ਵਿੱਚੋਂ ਜੋ ਇੱਕ ਮੇਰੇ ਨਾਲ ਖਾ ਰਿਹਾ ਹੈ ਮੈਨੂੰ ਫ਼ੜਵਾਏਗਾ।”
19
ਚੇਲੇ ਇਹ ਸੁਣਕੇ ਬੜੇ ਉਦਾਸ ਹੋਏ ਅਤੇ ਹਰ ਇੱਕ ਨੇ ਉਸ ਨੂੰ ਕਿਹਾ, “ਯਕੀਨਨ, ਮੈਂ ਉਹ ਨਹੀਂ ਹਾਂ! ਕੀ ਇਹ ਸੱਚ ਨਹੀਂ ਹੈ?”
20
ਉਸ ਨੇ ਆਖਿਆ, “ਜੋ ਆਦਮੀ ਮੈਨੂੰ ਫ਼ੜਵਾਏਗਾ ਉਹ ਤੁਹਾਡੇ ਬਾਰ੍ਹਾਂ ਵਿੱਚੋਂ ਹੀ ਹੈ ਅਤੇ ਇਹ ਉਹ ਹੈ ਜੋ ਮੇਰੇ ਭੋਜਨ ਵਾਲੇ ਕਟੋਰੇ ਵਿੱਚ ਮੇਰੇ ਨਾਲ ਹੀ ਹੱਥ ਪਾਉਂਦਾ ਹੈ।
21
ਜਿਵੇਂ ਕਿ ਪੋਥੀਆਂ ਉਸ ਬਾਰੇ ਆਖਦੀਆਂ ਹਨ, ਮਨੁੱਖ ਦਾ ਪੁੱਤਰ ਮਰ ਜਾਵੇਗਾ। ਪਰ ਜੋ ਉਸ ਨੂੰ ਫ਼ੜਵਾਏਗਾ ਉਸ ਲਈ ਇਹ ਬਹੁਤ ਬੁਰਾ ਹੋਵੇਗਾ। ਇਸ ਨਾਲੋਂ ਤਾਂ ਚੰਗਾ ਸੀ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ।”
22
ਜਦੋਂ ਉਹ ਭੋਜਨ ਖਾ ਰਹੇ ਸਨ, ਯਿਸੂ ਨੇ ਰੋਟੀ ਲਈ ਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤੀ ਅਤੇ ਆਖਿਆ, “ਇਹ ਰੋਟੀ ਫ਼ੜੋ ਤੇ ਖਾ ਲਵੋ, ਇਹ ਮੇਰਾ ਸਰੀਰ ਹੈ।”
23
ਤਾਂ ਉਸ ਨੇ ਦਾਖ ਰਸ ਦਾ ਪਿਆਲਾ ਫ਼ੜਿਆ ਤੇ ਫ਼ਿਰ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤਾ। ਸਭ ਨੇ ਉਸ ਪਿਆਲੇ ਵਿੱਚੋਂ ਉਹ ਦਾਖ ਰਸ ਪੀਤਾ।
24
ਤਾਂ ਫ਼ਿਰ ਯਿਸੂ ਨੇ ਆਖਿਆ, “ਇਹ ਮੇਰਾ ਲਹੂ ਹੈ, ਇਹ ਨਵੇਂ ਕਰਾਰ ਦਾ ਲਹੂ ਹੈ ਜਿਹੜਾ ਬਹੁਤਿਆਂ ਲਈ ਵਹਾਇਆ ਗਿਆ ਹੈ
25
ਮੈਂ ਤੁਹਾਨੂੰ ਸੱਚ ਆਖਦਾ ਹੈ। ਮੈਂ ਇਹ ਦਾਖ ਰਸ ਫ਼ੇਰ ਨਹੀਂ ਪੀਵਾਂਗਾ, ਜਦੋਂ ਮੈਂ ਇਹ ਪਰਮੇਸ਼ੁਰ ਦੇ ਰਾਜ ਵਿੱਚ ਪੀਵਾਂਗਾ ਇਹ ਨਵਾਂ ਹੋਵੇਗਾ।”
26
ਉਨ੍ਹਾਂ ਸਾਰਿਆਂ ਨੇ ਮਿਲਕੇ ਇੱਕ ਗੀਤ ਗਾਇਆ ਅਤੇ ਜੈਤੂਨ ਦੇ ਪਹਾੜ ਨੂੰ ਚੱਲੇ ਗਏ।
27
ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਤੁਸੀਂ ਸਾਰੇ ਆਪਣਾ ਵਿਸ਼ਵਾਸ ਗੁਆ ਲਵੋਂਗੇ। ਇਉਂ ਪੋਥੀਆਂ ਵਿੱਚ ਲਿਖਿਆ ਹੋਇਆ ਹੈ: ‘ਮੈਂ ਆਜੜੀ ਨੂੰ ਮਾਰਾਂਗਾ ਅਤੇ ਭੇਡਾਂ ਖਿੱਲਰ ਜਾਣਗੀਆਂ।’
28
ਪਰ ਮੈਂ ਮਰਨ ਉਪਰੰਤ ਮੁੜ ਜਿਉਣ ਦੇ ਬਾਦ ਗਲੀਲ ਨੂੰ ਜਾਵਾਂਗਾ। ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਮੈਂ ਉੱਥੇ ਹੋਵਾਂਗਾ।”
29
ਤਾਂ ਪਤਰਸ ਨੇ ਕਿਹਾ, “ਭਾਵੇ ਸਾਰੇ ਚੇਲੇ ਤੇਰੇ ਤੇ ਵਿਸ਼ਵਾਸ ਛੱਡ ਦੇਣ ਪਰ ਮੈਂ ਨਹੀਂ ਛੱਡਾਂਗਾ।”
30
ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅੱਜ ਹੀ, ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਆਖੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ?”
31
ਪਰ ਪਤਰਸ ਨੇ ਬੜੀ ਦ੍ਰਿੜ੍ਹਤਾ ਨਾਲ ਕਿਹਾ, “ਮੈਂ ਇਹ ਕਦੇ ਵੀ ਨਹੀਂ ਕਹਾਂਗਾ।” ਬਾਕੀ ਸਾਰੇ ਚੇਲਿਆਂ ਨੇ ਵੀ ਉਸ ਨੂੰ ਇੰਝ ਹੀ ਆਖਿਆ।
32
ਫ਼ੇਰ ਯਿਸੂ ਆਤੇ ਉਸ ਦੇ ਚੇਲੇ ਗਥਸਮਨੀ ਨਾਂ ਦੀ ਇੱਕ ਜਗ੍ਹਾ ਤੇ ਗਏ ਅਤੇ ਉਸ ਨੇ ਜਾਕੇ ਆਪਣੇ ਚੇਲਿਆਂ ਨੂੰ ਕਿਹਾ, “ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਇੱਥੇ ਬੈਠੋ।”
33
ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਆਉਣ ਨੂੰ ਕਿਹਾ। ਉਹ ਬੜਾ ਦੁੱਖੀ ਅਤੇ ਦਿਲਗੀਰ ਸੀ।
34
ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਆਤਮਾ ਬੜਾ ਉਦਾਸ ਬਲਕਿ ਮਰਨ ਤੀਕਰ ਉਦਾਸ ਹੈ। ਇੱਥੇ ਠਹਿਰੋ ਅਤੇ ਜਾਗਦੇ ਰਹੋ।”
35
ਯਿਸੂ ਉਨ੍ਹਾਂ ਤੋਂ ਥੋੜੀ ਹੋਰ ਅੱਗੇ ਗਿਆ ਅਤੇ ਜ਼ਮੀਨ ਤੇ ਡਿੱਗਕੇ ਪ੍ਰਾਰਥਨਾ ਕੀਤੀ ਕਿ ਜੇ ਸੰਭਵ ਹੋਵੇ ਤਾਂ ਦੁੱਖਾਂ ਦਾ ਇਹ ਸਮਾਂ ਉਸ ਤੋਂ ਟਲ ਜਾਵੇ।
36
ਉਸ ਨੇ ਪ੍ਰਾਰਥਨਾ ਕੀਤੀ, “ ਅੱਬਾ, ਹੇ ਪਿਤਾ, ਤੂੰ ਸਭ ਕੁਝ ਕਰ ਸੱਕਦਾ ਹੈਂ। ਇਹ ਦੁੱਖਾਂ ਦਾ ਪਿਆਲਾ ਮੈਥੋਂ ਲੈ ਲਵੋ, ਤਾਂ ਵੀ ਜੋ ਮੈਂ ਚਾਹੁੰਦਾ ਹਾਂ ਉਹ ਨਾ ਹੋਵੇ, ਉਹੀ ਹੋਵੇ ਜੋ ਤੈਨੂੰ ਭਾਵੇ।”
37
ਤਾਂ ਉਹ ਵਾਪਸ ਆਪਣੇ ਚੇਲਿਆਂ ਕੋਲ ਗਿਆ ਤਾਂ ਉਸ ਨੇ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਵੇਖਿਆ। ਉਸ ਨੇ ਪਤਰਸ ਨੂੰ ਕਿਹਾ, “ਹੇ ਸ਼ਮਊਨ! ਕੀ ਤੂੰ ਸੌਂ ਰਿਹਾ ਹੈ? ਕੀ ਤੂੰ ਇੱਕ ਘੜੀ ਵਾਸਤੇ ਨਹੀਂ ਜਾਗ ਸੱਕਦਾ?
38
ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ। ਆਤਮਾ ਤਾਂ ਇਛੁਕ ਹੈ, ਪਰ ਤੁਹਾਡਾ ਸਰੀਰ ਕਮਜ਼ੋਰ ਹੈ”
39
ਯਿਸੂ ਫ਼ਿਰ ਉੱਥੇ ਗਿਆ ਅਤੇ ਉਹੋਂ ਗੱਲਾਂ ਆਖਕੇ ਪ੍ਰਾਰਥਨਾ ਕੀਤੀ।
40
ਫ਼ਿਰ ਉਹ ਚੇਲਿਆਂ ਕੋਲ ਵਾਪਸ ਆਇਆ ਅਤੇ ਉਸ ਨੇ ਫ਼ਿਰ ਉਨ੍ਹਾਂ ਨੂੰ ਸੁੱਤਿਆਂ ਪਾਇਆ। ਉਨ੍ਹਾਂ ਦੀਆਂ ਅੱਖਾਂ ਬੜੀਆਂ ਥੱਕੀਆਂ ਹੋਈਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਕਿ ਉਹ ਉਸ ਨੂੰ ਕੀ ਜਵਾਬ ਦੇਣ।
41
ਜਦੋਂ ਯਿਸੂ ਤੀਜੀ ਵਾਰ ਪ੍ਰਾਰਥਨਾ ਕਰਕੇ ਆਪਣੇ ਚੇਲਿਆਂ ਕੋਲ ਵਾਪਸ ਆਇਆ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜੇ ਵੀ ਸੌ ਰਹੇ ਤੇ ਅਰਾਮ ਕਰ ਰਹੇ ਹੋ? ਬਹੁਤ ਹੋ ਗਿਆ। ਮਨੁੱਖ ਦੇ ਪੁੱਤਰ ਦਾ ਪਾਪੀਆਂ ਹੱਥੀ ਫ਼ੜਵਾਏ ਜਾਣ ਦਾ ਵਕਤ ਆ ਗਿਆ ਹੈ।
42
ਉੱਠੋ, ਸਾਨੂੰ ਚੱਲਣਾ ਚਾਹੀਦਾ ਹੈ! ਵੇਖੋ! ਮੇਰਾ ਫ਼ੜਵਾਉਣ ਵਾਲਾ ਨੇੜੇ ਆ ਗਿਆ ਹੈ!”
43
ਜਦੋਂ ਉਹ ਅਜੇ ਬੋਲ ਹੀ ਰਿਹਾ ਸੀ ਕਿ ਯਹੂਦਾ ਉੱਥੇ ਪਹੁੰਚਿਆ, ਜਿਹੜਾ ਕਿ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਸੀ, ਅਤੇ ਉਸ ਨਾਲ ਹੋਰ ਵੀ ਬੜੇ ਲੋਕ ਸਨ ਜੋ ਕਿ ਪ੍ਰਧਾਨ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਵੱਲੋਂ ਭੇਜੇ ਗਏ ਸਨ, ਅਤੇ ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਡਾਂਗਾਂ ਫ਼ੜੀਆਂ ਸਨ।
44
ਯਹੂਦਾ ਨੇ ਲੋਕਾਂ ਨੂੰ ਇਹ ਸੰਕੇਤ ਦੇਣ ਵਾਸਤੇ ਕਿ ਕੌਣ ਯਿਸੂ ਹੈ, ਵਿਉਂਤ ਬਣਾਈ। ਉਸ ਨੇ ਆਖਿਆ, “ਜਿਸ ਆਦਮੀ ਨੂੰ ਮੈਂ ਚੁੰਮਾਂ, ਉਹੀ ਯਿਸੂ ਹੈ। ਤੁਸੀਂ ਉਸ ਨੂੰ ਗਿਰਫ਼ਤਾਰ ਕਰ ਲੈਣਾ ਅਤੇ ਉਸ ਨੂੰ ਨਿਗਰਾਨੀ ਨਾਲ ਲੈ ਜਾਣਾ।”
45
ਤਾਂ ਯਹੂਦਾ ਸਿੱਧਾ ਉਸ ਕੋਲ ਆਇਆ ਅਤੇ ਆਖਿਆ, “ਗੁਰੂ!” ਅਤੇ ਫ਼ਿਰ ਉਸ ਨੇ ਯਿਸੂ ਨੂੰ ਚੁੰਮਿਆ।
46
ਤਦ ਲੋਕਾਂ ਨੇ ਉਸ ਨੂੰ ਬੰਨ੍ਹ ਦਿੱਤਾ ਅਤੇ ਗਿਰਫ਼ਤਾਰ ਕਰ ਲਿਆ।
47
ਯਿਸੂ ਦੇ ਚੇਲਿਆਂ ਵਿੱਚੋਂ ਕੋਲ ਖੜੋਤੇ ਇੱਕ ਚੇਲੇ ਨੇ ਆਪਣੀ ਤਲਵਾਰ ਕੱਢੀ ਅਤੇ ਤਲਵਾਰ ਸਰਦਾਰ ਜਾਜਕ ਦੇ ਇੱਕ ਨੋਕਰ ਦੇ ਕੰਨ ਤੇ ਚਲਾਈ ਅਤੇ ਆਪਣੀ ਤਲਵਾਰ ਨਾਲ ਉਸਦਾ ਕੰਨ ਵੱਢ ਦਿੱਤਾ।
48
ਤਦ ਯਿਸੂ ਨੇ ਕਿਹਾ, “ਕੀ ਤੁਸੀਂ ਮੈਨੂੰ ਮੁਜਰਮ ਕਰਾਰ ਦਿੰਦੇ ਹੋ ਅਤੇ ਮੈਨੂੰ ਤਲਵਾਰਾਂ ਅਤੇ ਡਾਂਗਾ ਨਾਲ ਗਿਰਫ਼ਤਾਰ ਕਰਨ ਆਏ ਹੋ?
49
ਪਰ ਰੋਜ਼ ਮੈਂ ਮੰਦਰ ਵਿੱਚ ਉਪਦੇਸ਼ ਦਿੰਦਾ, ਤੁਹਾਡੇ ਨਾਲ ਹੁੰਦਾ ਸੀ, ਪਰ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ? ਪਰ ਇਹ ਸਭ ਇਸ ਲਈ ਹੋਇਆ ਕਿ ਪੋਥੀਆਂ ਪੂਰੀਆਂ ਹੋਣ।”
50
ਫ਼ਿਰ ਉਸ ਦੇ ਸਾਰੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਨੱਸ ਗਏ।
51
ਇੱਕ ਜਵਾਨ ਆਦਮੀ ਯਿਸੂ ਦਾ ਪਿੱਛਾ ਕਰ ਰਿਹਾ ਸੀ ਉਸ ਨੇ ਸਿਰਫ਼ ਇੱਕ ਪਤਲਾ ਕੱਪੜਾ ਲਿਆ ਹੋਇਆ ਸੀ। ਲੋਕਾਂ ਨੇ ਉਸ ਨੂੰ ਵੀ ਫ਼ੜਨ ਦੀ ਕੋਸ਼ਿਸ਼ ਕੀਤੀ।
52
ਪਰ ਉਸ ਨੇ ਆਪਣਾ ਪਤਲਾ ਕੱਪੜਾ ਉਨ੍ਹਾਂ ਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਅਤੇ ਨੰਗਾ ਹੀ ਉੱਥੋਂ ਭੱਜ ਗਿਆ।
53
ਜਿਨ੍ਹਾਂ ਲੋਕਾਂ ਨੇ ਉਸ ਨੂੰ ਗਿਰਫ਼ਤਾਰ ਕੀਤਾ ਸੀ ਉਹ ਉਸ ਨੂੰ ਸਰਦਾਰ ਜਾਜਕ ਦੇ ਘਰ ਲੈ ਗਏ ਜਿੱਥੇ ਕਿ ਸਾਰੇ ਪ੍ਰਧਾਨ ਜਾਜਕ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਇਕੱਠੇ ਹੋਏ ਸਨ।
54
ਪਤਰਸ ਕੁਝ ਵਿੱਥ ਤੇ ਉਸ ਦੇ ਪਿੱਛੇ-ਪਿੱਛੇ ਰਿਹਾ ਪਰ ਉਸ ਦੇ ਨੇੜੇ ਨਾ ਗਿਆ। ਉਹ ਸਰਦਾਰ ਜਾਜਕ ਦੇ ਘਰ ਦੇ ਵਿਹੜੇ ਅੰਦਰ ਚੱਲਿਆ ਗਿਆ। ਅਤੇ ਉਹ ਸਿਪਾਹੀਆਂ ਨਾਲ ਬੈਠਕੇ ਅੱਗ ਨਾਲ ਆਪਣੇ-ਆਪ ਨੂੰ ਸੇਕਣ ਲੱਗਾ।
55
ਪ੍ਰਧਾਨ ਜਾਜਕ ਅਤੇ ਸਾਰੀ ਯਹੂਦੀ ਸਭਾ ਨੇ ਯਿਸੂ ਦੇ ਵਿਰੁੱਧ ਕੋਈ ਪ੍ਰਮਾਣ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਉਸ ਨੂੰ ਮਾਰ ਸੱਕਣ, ਪਰ ਉਹ ਅਜਿਹਾ ਨਾ ਕਰ ਸੱਕੇ।
56
ਬੜੇ ਲੋਕ ਉਸ ਦੇ ਖਿਲਾਫ਼ ਝੂਠੀਆਂ ਗੱਲਾਂ ਆਖਣ ਲੱਗੇ ਪਰ ਕਿਸੇ ਦੀ ਗਵਾਹੀ ਦੂਜੇ ਨਾਲ ਨਹੀਂ ਸੀ ਮਿਲਦੀ।
57
ਫ਼ਿਰ ਕਈ ਲੋਕਾਂ ਨੇ ਉੱਠ ਕੇ ਉਸ ਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ ਕਿ,
58
“ਅਸੀਂ ਇਸ ਆਦਮੀ ਨੂੰ ਇਹ ਕਹਿੰਦਿਆਂ ਸੁਣਿਆ, ‘ਮੈਂ ਇਸ ਮੰਦਰ ਨੂੰ, ਜੋ ਹੱਥਾਂ ਨਾਲ ਬਣਾਇਆ ਗਿਆ ਹੈ, ਢਾਹ ਦੇਵਾਂਗਾ ਅਤੇ ਇਸਦੀ ਜਗ੍ਹਾ, ਦੂਜਾ ਤਿੰਨਾਂ ਦਿਨਾਂ ਵਿੱਚ ਨਵਾਂ ਖੜ੍ਹਾ ਕਰ ਦੇਵਾਂਗਾ ਜਿਹੜਾ ਕਿ ਹੱਥਾਂ ਨਾਲ ਨਹੀਂ ਬਣਾਇਆ ਹੋਵੇਗਾ।’”
59
ਹਾਲੇ ਵੀ ਇਨ੍ਹਾਂ ਲੋਕਾਂ ਦੀ ਗਵਾਹੀ ਇੱਕ ਦੂਜੇ ਨਾਲ ਨਹੀਂ ਮਿਲੀ।
60
ਸਰਦਾਰ ਜਾਜਕ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਯਿਸੂ ਨੂੰ ਪੁੱਛਿਆ, “ਇਹ ਲੋਕ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ। ਕੀ ਤੂੰ ਆਪਣੇ-ਆਪ ਨੂੰ ਬਚਾਉਣ ਲਈ ਕੋਈ ਸਫ਼ਾਈ ਦੇਣਾ ਚਾਹੁੰਦਾ ਹੈਂ? ਕੀ ਉਹ ਸੱਚ ਆਖ ਰਹੇ ਹਨ?”
61
ਪਰ ਯਿਸੂ ਨੇ ਕੋਈ ਜਵਾਬ ਨਾ ਦਿੱਤਾ ਅਤੇ ਚੁੱਪ ਰਿਹਾ। ਫ਼ੇਰ ਸਰਦਾਰ ਜਾਜਕ ਨੇ ਉਸ ਨੂੰ ਇੱਕ ਹੋਰ ਪ੍ਰਸ਼ਨ ਪੁੱਛਿਆ, “ਕੀ ਤੂੰ ਮਸੀਹ ਹੈ, ਪਰਮ ਪ੍ਰਧਾਨ ਪਰਮੇਸ਼ੁਰ ਦਾ ਪੁੱਤਰ ਹੈਂ?”
62
ਯਿਸੂ ਨੇ ਆਖਿਆ, “ਹਾਂ, ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ਅਤੇ ਭਵਿੱਖ ਵਿੱਚ ਤੁਸੀਂ ਮਨੁੱਖ ਦੇ ਪੁੱਤਰ ਨੂੰ ਅੱਤ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਅਤੇ ਸੁਰਗ ਦੇ ਬੱਦਲਾਂ ਵਿੱਚ ਆਉਂਦਾ ਵੇਖੋਂਗੇ।”
63
ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ, ਤਾਂ ਉਸ ਨੂੰ ਬੜਾ ਕਰੋਧ ਆਇਆ। ਗੁੱਸੇ ਨਾਲ ਉਸ ਨੇ ਆਪਣੇ ਕੱਪੜੇ ਪਾੜਕੇ ਆਖਿਆ, “ਹੁਣ ਸਾਨੂੰ ਕਿਸੇ ਹੋਰ ਗਵਾਹ ਦੀ ਲੋੜ ਨਹੀਂ।
64
ਜੋ ਸਾਰੀਆਂ ਗੱਲਾਂ ਉਸ ਨੇ ਪਰਮੇਸ਼ੁਰ ਦੇ ਖਿਲਾਫ਼ ਆਖੀਆਂ ਹਨ ਤੁਸੀਂ ਸਭ ਨੇ ਸੁਣੀਆਂ। ਤੁਸੀਂ ਕੀ ਸੋਚਦੇ ਹੋ?” ਸਭ ਲੋਕਾਂ ਨੇ ਕਿਹਾ ਕਿ ਯਿਸੂ ਦੋਸ਼ੀ ਹੈ ਅਤੇ ਉਸ ਨੂੰ ਮੌਤ ਦਾ ਦੰਡ ਮਿਲਣਾ ਚਾਹਿਦਾ ਹੈ।
65
ਕੁਝ ਲੋਕਾਂ ਨੇ ਉਸ ਉੱਪਰ ਥੁਕਿਆ ਅਤੇ ਕੁਝ ਨੇ ਉਸ ਦੇ ਚਿਹਰੇ ਨੂੰ ਢੱਕ ਕੇ ਉਸ ਨੂੰ ਮੁੱਕੇ ਮਾਰੇ ਅਤੇ ਕਿਹਾ, “ਸਾਨੂੰ ਵਿਖਾ ਕਿ ਤੂੰ ਨਬੀ ਹੈ!” ਫ਼ਿਰ ਸਿਪਾਹੀ ਉਸ ਨੂੰ ਦੂਰ ਲੈ ਗਏ ਅਤੇ ਉਸ ਨੂੰ ਕੁੱਟਿਆ।
66
ਉਸ ਵਕਤ, ਪਤਰਸ ਥੱਲੇ ਵਿਹੜੇ ਵਿੱਚ ਸੀ। ਸਰਦਾਰ ਜਾਜਕ ਦੀ ਇੱਕ ਗੋਲੀ ਆਈ ਅਤੇ ਉਸ ਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ।
67
ਉਹ ਉਸ ਵੱਲ ਨਿਗਾਹ ਕਰਕੇ ਬੋਲੀ, “ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ।”
68
ਪਰ ਪਤਰਸ ਨੇ ਕਿਹਾ ਮੈਂ ਉਸ ਦੇ ਨਾਲ ਨਹੀਂ ਸੀ ਅਤੇ ਆਖਣ ਲੱਗਾ, “ਮੈਨੂੰ ਨਹੀਂ ਪਤਾ ਅਤੇ ਨਾ ਹੀ ਮੈਨੂੰ ਸਮਝ ਆ ਰਹੀ ਹੈ ਕਿ ਤੂੰ ਕੀ ਕਹਿ ਰਹੀ ਹੈਂ।” ਫ਼ਿਰ ਪਤਰਸ ਉੱਥੋਂ ਉੱਠ ਕੇ ਡਿਓਢੀ ਵੱਲ ਨੂੰ ਚੱਲਾ ਗਿਆ।
69
ਜਦੋਂ ਗੋਲੀ ਨੇ ਉਸ ਨੂੰ ਉੱਥੇ ਖੜ੍ਹਾ ਵੇਖਿਆ, ਉਸ ਨੇ ਉੱਥੇ ਖੜ੍ਹੇ ਲੋਕਾਂ ਨੂੰ ਫ਼ਿਰ ਆਖਿਆ, “ਇਹ ਆਦਮੀ ਉਨ੍ਹਾਂ ਵਿੱਚੋਂ ਇੱਕ ਹੈ।”
70
ਪਤਰਸ ਫ਼ਿਰ ਉਸ ਦੇ ਕਹਿਣੇ ਤੋਂ ਮੁੱਕਰ ਗਿਆ। ਕੁਝ ਦੇਰ ਬਾਦ, ਕੁਝ ਲੋਕ ਪਤਰਸ ਦੇ ਕੋਲ ਖੜ੍ਹੇ ਸਨ ਅਤੇ ਉਹ ਕਹਿਣ ਲੱਗੇ, “ਅਸੀਂ ਜਾਣਦੇ ਹਾਂ ਕਿ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ। ਕਿਉਂਕਿ ਤੂੰ ਗਲੀਲ ਤੋਂ ਹੈਂ।”
71
ਪਰ ਪਤਰਸ ਆਪਣੇ-ਆਪ ਨੂੰ ਸਰਾਪਣ ਲੱਗਾ ਅਤੇ ਦ੍ਰਿੜਤਾ ਨਾਲ ਆਖਿਆ, “ਮੈਂ ਸੌਹ ਖਾਂਦਾ ਹਾਂ ਕਿ ਜਿਸ ਆਦਮੀ ਦੀ ਤੁਸੀਂ ਗੱਲ ਕਰਦੇ ਹੋ ਮੈਂ ਉਸ ਨੂੰ ਨਹੀਂ ਜਾਣਦਾ।”
72
ਜਦੋਂ ਪਤਰਸ ਨੇ ਇਹ ਕਿਹਾ, “ਕੁੱਕੜ ਨੇ ਦੂਜੀ ਬਾਂਗ ਦਿੱਤੀ। ਫ਼ਿਰ ਪਤਰਸ ਨੇ ਯਾਦ ਕੀਤਾ ਕਿ ਯਿਸੂ ਨੇ ਉਸ ਨੂੰ ਕੀ ਕਿਹਾ ਸੀ; ਕਿ ਕੁੱਕੜ ਦੇ ਦੂਜੀ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰੀ ਮੇਰਾ ਇਨਕਾਰ ਕਰੇਂਗਾ ਕਿ ਮੈਂ ਯਿਸੂ ਨੂੰ ਨਹੀਂ ਜਾਣਦਾ।” ਤਦ ਪਤਰਸ ਬੜਾ ਦੁੱਖੀ ਹੋਇਆ ਅਤੇ ਰੋਣ ਲੱਗ ਪਿਆ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
All chapters:
1
2
3
4
5
6
7
8
9
10
11
12
13
14
15
16
Recommended Reading
Commentary
Mark Commentaries
→
Devotional
Mark Devotional Guide
→
Get This Bible
Punjabi ERV (ਪਵਿੱਤਰ ਬਾਈਬਲ) Study Bible
→