bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
Numbers 29
Numbers 29
Punjabi 2002 ERV (ਪਵਿੱਤਰ ਬਾਈਬਲ)
← Chapter 28
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 30 →
1
“ਸੱਤਵੇਂ ਮਹੀਨੇ ਦੇ ਪਹਿਲੇ ਦਿਨ ਖਾਸ ਸਭਾ ਹੋਵੇਗੀ। ਤੁਹਾਨੂੰ ਉਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਦਿਨ ਤੁਰ੍ਹੀ ਵਜਾਉਣ ਦਾ ਹੈ।
2
ਤੁਸੀਂ ਹੋਮ ਦੀ ਭੇਟ ਚੜ੍ਹਾਵੋਂਗੇ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦੀ ਉਮਰ ਦੇ 7 ਬੇਨੁਕਸ ਲੇਲੇ ਭੇਟ ਕਰੋਂਗੇ।
3
ਤੁਸੀਂ ਹਰੇਕ ਬਲਦ ਦੇ ਨਾਲ ਤੇਲ ਨਾਲ ਗੁੰਨ੍ਹੇ ਮੈਦੇ ਦੇ 24 ਕੱਪ, ਭੇਡੂ ਨਾਲ 16 ਕੱਪ,
4
ਅਤੇ ਹਰੇਕ ਲੇਲੇ ਨਾਲ 8 ਕੱਪ ਮੈਦੇ ਦੇ ਦੇਵੋਂਗੇ।
5
ਅਤੇ ਆਪਣੇ-ਆਪ ਨੂੰ ਪਵਿੱਤਰ ਬਨਾਉਣ ਲਈ ਇੱਕ ਬੱਕਰਾ ਪਾਪ ਦੀ ਭੇਟ ਵਜੋਂ ਦੇਵੋਂਗੇ।
6
ਇਹ ਭੇਟਾਂ ਨਵੇਂ ਚੰਨ ਦੀ ਬਲੀ ਅਤੇ ਉਸ ਦੀਆਂ ਅਨਾਜ ਦੀਆਂ ਭੇਟਾਂ ਤੋਂ ਇਲਾਵਾ ਹਨ। ਅਤੇ ਇਹ ਰੋਜ਼ਾਨਾ ਦੀਆਂ ਬਲੀਆਂ ਅਤੇ ਉਸ ਦੀਆਂ ਅਨਾ ਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾਂ ਤੋਂ ਵੀ ਇਲਾਵਾ ਹਨ। ਉਨ੍ਹਾਂ ਨੂੰ ਬਿਧੀਆਂ ਅਨੁਸਾਰ ਚੜ੍ਹਾਇਆ ਜਾਣਾ ਚਾਹੀਦਾ ਹੈ ਇਹ ਭੇਟਾ ਅੱਗ ਦੁਆਰਾ ਚੜ੍ਹਾਈਆਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
7
“ਸੱਤਵੇਂ ਮਹੀਨੇ ਦੇ 10ਵੇਂ ਦਿਨ, ਇੱਕ ਖਾਸ ਸਭਾ ਹੋਵੇਗੀ। ਉਸ ਦਿਨ ਤੁਹਾਨੂੰ ਵਰਤ ਰੱਖਣਾ ਚਾਹੀਦਾ ਹੈ ਅਤੇ ਕੋਈ ਕੰਮ ਨਹੀਂ ਕਰਨਾ ਚਾਹੀਦਾ।
8
ਤੁਸੀਂ ਹੋਮ ਦੀਆਂ ਭੇਟਾਂ ਦੇਵੋਂਗੇ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇੱਕ ਬਲਦ, ਇੱਕ ਭੇਡੂ ਅਤੇ ਸੱਤ ਲੇਲੇ ਭੇਟ ਕਰਨੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ।
9
ਤੁਹਾਨੂੰ ਹਰੇਕ ਬਲਦ ਨਾਲ ਤੇਲ ਵਿੱਚ ਗੁੰਨ੍ਹਿਆ 24 ਕੱਪ ਮੈਦਾ ਭੇਡੂ ਨਾਲ 16 ਕੱਪ ਮੈਦਾ,
10
ਅਤੇ ਹਰੇਕ ਲੇਲੇ ਨਾਲ ਅੱਠ ਕੱਪ ਮੈਦਾ ਭੇਟ ਕਰਨਾ ਚਾਹੀਦਾ ਹੈ।
11
ਤੁਸੀਂ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਭੇਟ ਕਰੋਂਗੇ। ਇਹ ਪਰਾਸਚਿਤ ਦੇ ਦਿਨ ਪਾਪ ਦੀ ਭੇਟ ਤੋਂ ਇਲਾਵਾ ਹੋਵੇਗਾ। ਇਹ ਰੋਜ਼ਾਨਾ ਦੀ ਬਲੀ, ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਵੀ ਇਲਾਵਾ ਹੋਵੇਗਾ।
12
“ਸੱਤਵੇਂ ਮਹੀਨੇ ਦੇ 15ਵੇਂ ਦਿਨ, ਇੱਕ ਖਾਸ ਸਭਾ ਹੋਵੇਗੀ। ਇਹ ਆਸਰਿਆਂ ਦਾ ਪਰਬ ਹੋਵੇਗਾ। ਤੁਹਾਨੂੰ ਇਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੁਹਾਨੂੰ ਯਹੋਵਾਹ ਲਈ ਸੱਤ ਦਿਨਾਂ ਦੀ ਖਾਸ ਛੁੱਟੀ ਮਨਾਉਣੀ ਚਾਹੀਦੀ ਹੈ।
13
ਤੁਸੀਂ ਸੁਗਾਤਾਂ ਭੇਟ ਕਰੋਂਗੇ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ 13 ਬਲਦ, ਇੱਕ ਸਾਲ ਦੇ 14 ਲੇਲੇ ਅਤੇ ਦੋ ਭੇਡੂ ਭੇਟ ਕਰੋਂਗੇ ਜੋ ਕਿ ਬੇਨੁਕਸ ਹੋਣਗੇ।
14
ਤੁਹਾਨੂੰ ਹਰੇਕ 13 ਬਲਦਾਂ ਦੇ ਨਾਲ ਤੇਲ ਮਿਲੇ ਮੈਦੇ ਦੇ 24 ਕੱਪ, ਅਤੇ ਹਰੇਕ ਭੇਡੂ ਨਾਲ ਤੇਲ ਨਾਲ ਮਿਲੇ ਮੈਦੇ ਦੇ 16 ਕੱਪ,
15
ਹਰ ਲੇਲੇ ਨਾਲ, ਤੇਲ ਨਾਲ ਮਿਲੇ ਮੈਦੇ ਦੇ 8 ਕੱਪ ਦੇਣੇ ਚਾਹੀਦੇ ਹਨ।
16
ਤੁਸੀਂ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਬਲੀ ਚੜ੍ਹਾਵੋਂਗੇ। ਇਹ ਰੋਜ਼ਾਨਾ ਦੀ ਬਲੀ ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
17
“ਇਸ ਛੁਟੀ ਦੇ ਦੂਸਰੇ ਦਿਨ ਤੁਹਾਨੂੰ ਬਾਰ੍ਹਾਂ ਬਲਦ, ਦੋ ਭੇਡੂ ਅਤੇ 14 ਲੇਲੇ ਇੱਕ ਸਾਲ ਦੇ ਭੇਟ ਕਰਨੇ ਚਾਹੀਦੇ ਹਨ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ।
18
ਤੁਸੀਂ ਬਲਦਾਂ, ਭੇਡੂਆਂ ਅਤੇ ਲੇਲਿਆ ਨਾਲ ਢੁਕਵਾਂ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਵੀ ਦਿਉਂਗੇ।
19
ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਦੀ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਹੋਵੇਗਾ।
20
“ਇਸ ਛੁੱਟੀ ਦੇ ਤੀਸਰੇ ਦਿਨ ਤੁਹਾਨੂੰ 11 ਬਲਦ 2 ਭੇਡੂ ਅਤੇ 14 ਲੇਲੇ ਚੜ੍ਹਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ।
21
ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾਂ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ।
22
ਤੁਹਾਨੂੰ ਇੱਕ ਬੱਕਰਾ ਪਾਪ ਦੀ ਭੇਟ ਵਜੋਂ ਵੀ ਦੇਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ ਅਤੇ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਤੋਂ ਇਲਾਵਾ ਹੋਵੇਗਾ।
23
“ਇਸ ਛੁੱਟੀ ਦੇ ਚੌਥੇ ਦਿਨ, ਤੁਹਾਨੂੰ 10 ਬਲਦ, 2 ਭੇਡੂ ਅਤੇ 14 ਲੇਲੇ ਭੇਟ ਕਰਨੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਤ ਹੋਣੇ ਚਾਹੀਦੇ ਹਨ।
24
ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾ ਚੜ੍ਹਾਉਣੀਆਂ ਚਾਹੀਦੀਆਂ ਹਨ।
25
ਤੁਹਾਨੂੰ ਪਾਪ ਦੀ ਭੇਟ ਵਜੋਂ ਵੀ ਇੱਕ ਬੱਕਰਾ ਭੇਟ ਕਰਨਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
26
“ਇਸ ਛੁੱਟੀ ਦੇ ਪੰਜਵੇਂ ਦਿਨ, ਤੁਹਾਨੂੰ 9 ਬਲਦ, 2 ਭੇਡੂ ਅਤੇ 14 ਲੇਲੇ ਭੇਟ ਕਰਨੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਉਹ ਦੋਸ਼ ਰਹਿਣ ਹੋਣੇ ਚਾਹੀਦੇ ਹਨ।
27
ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ।
28
ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
29
“ਇਸ ਛੁੱਟੀ ਦੇ ਛੇਵੇਂ ਦਿਨ, ਤੁਹਾਨੂੰ 8 ਬਲਦ, 2 ਭੇਡੂ ਅਤੇ 14 ਲੇਲੇ ਚੜ੍ਹਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਇਹ ਦੋਸ਼ ਰਹਿਤ ਹੋਣੇ ਚਾਹੀਦੇ ਹਨ।
30
ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾਂ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ।
31
ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
32
“ਇਸ ਛੁੱਟੀ ਦੇ ਸੱਤਵੇਂ ਦਿਨ, ਤੁਹਾਨੂੰ 7 ਬਲਦ, 2 ਭੇਡੂ ਅਤੇ 14 ਲੇਲੇ ਚੜ੍ਹਾਉਣੇ ਚਾਹੀਦੇ ਹਨ ਜਿਹੜੇ ਇੱਕ ਸਾਲ ਦੇ ਹੋਣ। ਇਹ ਦੋਸ਼ ਰਹਿਣ ਹੋਣੇ ਚਾਹੀਦੇ ਹਨ।
33
ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ।
34
ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਚੜ੍ਹਾਉਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
35
“ਇਸ ਛੁੱਟੀ ਦਾ 8ਵਾਂ ਦਿਨ ਤੁਹਾਡੇ ਲਈ ਬਹੁਤ ਖਾਸ ਸਭਾ ਵਾਲਾ ਹੈ। ਤੁਹਾਨੂੰ ਇਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ।
36
ਤੁਹਾਨੂੰ ਸੁਗਾਤਾਂ ਦੇਣੀਆਂ ਚਾਹੀਦੀਆਂ ਹਨ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਇੱਕ ਬਲਦ, ਭੇਡੂ ਅਤੇ ਇੱਕ ਸਾਲ ਦੇ 7 ਲੇਲੇ ਭੇਟ ਕਰਨੇ ਚਾਹੀਦੇ ਹਨ ਜੋ ਬੇਨੁਕਸ ਹੋਣ।
37
ਤੁਹਾਨੂੰ ਇਨ੍ਹਾਂ ਬਲਦਾਂ, ਭੇਡੂਆਂ ਅਤੇ ਲੇਲਿਆਂ ਦੇ ਨਾਲ ਢੁਕਵੀਂ ਮਿਕਦਾਰ ਵਿੱਚ ਅਨਾਜ ਅਤੇ ਪੀਣ ਦੀਆਂ ਭੇਟਾ ਵੀ ਚੜ੍ਹਾਉਣੀਆਂ ਚਾਹੀਦੀਆਂ ਹਨ।
38
ਤੁਹਾਨੂੰ ਇੱਕ ਬੱਕਰਾ ਵੀ ਪਾਪ ਦੀ ਭੇਟ ਵਜੋਂ ਦੇਣਾ ਚਾਹੀਦਾ ਹੈ। ਇਹ ਰੋਜ਼ਾਨਾ ਬਲੀ, ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾ ਤੋਂ ਇਲਾਵਾ ਹੋਵੇਗਾ।
39
“ਖਾਸ ਛੁੱਟੀਆਂ ਵੇਲੇ ਤੁਹਾਨੂੰ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਪੀਣ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲੈ ਕੇ ਆਉਣੀਆਂ ਚਾਹੀਦੀਆਂ ਹਨ। ਤੁਹਾਨੂੰ ਇਹ ਭੇਟਾਂ ਯਹੋਵਾਹ ਨੂੰ ਚੜ੍ਹਾਉਣੀਆਂ ਚਾਹੀਦੀਆਂ ਹਨ। ਇਹ ਭੇਟਾਂ ਉਸ ਖਾਸ ਸੁਗਾਤ ਤੋਂ ਇਲਾਵਾ ਹਨ ਜਿਹੜੀਆਂ ਤੁਸੀਂ ਆਪਣੇ ਕਿਸੇ ਖਾਸ ਇਕਰਾਰ ਬਦਲੇ ਦੇਣੀਆਂ ਚਾਹੁੰਦੇ ਹੋਵੋ।”
40
ਮੂਸਾ ਨੇ ਇਸਰਏਲ ਦੇ ਲੋਕਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸਭ ਕੁਝ ਦੱਸਿਆ ਜਿਸ ਦਾ ਯਹੋਵਾਹ ਨੇ ਉਸ ਨੂੰ ਆਦੇਸ਼ ਦਿੱਤਾ ਸੀ।
← Chapter 28
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 32
Chapter 33
Chapter 34
Chapter 35
Chapter 36
Chapter 30 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36