bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2002 ERV (ਪਵਿੱਤਰ ਬਾਈਬਲ)
/
Proverbs 18
Proverbs 18
Punjabi 2002 ERV (ਪਵਿੱਤਰ ਬਾਈਬਲ)
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 19 →
1
ਇੱਕ ਨਾ ਦੋਸਤਾਨਾ ਵਿਅਕਤੀ ਆਪਣੀਆਂ ਹੀ ਇੱਛਾਵਾਂ ਦਾ ਪਿੱਛਾ ਕਰਦਾ ਹੈ, ਉਹ ਹਰ ਸਲਾਹ ਨੂੰ ਘ੍ਰਿਣਾ ਕਰਦਾ ਹੈ।
2
ਮੂਰਖ ਬੰਦਾ ਹੋਰਨਾਂ ਲੋਕਾਂ ਤੋਂ ਸਿੱਖਿਆ ਲੈਣਾ ਨਹੀਂ ਚਾਹੁੰਦਾ ਉਹ ਬੰਦਾ ਸਿਰਫ਼ ਆਪਣੇ ਵਿੱਚਾਰ ਹੀ ਦੱਸਣਾ ਚਾਹੁੰਦਾ ਹੈ।
3
ਦੁਸ਼ਟ ਵਿਅਕਤੀ ਨਾਲ ਨਿੰਦਿਆ ਆਉਂਦੀ ਹੈ, ਨਿਰਾਦਰ ਬੇਇੱਜ਼ਤੀ ਲਿਆਉਂਦਾ ਹੈ।
4
ਆਦਮੀ ਦੇ ਸ਼ਬਦ ਡੂੰਘੇ ਪਾਣੀਆਂ ਵਰਗੇ ਹਨ, ਸਿਆਣਪ ਦਾ ਸਰੋਤ ਬੁਲਬਲੇ ਉੱਠਦੀ ਨਹਿਰ ਹੈ।
5
ਦੁਸ਼ਟ ਬੰਦੇ ਦਾ ਪੱਖ ਲੈ ਕੇ ਬੇਗੁਨਾਹ ਆਦਮੀ ਨੂੰ ਨਿਆਂ ਤੋਂ ਵਾਂਝਿਆਂ ਕਰਨਾ ਸਹੀ ਨਹੀਂ।
6
ਇੱਕ ਮੂਰਖ ਬੰਦੇ ਦਾ ਮੂੰਹ ਜੇ ਦਲੀਲਬਾਜ਼ੀ ਵਿੱਚ ਪੈ ਜਾਂਦਾ, ਉਸਦਾ ਮੂੰਹ ਕੁੱਟ ਦੀ ਮੰਗ ਕਰ ਰਿਹਾ ਹੈ।
7
ਇੱਕ ਮੂਰਖ ਆਦਮੀ ਦਾ ਮੂੰਹ ਉਸਦੀ ਬਰਬਾਦੀ ਹੈ, ਉਸ ਦੇ ਬੁਲ੍ਹ ਉਸ ਦੇ ਜੀਵਨ ਲਈ ਸ਼ਿਕੰਜ਼ਾ ਹਨ।
8
ਲੋਕ ਚੁਗਲੀਆਂ ਦੇ ਭੰਡਾਰ ਹਨ। ਇਹ ਚੰਗੇ ਭੋਜਨ ਵਾਂਗ ਹੈ ਜੋ ਢਿੱਡ ਦੀ ਗਹਿਰਾਈ ਤਾਂਈ ਪਹੁੰਚਦੀਆਂ ਹਨ।
9
ਉਹ ਵਿਅਕਤੀ ਜਿਹੜਾ ਆਪਣੇ ਕੰਮ ਵਿੱਚ ਲਾਪਰਵਾਹ ਹੈ ਉਸ ਵਿਅਕਤੀ ਵਰਗਾ ਜਿਹੜਾ ਚੀਜ਼ਾਂ ਤਬਾਹ ਕਰਦਾ ਹੈ।
10
ਯਹੋਵਾਹ ਦਾ ਨਾਮ ਇੱਕ ਮਜ਼ਬੂਤ ਕਿਲ੍ਹੇ ਵਾਂਗ ਹੈ। ਇੱਕ ਚੰਗਾ ਵਿਅਕਤੀ ਭੱਜ ਕੇ ਇਸ ਵਿੱਚ ਵੜ ਜਾਂਦਾ ਅਤੇ ਸੁੱਰੱਖਿਅਤ ਹੋ ਜਾਂਦਾ।
11
ਅਮੀਰ ਆਦਮੀ ਸਮਝਦਾ ਹੈ ਕਿ ਉਸ ਦੀ ਦੌਲਤ ਇੱਕ ਵਗਲੇ ਹੋਏ ਸਹਿਰ ਵਾਂਗ ਹੈ। ਉਹ ਇਸ ਨੂੰ ਇੱਕ ਨਾ ਮਾਪੇ ਜਾਣ ਵਾਲੀ ਕੰਧ ਵਾਂਗ ਵੇਖਦਾ ਹੈ।
12
ਇੱਕ ਘਮੰਡੀ ਦਿਮਾਗ ਵਿਅਕਤੀ ਦੇ ਪਤਨ ਦੇ ਅੱਗੇ ਚੱਲਦਾ ਹੈ, ਪਰ ਨਿਮ੍ਰਤਾ ਸਤਿਕਾਰ ਤੋਂ ਬਾਅਦ ਵਿੱਚ ਆਉਂਦੀ ਹੈ।
13
ਜਿਹੜਾ ਵਿਅਕਤੀ ਬਿਨਾਂ ਸੁਣਿਆਂ ਜਵਾਬ ਦੇਵੇ, ਮੂਰਖ ਹੈ ਜਿਸ ਨੂੰ ਸ਼ਰਮਿੰਦਾ ਕੀਤਾ ਜਾਣਾ ਚਾਹੀਦਾ ਹੈ।
14
ਆਦਮੀ ਦਾ ਦਿਲ ਬੀਮਾਰੀ ਦੌਰਾਨ ਉਸਦੀ ਦੇਖ-ਭਾਲ ਕਰਦਾ ਹੈ, ਪਰ ਕੌਣ ਆਦਮੀ ਟੁੱਟੇ ਹੋਏ ਆਤਮੇ ਨੂੰ ਉੱਠਾ ਸੱਕਦਾ ਹੈ।
15
ਇੱਕ ਸੂਝਵਾਨ ਆਦਮੀ ਗਿਆਨ ਪ੍ਰਾਪਤ ਕਰਦਾ ਹੈ, ਸਿਆਣੇ ਲੋਕਾਂ ਦੇ ਕੰਨ ਗਿਆਨ ਲੋਚਦੇ ਹਨ।
16
ਇੱਕ ਸੁਗਾਤ ਆਦਮੀ ਲਈ ਬੂਹੇ ਖੋਲ ਦਿੰਦੀ ਹੈ, ਉਹ ਮਹੱਤਵਪੂਰਣ ਲੋਕਾਂ ਨੂੰ ਮਿਲਣ ਦੇ ਕਾਬਿਲ ਹੋਵੇਗਾ।
17
ਜਿਹੜਾ ਵਿਅਕਤੀ ਵਿਵਾਦ ਦੌਰਾਨ ਆਪਣਾ ਮਾਮਲਾ ਪਹਿਲਾਂ ਹਾਜ਼ਰ ਕਰੇ ਸਹੀ ਪੱਖ ਵਿੱਚ ਹੁੰਦਾ, ਪਰ ਫ਼ੇਰ ਉਸ ਦੇ ਵਿਰੋਧੀ ਆਉਂਦੇ ਹਨ ਅਤੇ ਉਸਦੀ ਪਰੀਖਿਆ ਲੈਂਦੇ ਹਨ।
18
ਜਦੋਂ ਦੋ ਤਾਕਤਵਰ ਲੋਕ ਝਗੜ ਰਹੇ ਹੋਣ ਤਾਂ ਨਰਦਾਂ ਸੁੱਟਕੇ ਫ਼ੈਸਲਾ ਕਰਨਾ ਹੀ ਸਭ ਤੋਂ ਚੰਗਾ ਰਹਿੰਦਾ ਹੈ।
19
ਆਪਣੇ ਭਰਾ ਨਾਲ ਸੰਧੀ ਕਰਨੀ, ਜਿਸ ਨੂੰ ਤੁਸੀਂ ਨਾਰਾਜ਼ ਕੀਤਾ ਸੀ, ਕਿਸੇ ਮਜ਼ਬੂਤ ਰਾਜ ਤੇ ਜਿੱਤ ਪ੍ਰਾਪਤ ਕਰਨ ਨਾਲੋਂ ਵੀ ਵੱਧੇਰੇ ਔਖਾ ਹੈ। ਦਲੀਲਬਾਜ਼ੀ ਕਿਸੇ ਮਹਿਲ ਤੇ ਸਰੀਏ ਲੱਗੇ ਫ਼ਾਟਕਾਂ ਵਾਂਗ ਹੈ।
20
ਆਦਮੀ ਦਾ ਢਿੱਡ ਆਪਣੇ ਮੂੰਹ ਦੇ ਫ਼ਲਾਂ ਨਾਲ ਭਰ ਜਾਂਦਾ ਹੈ, ਉਹ ਆਪਣੇ ਬੁਲ੍ਹਾਂ ਦੀਆਂ ਫ਼ਸਲਾਂ ਨਾਲ ਸੰਤੁਸ਼ਟ ਹੋ ਜਾਂਦਾ ਹੈ।
21
ਵਿਅਕਤੀ ਦੀ ਜ਼ਬਾਨ ’ਚ ਜੀਵਨ ਅਤੇ ਮੌਤ ਦੀ ਸ਼ਕਤੀ ਹੈ ਕੋਈ ਵੀ ਜੋ ਇਸ ਨੂੰ ਇਸਤੇਮਾਲ ਕਰਨਾ ਪਸੰਦ ਕਰਦਾ ਇਸਦੇ ਫ਼ਲ ਨੂੰ ਖਾਂਦਾ ਹੈ।
22
ਜੇਕਰ ਤੇਰੀ ਇੱਕ ਪਤਨੀ ਹੈ, ਤੈਨੂੰ ਇੱਕ ਵੱਧੀਆ ਚੀਜ਼ ਮਿਲ ਗਈ ਹੈ ਅਤੇ ਤੂੰ ਯਾਹੋਵਾਹ ਤੋਂ ਅਸੀਸ ਪ੍ਰਾਪਤ ਹੈਂ।
23
ਗਰੀਬ ਆਦਮੀ ਸਹਾਇਤਾ ਲਈ ਬੇਨਤੀ ਕਰੇਗਾ ਪਰ ਅਮੀਰ ਆਦਮੀ ਜਦੋਂ ਉਸਦਾ ਜਵਾਬ ਦਿੰਦਾ ਤਾਂ ਕੁਰੱਖਤ ਹੁੰਦਾ ਹੈ।
24
ਕੁਝ ਦੋਸਤ ਸਿਰਫ਼ ਸਮਾਜਿਕ ਸਾਥੀ ਹੀ ਹੁੰਦੇ ਹਨ। ਪਰ ਇੱਕ ਚੰਗਾ ਦੋਸਤ ਇੱਕ ਭਰਾ ਨਾਲੋਂ ਵੀ ਬਿਹਤਰ ਹੋ ਸੱਕਦਾ ਹੈ।
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 29
Chapter 30
Chapter 31
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31